| . | Suggestions for Sikh Gurdwaras made by Professor Gurbachan Singh ji Pannuwan of Thailand (ਪ੍ਰੋ: ਗੁਰਬਚਨ ਸਿੰਘ ਪੰਨੂਵਾਂ , ਥਾਈਲੈਂਡ ਵਾਲੇ)
ਗੁਰਦੁਆਰਿਆਂ ਦੇ ਪ੍ਰਬੰਧਕਾਂ ਦੇ ਸਿੱਖ ਰਹਿਤ ਮਰਯਾਦਾ ਸਬੰਧੀ ਸੈਮੀਨਾਰ ਹੋਣੇ ਚਾਹੀਦੇ ਹਨ। ਹਰ ਪ੍ਰਬੰਧਕ ਨੂੰ ਸਿੱਖ ਰਹਿਤ ਮਰਯਾਦਾ ਸਬੰਧੀ ਜਾਣਕਾਰੀ ਹੋਣੀ ਚਾਹੀਦੀ ਹੈ। ਹਰ ਪ੍ਰਬੰਧਕ ਨੂੰ ਆਪਣੀ ਪੰਥਕ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਹਨਾਂ ਪਰਚਾਰਕਾਂ ਨੂੰ ਹੀ ਬਲਾਉਣਾ ਚਾਹੀਦਾ ਹੈ ਸੋ ਗੁਰੂ ਗ੍ਰੰਥ ਤੇ ਸਿੱਖ ਰਹਿਤ ਮਰਯਾਦਾ ਦੇ ਨੂੰ ਸਮਰਪਤ ਹੋਣ।
੧ ਬੰਧੀ ਛੋੜ ਦਿਵਸ ਤੇ ਦੀਵਾਲੀ ਕੀ ਰਾਤ ਦੀਵੇ ਬਾਲੀਆਹਿ ਦਾ ਆਹਿਸਾਸ ਕਰਾਉਂਦਾ ਹੈ ਕਿ ਸਿੱਖ ਦੀਵਾਲੀ ਦੀ ਰਾਤ ਨੂੰ ਦੀਵੇ ਬਾਲ਼ ਕੇ ਲਛਮੀ ਦੀ ਪੂਜਾ ਕਰ ਰਿਹਾ ਹੈ।
੨ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਹੋਇਆ ਕਿ ਗੁਰਦੁਆਰਿਆਂ ਵਿੱਚ ਕਿਸੇ ਅਨਮਤੀ ਤਿਉਹਾਰ ਨੂੰ ਨਾ ਮਨਾਇਆ ਜਾਏ ਪਰ ਅੱਜ ਸਾਡੇ ਗੁਰਦੁਆਰੇ ਵਿੱਚ ਨਾਨਕੀ ਸ਼ਾਹੀ ਕੈਡੰਲਰ ਨੂੰ ਛੱਡ ਕੇ ਈਸਈ ਕੈਡੰਲਰ ਦੇ ਅਧਾਰਤ ਇਕੱਤੀ ਦਸੰਬਰ ਨੂੰ ਨਵੇਂ ਸਾਲ ਦੇ ਉਚੇਚੇ ਦੀਵਾਨ ਸੱਜ ਰਹੇ ਹਨ। ਜਦ ਕਿ ਨਾਨਕ ਸ਼ਾਹੀ ਕੈਡੰਲਰ ਦਾ ਅਸਾਂ ਭੋਗ ਪਾ ਦਿੱਤਾ ਹੈ।
੩ ਉਚੇਚੇ ਤੌਰ `ਤੇ ਪੂਰਮਾਸ਼ੀ ਦੇ ਦੀਵਾਨ ਸਜਾਉਣੇ ਤੇ ਫਿਰ ਪੂਰਨਮਾਸ਼ੀ ਦੀ ਹੀ ਕਥਾ ਕਰਨੀ।
