Rubbina Singh, Student – University of Calgary (Canada)
ਸਿਤੰਬਰ ਸ਼ਬਦ ਰੋਮਨ ਸਮਰਾਟ Sebtemberus ਦੇ ਨਾਮ ਤੋਂ ਪਿਆ ਸੀ। ਲਗਭਗ ਸਾਰੇ ਮੁਲਕਾਂ ਵਿਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਵਿਚ ਪੜ੍ਹਾਈ ਸਿਤੰਬਰ ਵਿਚ ਹੀ ਸ਼ੁਰੂ ਹੁੰਦੀ ਹੈ। ਧਰਤੀ ਦੇ ੳੱੱਤਰੀ ਅੱਧ ਵਿਚ ਇਸ ਮਹੀਨੇ ਪਤਝੜ ਹੁੰਦੀ ਹੈ ਜਦਕਿ ਦੱਖਣੀ ਹਿੱਸੇ ਵਿਚ ਬਸੰਤ ਆੳਂਦੀ ਹੈ।
ਨਾਨਕਸ਼ਾਹੀ ਸੰਮਤ ਮੁਤਾਬਿਕ 17 ਸਿਤੰਬਰ 2022 ਤੋਂ ਅੱਸੂ ਦਾ ਮਹੀਨਾ ਚੜ੍ਹਦਾ ਹੈ। ਸਿਤੰਬਰ ਦੀ 8 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਜੀ ਦਾ ਅਤੇ 15 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰ-ਗੱਦੀ ਗੁਰਪੁਰਬ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਸਮਾਵਣ ਦਾ ਦਿਵਸ 10 ਸਿਤੰਬਰ ਹੈ।ਇਸ ਮਹੀਨੇ ਦੀਆਂ ਕੁਝ ਮਹੱਤਵਪੂਰਨ ਗੱਲਾਂ ਇਸ ਪ੍ਰਕਾਰ ਹਨ:
ਸਿਤੰਬਰ ਵਿਚ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਦੇ ਯਤਨ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਹੋ ਜਾਣ ਜਾਂ ਸੁਣਨ ਵਿਚ ਮੁਸ਼ਕਿਲ ਹੁੰਦੀ ਹੈ ਅਤੇ ਜੋ ਇਸ਼ਾਰਿਆਂ ਦੀ ਭਾਸ਼ਾ ਨਾਲ ਕੰਮ ਕਰਦੇ ਹਨ। ਪਹਿਲੀ ਤਾਰੀਖ ਨੂੰ Alberta Day ਅਤੇ ਸਿਤੰਬਰ ਦੇ ਪਹਿਲੇ ਸੋਮਵਾਰ ਨੂੰ Labour Day ਮਨਾਏ ਜਾਂਦੇ ਹਨ।
5-ਸਿਤੰਬਰ ਨੂੰ Teachers Day ਮਨਾ ਕੇ ਅਧਿਅਪਕਾਂ ਦੀਆਂ ਸਮਾਜ ਨੂੰ ਦਿੱਤੀਆਂ ਜਾਂਦੀਆਂ ਵੱਡਮੁੱਲੀਆਂ ਸੇਵਾਵਾਂ ਦਾ ਸਤਿਕਾਰ ਕੀਤਾ ਜਾਂਦਾ ਹੈ।
7-ਸਿਤੰਬਰ World CharityDay ਨੀਯਤ ਹੋਇਆ ਹੈ। ਇਹ ਸਾਨੂੰ ਗਰੀਬਾਂ ਅਤੇ ਮਜਬੂਰ ਰੋਗੀਆਂ ਦੀ ਸਹਾਇਤਾ ਕਰਨ ਦੀ ਪ੍ਰੇਰਨਾ ਦਿੰਦਾ ਹੈ।ਇਹ ਦਿਨ ਵਿਸ਼ਵ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਰੋਕਣ ਬਾਰੇ ਸੋਝੀ ਫੈਲਾਉਣ ਲਈ ਵੀ ਮਨਾਇਆ ਜਾਂਦਾ ਹੈ।
