ਜੁਲਾਈ ਦਾ ਮਹੀਨਾ (The Month of July)- By Rubbina Singh, University of Calgary)

By : ਰੂਬੀਨਾ ਸਿੰਘ, ਵਿਦਿਆਰਥਣ – ਕੈਲਗਰੀ ਯੂਨੀਵਰਸਿਟੀ (ਕੈਨੇਡਾ)


ਜੁਲਾਈ ਦਾ ਨਾਮ ਜੂਲੀਅਸ ਸੀਜ਼ਰ, ਇੱਕ ਰੋਮਨ ਤਾਨਾਸ਼ਾਹ ਅਤੇ ਰਾਜਨੇਤਾ ਦੇ ਨਾਮ ਤੇ ਰੱਖਿਆ ਗਿਆ ਸੀ। ਉਸਨੇ 2000 ਤੋਂ ਵੱਧ ਸਾਲ ਪਹਿਲਾਂ, ਅੱਜ ਦੇ ‘ਜੂਲੀਅਨ ਕੈਲੰਡਰ’ (ਹਰ ਚਾਰ ਸਾਲਾਂ ਵਿੱਚ ਇੱਕ ਲੀਪ ਸਾਲ ਦੇ ਨਾਲ) ਬਣਾਉਣ ਵਿੱਚ ਮਦਦ ਕੀਤੀ ਸੀ। ਆਪ੍ਰੇਸ਼ਨ ਦੁਆਰਾ ਬੱਚੇ ਦੀ ਡਿਲੀਵਰੀ ਲਈ ‘ਸੀ-ਸੈਕਸ਼ਨ’ ਦਾ ਨਾਮ ਵੀ ਉਸ ਨਾਲ ਜੁੜਿਆ ਹੋਇਆ ਹੈ। ਕੁਝ ਲੋਕ ਮੰਨਦੇ ਹਨ ਕਿ ਸੀਜ਼ਰ ਖੁਦ ਇਸ ਤਰ੍ਹਾਂ ਪੈਦਾ ਹੋਇਆ ਸੀ।


ਸ਼ਹੀਦ ਭਾਈ ਮਨੀ ਸਿੰਘ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਵਸ 9 ਜੁਲਾਈ ਨੂੰ ਹੈ। 22 ਜੁਲਾਈ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ (8-ਵੇਂ ਗੁਰੂ ਸਾਹਿਬ) ਦਾ ਪ੍ਰਕਾਸ਼ ਪੁਰਬ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਸਾਵਣ ਦਾ ਨਵਾਂ ਮਹੀਨਾ 16 ਜੁਲਾਈ ਨੂੰ ਸ਼ੁਰੂ ਹੁੰਦਾ ਹੈ, ਜੋ ਕਿ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ।


ਜੁਲਾਈ ਦੀਆਂ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਹੇਠ ਲਿਖੇ ਦਿਨਾਂ ਨੂੰ ਹੋਈਆਂ।


1 ਜੁਲਾਈ (ਕੈਨੇਡਾ ਦਿਵਸ)
ਉਸ ‘ਸੰਵਿਧਾਨਕ ਐਕਟ’ ਦੀ ਵਰ੍ਹੇਗੰਢ ਹੈ ਜਿਸ ‘ਤੇ 1867 ਵਿਚ ਦਸਤਖਤ ਕੀਤੇ ਗਏ ਸਨ। ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਅਤੇ ਕੈਨੇਡਾ ਦੀਆਂ ਬ੍ਰਿਟਿਸ਼ ਕਲੋਨੀਆਂ ਇੱਕ ਦੇਸ਼ ਬਣਾਉਣ ਲਈ ਇਕਜੁੱਟ ਹੋਏ। 1980 ਵਿੱਚ ਇਸੇ ਦਿਨ “ਓ ਕੈਨੇਡਾ” ਗੀਤ ਦੇਸ਼ ਦਾ ਰਾਸ਼ਟਰੀ ਗੀਤ ਬਣਿਆ ਸੀ।


4 ਜੁਲਾਈ (ਅਮਰੀਕਾ ਦਾ ਸੁਤੰਤਰਤਾ ਦਿਵਸ
) ਉਸ ਦਿਨ ਦੀ ਯਾਦ ਦਿਵਾਉਂਦਾ ਹੈ ਜਿਸ ਦਿਨ ਮੂਲ 13 ਅਮਰੀਕੀ ਬਸਤੀਆਂ ਨੇ 1776 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦੀ ਦਾ ਐਲਾਨ ਕੀਤਾ ਸੀ।


14 ਜੁਲਾਈ (ਬੈਸਟੀਅਲ ਦਿਨ) 1789 ਵਿੱਚ ਪੈਰਿਸ ਵਿੱਚ ਸ਼ਾਹੀ ਪਰਿਵਾਰ ਦੇ ਪਤਨ ਦੀ ਨਿਸ਼ਾਨਦੇਹੀ ਕਰਦਾ ਹੈ। ਇਹ ਫਰਾਂਸੀਸੀ ਗਣਰਾਜ ਦੀ ਰਾਸ਼ਟਰੀ ਛੁੱਟੀ ਹੈ।


ਮਾਤਾ-ਪਿਤਾ ਦਿਵਸ,’ 1994 ਤੋਂ ਸੰਯੁਕਤ ਰਾਜ ਵਿੱਚ ਜੁਲਾਈ ਦੇ ਚੌਥੇ ਐਤਵਾਰ ਨੂੰ ਬੱਚਿਆਂ ਦੇ ਪਾਲਣ ਪੋਸ਼ਣ ਵਿੱਚ ਮਾਪਿਆਂ ਦੀ ਭੂਮਿਕਾ ਨੂੰ ਸਤਿਕਾਰ ਦੇਣ ਲਈ ਮਨਾਇਆ ਜਾਂਦਾ ਹੈ। ਦੂਜੇ ਦੇਸ਼ ਇਸ ਨੂੰ ਵੱਖ-ਵੱਖ ਤਾਰੀਖਾਂ ‘ਤੇ ਮਨਾਉਂਦੇ ਹਨ।

Dr. Swaiman Singh-A Sikh Physician in service of Farmers and the Underserved

Dr. Swaiman Singh, a Humanist

Dr. Swaiman Singh was born in a village in Amritsar, Punjab (India), and immigrated to the US with his family when he was 10 years old. He studied in New Jersey and graduated with a medical degree from Rutgers University. He completed his residency in Philadelphia. He observed that worldwide cardiovascular diseases were responsible for more than 18 million deaths. About 36 million were afflicted with disabilities, mostly in countries with people having low- and middle incomes. Dr. Swaiman Singh established the “Five Rivers Heart Association” to respond to this crisis in 2012.

Originally, screening and treatment of patients were focused in rural areas of Punjab. Treatment covered all fields of Cardiology, Gastroenterology, Pulmonology, and Nephrology. He presented his findings and experiences in research papers at conferences of the American Heart Association, American College of Cardiology, Transcatheter Cardiovascular Therapeutics, Transcatheter Valve Therapies, Society of Cardiovascular Angiography and Interventions, and Cardiovascular Research Technologies. He planned to take these free services to the poor in Columbia, Ghana, Egypt, and underserved areas of the United States.

His career was taking off, with a few months left in a three-year cardiology fellowship at Newark Beth Israel Medical Center in New Jersey. However, he returned to the Delhi border where he selected an abandoned bus terminal and converted it into a medical clinic. Farmers, who were protesting outside Delhi in connection with their demands, and the other poor in the neighborhood were given free medical treatment here. The entire operation was run by the Five Rivers Heart Association.

He collected blankets and other necessities for the patients and invited doctors and volunteers for this humanitarian work. Shelters were constructed outside the hospital for elderly men. Inside, separate accommodation was provided for elderly women. Water heating and filtration systems and portable toilets were procured. Trees were planted. Supply shops and a library were set up. A projector screen was fixed for health educational videos for the farmers and the slum-dwellers. The hospital is working although the Farmers’ Protest has ended.

Dr. Swaiman Singh has joined Mayo Institute at Rochester in Minnesota, as a Research Scientist. This is one of the prestigious medical centers in America and specializes in advanced research in cancer and cardiology. Dr. Swaiman Singh believes in “Chardi Kala,” which means eternal optimism, and in dedicated, relentless “Nishkam Seva”, the selfless service to the underserved, throughout the world.

‘ਕੈਨੇਡਾ ਡੇ’ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ-ਵਾਹ ਕਨੇਡਾ ! ਵਾਹ … ! (403-404-1450)

ਕੈਨੇਡਾ ਡੇ ‘ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ, ਕੈਲਗਰੀ-ਕੈਨੇਡਾ (403-404-1450), ਵਾਹ ਕਨੇਡਾ! ਵਾਹ..!

ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ,
ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ।

ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ।
ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ।
ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….

ਇੰਡੀਆ ਸਾਡੀ ਜੰਮਣ ਭੋਂਇ, ਤੂੰ ਸਾਡਾ ਸਰਮਾਇਆ।
ਵਸਦੇੇ ਰਸਦੇ ਰਹਿਣ ਪੰਜਾਬੀ, ਨਾਮ ਜਿਹਨਾਂ ਚਮਕਾਇਆ।
ਤੂੰ ਦਿੱਤਾ ਰੁਜ਼ਗਾਰ, ਤੇ ਤੇਰਾ ਦਿੱਤਾ ਖਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….

ਸੌ ਸਾਲਾਂ ਤੋਂ ਵੱਧ ਪੁਰਾਣਾ, ਰਿਸ਼ਤਾ ਸਾਡਾ ਤੇਰਾ।
ਸਾਡੇ ਪੁਰਖਿਆਂ ਚੀਰ ਸਮੁੰਦਰ, ਲਾਇਆ ਏਥੇ ਡੇਰਾ।
ਤੇਰੀ ਖੁਸ਼ਹਾਲੀ ਵਿੱਚ ਪੂਰਾ ਹਿੱਸਾ ਪਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ…

ਏਥੇ ਇੱਕ ਬਰਾਬਰ ਸਾਰੇ, ਨਾ ਕੋਈ ਉੱਚਾ- ਨੀਵਾਂ।
ਏਥੇ ਕਦਰ ਕਿਰਤ ਦੀ ਹੁੰਦੀ, ਮਾਣ ਨਾਲ ਮੈਂ ਜੀਵਾਂ।
ਵਿਰਸਾ ਚੇਤੇ ਰੱਖੀਏ, ਕੁੱਝ ਤੇਰਾ ਅਪਣਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….

ਮੂਲ ਵਾਸੀਆਂ ਨਾਲ ਸੁਣਾਂ ਪਰ, ਜਦ ਵੀ ਹੋਇਆ ਮਾੜਾ।
ਸੋਚਾਂ ਇੱਕ ਮਿੱਟੀ ਦੇ ਜਾਏ, ਸਭ ਦਾ ਇੱਕੋ ਘਾੜਾ।
ਕਿਹੜੀ ਗੱਲੋਂ ਇੱਕ ਦੂਜੇ ਕੋਲੋਂ ਘਬਰਾਂਦੇ ਹਾਂ।
ਤੈਂਨੂੰ ਵੀ ਸਮਝਾਂਦੇ ਹਾਂ। ਵਾਹ…

ਤੇਰੀ ਸੁੱਖ ਸਹੂਲਤ ਦਾ ਹੈ, ਮਿਲਦਾ ਬੜਾ ਸਹਾਰਾ।
ਜੁਗ ਜੁਗ ਜੀਵੇ ਦੇਸ਼ ਕਨੇਡਾ, ‘ਦੀਸ਼’ ਨੂੰ ਲਗੇ ਪਿਆਰਾ।
ਦੋ ਦੇਸ਼ਾਂ ਦੇ ਵਾਸੀ ਬਣ ਹੁਣ, ਹੁਣ ਜੂਨ ਹੰਢਾਂਦੇ ਹਾਂ।
ਤੇਰੇ ਹੀ ਗੁਣ ਗਾਂਦੇ ਹਾਂ। ਵਾਹ….

ਸ਼ਾਹਾਨਾ ਆਨੰਦ  ਕਿ ਅਮੀਰੀ ਸ਼ਾਨ? (ਡਾ. ਗੁਰਬਖ਼ਸ਼ ਸਿੰਘ ਭੰਡਾਲ , ਫੋਨ: 216-556-2080)


ਅਮੀਰੀ, ਸੁੱਖ-ਸਹੂਲਤਾਂ ਦੀ ਅਮੀਰਤਾ, ਖਾਣ-ਪੀਣ ਦੀ ਬਹੁਲਤਾ। ਮਨ-ਮਰਜ਼ੀ ਦੇ ਬਸਤਰ ਪਹਿਨਣੇ। ਮਨ ਵਿਚ ਆਈ ਹਰ ਉਸ ਕਿਰਿਆ ਨੂੰ ਕਰਨ ਦੀ ਚਾਹ, ਜਿਸਦੇ ਸਿੱਟੇ ਕੁਝ ਵੀ ਹੋਣ। ਅਮੀਰੀ ਦਾ ਸੰਬੰਧ ਕਦੇ ਸੁਖਨ, ਸਕੂਨ, ਸਹਿਜ, ਸੰਤੁਸ਼ਟੀ ਦਾ ਸਿਰਨਾਵਾਂ ਨਹੀਂ ਹੁੰਦੀ। ਇਹ ਜੀਵਨ ਦੀਆਂ ਨਿਆਮਤਾਂ ਦੀ ਭਰਪੂਰਤਾ, ਆਪਣੀ ਮਰਜ਼ੀ ਨਾਲ ਸੌਣਾ, ਜਾਗਣਾ, ਖਾਣ-ਪੀਣਾ ਅਤੇ ਮਨਮਰਜ਼ੀ ਦੀ ਜੀਵਨ-ਸ਼ੈਲੀ ਅਪਨਾਉਣਾ ਹੁੰਦੀ। ਪਰ ਆਨੰਦ ਮਨ ਨਾਲ ਸਬੰਧਤ, ਮਨ ਦੀ ਖੁਸ਼ੀ ਅਤੇ ਹੁਲਾਸ ਨੂੰ ਪ੍ਰਣਾਇਆ, ਪਰ ਸਮਿਆਂ ਦੀ ਕੇਹੀ ਤਰਾਸਦੀ ਕਿ ਅਸੀਂ ਇਸਨੂੰ ਦਿਮਾਗ ਦੇ ਲੜ ਲਾ ਦਿਤਾ ਹੈ। ਅਮੀਰੀ ਨੂੰ ਅਸੀਂ ਨਵੇਂ ਦਾਇਰੇ ਵਿਚ ਪਰਿਭਾਸ਼ਤ ਕਰਦਿਆਂ, ਇਸਦੀ ਤਾਸੀਰ, ਤਾਬੀਰ ਅਤੇ ਤਕਦੀਰ ਨੂੰ ਹੀ ਸਿਉਂਕ ਦਿੱਤਾ ਹੈ। ਹੁਣ ਅਮੀਰੀ ਸਿਰਫ਼ ਦਿਖਾਵੇ ਤੀਕ ਹੀ ਸੀਮਤ।


