Nature’s wonder (by Dr D P Singh)

[ਐਟਮ ਦੇ ਸੂਖਮ ਬਣਤਰੀ ਕਣਾਂ ਵਿਚੋਂ ਇਕ ਹੈ ਇਲੈੱਕਟ੍ਰੋਨਆਉ ਜਾਣੀਏ ਉਸ ਬਾਰੇ ਇਸ ਕਵਿਤਾ ਰਾਹੀਂ।]

ਇਲੈੱਕਟ੍ਰੋਨ

ਐਨਾ ਛੋਟਾ, ਦੇਖ ਨਾ ਸਕੋ, ਪਰ ਹਾਂ ਐਟਮ ਦੀ ਜਾਨ,

ਕੋਈ ਮੈਨੂੰ ਨਿੱਕਚੂ ਆਖੇ, ਕੋਈ ਆਖੇ ਇਲੈੱਕਟ੍ਰਾਨ

ਕੋਈ ਕਹੇ ਕਣ ਹਾਂ, ਕੋਈ ਕਹੇ ਤਰੰਗ,

ਸੱਭ ਦੀ ਸੇਵਾ ਕਰਨੀ, ਇਹੋ ਮੇਰੀ ਉਮੰਗ

ਰਿਣ ਚਾਰਜ ਦੀ ਪੰਡ ਉਠਾਈ, ਨੱਚਾਂ,ਟੱਪਾਂ, ਭੰਗੜੇ ਪਾਵਾਂ,

ਜੇ ਕੋਈ ਮੈਨੂੰ ਫੜਣਾ ਚਾਹੇ, ਹੱਥ ਨਾ ਉਸ ਦੇ ਆਵਾਂ

ਚਲਣਾ ਹਰ ਦਮ ਮੇਰੀ ਫਿਤਰਤ, ਰੁਕ ਨਾ ਸਕਾਂ

ਕੋਹ ਕਰੋੜਾਂ ਚਲ ਕੇ ਵੀ, ਨਾ ਅੱਕਾਂ ਨਾ ਥੱਕਾਂ

ਰੌਸ਼ਨੀ ਦੀ ਰਫ਼ਤਾਰ ਵੀ, ਮੈਥੋਂ ਝਾਂਕਾ ਖਾਵੇ

ਕਿਧਰੇ ਹਾਰ ਨਾ ਜਾਵਾਂ ਸੋਚੇ, ਡਰਦੀ ਦੋੜ ਨਾ ਲਾਵੇ

ਧਾਂਤ ਦੀਆਂ ਤਾਰਾਂ ਅੰਦਰ, ਜਦ ਮੈਂ ਦੌੜ ਲਗਾਵਾਂ

ਰੌਸ਼ਨੀ ਨਾਲ ਘਰ ਭਰ ਜਾਵੇ, ਕ੍ਰਿਸ਼ਮਾ ਅਜਬ ਦਿਖਾਵਾਂ

ਸੂਰਜ ਦੀ ਤੇਜ਼ ਹਵਾ ਸੰਗ, ਜਦ ਆਵਾਂ ਧਰਤੀ ਵੱਲੇ,

ਰੰਗ ਬਿਰੰਗੀ ਰੌਸ਼ਨੀ ਚਮਕੇ, ਹੋ ਜਾਏ ਬੱਲੇ ਬੱਲੇ

ਚੜ੍ਹ ਕੰਧਾੜੇ ਗਰਮ ਹਵਾ ਦੇ, ਕਰਾਂ ਬ੍ਰਹਿਮੰਡ ਦੀਆਂ ਸੈਰਾਂ,

ਸੂਰਜ, ਚੰਨ ਜਾਂ ਤਾਰੇ, ਜਿਥੇ ਜਾਵਾਂ, ਮੰਗਾਂ ਸੱਤੇ ਖੈਰਾਂ

ਛੋਟਾ ਪਰ ਹਾਂ ਬਹੁਤ ਅਮੁੱਲਾ, ਮੈਂ ਰੁਕ ਜਾਵਾਂ, ਜੀਵਨ ਰੁਕੇ

ਬ੍ਰਹਿਮੰਡਚੋਂ ਜੀਵਨ ਦੀ ਹਰ ਆਸ ਹੀ ਮੁੱਕੇ

ਦਿਓ ਅਸੀਸ ਰਲ ਮਿਲ ਸਾਰੇ, ਸਦਾ ਹੀ ਖੁਸ਼ੀਆਂ ਵੰਡਾਂ

ਕਦੇ ਨਾ ਰੁਕਾਂ, ਬਾਰਸ਼ ਜਾਂ ਬਸੰਤ ਹੋਵੇ, ਭਾਵੇਂ ਹੋਵਣ ਧੁੱਪਾਂ ਠੰਢਾਂ

–  ਡਾ. ਦੇਵਿੰਦਰ ਪਾਲ ਸਿੰਘ, ਕੈਨੇਡਾ

drdpsn@gmail.com

Leave a comment