8-ਸਿਤੰਬਰ World Literacy Day ਵਜੋਂ ਮਨਾਇਆ ਜਾਂਦਾ ਹੈ ਤਾਕਿ ਸੰਸਾਰ ਭਰ ਵਿਚ ਸਭ ਬੱਚਿਆਂ ਨੁੰ ਮੁੱਢਲੀ ਵਿੱਦਿਆ ਦਿੱਤੀ ਜਾ ਸਕੇ।
8-ਸਿਤੰਬਰ World Physiotherapy Day (ਕੋਵਿਡ ਮਗਰੋਂ) ਲੋਕਾਂ ਦੀ ਤੰਦਰੁਸਤੀ ਲਈ ਨੀਯਤ ਹੋਇਆ ਹੈ।
12 ਸਿਤੰਬਰ ਨੂੰ “ਸਾਰਾਗੜ੍ਹੀ ਦਿਨ” ਮਨਾਇਆ ਜਾਂਦਾਹੈ ਜਿਸ ਦਿਨ 1897 ਵਿਚ 21 ਸਿੱਖਾਂ ਨੇ ਐਸੀ ਬਹਾਦਰੀ ਨਾਲ 10,000 ਪਠਾਣ ਹਮਲਾਵਰਾਂ ਨਾਲ ਜੰਗ ਲੜੀ ਜਿਸ ਦੀ ਦੁਨੀਆਂ ਵਿਚ ਹੋਰ ਕੋਈ ਮਿਸਾਲ ਨਹੀਂ ਮਿਲਦੀ।
15-ਸਿਤੰਬਰ ਸੰਸਾਰ ਵਿਚ ਲੋਕਤੰਤਰ ਪ੍ਰਚਲਿਤ ਕਰਨ ਲਈ International Day of Democracy ਮਨਾਇਆ ਜਾਂਦਾ ਹੈ।
15-ਸਿਤੰਬਰ Indian National Engineers Day ਭਾਰਤ ਭੂਸ਼ਨ’ਸਰ ਵਿਸਵੇਸਰਿਆ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਜਿਨ੍ਹਾਂ ਨੇ ਹੈਦਰਾਬਾਦ ਦੀ ਹਿਫਾਜ਼ਤ ਲਈ Krishna Raja Sagar Dam ਬਣਾਇਆ ਸੀ
16-ਸਿਤੰਬਰ Ozone Layer Preservation Day ਧਰਤੀ ਦੁਆਲੇ ਕੁਦਰਤੀ ਓਜ਼ੋਨ ਗੈਸ ਨੂੰ ਬਚਾਉਣ ਲਈ ਮਨਾਇਆ ਜਾਂਦਾ ਹੈ ਜੋ ਸੂਰਜ ਤੋਂ ਆਉਣ ਵਾਲੀਆਂ ਨੁਕਸਾਨਦੇਹ Utra-Violet (UV) Radiation ਤੋਂ ਸਾਨੂੰ ਸੁਰੱਖਿਅਤ ਰਖਦੀ ਹੈ।
26-ਸਿਤੰਬਰ ਨੂੰ International Nuclear Weapons Elimination Day ਮਨਾਇਆ ਜਾਂਦਾ ਹੈ ਤਾਕਿ ਇਨ੍ਹਾਂ ਦੀ ਵਰਤੋਂ ਅੱਗੇ ਤੋਂ ਬੰਦ ਹੋ ਸਕੇ।
28-ਸਿਤੰਬਰ World Rabies Day ਲੂਈ ਪਾਸਚਰ ਨੂੰ ਉਸ ਦੇ ਜਨਮ ਦਿਨ ਤੇ ਯਾਦ ਕਰਨ ਲਈ ਮਨਾਇਆ ਜਾਂਦਾ ਹੈ। ਉਸ ਨੇ ਜਾਨਵਰਾਂ ਦੇ ਕੱਟੇ ਦੇ ਇਲਾਜ ਲਈ ਦੁਨੀਆਂ ਦੀ ਪਹਿਲੀ ਅਸਰਦਾਰ Vaccine ਦਿੱਤੀ ਸੀ ।