੪ ਮੰਗਲ਼ਵਾਰ, ਵੀਰਵਾਰ ਨੂੰ ਬਦਾਨੇ ਦਾ ਪ੍ਰਸ਼ਾਦ ਤੇ ਸ਼ਨੀਚਰਵਾਰ ਨੂੰ ਕਾਲੇ ਛੋਲੇ ਤੇ ਕਾਲੇ ਮਾਂਹਾਂ ਦਾ ਚੜ੍ਹਨਾ ਸਾਬਤ ਕਰਦਾ ਹੈ ਸਿੱਖਾਂ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਹੋ ਰਹੀ ਹੈ।
੫ ਨਾਰੀਅਲ, ਜੋਤ. ਕੁੰਭ ਆਦਿ ਰੱਖ ਕੇ ਸਿੱਖ ਰਹਿਤ ਮਰਯਾਦਾ ਤੋਂ ਕਿਨਾਰਾ ਕੀਤਾ ਜਾ ਰਿਹਾ ਹੈ।
੬ ਗੁਰੂਆਂ ਦੇ ਆਗਮਨ ਪੁਰਬ `ਤੇ ਗੁਰਦੁਆਰਿਆਂ ਵਿੱਚ ਕੇਕ ਕੱਟਣੇ ਪੂਰੀ ਮਨਮਤ ਹੈ।
੭ ਗੈਰ ਕੁਦਰਤੀ ਕਥਾ ਕਹਾਣੀਆਂ ਤੇ ਮਿੱਥਹਾਸ ਨੂੰ ਇਤਿਹਾਸ ਦੱਸ ਕੇ ਸਣਾਉਣਾ ਸਿੱਖ ਸਿਧਾਂਥ ਨਾਲ ਖਿਲਵਾੜ ਹੈ।
੮ ਗੁਰੂਆਂ ਦੇ ਸਤਿਕਾਰ ਵਾਂਗ ਮਰ ਚੁੱਕੇ ਸਾਧਾਂ ਸੰਤਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ ਦਿਨ ਮਨਾੳਣੇ ਮਨਮਤ ਹੈ।
੯ ਆਪੋ-ਆਪਣੇ ਇਲਾਕੇ ਦੇ ਅਨਪੜ੍ਹ, ਅੱਧਪੜ੍ਹ ਤੇ ਆਪੇ ਬਣੇ ਪਰਚਾਰਕਾਂ ਨੂੰ ਸਿੱਖ ਸਟੇਜ ਤੋਂ ਸਮਾਂ ਦੇ ਕੇ ਸਿੱਖ ਸਿਧਾਂਤ ਨਾਲ ਧ੍ਰੋ ਕਮਾਇਆ ਜਾ ਰਿਹਾ ਹੈ।
੧੦ ਗੁਰਬਾਣੀ ਕਥਾ-ਕੀਰਤਨ ਛੱਡ ਕੇ ਦੁਪਹਿਰੇ ਤੇ ਚੁਪਹਿਰਿਆਂ ਦੇ ਜਪ-ਤਪ ਸਮਾਗਮ ਕਰਾਉਣੇ ਗੁਰਬਾਣੀ ਦੀ ਬੇਅਦਬੀ ਹੈ।
੧੧ ਸੁੱਖਣਾਂ ਦੀ ਪੂਰਤੀ ਲਈ ਅਖੰਡਪਾਠਾਂ ਦੀਆਂ ਲੜੀਆਂ ਚਲਾਉਣੀਆਂ ਤੇ ਸੰਪਟ ਪਾਠ ਕਰਨ ਨੂੰ ਤਰਜੀਹ ਦੇਣ ਨਾਲ ਸਰਬ ਸਾਂਝੇ ਧਰਮ ਨੂੰ ਗੈਰ ਕੁਦਰਤੀ ਧਰਮ ਬਣਾਇਆ ਜਾ ਰਿਹਾ ਹੈ।
ਜੇ ਮਾਂ ਹੀ ਆਪਣੇ ਪੁੱਤ ਨੂੰ ਜ਼ਹਿਰ ਦੇਣ `ਤੇ ਤੁਲੀ ਹੋਵੇ ਤਾਂ ਬਚੇ ਨੂੰ ਕੌਣ ਬਚਾਏਗਾ? | . |