ਆਨੰਦ ਦੇ ਅਰਥਾਂ ਦੀ ਬੇਆਬਰੂ ਅਤੇ ਬੇਅਦਬੀ ਕਰਨ ਵਿਚ ਅਸੀਂ ਮੋਹਰੀ। ਇਸਦੇ ਅਰਥਾਂ ਨੂੰ ਆਪਣੇ ਅੰਤਰੀਵ ਵਿਚ ਵਸਾਉਣ ਲਈ ਜ਼ਰੂਰਤ ਹੈ ਕਿ ਅਸੀਂ ਇਸਨੂੰ ਬੀਤੇ ਵਿਚੋਂ ਪਛਾਨਣ ਦਾ ਯਤਨ ਕਰੀਏ ਤਾਂ ਪਤਾ ਲੱਗੇਗਾ ਕਿ ਜਦ ਅਸੀਂ ਤਰੱਕੀ ਕੀਤੀ ਜਾਂ ਵੱਡੇ ਹੋਏ ਤਾਂ ਅਸੀਂ ਆਨੰਦ ਨੂੰ ਵਰਤਣ ਦੇ ਨਜ਼ਰੀਏ ਤੋਂ ਦੇਖਣ ਅਤੇ ਮਾਨਣ ਦੀ ਰੁੱਚੀ ਪੈਦਾ ਕੀਤੀ। ਇਸ ਰੁਚੀ ਨੇ ਹੀ ਸਾਨੂੰ ਆਪਣੇ ਆਪ ਨਾਲੋਂ ਵੀ ਦੂਰ ਕੀਤਾ ਅਤੇ ਸਮਾਜ ਤੋਂ ਵੀ ਅਸੀਂ ਬਹੁਤ ਦੂਰ ਚਲੇ ਗਏ। ਇਨ੍ਹਾਂ ਦੂਰੀਆਂ ਵਿਚੋਂ ਹੀ ਅਸੀਂ ਕੁਦਰਤ ਅਤੇ ਇਸ ਦੀਆਂ ਰਹਿਮਤਾਂ ਤੋਂ ਇੰਨੀ ਵਿੱਥ ਬਣਾ ਲਈ ਕਿ ਸਾਨੂੰ ਯਾਦ ਹੀ ਨਾ ਰਿਹਾ ਕਿ ਕਦੇ ਅਸੀਂ ਵੀ ਕੁਦਰਤ ਦਾ ਨਿੱਕਾ ਜਿਹਾ ਕਿਣਕਾ ਸਾਂ। ਕੁਦਰਤ ਸੰਗ ਜਿਉ ਕੇ ਹੀ ਅਸੀਂ ਆਪਣੀ ਅਉਧ ਨੂੰ ਨਵਾਂ ਸਿਰਲੇਖ ਦੇ ਸਕਦੇ ਹਾਂ। ਅਮੀਰੀ ਦੇ ਅਸੀਮਤ ਅਰਥਾਂ ਨੂੰ ਜੀਵਨ ਵਿਚੋਂ ਮਨਫ਼ੀ ਕਰ ਕੇ ਅਸੀਂ ਕੁਝ ਖੱਟਿਆ ਨਹੀਂ ਸਗੋਂ ਗਵਾਇਆ ਹੀ ਗਵਾਇਆ ਹੈ। ਇਸ ਕਾਰਨ ਹੀ ਅਸੀਂ ਦੁਨੀਆਂ ਦੀ ਭੀੜ ਵਿਚ ਗਵਾਚ ਗਏ ਹਾਂ ਅਤੇ ਅਲੱਗ-ਥਲੱਗ ਹੋ ਕੇ ਰਹਿ ਗਏ ਹਾਂ।


ਆਨੰਦ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਬੋਲ ਕੇ ਦੱਸੀਏ ਕਿ ਅਸੀਂ ਉਸਨੂੰ ਕਿੰਨਾ ਪਿਆਰ ਕਰਦੇ ਹਾਂ। ਕਦੇ ਮੂਕ ਰਹਿ ਕੇ ਪਿਆਰ ਜਤਾਉਣਾ, ਤੁਹਾਡਾ ਅੰਤਰੀਵ ਖੁਸ਼ੀ `ਚ ਖੀਵਾ ਹੋ ਜਾਵੇਗਾ। ਨਾ ਹੀ ਇਹ ਆਨੰਦ ਹੁੰਦਾ ਕਿ ਅਸੀਂ ਕਿਸੇ ਨੂੰ ਚੁੰਮੀਏ, ਚੱਟੀਏ। ਕਦੇ ਹਵਾ ਹੱਥ ਚੁੰਮਣ ਦਾ ਸੁਨੇਹਾ ਭੇਜਣਾ। ਮੁੜਦੀ ਹੋਈ ਹਵਾ ਦੀ ਰੁਮਕਣੀ ਵਿਚ ਸੱਜਣਾਂ ਦੀ ਮਹਿਕ ਤੁਹਾਨੂੰ ਮਦਹੋਸ਼ ਕਰ ਦੇਵੇਗੀ। ਨਾ ਹੀ ਚਾਹਤ ਇਹ ਹੁੰਦੀ ਕਿ ਅਸੀਂ ਸੱਜਣ ਪਿਆਰੇ ਨੂੰ ਨਿੱਤ ਹੀ ਮਿਲਣ ਲਈ ਤਾਂਘੀਏ ਅਤੇ ਉਸਦਾ ਨਾ ਆਉਣਾ ਸਾਨੂੰ ਮਾਯੂਸ ਕਰ ਦੇਵੇ। ਸਗੋਂ ਮਿੱਤਰ ਪਿਆਰੇ ਨੂੰ ਨਿੱਤ ਸੁਪਨਿਆਂ ਵਿਚ ਮਿਲਦੇ ਰਹੋਗੇ ਤਾਂ ਉਸਦੀ ਦੂਰੀ ਕਦੇ ਉਕਤਾਹਟ ਪੈਦਾ ਨਹੀਂ ਕਰੇਗੀ। ਠਾਠ ਤਾਂ ਹੁੰਦਾ ਸੀ ਉਨ੍ਹਾਂ ਦਿਨਾਂ ਵਿਚ ਜਦ ਅਸੀਂ ਰੱਜ ਕੇ ਗੰਨੇ ਚੂਪਦੇ ਅਤੇ ਗੁੜ ਖਾਂਦੇ ਸਾਂ ਅਤੇ ਸਾਨੂੰ ਕਦੇ ਵੀ ਸ਼ੂਗਰ ਨਹੀਂ ਸੀ ਹੋਈ। ਹੁਣ ਅਸੀਂ ਖੰਡ ਖਾਣਾ ਅਜਿਹਾ ਗਿੱਝ ਗਏ ਹਾਂ ਕਿ ਸ਼ੂਗਰ ਦੇ ਮਰੀਜ਼ ਬਣਨ ਦਾ ਤੌਖ਼ਲਾ ਸਾਨੂੰ ਖੰਡ ਖਾਣ ਤੋਂ ਵੀ ਵਰਜਦਾ ਹੈ। ਬਾਦਸ਼ਾਹੀ ਤਾਂ ਹੁੰਦੀ ਸੀ ਜਦ ਅਸੀਂ ਵਗਦੀ ਆੜ, ਕਿਸੇ ਤਲਾਅ, ਨਦੀ, ਨਹਿਰ ਜਾਂ ਦਰਿਆ ਵਿਚੋਂ ਪਾਣੀ ਪੀ ਕੇ ਆਪਣੀ ਪਿਆਸ ਮਿਟਾਉਂਦੇ ਸਾਂ। ਸਾਨੂੰ ਚਿੱਤ-ਚੇਤਾ ਵੀ ਨਹੀਂ ਸੀ ਕਿ ਇਹ ਪਾਣੀ ਦੂਸਿ਼ਤ ਹੈ ਅਤੇ ਇਸ ਨਾਲ ਪੇਟ ਵਿਚ ਗੜਬੜੀ ਹੋ ਸਕਦੀ ਹੈ। ਇਹ ਕੇਹੀ ਅਮੀਰੀ ਕਿ ਅਸੀਂ ਬੋਤਲ ਬੰਦ ਪਾਣੀ ਪੀਂਦੇ ਹਾਂ ਅਤੇ ਪੇਟ ਦੀਆਂ ਬਿਮਾਰੀਆਂ ਦੇ ਇਲਾਜ ਲਈ ਹਸਪਤਾਲਾਂ ਦੇ ਚੱਕਰ ਮਾਰਦੇ ਰਹਿੰਦੇ ਹਾਂ।


ਸ਼ਾਹਾਨਾ ਫਕੀਰੀ ਹੀ ਹੁੰਦੀ ਸੀ ਜਦ ਅਸੀਂ ਬੱਚੇ ਸਾਂ। ਸਾਈਕਲ ਦੇ ਟਾਇਰ ਨੂੰ ਚਲਾਉਂਦੇ ਪਿੰਡ ਦੀ ਫਿਰਨੀ ਗਾਹ ਲੈਂਦੇ ਸਾਂ। ਕਦੇ ਗਲੀ ਵਿਚ ਤੁਰੇ ਜਾਂਦਿਆਂ ਦੀਆਂ ਝਿੜਕਾਂ ਵੀ ਖਾਂਦੇ ਸਾਂ। ਆਲੇ ਦੁਆਲੇ ਆਪਣੀ ਹੀ ਸਲਤਨਤ ਹੁੰਦੀ ਸੀ। ਇਹ ਤਾਂ ਲਗਜ਼ਰੀ ਨਹੀਂ ਕਿ ਬੱਚਾ ਸਾਰਾ ਦਿਨ ਫੋਨ `ਤੇ ਗੇਮਾਂ ਖੇਡਦਾ ਆਪਣੀ ਹੀ ਦੁਨੀਆ ਤੀਕ ਸੀਮਤ ਰਹਿੰਦਾ ਹੈ ਜੋ ਕਦੇ ਉਸਦੀ ਜਾਨ ਦਾ ਖ਼ੌਅ ਵੀ ਬਣ ਜਾਂਦੀ ਹੈ। ਕਿੰਨਾ ਆਨੰਦ ਮਿਲਦਾ ਸੀ ਜਦ ਹਰ ਸ਼ਾਮ ਨੂੰ ਕਦੇ ਗੁੱਲੀ-ਡੰਡਾ ਖੇਡਣਾ, ਕਦੇ ਖਿੱਦੋ-ਖੁੰਡੀ ਅਤੇ ਕਦੇ ਛੂਹਣ ਛੂਹਾਈ। ਅੱਧੀ ਅੱਧੀ ਰਾਤ ਤੀਕ ਖੇਡਦਿਆਂ ਪਤਾ ਹੀ ਨਹੀਂ ਸੀ ਲੱਗਦਾ ਕਿ ਕਦੋਂ ਚਾਨਣੀ ਰਾਤ ਸਾਰੇ ਪਿੰਡ ਨੂੰ ਆਪਣੀ ਲਪੇਟ ਵਿਚ ਲੈ ਲੈਂਦੀ। ਅਸੀਂ ਚਾਨਣੀ ਵਿਚ ਨਹਾਉਂਦੇ, ਆਪਣੇ ਹੀ ਜਨੂੰਨ ਵਿਚ ਰਾਤ ਨੂੰ ਠਹਿਰ ਜਾਣ ਲਈ ਕਹਿ ਦਿੰਦੇ ਸਾਂ। ਮਸਨੂਈ ਰੌਸ਼ਨੀਆਂ ਵਿਚ ਖੇਡੀਆਂ ਜਾਣ ਵਾਲੀਆਂ ਗੇਮਾਂ, ਸਾਡੀਆਂ ਬਚਪਨੀ ਖੇਡਾਂ ਦਾ ਕਿਵੇਂ ਮੁਕਾਬਲਾ ਕਰਨਗੀਆਂ? ਉਸ ਸਮੇਂ ਹਰ ਕੋਈ ਛਿੰਝਾਂ ਅਤੇ ਮੇਲੇ ਦੇਖਣ ਲਈ ਅਹੁਲਦਾ ਅਤੇ ਹਰ ਖਿਡਾਰੀ ਦੀ ਹੱਲਾਸ਼ੇਰੀ ਕਰਦਾ ਸੀ। ਪਰ ਹੁਣ ਅਸੀਂ ਮਹਿੰਗੀਆਂ ਟਿਕਟਾਂ ਖਰੀਦ ਕੇ ਮੈਚ ਦੇਖਣ ਲਈ ਖੁਦ ਨੂੰ ਗੇਮ ਦਾ ਹਿੱਸਾ ਬਣਨ ਲਈ ਤਰਸ ਜਾਂਦੇ ਹਾਂ।


ਕਦੇ ਸਮਾਂ ਸੀ ਘਰ ਨਿੱਕੇ ਸਨ ਪਰ ਜੀਆਂ ਦੇ ਦਿਲ ਵੱਡੇ ਸਨ। ਘਰ ਕੱਚੇ ਸਨ, ਪਰ ਰਿਸ਼ਤੇ ਪੱਕੇ ਸਨ। ਅਸੀਂ ਘਰ ਦੀ ਛੱਤ `ਤੇ ਅੰਬਰ ਨਾਲ ਆੜੀ ਪਾਉਂਦੇ ਸਾਂ। ਹੁਣ ਘਰ ਵੱਡੇ ਹੋ ਗਏ ਹਨ ਪਰ ਬੰਦੇ ਸੁੰਗੜ ਗਏ ਹਨ। ਘਰ ਪੱਕੇ ਹੋ ਗਏ ਹਨ ਪਰ ਸਬੰਧ ਕੱਚੇ ਹੋ ਗਏ ਹਨ। ਘਰ ਦੀਆਂ ਖੁੱਲ੍ਹੀਆਂ ਖਿੜਕੀਆਂ ਤੇ ਰੌਸ਼ਨਦਾਨਾਂ ਰਾਹੀਂ ਰੌਸ਼ਨੀ ਤੇ ਤਾਜ਼ੀ ਹਵਾ ਦਾ ਆਉਣਾ-ਜਾਣਾ ਨਿਰੰਤਰ ਜਾਰੀ ਰਹਿੰਦਾ ਸੀ। ਗੁਆਂਢ ਵਿਚ ਵਾਪਰ ਰਹੀ ਹਰ ਕਿਰਿਆ ਤੇ ਬੋਲ ਦੀ ਕਨਸੋਅ ਵੀ ਮਿਲਦੀ ਸੀ। ਪਰ ਹੁਣ ਅਸੀਂ ਰੌਸ਼ਨਦਾਨ ਤਾਂ ਰਹਿਣ ਹੀ ਨਹੀਂ ਦਿੱਤੇ ਪਰ ਅਸੀਂ ਖਿੜਕੀਆਂ ਦੇ ਬਾਹਰ ਗਰਿੱਲਾਂ ਲਗਾ ਦਿੱਤੀਆਂ ਅਤੇ ਅੰਦਰ ਮੋਟੇ ਪਰਦੇ ਤਾਣ ਦਿੱਤੇ ਨੇ ਤਾਂ ਕਿ ਅੰਦਰਲੀ ਹਵਾ ਦੀ ਘੁਟਨ ਬਾਹਰ ਨਾ ਜਾਵੇ ਅਤੇ ਬਾਹਰਲੀ ਤਾਜ਼ਗੀ ਕਮਰਿਆਂ ਦੀ ਫਿਜ਼ਾ ਨੂੰ ਆਪਣੀ ਆਗੋਸ਼ ਵਿਚ ਨਾ ਲੈ ਲਏ। ਕਦੇ ਸਮਾਂ ਸੀ ਕਿ ਖੁੱਲ੍ਹੇ ਦਰਾਂ ਰਾਹੀਂ ਕੋਈ ਵੀ ਘਰ ਆ ਸਕਦਾ ਸੀ। ਕਿਸੇ ਵੀ ਘਰੋਂ ਦਾਲ ਜਾਂ ਸਬਜ਼ੀ ਮੰਗ ਕੇ ਲਿਆਈ ਜਾ ਸਕਦੀ ਸੀ। ਕਿਸੇ ਵੀ ਚੁੱਲ੍ਹੇ `ਤੇ ਬਹਿ ਕੇ ਰੋਟੀ ਖਾ ਲਈਦੀ ਸੀ। ਹੁਣ ਅਸੀਂ ਗੇਟ ਨੂੰ ਬੰਦ ਕਰ ਕੇ ਰੱਖਦੇ ਹਾਂ ਅਤੇ ਬੈੱਲ ਹੋਣ `ਤੇ ਵੀ ਮਰਜ਼ੀ ਨਾਲ ਗੇਟ ਖੋਲ੍ਹਦੇ ਹਾਂ। ਬੰਦ ਘਰਾਂ ਨੇ ਸਿਰਜੀਆਂ ਨੇ ਦੂਰੀਆਂ। ਘਟ ਗਈਆਂ ਨੇ ਸਾਕ-ਸਕੀਰੀਆਂ। ਘਟ ਗਈ ਹੈ ਨੇੜਤਾ ਅਤੇ ਵਧ ਗਈ ਹੈ ਕੁੜੱਤਣ।


ਲਬਰੇਜ਼ਤਾ ਹੁੰਦੀ ਸੀ ਜਦ ਤਵੇ ਤੋਂ ਲੱਥਦੀ ਰੋਟੀ ਨੂੰ ਚੌਕੇ ਵਿਚ ਬੈਠਿਆਂ ਨੇ ਬੁਰਕੀਆਂ ਵਿਚ ਵੰਡ ਕੇ ਖਾ ਲੈਣਾ। ਰੱਜਤਾ ਦਾ ਅਹਿਸਾਸ ਰੂਹ ਵਿਚ ਵਸਾਉਣਾ। ਨਿੱਕੀਆਂ-ਨਿੱਕੀਆਂ ਗੱਲਾਂ ਵਿਚ ਰੋਟੀ ਖਾਣ ਦਾ ਕੇਹਾ ਸਵਾਦ ਆਉਂਦਾ ਸੀ। ਇਹ ਤਾਂ ਲਗਜ਼ਰੀ ਨਹੀਂ ਕਿ ਅਸੀਂ ਪਹਿਲਾਂ ਖਾਣਾ ਡਾਇਨਿੰਗ ਟੇਬਲ `ਤੇ ਸਜਾਉਂਦੇ ਹਾਂ। ਫਿਰ ਨਖ਼ਰੇ ਅਤੇ ਨਜ਼ਾਕਤਾਂ ਨਾਲ ਖਾਂਦਿਆਂ ਖੁਦ ਨੂੰ ਤਰਸਾਉਂਦੇ ਹਾਂ ਅਤੇ ਦੋ ਕੁ ਬੁਰਕੀਆਂ ਖਾ ਕੇ ਰੱਜ ਜਾਣ ਦਾ ਢੋਂਗ ਕਰਦੇ ਹਾਂ। ਖਾਣਾ ਖਾਂਦਿਆਂ ਬੋਲਣ ਤੋਂ ਤਾਲਾ ਵੱਟਦੇ, ਖੁਦ ਦੇ ਖੋਲ ਵਿਚ ਖੁਦ ਨੂੰ ਪਾਉਂਦੇ ਹਾਂ ਅਤੇ ਇਸ ਵਿਚੋਂ ਬਾਹਰ ਆਉਣ ਲਈ ਕਦੇ ਤਰਦੱਦ ਹੀ ਨਹੀਂ ਕਰਦੇ। ਉਹ ਵੀ ਵੇਲਾ ਸੀ ਕਿ ਜੂਠ ਨਾ ਛੱਡਣਾ ਸਭ ਦਾ ਕਰਮ ਹੁੰਦਾ ਸੀ। ਪਰ ਹੁਣ ਅਸੀਂ ਅੱਧਾ-ਪਚੱਧਾ ਖਾ ਕੇ ਜੂਠ ਛੱਡਣ ਨੂੰ ਸ਼ਾਨ ਸਮਝਦਿਆਂ, ਇਸਨੂੰ ਅਮੀਰੀ ਦਾ ਪੈਮਾਨਾ ਸਮਝਣ ਲੱਗ ਪਏ ਹਾਂ।


ਆਨੰਦ ਕਦੇ ਵੀ ਵੱਡੇ ਘਰਾਂ, ਮਹਿੰਗੀਆਂ ਵਸਤਾਂ, ਸ਼ਾਹੀ ਪਾਰਟੀਆਂ ਜਾਂ ਅਮੀਰ ਸਾਥੀਆਂ ਦੀ ਸੰਗਤ ਨਾਲ ਨਹੀਂ ਮਿਲਦਾ। ਇਹ ਬਹੁਤ ਹੀ ਨਿਗੂਣੀਆਂ ਚੀਜ਼ਾਂ, ਕਿਰਿਆਵਾਂ ਵਿਚ ਹੁੰਦਾ। ਸਿਰਫ਼ ਖੁਦ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਸਾਨੂੰ ਕਿਸੇ ਵੀ ਵਸਤ, ਵਰਤਾਰੇ ਨੂੰ ਵੱਖਰੇ ਨਜ਼ਰੀਏ ਤੋਂ ਜਾਚਣ ਅਤੇ ਪਰਖਣ ਦੀ ਸੋਝੀ ਹੋਣੀ ਚਾਹੀਦੀ। ਬੰਦ ਦਰਵਾਜਿ਼ਆਂ ਵਾਲੀ ਮਹਿਲਨੁਮਾ ਕੋਠੀ ਦੇ ਏਸੀ ਕਮਰੇ ਵਿਚ ਪਏ ਦੋ ਜਿਸਮ ਕੋਈ ਆਨੰਦ ਨਹੀਂ ਮਾਣਦੇ ਜਿਨ੍ਹਾਂ ਵਿਚ ਸੱਤ ਸਮੁੰਦਰਾਂ ਜੇਹੀ ਦੂਰੀ ਹੁੰਦੀ ਹੈ। ਆਨੰਦ ਤਾਂ ਕੱਖਾਂ ਦੀ ਕੁੱਲੀ ਵਿਚ ਆਪਣਿਆਂ ਦਾ ਨਿੱਘ ਮਾਣਦੇ ਅਤੇ ਚੰਨ ਤਾਰਿਆਂ ਨਾਲ ਚਾਨਣ ਦੀਆਂ ਬਾਤਾਂ ਪਾਉਂਦੇ ਜੀਅ ਮਾਣਦੇ ਨੇ ਜਿਨ੍ਹਾਂ ਨੂੰ ਚੰਨ ਤਾਰਿਆਂ ਦਾ ਭਰਪੂਰ ਸਾਥ ਮਿਲਦਾ ਹੈ। ਕਦੇ ਮਿਹਨਤ ਮੁਸੱ਼ਕਤ ਨਾਲ ਥੱਕੇ ਹੋਏ ਮਿਹਨਤਕਸ਼ ਨੂੰ ਅਲਾਣੀ ਮੰਜੀ `ਤੇ ਨੀਂਦ ਦਾ ਅਨੰਦ ਮਾਣਦੇ ਦੇਖਣਾ, ਤੁਹਾਨੂੰ ਨਰਮ ਗੁਦੇਲਿਆਂ `ਤੇ ਨੀਂਦ ਨੂੰ ਉਡੀਕਦੇ ਉਨ੍ਹਾਂ ਜਿਊੜਿਆਂ ਦੀ ਮਾਯੂਸੀ ਜ਼ਰੂਰ ਉਦਾਸ ਕਰੇਗੀ ਜਿਹੜੇ ਸੌਣ ਲਈ ਨੀਂਦ ਦੀਆਂ ਗੋਲੀਆਂ ਖਾਂਦੇ ਜਾਂ ਨਸਿ਼ਆਂ ਦਾ ਸੇਵਨ ਕਰਦੇ ਨੇ।


ਐਸ਼ੋ-ਇਸ਼ਰਤ ਇਹ ਨਹੀਂ ਹੁੰਦੀ ਕਿ ਕੋਈ ਜੋੜਾ ਏਸੀ ਕਾਰ ਵਿਚ ਸਫ਼ਰ ਕਰ ਰਿਹਾ ਹੈ ਪਰ ਉਨ੍ਹਾਂ ਦਰਮਿਆਨ ਚੁੱਪ ਦੀ ਦੀਵਾਰ ਕਦੇ ਨਹੀਂ ਟੁੱਟਦੀ। ਸਗੋਂ ਸੁੱਚੀ-ਸੱਚੀ ਅਯਾਸ਼ੀ ਉਸ ਜੋੜੀ ਦੀ ਹੁੰਦੀ ਜੋ ਕੱਚੇ ਰਾਹਾਂ `ਤੇ ਸਾਈਕਲ ਦੀ ਸਵਾਰੀ ਕਰਦਾ, ਨਿੱਕੇ ਨਿੱਕੇ ਹੁੰਗਾਰਿਆਂ, ਹਾਸਿਆਂ ਹੁੱਜਾਂ ਅਤੇ ਹੁੱਝਤਾਂ ਨਾਲ ਅਠਖੇਲੀਆਂ ਕਰਦਾ, ਲੰਮੇ ਸਫ਼ਰ ਨੂੰ ਛੋਟਾ ਕਰ ਲੈਂਦਾ ਹੈ। ਸਫ਼ਰ ਦੇ ਥਕੇਵੇਂ ਅਤੇ ਅਕੇਵੇਂ ਵਿਚ ਸੁਖਨ ਅਤੇ ਸਕੂਨ ਦੀ ਸਿਰਜਣਾ ਕਰਦਿਆਂ, ਸ਼ੁਕਰਗੁਜ਼ਾਰੀ ਵਿਚ ਖੁਦ ਨੂੰ ਲਿਪਤ ਰੱਖਦਾ ਹੈ। ਯਾਦ ਰੱਖਣਾ! ਸੁੱਖ ਤੇ ਸ਼ਾਂਤੀ ਕਦੇ ਵੀ ਮੱਥੇ ਦੀਆਂ ਤਿਊੜੀਆਂ ਵਿਚ ਨਹੀਂ ਹੁੰਦੀ ਸਗੋਂ ਮੁੱਖ `ਤੇ ਪਸਰੇ ਨੂਰ ਵਿਚ ਹੁੰਦੀ ਹੈ, ਜੋ ਕਦੇ ਵੀ ਧਨ, ਖੂਬਸੂਰਤੀ, ਸਫ਼ਲਤਾ ਜਾਂ ਸਹੂਲਤਾਂ ਦੀ ਮੁਥਾਜ਼ ਨਹੀਂ ਹੁੰਦੀ। ਇਹ ਮਨੁੱਖ ਦੀ ਮਾਨਸਿਕ ਅਵਸਥਾ ਹੁੰਦੀ ਕਿ ਜੋ ਉਹ ਨਿੱਕੀਆਂ ਗੱਲਾਂ ਵਿਚ ਭਾਲਦਾ, ਇਸਨੂੰ ਮਾਣਦਾ ਅਤੇ ਜਿ਼ੰਦਗੀ ਦੇ ਪਲਾਂ ਨੂੰ ਜਿਊਣ ਜੋਗਾ ਕਰਦਾ ਹੈ।


ਇਹ ਕੇਹਾ ਠਾਠ ਹੈ ਕਿ ਅਸੀਂ ਬਿਮਾਰ ਹੋ ਕੇ ਵੱਡੇ ਅਤੇ ਮਹਿੰਗੇ ਹਸਪਤਾਲਾਂ ਤੋਂ ਇਲਾਜ ਕਰਵਾਉਣ ਵਿਚ ਸ਼ਾਨ ਸਮਝਦੇ ਹਾਂ ਜਾਂ ਵਿਦੇਸ਼ ਤੋਂ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਾਂ। ਠਾਠ ਤਾਂ ਇਹ ਹੋਣਾ ਚਾਹੀਦਾ ਕਿ ਅਸੀਂ ਤੰਦਰੁਸਤ ਰਹਿਣ ਨੂੰ ਤਰਜੀਹ ਦੇਈਏ। ਹਸਪਤਾਲ ਦੀ ਬਜਾਏ ਸਵੇਰੇ ਕਿਸੇ ਪਾਰਕ ਵਿਚ ਸੈਰ ਕਰੀਏ ਅਤੇ ਤਨ ਤੇ ਮਨ ਨੂੰ ਅਰੋਗ ਰੱਖੀਏ। ਅਮੀਰਾਨਾ ਠਾਠ ਇਹ ਨਹੀਂ ਕਿ ਅਸੀਂ ਗਮਲਿਆਂ ਵਿਚ ਫੁੱਲ-ਬੂਟੇ ਉਗਾ, ਕਮਰਿਆਂ ਨੂੰ ਸਜਾਉਣ ਤੀਕ ਹੀ ਸੀਮਤ ਹੋ ਜਾਈਏ। ਸਗੋਂ ਚਾਹੀਦਾ ਇਹ ਹੈ ਕਿ ਅਸੀਂ ਬਾਗ ਵਿਚ ਜਾਈਏ, ਫੁੱਲਾਂ ਦੀ ਸੰਗਤ ਮਾਣੀਏ, ਇਨ੍ਹਾਂ ਦੇ ਰੰਗਾਂ ਅਤੇ ਫੁੱਲ ਪੱਤੀਆਂ ਨੂੰ ਨਿਹਾਰੀਏ। ਤਿਤਲੀਆਂ ਦੀ ਰੰਗ-ਬਿਰੰਗਤਾ ਨੂੰ ਦੇਖੀਏ ਅਤੇ ਭੌਰਿਆਂ ਦੀ ਧੁਨੀ ਵਿਚ ਸਾਹ-ਸਾਰੰਗੀ ਨੂੰ ਸੁਰ ਕਰੀਏ।


ਅਮੀਰੀ ਇਹ ਵੀ ਨਹੀਂ ਹੁੰਦੀ ਕਿ ਕਿ ਅਸੀਂ ਘਰ ਵਿਚ ਪਲਾਸਟਿਕ ਦੇ ਫੁੱਲਦਾਨ ਸਜਾਈਏ ਅਤੇ ਮਸਨੂਈ ਭਰਮ-ਭਾਵਨਾ ਪੈਦਾ ਕਰੀਏ ਕਿ ਅਸੀਂ ਕੁਦਰਤ ਦੇ ਕਰੀਬ ਹਾਂ। ਕੁਦਰਤ ਦਾ ਸੰਗ ਮਾਨਣ ਲਈ ਜ਼ਰੂਰੀ ਹੈ ਕਿ ਅਸੀਂ ਸਵੇਰ ਸਾਰ ਘਰੋਂ ਬਾਹਰ ਨਿਕਲੀਏ। ਰੁੱਖਾਂ ਤੇ ਬਿਰਖਾਂ ਵਿਚ ਬਿਰਾਜਮਾਨ ਕੁਦਰਤੀ ਅਸੀਮਤਾ ਨੂੰ ਦੇਖੀਏ। ਪੰਛੀਆਂ ਦੀਆਂ ਉਡਾਰੀਆਂ ਅਤੇ ਇਨ੍ਹਾਂ ਦੀ ਬੋਲਬਾਣੀ ਵਿਚੋਂ ਉਨ੍ਹਾਂ ਬੋਲਾਂ ਨੂੰ ਪੈਦਾ ਕਰੀਏ ਜਿਨ੍ਹਾਂ ਨੇ ਮਨੁੱਖ ਨੂੰ ਉਮਰ ਭਰ ਅਰੋਗ ਰਹਿਣ ਦਾ ਮੂਲ-ਮੰਤਰ ਦੱਸਣਾ। ਅਮੀਰੀ ਹੁੰਦੀ ਹੈ ਕਿ ਘਰ ਦੀ ਬੰਦ ਤੇ ਹਵਾਸੀ ਪੌਣ ਨੂੰ ਦੁਰਕਾਰ ਕੇ, ਖੁੱਲ੍ਹੀ ਆਬੋ-ਹਵਾ ਨੂੰ ਆਪਣੇ ਅੰਦਰ ਭਰ, `ਵਾ ਦੀ ਰਮਕਣੀ ਨਾਲ ਪੱਤਿਆਂ ਵਿਚ ਪੈਦਾ ਸੰਗੀਤ ਨੂੰ ਸੁਣਨਾ।

ਅਮੀਰੀ ਇਹ ਨਹੀਂ ਹੁੰਦੀ ਕਿ ਭਾਂਤ-ਸੁਭਾਂਤੇ ਖਾਣੇ ਖਾਣ ਲਈ ਪੰਜ ਸਿਤਾਰਾ ਹੋਟਲ ਵਿਚ ਜਾਣਾ। ਕਦੇ ਵਾਗੀ ਦੇ ਪੱਲੇ ਬੱਧੀ ਅਚਾਰ ਤੇ ਗੰਢੇ ਨਾਲ ਰੋਟੀ ਦਾ ਸਵਾਦ ਚੱਖਣਾ ਅਤੇ ਵਾਗੀ ਦੇ ਚਿਹਰੇ `ਤੇ ਉੱਗੀ ਹੁਲਾਸ, ਆਨੰਦ ਅਤੇ ਸੰਤੁਸ਼ਟੀ ਨੂੰ ਦੇਖਣਾ ਜੋ ਮਹਿੰਗੇ ਹੋਟਲ ਅਤੇ ਬਾਵਰਚੀ ਵੀ ਕਦੇ ਵੀ ਨਹੀਂ ਸਿਰਜ ਸਕਦੇ। ਬੱਚੇ ਦੇ ਚਿਹਰੇ `ਤੇ ਉਕਰੀ ਖੁਸ਼ੀ ਤੇ ਆਨੰਦ ਨੂੰ ਨਾਨੇ/ਨਾਨੀ ਜਾਂ ਦਾਦਾ/ਦਾਦੀ ਨਾਲ ਨਿੱਕੇ ਨਿੱਕੇ ਲਾਡ ਕਰਦਿਆਂ, ਲਾਚੜਦਿਆਂ, ਜਿੱ਼ਦ ਕਰਦਿਆਂ ਜਾਂ ਅੜੀ ਕਰਦਿਆਂ ਦੇਖਣਾ। ਆਪਣੀ ਮਾਸੂਮੀਅਤ ਵਿਚੋਂ ਨਵੀਂਆਂ ਉਮੰਗਾਂ ਅਤੇ ਤਰਜੀਹਾਂ ਦੀ ਸਿਰਜਣਾ ਵਿਚੋਂ ਨਜ਼ਰ ਆਵੇਗੀ ਨਾ ਕਿ ਬੱਚਿਆਂ ਨੂੰ ਸੰਭਾਲਣ ਵਾਲੀ ਆਂਟੀ ਕੋਲ ਪਲਰਦੇ ਬੱਚਿਆਂ ਵਿਚੋਂ। ਭਾਵੇਂ ਕਿ ਉਨ੍ਹਾਂ ਕੋਲ ਸਾਰੀਆਂ ਸੁੱਖ ਸਹੂਲਤਾਂ ਦੀ ਬਹੁਤਾਤ ਹੁੰਦੀ ਹੈ। ਇਹ ਹੁਲਾਸ ਧਨ ਵਿਚੋਂ ਨਹੀਂ ਸਗੋਂ ਰਿਸ਼ਤਈ ਨਿੱਘ ਤੇ ਅਪਣੱਤ ਵਿਚੋਂ ਮਿਲਦਾ ਹੈ।


ਅਮੀਰੀ ਇਹ ਨਹੀਂ ਹੁੰਦੀ ਕਿ ਮਹਿੰਗੇ ਬੂਟ ਪਾ ਕੇ ਰੈੱਡ ਕਾਰਪਿਟ `ਤੇ ਤੁਰਨਾ ਅਤੇ ਆਪਣੀ ਮੜ੍ਹਕ ਨਾਲ ਆਲੇ-ਦੁਆਲੇ ਨੂੰ ਚੁੰਧਿਆਉਣਾ। ਸਗੋਂ ਆਨੰਦਤ ਹੋਣ ਲਈ ਕਦੇ ਤ੍ਰੇਲੇ ਘਾਹ `ਤੇ ਨੰਗੇ ਪੈਰੀਂ ਤੁਰਨਾ, ਕਦੇ ਬੀਚ `ਤੇ ਗਿੱਲੀ ਰੇਤ ਤੇ ਨੰਗੇ ਪੈਰੀਂ ਤੁਰਦਿਆਂ, ਸਮੁੰਦਰੀ ਲਹਿਰਾਂ ਸੰਗ ਗੁਫ਼ਤਗੂ ਕਰਨਾ, ਕਦੇ ਬੱਚਿਆਂ ਵਲੋਂ ਪਹਿਆਂ ਦੀ ਧੁੱਧਲ ਨੂੰ ਉਡਾਉਂਦੇ ਜਾਂ ਰੇਤ ਦੇ ਘਰ ਬਣਾਉਂਦੇ ਦੇਖਣਾ, ਪਤਾ ਲੱਗੇਗਾ ਕਿ ਆਨੰਦ ਕਿਵੇਂ ਅਣਗੌਲੀਆਂ ਕਿਰਿਆਵਾਂ ਵਿਚ ਹੈ। ਆਨੰਦ ਇਹ ਵੀ ਨਹੀਂ ਹੁੰਦਾ ਕਿ ਅਸੀਂ ਬਰਫ਼ਬਾਰੀ ਤੋਂ ਬਚਣ ਲਈ ਮੋਟੇ ਕੱਪੜੇ ਪਾਈ ਰੱਖੀਏ, ਨਿੱਘੇ ਕਮਰਿਆਂ ਵਿਚੋਂ ਹੀ ਬਾਹਰ ਨਾ ਨਿਕਲੀਏ। ਅਲਮਸਤੀ ਨੂੰ ਕਿਸ ਪੈਮਾਨੇ ਨਾਲ ਮਾਪੋਗੇ ਜਦ ਬੱਚੇ ਬਰਫ਼ ਦੇ ਗੋਲੇ ਬਣਾ ਕੇ ਇਕ ਦੂਜੇ ਨੂੰ ਮਾਰਦੇ ਨੇ, ਕਦੇ ਸਨੋਅ ਮੈਨ ਬਣਾਉਂਦੇ, ਕਦੇ ਬਰਫ਼ `ਤੇ ਸਕੀਇੰਗ ਕਰਦੇ ਜਾਂ ਕਦੇ ਬਰਫ਼ ਦੀਆਂ ਚਿੱਟੀਆਂ ਫੁੱਟੀਆਂ ਦੀ ਕਲਾਕਾਰੀ ਆਪਣੇ ਕੱਪੜਿਆਂ `ਤੇ ਕਰਦੇ।


ਇਹ ਕਿੱਧਰ ਦੀ ਅਯਾਸ਼ੀ ਕਿ ਅਮੀਰੀ ਇਹ ਵੀ ਨਹੀਂ ਆਪਣੀ ਅਮੀਰੀ ਦੇ ਰੋਅਬ ਵਿਚ ਕਮਰਿਆਂ ਦੀ ਸੁੰਨ ਦਾ ਸਾਥ ਮਾਣੋ। ਖੁਦ ਨੂੰ ਇਕੱਲਤਾ ਨਾਲ ਮਤਾੜੋ। ਸਗੋਂ ਆਪਣੇ ਪੁਰਾਣੇ ਮਿੱਤਰ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਦੀ ਸੰਗਤ ਮਾਣਨ ਲਈ ਪਹਿਲ ਕਰੇ। ਤੁਹਾਡੀ ਫੋਕੀ ਅਮੀਰੀ ਸ਼ਰਮਸ਼ਾਰ ਹੋਵੇਗੀ ਅਤੇ ਤੁਹਾਨੂੰ ਅਸਲੀ ਅਮੀਰੀ ਦਾ ਅਹਿਸਾਸ ਹੋਵੇਗਾ। ਅਮੀਰੀ ਇਹ ਵੀ ਨਹੀਂ ਹੁੰਦੀ ਕਿ ਖੁਦ ਨੂੰ ਦੁਨੀਆਂ ਤੋਂ ਦੂਰ ਕਰੋ। ਸਾਰਿਆਂ ਨਾਲੋਂ ਨਾਤੇ ਤੋੜ ਲਵੋ। ਸਗੋਂ ਆਪਣੇ ਬਚਪਨ ਦੇ ਸਾਥੀਆਂ ਨੂੰ ਫ਼ੋਨ ਕਰਦੇ ਰਹੋ। ਉਨ੍ਹਾਂ ਦੀ ਸਿਹਤ ਬਾਰੇ ਅਤੇ ਉਨ੍ਹਾਂ ਦੇ ਜੀਵਨ ਦੀ ਸਾਰ ਲੈਂਦੇ ਰਹੋ। ਤੁਹਾਡੀ ਜਿ਼ੰਦਗੀ ਵੀ ਜਿਊਣ ਜੋਗੀ ਹੋ ਜਾਵੇਗੀ ਕਿਉਂਕਿ ਅਸੀਂ ਕਿਸੇ ਦੀ ਉਤਮ ਜੀਵਨ-ਜਾਚ ਵਿਚੋਂ ਖੁਦ ਦੀ ਜੀਵਨ ਸ਼ੈਲੀ ਨੂੰ ਵਿਊਂਤ ਕੇ ਸੱਚੀ ਮੁੱਚੀ ਦੇ ਅਮੀਰ ਹੋ ਸਕਦੇ ਹਾਂ।


ਅਮੀਰੀ ਤਾਂ ਇਹ ਵੀ ਨਹੀਂ ਹੁੰਦੀ ਕਿ ਅਸੀਂ ਸਵੇਰੇ ਬਾਰਾਂ ਵਜੇ ਉਠੀਏ ਸਗੋਂ ਅਮੀਰਤਾ ਤਾਂ ਇਹ ਹੁੰਦੀ ਕਿ ਅਸੀਂ ਸਵੇਰੇ ਸਰਘੀ ਵੇਲੇ ਸੂਰਜ ਦੀਆਂ ਕਿਰਨਾਂ ਨੂੰ ਖੁਸ਼ਆਮਦੀਦ ਕਹੀਏ। ਫੁੱਲਾਂ `ਤੇ ਡਲਕਦੇ ਤ੍ਰੇਲ ਤੁਪਕਿਆਂ ਵਿਚ ਨਿਖਰਦੇ ਰੰਗਾਂ ਰਾਹੀਂ ਜੀਵਨੀ ਰੰਗਾਂ ਦੇ ਭੇਤ ਨੂੰ ਜਾਣੀਏ। ਚੋਗ ਲਈ ਨਿਕਲੇ ਪਰਿੰਦਿਆਂ ਦੀ ਪ੍ਰਵਾਜ਼ ਨੂੰ ਆਪਣਾ ਜੀਵਨ-ਅੰਦਾਜ਼ ਬਣਾਈਏ। ਅਮੀਰੀ ਤੁਹਾਡੀ ਦਿੱਖ ਹੈ। ਚਿਹਰੇ `ਤੇ ਪਸਰੀ ਮੁਸਕਰਾਹਟ ਹੈ। ਅੱਖਾਂ ਵਿਚ ਚਮਕਦੀ ਸੁ਼ੱਭ-ਭਾਵਨਾ ਹੈ। ਤੁਹਾਡੇ ਨਜ਼ਰੀਏ ਵਿਚਲਾ ਸ਼ੁਭ-ਚਿੰਤਨ ਅਤੇ ਜੀਵਨੀ ਵਿਚਾਰਧਾਰਾ ਹੈ। ਅਮੀਰਤਾ ਕਿਸੇ ਕੋਲੋਂ ਖੋਹਣਾ ਨਹੀਂ ਸਗੋਂ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ। ਇਕੱਠੇ ਕੀਤਿਆਂ ਸਭ ਕੁਝ ਗਲ਼ ਜਾਂਦਾ ਹੈ ਜਦ ਕਿ ਵੰਡਿਆਂ ਇਹ ਦੂਣ ਸਵਾਇਆ ਹੁੰਦਾ ਹੈ। ਅਮੀਰੀ ਕਿਸੇ ਦੀਆਂ ਦੁਆਵਾਂ ਅਤੇ ਅਸੀਸਾਂ ਵਿਚੋਂ ਆਪਣੀ ਹੋਂਦ ਨੂੰ ਕਿਆਸਣਾ ਹੁੰਦਾ ਨਾ ਕਿ ਕਿਸੇ ਦੇ ਵੈਣਾਂ, ਸਿਆਪਿਆਂ ਜਾਂ ਉਲ੍ਹਾਮਿਆਂ ਵਿਚੋਂ ਆਪਣੀ ਅਕ੍ਰਿਤਾਰਥਾ ਨੂੰ ਜੱਗ-ਜ਼ਾਹਰ ਕਰਨਾ ਹੁੰਦਾ।


ਸ਼ਹਾਨਾ ਠਾਠ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਹੀਣ-ਭਾਵਨਾ ਨਾਲ ਜਿਊਣ ਲਈ ਮਜਬੂਰ ਕਰੀਏ। ਕਿਸੇ ਨੂੰ ਨਫਰਤ ਕਰੀਏ। ਕਿਸੇ ਦੀਆਂ ਆਸਾਂ-ਉਮੀਦਾਂ ਦਾ ਸੇਕ ਵਿਚੋਂ ਖੁਦ ਲਈ ਨਿੱਘ ਪੈਦਾ ਕਰੀਏ। ਅਸਲੀ ਠਾਠ ਹੁੰਦਾ ਹੈ ਕਿ ਅਸੀਂ ਖੁਦ ਨੂੰ ਪਿਆਰ ਕਰਦੇ ਹਾਂ ਕਿਉਂਕਿ ਪਿਆਰ ਦੇ ਪੈਗ਼ਾਮ ਵਿਚ ਮਾਨਵਤਾ ਦਾ ਮੁਹਾਂਦਰਾ ਸੂਹੀ ਭਾਅ ਪੈਦਾ ਕਰਦਾ ਜਿਸਨੇ ਜੀਵਨ ਨੂੰ ਰੂਹਾਨੀ ਰੰਗਤ ਬਖਸ਼ਣੀ ਹੁੰਦੀ ਹੈ। ਅਮੀਰੀ ਇਹ ਨਹੀਂ ਹੁੰਦੀ ਕਿ ਅਸੀਂ ਕਿਸੇ ਦੇ ਸੁਪਨਿਆਂ ਦੇ ਕਾਤਲ ਬਣੀਏ। ਕਿਸੇ ਲਈ ਕਬਰ ਪੁੱਟੀਏ। ਸਗੋਂ ਸੁੱਚੀ ਅਮੀਰੀ ਤਾਂ ਹੁੰਦੀ ਹੈ ਕਿ ਅਸੀਂ ਸੁਪਨੇ ਵਣਜੀਏ। ਸੁਪਨਹੀਣ ਨੈਣਾਂ ਵਿਚ ਉਹ ਸੁਪਨੇ ਧਰੀਏ ਜਿਸ ਨਾਲ ਉਨ੍ਹਾਂ ਵਿਚ ਮਾਨਵਜੀਤ ਬਣਨ, ਪੈਗੰਬਰੀ ਰਹਿਤਲ ਨੂੰ ਸਿਰਜਣ ਅਤੇ ਸਭ ਦੇ ਜਿਊਣ ਦਾ ਸਬੱਬ ਉਸਰੇ।

Dr. Harvinder Singh (Harvy, Harry) Sahota – The Sikh “Hero and Mender of Hearts”

By Dr. Surjit Singh Bhatti, Former, Dean-Sciences, Guru Nanak Dev University, Amritsar (India)

A five-year-old boy in Ferozepur (a town in Punjab) is taken seriously ill and is declared (almost) dead after treatment did not show any results. However, the efforts of a modest local physician, to everyone’s surprise,  miraculously succeeded in reviving him.  The father, a Sikh Station Master in British-Indian Railways, was so impressed that he decided to motivate his son to become a doctor and serve sick people as a thanksgiving to God. The parents of the boy changed his name from Iqbal Singh to Harvinder Singh, to signify that he had a second birth and a new life. The boy had another very close brush with death when at age eleven he was again presumed dead following a severe attack of malaria. His distraught mother again prayed fervently and fortunately, another medical practitioner saved the boy from the clutches of death.

Nobody, not even his parents, could have imagined that their son will one day become one of the world’s leading cardiologists. Perhaps, the frail-looking but intelligent schoolboy himself may not have foreseen that he would go to the UK and then to the USA and invent medical devices that will save the lives of millions of heart patients. His mother could not have thought that, nearly seven decades later, her son will donate US $ 1.5 Million in her name (to the University of California, Irvine) for the education and healthcare of the people, as also for their awareness and understanding of the philosophy of the Sikhs.

The boy whose life was twice saved by medical science is now Dr. Harvinder Singh Sahota, also popular as Harvey or Harry Sahota. As a renowned US surgeon, dedicated to innovations for the cardiac health of the people, he is affectionately called “Hero of the American Hearts” in America, and a “Mender of Hearts” throughout the world. This energetic Sikh, in all humility, has never failed to visit the Gurdwara in Orange County, California (USA), in gratitude and reverence to Sri Guru Granth Sahib, the Sikhs’ Scripture, and their Eternal Spiritual Guru and Guide. Responding to his mother’s prayers, he believes he has been given a second life to serve others.  He was born on 15th April 1941 and started his medical studies at the Government Medical College, Patiala (Punjab), and earned his first medical degree in 1965. 

Migration to the UK in 1965

He migrated to the UK and started further studies in1967 at the University of Liverpool. In 1970, he earned his post-graduate degree in cardiology with a specialization in the area of Tropical Medicine. In 1971, Dr. Sahota started his Residency at the University of Cardiff where he specialized in the study of  Pulmonary Cardiology (a branch with a focus on the distribution of blood from the right side of the heart to the lungs, back to its left side).

Migration to the USA (University of Rochester, NY)

In 1974, Dr. Sahota got a Research Fellowship in cardiology and went to the USA where he started to work at the University of Rochester in New York. He did most of his first research project at the University of Rochester in 1976. However, he spent one more year in Regina, Saskatchewan (Canada), to complete this project in 1977. In 1978 he returned to the USA and started working at St. Vincent’s Hospital in Los Angeles.

Inventions by Dr. H. S. Sahota

The first invention made by him was that of a Hemostat. It restricts the spillage of blood during surgery. An ultrasonic sensor is mounted with a pressure pad to sense the rate of blood flow through the blood vessel when pressure is applied to obtain minimum bleeding with maximum flow. In 1985, he invented the Perfusion (Angioplasty) Balloon, which has a small hollow and flexible tube with a balloon near its one end. This is placed in the heart artery to lift the cholesterol that blocks the flow of blood. Inflation of the balloon prevents chest pain. After the US-FDA approval, he performed Coronary Angioplasty surgeries in  Mexico, Russia, Ukraine, India, and the USA.  He next invented Multi-lobe Perfusion Balloon that straightens the artery on inflation, preventing blockages to occur at the bends. He used the Red (IR) Laser Light for the prevention of abnormal narrowing of an artery or valve after surgery, due to tissue growth or trauma (Restenosis). It is treated by placing a drug-eluting fibrin-coated stent in the blocked vessel.

This was followed by his next invention of an apparatus for positioning and puncturing an artery and a vein. A blood flow detector produces a signal in response to pulsations to provide means for positioning a slot in a plate in alignment with an artery. Pressing the plate against the skin retains the artery in alignment with the slot for puncturing. He developed many new catheter systems (from 1987 onwards) to provide blood flow paths past the constricted regions to restore acceptable blood flow.  These include side orifices into the main opening to provide a flow path through the catheter. A segmented or lobed balloon forms a flow passage between the catheter and the blood vessel wall. Some systems provide means for inserting a catheter into the coronary arteries remote from the aorta. From 1991-to 2003, he made two-wire and other improved catheters for use in administering treatments.

Publications of Dr. H. S. Sahota

His papers focus on the reconstruction of the arterial wall of the heart with endothelial cells, forming the inner layer of blood vessels that regulate the exchanges between the bloodstream and surrounding tissues. These cells are lost due to restenosis, after balloon angioplasty. The reimplanting of these cells is done by using (fibrin) glue. It is performed using an illuminated thin tube (endoscope), directly inserted to observe and image the interior. A technique (Glue Matrix Reduced Restenosis) was used by him with coronary stenting and intravascular ‘Red Laser Therapy’, for heating a part of the body.  He published his work on the development of several new Catheters. He holds a total of 24 US patents.

Awards and Honors received by Dr. H. S. Sahota

Distinguished Physician Awards were presented by the former Indian Prime Minister and The National Federation of Indian-American Associations. He was appointed Commissioner of Medicine for Orange County, California. The Excellence in Medicine Award was given to him by the Global Indian Congress of San Francisco. American Heart Association honored him for his research in Cardiovascular Medicine and Interventional Cardiology. Golden Orange Award was bestowed on him, for his outstanding work, by the World Affairs Council of Orange County.

He was honored with the following two prestigious Fellowships by two American professional societies. FACC  (Fellow of the American College of Cardiologists), and FSCAI (Fellow of the Society for Cardiovascular Angiography and Interventions).   He is a Board Member of the Metro Hospital, Tbilisi, capital of the Republic of Georgia, and of Claremont Lincoln University, California, USA.

 Philanthropic work by Dr. H. S. Sahota

Dr. H S Sahota is assisting the needy in medical treatment and for higher studies. He worked hard to establish the Sikh Museum at the Smithsonian Institute in Washington DC and is on its Board of Directors. He also gave a donation to the University of California, Irvine. For this, he Instituted a Sikh Chair for research in Sikhism. He is very popular as an efficient heart surgeon. His devices have helped millions of heart patients live longer and healthier lives. 

How effective are Traditional Medicines in treating Cancer ? by Dr. Harshinder Kaur


ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ ?
ਡਾ. ਹਰਸ਼ਿੰਦਰ ਕੌਰ,ਐੱਮ.ਡੀ., ਪਟਿਆਲਾ (ਭਾਰਤ) 0175-2216783

ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਨੇ ਸਰਵੇਖਣ ਕਰ ਕੇ ਦਸਿਆ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲਗ ਪਏ ਸਨ। ਇਨ੍ਹਾਂ ਵਿਚ ਵਧ ਪੜ੍ਹੇ ਲਿਖੇ, ਅਮੀਰ ਅਤੇ ਇੰਟਰਨੈੱਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨ। ਬਹੁਤੇ ਤਾਂ ਸਰਜਰੀ, ਕੀਮੋਥੈਰਪੀ, ਰੇਡੀਓਥੈਰਪੀ ਆਦਿ ਦੇ ਨਾਲ ਹੀ ਹੋਰ ਦੇਸੀ ਨੁਸਖ਼ੇ ਵਰਤਣ ਲਗ ਪਏ ਸਨ ਤੇ ਕੁਝ ਇਲਾਜ ਪੂਰਾ ਮੁਕਾਉਣ ਬਾਅਦ ਦੇਸੀ ਦਵਾਈਆਂ ਲੈਣ ਲਗ ਪਏ ਸਨ।
ਸਾਲ 2019 ਦੇ ਸਰਵੇਖਣ ਅਨੁਸਾਰ 83 ਫੀਸਦੀ ਕੈਂਸਰ ਦੇ ਮਰੀਜ਼ਾਂ ਨੇ ਅਮਰੀਕਾ ਵਿਚ ਦੇਸੀ ਜਾਂ ਕੋਈ ਹੋਰ ਜੜ੍ਹੀ ਬੂਟੀ ਐਲੋਪੈਥੀ ਇਲਾਜ ਦੇ ਨਾਲ ਹੀ ਸ਼ੁਰੂ ਕਰ ਲਈ।
ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਇਹ ਸਪਸ਼ਟ ਕੀਤਾ ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਅਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਨ੍ਹਾਂ ਵਿਚ ਮੌਤ ਦਰ ਕਾਫੀ ਵਧੀ ਤੇ ਉਹ ਵਕਤ ਤੋਂ ਪਹਿਲਾਂ ਹੀ ਕੂਚ ਕਰ ਗਏ।
ਜਿਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਖਾਣ ਦੇ ਨਾਲੋ ਦੇਸੀ ਦਵਾਈਆਂ ਵਰਤੀਆਂ, ਉਨ੍ਹਾਂ ਵਿਚੋਂ ਬਥੇਰਿਆਂ ਨੂੰ ਇਨ੍ਹਾਂ ਦਵਾਈਆਂ ਦਾ ਤਗੜਾ ਮਾੜਾ ਅਸਰ ਹੁੰਦਾ ਲਭਿਆ ਕਿਉਂਕਿ ਦੇਸੀ ਦਵਾਈਆਂ ਦਾ ਕੈਂਸਰ ਦੀਆਂ ਦਵਾਈਆਂ ਨਾਲ ਸਰੀਰ ਅੰਦਰ ਟਕਰਾਓ ਹੋਣ ਲਗ ਪਿਆ ਸੀ ਤੇ ਉਲਟ ਅਸਰ ਹੁੰਦੇ ਲਭੇ।


ਇਹ ਅਸਰ ਕਿਹੜੇ ਸਨ ?

1. ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣਾ


ਕੈਂਸਰ ਦੀਆਂ ਦਵਾਈਆਂ ਜਜ਼ਬ ਕਰਨ ਦੀ ਤਾਕਤ ਘਟਾਉਣਾ, ਸਰੀਰ ਵਲੋਂ ਕਢੇ ਜਾ ਰਹੇ ਹਜ਼ਮ ਕਰਨ ਦੇ ਰਸਾਂ ਨਾਲ ਛੇੜਛਾੜ ਅਤੇ ਅਸਰ ਕਰਨ ਵਾਲੀ ਥਾਂ ਉੱਤੇ ਪਏ ਸੈੱਲਾਂ ਨੂੰ ਸਖ਼ਤ ਜਾਨ ਬਣਾ ਦੇਣਾ, ਆਮ ਹੀ ਦੇਸੀ ਦਵਾਈਆਂ ਨਾਲ ਵੇਖਿਆ ਗਿਆ। ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਸਹੀ ਕਰਨ ਵਿਚ ਸੀ.ਵਾਈ.ਪੀ. 3ਏ.4 ਰਸ ਦਾ ਅਹਿਮ ਰੋਲ ਹੁੰਦਾ ਹੈ ਜੋ ਕਈ ਕਿਸਮਾਂ ਦੀਆਂ ਦੇਸੀ ਦਵਾਈਆਂ ਨਸ਼ਟ ਕਰ ਦਿੰਦੀਆਂ ਹਨ।
ਬਹੁਤ ਸਾਰੀਆਂ ਕੈਂਸਰ ਦੀਆਂ ਦਵਾਈਆਂ ਜਿਵੇਂ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕਰਿਸਟੀਨ, ਵਿਨਬਲਾਸਟੀਨ ਆਦਿ ਸੀ.ਵਾਈ.ਪੀ. 3ਏ.4 ਰਸ ਰਾਹੀਂ ਹੀ ਅਸਰ ਵਿਖਾਉਂਦੀਆਂ ਹਨ। ਇੰਜ ਹੀ ਪੀੜ ਨੂੰ ਆਰਾਮ ਦੇਣ ਵਾਲੀਆਂ ਓਪਿਆਇਡ ਦਵਾਈਆਂ ਦਾ ਵੀ ਅਸਰ ਘਟ ਹੋ ਜਾਂਦਾ ਹੈ, ਜਿਸ ਸਦਕਾ ਮਰੀਜ਼ ਲਈ ਪੀੜ ਨੂੰ ਜਰਨਾ ਔਖਾ ਹੋ ਜਾਂਦਾ ਹੈ।
ਛਾਤੀ ਦੇ ਕੈਂਸਰ ਲਈ ਵਰਤੀਆਂ ਜਾ ਰਹੀਆਂ ਕੁਝ ਦਵਾਈਆਂ ਦਾ ਅਸਰ ਤਾਂ ਇਨ੍ਹਾਂ ਦੇਸੀ ਦਵਾਈਆਂ ਨਾਲ ਕਾਫੀ ਘਟ ਹੋ ਜਾਂਦਾ ਹੈ ਕਿਉਂਕਿ ਦੇਸੀ ਦਵਾਈਆਂ ਦੀ ਸਾਰੀ ਟੁਟ ਫੁਟ ਜਿਗਰ ਰਾਹੀਂ ਹੁੰਦੀ ਹੈ। ਜਿਗਰ ਦੇ ਕੰਮ ਕਾਰ ਵਿਚ ਰੋਕਾ ਪੈਣ ਨਾਲ ਜਾਂ ਉਸ ਦੇ ਲੋੜੋਂ ਵਧ ਕੰਮ ਕਰਦੇ ਰਹਿਣ ਨਾਲ ਕੈਂਸਰ ਦੀਆਂ ਅਸਲ ਦਵਾਈਆਂ ਦਾ ਅਸਰ ਪੂਰਾ ਹੁੰਦਾ ਹੀ ਨਹੀਂ।
ਇਸ ਤਰ੍ਹਾਂ ਲਗਾਤਾਰ ਵਧਦੀਆਂ ਮੌਤਾਂ ਨੂੰ ਵੇਖਦਿਆਂ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ ਨੇ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਵੈਬਸਾਈਟ ਰਾਹੀਂ ਜਾਣਕਾਰੀ ਜਗ ਜ਼ਾਹਿਰ ਕਰ ਦਿਤੀ ਕਿ ਕਿਵੇਂ ਕੁਝ ਦੇਸੀ ਦਵਾਈਆਂ ਤਾਂ ਸਗੋਂ ਕੈਂਸਰ ਦੇ ਮਰੀਜ਼ ਨੂੰ ਛੇਤੀ ਮੌਤ ਦੇ ਮੂੰਹ ਵਲ ਲੈ ਜਾਂਦੀਆਂ ਹਨ। ਉਸ ਵੈਬਸਾਈਟ ਰਾਹੀਂ ਕੈਂਸਰ ਦੀਆਂ ਦਵਾਈਆਂ ਦੇ ਅਸਰ ਕਰਨ ਦਾ ਢੰਗ ਅਤੇ ਕੁਝ ਦੇਸੀ ਦਵਾਈਆਂ ਵਲੋਂ ਉਸ ਅਸਰ ਵਿਚ ਛੇੜਛਾੜ ਕਰਨ ਦਾ ਸਪਸ਼ਟ ਅਸਰ ਵੀ ਸਮਝਾਇਆ ਗਿਆ ਹੈ। ਇਸੇ ਲਈ ਉਸ ਵੈਬਸਾਈਟ ਵਿਚ ਕਾਫੀ ਦੇਸੀ ਦਵਾਈਆਂ ਦੇ ਨਾਂ ਵੀ ਨਸ਼ਰ ਕਰ ਦਿਤੇ ਹੋਏ ਹਨ ਕਿ ਇਨ੍ਹਾਂ ਨੂੰ ਕੈਂਸਰ ਦੀਆਂ ਦਵਾਈਆਂ ਨਾਲ ਨਹੀਂ ਵਰਤਣਾ ਚਾਹੀਦਾ।

2. ਕਿਹੜੀਆਂ ਹੋਰ ਦਵਾਈਆਂ ਨਾ ਵਰਤੀਆਂ ਜਾਣ ?


ਭਾਵੇਂ ਬਹੁਤ ਘਟ ਕੇਸ ਹਨ ਪਰ ਅਜਿਹੇ ਕੁਝ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਦਾ ਦੇਸੀ ਦਵਾਈਆਂ ਸਦਕਾ ਕੈਂਸਰ ਵੀ ਫੈਲਿਆ, ਜਿਗਰ ਦਾ ਵੀ ਨੁਕਸਾਨ ਹੋਇਆ ਤੇ ਮੌਤ ਵੀ ਛੇਤੀ ਹੋ ਗਈ। ਹੋਰ ਤਾਂ ਹੋਰ, ਕੁਝ ਕੈਂਸਰ ਦੇ ਮਰੀਜ਼ਾਂ ਵਿਚ ਸੇਂਟ ਜਾਨ ਵੌਰਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਤੇ ਜ਼ਿੰਕੋ ਬਿਲੋਬਾ ਵਰਗੀਆਂ ਦਵਾਈਆਂ ਨਾਲ ਸਪਸ਼ਟ ਰੂਪ ਵਿਚ ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣ ਵਿਚ ਰੋਲ ਵਿਖਾਇਆ ਗਿਆ ਜੋ ‘ਹਰਬ-ਕੈਂਸਰ ਡਰਗ ਇੰਟਰਐਕਸ਼ਨ’ ਖੋਜ ਪਤਰ ਵਿਚ ਛਾਪਿਆ ਗਿਆ, ਕਿ ਕੈਂਸਰ ਦੇ ਇਲਾਜ ਦੌਰਾਨ ਇਹ ਆਮ ਜਾਪਦੀਆਂ ਦਵਾਈਆਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਸੇਂਟ ਜਾਨ ਵੌਰਟ ਹਰਬਲ ਮੈਡੀਸਨ ਭਾਵੇਂ ਬੂਟਿਆਂ ਤੋਂ ਬਣੀ ਦਵਾਈ ਹੈ ਜਿਵੇਂ ਜਿਨਸੈਂਗ ਜਾਂ ਜ਼ਿੰਕੋ ਬਿਲੋਬਾ ਜਾਂ ਕੈਕਟਸ ਦਾ ਫਲ, ਪਰ ਇਹ ਕੁਝ ਕਿਸਮਾਂ ਦੇ ਕੈਂਸਰ ਦੀਆਂ ਦਵਾਈਆਂ ਦਾ ਅਸਰ 50 ਫੀਸਦੀ ਤਕ ਘਟਾ ਦਿੰਦੀਆਂ ਹਨ ਕਿਉਂਕਿ ਇਹ ਕੈਂਸਰ ਦੀਆਂ ਦਵਾਈਆਂ ਨੂੰ ਛੇਤੀ ਸਰੀਰ ਵਿਚੋਂ ਬਾਹਰ ਕਢ ਦਿੰਦੀਆਂ ਹਨ। ਖੋਜ ਵਿਚ ਇਕ ਕੈਂਸਰ ਦੀ ਦਵਾਈ ‘ਇਮੈਟੀਨਿਬ’ ਨਾਲ ਜਦੋਂ ਹਰਬਲ ਦਵਾਈ ਸੇਂਟ ਜਾਨ ਵੌਰਟ ਦਿਤੀ ਗਈ ਤਾਂ ਮਰੀਜ਼ਾਂ ਦੇ ਸਰੀਰ ਅੰਦਰ ਦੋ ਹਫ਼ਤਿਆਂ ਵਿਚ ਇਮੈਟੀਨਿਬ ਦਾ ਅਸਰ 42 ਫੀਸਦੀ ਤਕ ਘਟਿਆ ਹੋਇਆ ਲਭਿਆ।
ਇੰਜ ਹੀ ਚਕੋਧਰੇ ਦਾ ਰਸ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਦੇਣ ਨਾਲ ਅਨੇਕ ਕਿਸਮ ਦੀਆਂ ਕੈਂਸਰ ਦੀਆਂ ਦਵਾਈਆਂ ਦਾ ਅਸਰ 32 ਤੋਂ 42 ਫੀਸਦੀ ਘਟਿਆ ਹੋਇਆ ਲਭਿਆ। ਚਕੋਧਰਾ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਹੀ ਨਹੀਂ ਹੋਣ ਦਿੰਦਾ ਤੇ ਫਟਾਫਟ ਉਨ੍ਹਾਂ ਨੂੰ ਸਰੀਰ ਵਿਚੋਂ ਬਾਹਰ ਕਢ ਦਿੰਦਾ ਹੈ। ਇਕ ਖੋਜ ਵਿਚ ਬਹੁਤ ਵਧੇ ਹੋਏ ਛਾਤੀ ਦੇ ਕੈਂਸਰ ਦੀਆਂ ਔਰਤਾਂ ਵਿਚ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਥੋਮ ਖੁਆਉਣ ਨਾਲ ਡੌਸੀਟੈਕਸਿਲ ਕੈਂਸਰ ਦੀ ਦਵਾਈ ਦੀ ਮਾਤਰਾ ਲਹੂ ਵਿਚ 35 ਫੀਸਦੀ ਘਟੀ। ਇੰਜ ਹੀ ਅਦਰਕ ਦੇਣ ਨਾਲ ਕੈਂਸਰ ਦੇ ਅਪਰੇਸ਼ਨ ਬਾਅਤ ਲਹੂ ਬਹੁਤੀ ਦੇਰ ਤਕ ਵਗਦਾ ਹੋਇਆ ਲਭਿਆ।

3. ਕਿਹੜੇ ਮਸਾਲੇ ਜਾਂ ਬੀਜ ਵੀ ਠੀਕ ਨਹੀਂ ?


ਐਲਫਾਲਫਾ, ਚੇਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ ਆਦਿ ਨੂੰ ਛਾਤੀ ਅਤੇ ਬਚੇਦਾਨੀ ਦੇ ਕੈਂਸਰ ਵਿਚ ਇਲਾਜ ਦੌਰਾਨ ਨਾ ਦੇਣ ਦੀ ਸਲਾਹ ਦਿਤੀ ਗਈ ਹੈ। ਸੋਇਆਬੀਨ ਵਿਚਲਾ ‘ਜੈਨੀਸਟੀਨ’ ਤਾਂ ਕਈ ਵਾਰ ‘ਟੈਮੋਕਸੀਫੈਨ’ ਕੈਂਸਰ ਦੀ ਦਵਾਈ ਦਾ ਅਸਰ ਬਹੁਤ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਦੇ ਵਧਣ ਵਿਚ ਤੇਜ਼ੀ ਲਿਆ ਦਿੰਦਾ ਹੈ।
ਕੁਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਵੀ ਦੇਸੀ ਨੁਸਖ਼ਿਆਂ ਨਾਲ ਵਧ ਫੈਲ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਕੁਦਰਤੀ ਹਾਰਮੋਨ ਹੁੰਦੇ ਹਨ। ਕੁਝ ਟੋਟਕਿਆਂ ਨਾਲ ਲਹੂ ਵਗਣ ਦਾ ਖ਼ਤਰਾ ਵਧ ਹੋ ਜਾਂਦਾ ਹੈ। ਕੁਝ ਕਿਸਮਾਂ ਦੇ ਵਿਟਾਮਿਨ ਵੀ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਕਰਨ ਵਾਲੀ ਥਾਂ ਨੂੰ ਆਪ ਮਲ ਕੇ ਬਹਿ ਜਾਂਦੇ ਹਨ ਜਾਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਕੇ ਤਗੜੇ ਤਰੀਕੇ ਫੈਲਣ ਲਈ ਤਿਆਰ ਕਰ ਦਿੰਦੇ ਹਨ ਜਿਵੇਂ ਵਿਟਾਮਿਨ ਈ ਜਾਂ ਵਿਟਾਮਿਨ ਸੀ। ਖੋਜ ਵਿਚ ਸਾਬਤ ਹੋਇਆ ਕਿ ਰੇਡੀਓਥੈਰਪੀ ਤੋਂ ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇਕ ਇਕ ਖ਼ੁਰਾਕ ਵਿਟਾਮਿਨ ਈ ਅਤੇ ਸੀ ਦੀ ਦਿਤੀ ਗਈ, ਉਨ੍ਹਾਂ ਦੇ ਕੈਂਸਰ ਸੈੱਲਾਂ ਉੱਤੇ ਰੇਡੀਓਥੈਰਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆ। ਇੰਜ ਹੀ ਕਈ ਮਰੀਜ਼ਾਂ ਵਿਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦੇਣ ਨਾਲ ਸਗੋਂ ਕੈਂਸਰ ਦੇ ਸੈੱਲ ਵਧ ਪ੍ਰਫੁਲਿਤ ਹੋਏ ਲਭੇ।

4. ਕਿਹੜੇ ਕੁਦਰਤੀ ਤੱਤ ਫ਼ਾਇਦੇਮੰਦ ਸਾਬਤ ਹੋਏ ?


ਅਮਰੀਕਾ ਅਤੇ ਚੀਨ ਦੀਆਂ ਛਾਤੀ ਦੀਆਂ ਕੈਂਸਰ ਦੀਆਂ ਹਜ਼ਾਰਾਂ ਔਰਤਾਂ ਉੱਤੇ ਇਕ ਵਡੀ ਖੋਜ ਰਾਹੀਂ ਇਹ ਨੁਕਤਾ ਸਾਹਮਣੇ ਆਇਆ ਕਿ ਹਰ ਕੁਦਰਤੀ ਚੀਜ਼ ਮਾੜੀ ਨਹੀਂ ਹੁੰਦੀ। ਸੋਇਆਬੀਨ ਨਾਲ ਭਾਵੇਂ ਮੌਤ ਦਰ ਨਹੀਂ ਘਟੀ ਤੇ ਦਵਾਈਆਂ ਦਾ ਅਸਰ ਵੀ ਘਟ ਹੋਇਆ ਪਰ ਇਸ ਦੇ ਖਾਣ ਨਾਲ ਕਾਫੀ ਜਣਿਆਂ ਵਿਚ ਛਾਤੀ ਦੇ ਕੈਂਸਰ ਦੇ ਸੈੱਲ ਦੁਬਾਰਾ ੁਸਤ ਨਹੀਂ ਹੋਏ ਤੇ ਦੂਜੀ ਵਾਰ ਕੈਂਸਰ ਹੋਣ ਦੇ ਆਸਾਰ ਬਹੁਤ ਘਟ ਹੋਏ। ਐਂਥਰਾਸਾਈਕਲਿਨ ਐਂਟੀਆਕਸੀਡੈਂਟ ਵੀ ਕੁਝ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿਚ ਸਹਾਈ ਹੋਏ ਲਭੇ।
ਡਾ. ਵਾਸਰਥੀਲ ਨੇ ਆਪਣੇ ਸਾਥੀਆਂ ਨਾਲ ਕੀਤੀ ਇਕ ਖੋਜ ਰਾਹੀਂ ਜਦੋਂ ਕੁਝ ਫੈਲੇ ਹੋਏ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਮਿਨਰਲ ਤਤ ਤੇ ਵਿਟਾਮਿਨ ਸਹੀ ਮਿਕਦਾਰ ਵਿਚ ਖੁਆਏ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ਾਂ ਵਿਚ ਮੌਤ ਦਰ ਘਟ ਹੁੰਦੀ ਦਿਸੀ।

5.ਮੌਜੂਦਾ ਸਥਿਤੀ ਕੀ ਹੈ ?


ਦਿਨੋ-ਦਿਨ ਕੈਂਸਰ ਦੇ ਮਰੀਜ਼ ਵਧਦੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਕੁਦਰਤੀ ਖ਼ੁਰਾਕ ਜਾਂ ਦੇਸੀ ਨੁਸਖ਼ਿਆਂ ਅਤੇ ਆਯੁਰਵੈਦਿਕ ਦਵਾਈਆਂ ਦਾ ਸੇਵਨ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਔਫ਼ ਨੈਚੂਰਲ ਮੈਡੀਸਨ ਪਿਛਲੇ 50 ਸਾਲਾਂ ਤੋਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ ਤੇ ਅਨੇਕ ਖੋਜਾਂ ਕਰ ਚੁਕੀ ਹੈ।
ਨੈਚੂਰੋਪੈਥੀ ਉੱਤੇ ਕੰਮ ਕਰਦੀ ਇਸ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਕਿ ਕੈਂਸਰ ਦੇ ਇਲਾਜ ਦੌਰਾਨ ਨਹੀਂ ਪਰ ਇਲਾਜ ਪੂਰਾ ਕਰਨ ਬਾਅਦ ਜ਼ਰੂਰ ਕੁਦਰਤੀ ਖ਼ੁਰਾਕ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ। ਉਹ ਤਾਂ ਇਥੋਂ ਤਕ ਕਹਿ ਰਹੇ ਹਨ ਕਿ ਜੇ ਪਹਿਲਾਂ ਤੋਂ ਹੀ ਸਹੀ ਸੰਤੁਲਿਤ ਖ਼ੁਰਾਕ ਖਾਂਦੇ ਰਹੋ ਅਤੇ ਰੈਗੂਲਰ ਕਸਰਤ ਕਰਦੇ ਰਹੋ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਲਗਦੀ ਹੀ ਨਹੀਂ।
ਅਨੇਕ ਅਜਿਹੇ ਕੁਦਰਤੀ ਖਾਣੇ ਵੀ ਹਨ ਜਿਨ੍ਹਾਂ ਨੂੰ ਕੈਂਸਰ ਦੇ ਪੂਰੇ ਇਲਾਜ ਤੋਂ ਬਾਅਦ ਖਾਂਦੇ ਰਹਿਣ ਨਾਲ ਲੰਮੀ ਸਿਹਤਮੰਦ ਜ਼ਿੰਦਗੀ ਭੋਗੀ ਜਾ ਸਕਦੀ ਹੈ। ਸਿਰਫ਼ ਗਲ ਇਹ ਹੈ ਕਿ ਸਿਆਣੇ ਡਾਕਟਰ ਤੋਂ ਹਰ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਬਾਅਦ ਹੀ ਠੀਕ ਸਲਾਹ ਲੈ ਕੇ ਸਹੀ ਮਿਕਦਾਰ ਵਿਚ ਇਹ ਕੁਦਰਤੀ ਚੀਜ਼ਾਂ ਖਾਣ ਦੀ ਲੋੜ ਹੈ। ਮਿਸਾਲ ਵਜੋਂ ਅਦਰਕ ਵਰਗੀ ਖਾਣ ਵਾਲੀ ਚੀਜ਼ ਵੀ ਹਰ ਜਣੇ ਉੱਤੇ ਇਕੋ ਜਿੰਨਾ ਅਸਰ ਨਹੀਂ ਵਿਖਾਉਂਦੀ। ਵਰਤਣ ਦਾ ਢੰਗ ਅਤੇ ਮਿਕਦਾਰ ਹਰ ਮਰੀਜ਼ ਦੀ ਹਾਲਤ ਅਨੁਸਾਰ ਵਖ ਹੋ ਸਕਦੇ ਹਨ।


ਆਖ਼ਰੀ ਅਸਰਦਾਰ ਨੁਕਤਾ ਜੋ ਕੈਂਸਰ ਨਾਲ ਜੂਝਣ ਵਿਚ ਸਫ਼ਲ ਸਾਬਤ ਹੋਇਆ, ਉਹ ਹੈ –

ਚੜ੍ਹਦੀ ਕਲਾ !


ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ਦੁਗਣਾ ਅਸਰ ਵਿਖਾਉਂਦੀ ਹੈ, ਪਰ ਜੇ ਉਹ ਚੀਜ਼ ਖਾਣ ਲਗਿਆਂ ਉਮੀਦ ਨਾ ਰਹੇ ਤਾਂ ਉੱਕਾ ਹੀ ਬੇਅਸਰ ਵੀ ਸਾਬਤ ਹੋ ਜਾਂਦੀ ਹੈ। ਇਸੇ ਲਈ ਸਾਰਥਕ ਨਜ਼ਰੀਆ ਕੈਂਸਰ ਨਾਲ ਜੂਝਣ ਵਿਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ।

ਮੇਰਾ ਜਨੂੰਨ ਪੀ.ਐਚਡੀ. ਕਰਨ ਦਾ (ਡਾ. ਗੁਰਬਖਸ਼ ਸਿੰਘ ਭੰਡਾਲ)

ਡਾ. ਗੁਰਬਖਸ਼ ਸਿੰਘ ਭੰਡਾਲ (ਫੋਨ: 216-556-2080)

Cleaveland, Ohio, the USA


ਐਮ.ਐਸ.ਸੀ. ਕਰਦਿਆਂ ਸਾਰ ਮਨ ਵਿਚ ਸੀ ਕਿ ਪੀ.ਐਚਡੀ ਕਰਾਂ ਅਤੇ ਬਾਪ ਦੀ ਅੱਖ ਵਿਚ ਪ੍ਰੈਪ ਵਿਚੋਂ ਫੇਲ੍ਹ ਹੋਣ ਦੇ ਹਿਰਖ਼ ਨੂੰ ਸਹਿਲਾਵਾਂ ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ, ਪੀ.ਐਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ ਵਿਚ ਤੁਰ ਪਿਆ। ਭਾਵੇਂ ਕਿ ਐਮ.ਐਸ. ਸੀ ਦੇ ਰਿਜ਼ਲਟ ਆਉਣ ‘ਤੇ ਡਾ. ਖੁਰਾਨਾ ਨੇ ਜ਼ੋਰ ਲਾਇਆ ਸੀ ਕਿ ਮੈਂ ਪੀ.ਐਚਡੀ ਕਰਾਂ।

ਮਨੁੱਖ ਦੀ ਸਫ਼਼ਲਤਾ ਦਾ ਰਾਜ਼ ਹੀ ਇਸ ਵਿਚ ਹੁੰਦਾ ਹੈ ਕਿ ਕੀ ਉਸਦੀ ਸੋਚ ਵਿਚ ਨਵੇਂ ਫੁਰਨੇ ਫੁਰਦੇ ਨੇ? ਕੀ ਉਹ ਆਪਣੀਆਂ ਤਮੰਨਾਵਾਂ ਨੂੰ ਸੰਗੋੜਦਾ ਹੈ ਜਾਂ ਫੈਲਾਉਂਦਾ ਹੈ? ਕੀ ਉਹ ਇਕ ਮੁਕਾਮ ‘ਤੇ ਆ ਕੇ ਠਹਿਰ ਜਾਂਦਾ? ਕੀ ਸਾਰੀ ਜਿ਼ੰਦਗੀ ਉਸ ਹੀ ਮੁਕਾਮ ਦੇ ਨਾਮ ਲਾ ਉਮਰ ਦੇ ਪੈਂਡੇ ਨੂੰ ਖੋਟਾ ਕਰ ਜਾਂਦਾ? ਕੀ ਉਸਦੇ ਮਨ ਵਿਚ ਲਏ ਹੋਏ ਸੁਪਨੇ ਜਿਉਂਦੇ ਨੇ? ਕੀ ਕਦੇ ਕਦਾਈਂ ਉਹ ਅਧੂਰੇ ਸੁਪਨਿਆਂ ਨੂੰ ਮਿਲਦਾ ਹੈ ਅਤੇ ਉਨ੍ਹਾਂ ਦਾ ਸੱਚ ਸਿਰਜਣ ਲਈ ਆਪਣੀਆਂ ਕੋਸਿ਼ਸਾਂ ਨੂੰ ਸਾਣ ‘ਤੇ ਲਾਉਂਦਾ ਹੈ? ਕੀ ਉਹ ਨਵੀਆਂ ਤਦਬੀਰਾਂ ਨੂੰ ਆਪਣੀ ਤਾਂਘ ਬਣਾਉਂਦਾ ਹੈ? ਕੀ ਉਸਨੂੰ ਚੇਤਿਆਂ ਵਿਚ ਸੱਜਰੇ ਲੱਗਦੇ ਨੇ ਉਹ ਪਲ ਜਦ ਤਿੜਕੇ ਸੁਪਨੇ ਦੀ ਚੀਸ ਸੀਨੇ ਵਿਚ ਛੇਕ ਕਰ ਗਈ ਸੀ ਅਤੇ ਇਸਦੀ ਪੀੜਾ ਵਿਚ ਉਹ ਖੁ਼ਦ ਵੀ ਪੀੜ ਪੀੜ ਹੋਇਆ ਸੀ? ਆਪਣੇ ਮਾਪਿਆਂ ਨੂੰ ਵੀ ਪੀੜਾਂ ਵਣਜਦੀਆਂ ਸਨ? ਕੀ ਉਹ ਨਵੀਂ ਅਤੇ ਉਚੇਰੀ ਪ੍ਰਵਾਜ਼ ਭਰਨ ਲਈ ਤਿਆਰ ਹੈ? ਕੀ ਉਸਨੂੰ ਆਪਣੇ ਆਪ ‘ਤੇ ਭਰੋਸਾ ਹੈ ਕਿ ਉਹ ਜੀਵਨ ਦੇ ਕਿਸੇ ਵੀ ਪੜਾਅ ਵਿਚ ਆਪਣੇ ਸੁਪਨਿਆਂ ਦੀ ਅਪੂਰਤੀ ਨੂੰ ਪੂਰਨਤਾ ਦਾ ਵਰਦਾਨ ਦੇ ਸਕਦਾ ਹੈ?
ਅਸੀਂ ਸਾਰੇ ਸੁਪਨੇ ਲੈਂਦੇ ਹਾਂ ਅਤੇ ਫਿਰ ਸੁਪਨਿਆਂ ਨੂੰ ਭੁੱਲਣ ਦੀ ਆਦਤ ਪਾ ਲੈਂਦੇ ਹਾਂ। ਬਹੁਤੀ ਵਾਰ ਸਾਡੇ ਸੁਪਨਿਆਂ ਦੀ ਤਾਸੀਰ ਅਤੇ ਤਕਦੀਰ ਵੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਸਾਨੂੰ ਯਾਦ ਹੀ ਨਹੀਂ ਰਹਿੰਦਾ ਕਿ ਅਸੀਂ ਕਿਸ ਰੁੱਤੇ ਕਿਹੜਾ ਸੁਪਨਾ ਲਿਆ ਸੀ ਅਤੇ ਕਿਹੜੇ ਸੁਪਨੇ ਨੂੰ ਪੂਰਾ ਕਰਨ ਲਈ ਖ਼ੁਦ ਨੂੰ ਅਰਪਿਤ ਕਰਨ ਦਾ ਪ੍ਰਣ ਲਿਆ ਸੀ। ਸਿਰਫ਼ ਕੁਝ ਬੇਹਿੰਮਤੇ ਅਤੇ ਸਿਰੜਹੀਣ ਲੋਕ ਹੁੰਦੇ ਨੇ ਜੋ ਆਪਣੀ ਤਕਦੀਰ ਨੂੰ ਕੋਸਦੇ, ਆਪਣੀਆਂ ਪੈੜਾਂ ਨੂੰ ਗਵਾਚਣ ਦੇ ਰਾਹ ਤੋਰਦੇ ਅਤੇ ਫਿਰ ਸੁਪਨਿਆਂ ਦਾ ਧੁੰਧਲਕਾ ਉਨ੍ਹਾਂ ਦੀ ਜਿ਼ੰਦਗੀ ਦੇ ਉਜਵਲ ਭਵਿੱਖ ਨੂੰ ਵੀ ਗਹਿਰ ਨਾਲ ਭਰ ਦੇਂਦਾ।
ਜ਼ਰੂਰੀ ਹੁੰਦਾ ਹੈ ਆਪਣੇ ਪੈਰਾਂ ਵਿਚ ਸਫ਼ਰ ਨੂੰ ਉਗਾਉਣਾ, ਆਪਣੇ ਦੀਦਿਆਂ ਵਿਚ ਉਚੇ ਦਿਸਹੱਦਿਆਂ ਵੰਨੀਂ ਝਾਕਣਾ ਅਤੇ ਆਪਣੀ ਸੋਚ ਦੀ ਪ੍ਰਵਾਜ਼ ਨੂੰ ਅੰਬਰ ਦਾ ਹਾਣੀ ਬਣਾਈ ਰੱਖਣਾ, ਇਸ ਨਾਲ ਕਿਸੇ ਵੀ ਅਸਥਾਈ ਰੁਕਾਵਟ ਦੇ ਕੋਈ ਅਰਥ ਨਹੀਂ ਰਹਿਣਗੇ। ਫਿਰ ਰਾਹਾਂ ਦਾ ਘੱਟਾ ਤੁਹਾਡੇ ਮਸਤਕ ਦੀ ਧੂੜ ਬਣ ਕੇ ਤੁਹਾਡੀਆਂ ਬਲਾਵਾਂ ਉਤਾਰਦਾ, ਤੁਹਾਡੀਆਂ ਪੈੜਾਂ ਨੂੰ ਨਤਮਸਤਕ ਹੋਵੇਗਾ।
ਸਰਕਾਰੀ ਕਾਲਜ ਦੀ ਸਥਾਈ ਨੌਕਰੀ ਮਿਲਣ ਅਤੇ ਸਿਰ ‘ਤੇ ਛੱਤ ਅਤੇ ਆਪਣੇ ਪਰਿਵਾਰ ਦੇ ਨਿੱਘ ਨੂੰ ਮਾਣਦਿਆਂ ਵੀ ਮਨ ਵਿਚ ਇਕ ਕਸਕ ਜ਼ਰੂਰ ਉਠਦੀ ਸੀ ਕਿ ਮੈਂ ਪੀ.ਐਚਡੀ ਕਰਾਂ। ਇਹ ਸੁਪਨਾ ਮੇਰੇ ਅਵਚੇਤਨ ਵਿਚ ਅਕਸਰ ਹੀ ਮੈਨੂੰ ਕੁਰੇਦਦਾ ਰਹਿੰਦਾ। ਇਸ ਸੁਪਨੇ ਨਾਲ ਹੀ ਬਹੁਤ ਕੁਝ ਅਜਿਹਾ ਜੁੜਿਆ ਹੋਇਆ ਸੀ ਜਿਸਨੂੰ ਪੂਰਾ ਕਰਨ ਲਈ ਮੈਂ ਆਪਣੇ ਆਪ ਨੂੰ ਪ੍ਰਖਣਾ ਅਤੇ ਨਿਰੀਖਣਾ ਚਾਹੁੰਦਾ ਸਾਂ। ਇਸ ਚਾਹਤ ਵਿਚੋਂ ਹੀ ਉਗਮੇ ਮੇਰੇ ਖਿ਼ਆਲ ਨੂੰ ਅਸਲੀਅਤ ਦਾ ਜਾਮਾ ਪਾਉਣ ਲਈ ਇਕ ਦਿਨ ਮੈਂ ਆਪਣੇ ਮਿੱਤਰ, ਬੀ.ਐਸ.ਸੀ. ਤੇ ਐਮ.ਐਸ.ਸੀ. ਵਿਚ ਮੇਰੇ ਤੋਂ ਇਕ ਸਾਲ ਜੂਨੀਅਰ ਅਤੇ ਗੁਰੂ ਨਾਨਕ ਯੂਨੀਵਰਸਿਟੀ ਵਿਚ ਫਿ਼ਜਿ਼ਕਸ ਵਿਭਾਗ ਵਿਚ ਅਸਿਸਟੈਂਟ ਪੋ੍ਰਫੈਸਰ ਵਜੋਂ ਕਾਰਜਸ਼ੀਲ ਡਾ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਉਸ ਨਾਲ ਪੀ.ਐਚਡੀ ਕਰਨ ਦੀ ਇੱਛਾ ਕੀਤਾ। ਇਹ ਡਾ. ਥਿੰਦ ਦੀ ਵਡੱਤਣ ਅਤੇ ਮੁਹੱਬਤੀ ਅੰਦਾਜ਼ ਸੀ ਕਿ ਉਸ ਨੇ ਇਸਦੀ ਹਾਮੀ ਭਰੀ ਅਤੇ ਮੈਂ ਪੀ.ਐਚਡੀ ਕਰਨ ਦਾ ਮਨ ਵਿਚ ਧਾਰ ਲਿਆ।
ਸਾਇੰਸ ਵਿਚ ਪੀ.ਐਚਡੀ ਕਰਨਾ, ਬਹੁਤ ਹੀ ਮਿਹਨਤ ਅਤੇ ਸਿਰੜ ਵਾਲਾ ਕਾਰਜ ਹੈ ਜਿਸ ਵਿਚ ਤੁਹਾਡੀ ਮਿਹਨਤ, ਨਿਰੰਤਰਤਾ, ਧਿਆਨ ਦਾ ਕੇਂਦਰੀਕਰਨ ਅਤੇ ਆਪਣੇ ਆਪ ਨੂੰ ਇਕ ਨਿਸ਼ਚਿਤ ਸੀਮਾ ਵਿਚ ਬੰਨ੍ਹ ਕੇ ਸਮੇਂ ਸਿਰ ਪੂਰਾ ਕਰਨਾ ਹੂੰਦਾ। ਇਹ ਖੋਜ ਕਾਰਜ ਪ੍ਰਯੋਗਕੀ ਅਤੇ ਥਿਊਰੀਕਲ ਹੁੰਦਾ ਹੈ। ਇਸ ਵਿਚ ਤੁਹਾਡੇ ਗਾਈਡ ਨੇ ਸਿਰਫ਼ ਗਾਈਡ ਕਰਨਾ ਹੁੰਦਾ। ਇਹ ਖੋਜਾਰਥੀ ‘ਤੇ ਨਿਰਭਰ ਕਰਦਾ ਕਿ ਉਹ ਆਪਣੇ ਗਾਈਡ ਦੇ ਦਿਸ਼ਾ-ਨਿਰਦੇਸ਼ਾਂ ਦੀ ਆਗਿਆ ਦਾ ਪਾਲਣ ਕਰਦਿਆਂ ਖ਼ੁਦ ਨੂੰ ਕਿੰਨਾ ਕੁ ਸਾਧਦਾ ਹੈ? ਆਪਣੇ ਖੋਜ-ਕਾਰਜ ਪ੍ਰਤੀ ਕਿੰਨਾ ਸਮਰਪਿਤ, ਸੰਜੀਦਾ ਅਤੇ ਸਮਝਦਾਰ ਹੈ। ਇਸ ਵਿਚ ਤੀਸਰੀ ਅੱਖ ਰਾਹੀਂ ਝਾਕਣਾ ਬਹੁਤ ਅਹਿਮ ਹੁੰਦਾ ਕਿ ਤੁਸੀਂ ਕੋਈ ਵੀ ਖੋਜ-ਕਾਰਜ ਕਰਦਿਆਂ, ਇਸ ‘ਚੋਂ ਕਿਹੋ ਜਿਹੇ ਸਿੱਟੇ ਕਿਆਸ ਕਰ ਸਕਦੇ ਹੋ? ਇਨ੍ਹਾਂ ਵਿਚੋਂ ਕਿਹੜੇ ਨਵੇਂ ਤੱਥ ਸਾਹਮਣੇ ਲਿਆ ਸਕਦੇ ਹੋ ਜਿਨ੍ਹਾਂ ਵਿਚੋਂ ਭੌਤਿਕ ਵਿਗਿਆਨ ਨੂੰ ਸਮੁੱਚਤਾ ਵਿਚ ਵਰਤਿਆ ਤੇ ਸਮਝਿਆ ਜਾ ਸਕਦਾ? ਇਸ ਦੀਆਂ ਕਿਹੜੀਆਂ ਲੱਭਤਾਂ ਵਿਚੋਂ ਮਨੁੱਖ ਨੂੰ ਖ਼ੁਦ ਨੂੰ ਵਿਸਥਾਰਤ ਕਰਨ ਦਾ ਮੌਕਾ ਮਿਲਦਾ ਹੈ?
ਮੇਰਾ ਪੀ.ਐਚਡੀ ਦਾ ਵਿਸ਼ਾ ਸੀ ਕਿ ਰੇਡੀਆਈ ਕਿਰਨਾਂ (ਅਲਫ਼ਾ, ਬੀਟਾ ਅਤੇ ਗਾਮਾ ਕਿਰਨਾਂ) ਵੱਖੋ-ਵੱਖਰੇ ਪਦਾਰਥਾਂ ਵਿਚੋਂ ਕਿਵੇਂ ਲੰਘਦੀਆਂ ਅਤੇ ਉਨ੍ਹਾਂ ਵਿਚ ਜ਼ਜ਼ਬ ਹੁੰਦੀਆਂ ਨੇ? ਇਨ੍ਹਾਂ ਪਦਾਰਥਾਂ ਨੂੰ ਉਨ੍ਹਾਂ ਕਿਰਨਾਂ ਤੋਂ ਬਚਾਅ ਲਈ ਮਨੁੱਖ ਕਿਵੇਂ ਵਰਤ ਸਕਦਾ ਹੈ। ਇਸ ਖੋਜ ਕਾਰਜ ਵਿਚ ਕੁਝ ਹਿੱਸਾ ਪ੍ਰੋਯੋਗਕੀ ਅਤੇ ਕੁਝ ਥਿਊਰੀਕਲ ਸੀ। ਲੈਬ ਵਿਚ ਪ੍ਰਯੋਗ ਕਰਦਿਆਂ ਅਕਸਰ ਹੀ ਰੇਡੀਆਈ ਪਦਾਰਥਾਂ ਅਤੇ ਕਿਰਨਾਂ ਨਾਲ ਵਾਹ ਪੈਂਦਾ ਸੀ ਅਤੇ ਉਨ੍ਹਾਂ ਤੋਂ ਖੁਦ ਨੂੰ ਬਚਾਉਣਾ ਵੀ ਜ਼ਰੂਰੀ ਸੀ।
ਸ਼ੁਰੂ ਸ਼ੂਰੂ ਵਿਚ ਡਾ. ਥਿੰਦ ਨੂੰ ਲੱਗਦਾ ਕਿ ਸ਼ਾਇਦ ਮੈਂ ਪੀ.ਐਚਡੀ ਨੂੰ ਪੂਰਾ ਨਾ ਕਰ ਸਕਾਂ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਕੁਝ ਕਾਲਜਾਂ ਦੇ ਪ੍ਰੋਫੈਸਰ ਯੂਜੀਸੀ ਵਲੋਂ ਫ਼ੈਲੋਸਿ਼ਪ ਲੈ ਕੇ ਪੀ.ਐਚਡੀ ਕਰਨ ਲਈ ਆਊਂਦੇ ਸਨ ਅਤੇ ਪੰਜ ਸਾਲ ਗਵਾ ਕੇ ਬਿਨਾਂ ਪੀ.ਐਚਡੀ ਕੀਤਿਆਂ ਹੀ ਵਾਪਸ ਚਲੇ ਜਾਂਦੇ ਸਨ ਪਰ ਮੈਂ ਤਾਂ ਕਾਲਜ ਵਿਚ ਪੜ੍ਹਾਉਂਦਿਆਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪਾਰਟ ਟਾਈਮ ਪੀ.ਐਚਡੀ ਕਰਨ ਦਾ ਫੈਸਲਾ ਕੀਤਾ ਸੀ। ਇਸ ਵਿਚ ਕਪੂਰਥਲਾ ਅਤੇ ਅੰਮ੍ਰਿਤਸਰ ਵਿਚਲੀ ਦੂਰੀ ਅਤੇ ਮੇਰੀਆਂ ਕਾਲਜ ਅਧਿਆਪਨ ਦੀਆਂ ਬੰਦਸ਼ਾਂ ਵੀ ਸਨ। ਉਨ੍ਹਾਂ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਹੀ ਪੀ. ਐਚਡੀ ਕਰਨ ਦਾ ਅਸੰਭਵ ਜਾਪਦਾ ਕਾਰਜ ਕਰਨ ਦਾ ਮਨ ਵਿਚ ਧਾਰਿਆ।
ਯਾਦ ਸੀ ਕਿ ਕੁਝ ਵੀ ਅਸੰਭਵ ਨਹੀਂ ਹੁੰਦਾ। ਇਹ ਸਿਰਫ਼ ਤੁਹਾਡੀ ਮਾਨਸਿਕਤਾ ‘ਤੇ ਨਿਰਭਰ ਕਰਦਾ ਕਿ ਤੁਸੀਂ ਕਿਸੇ ਵੀ ਕਾਰਜ ਨੂੰ ਸੰਭਵ ਜਾਂ ਅਸੰਭਵ ਸਮਝਦੇ ਹੋ? ਮਨ ਦੀ ਤਾਕਤ ਨੇ ਤੁਹਾਡੀ ਸਰੀਰਕ ਤਾਕਤ ਬਣ ਕੇ ਤੁਹਾਡੇ ਲਈ ਤਦਬੀਰਾਂ ਅਤੇ ਤਕਦੀਰਾਂ ਦੀ ਤਾਮੀਰਦਾਰੀ ਕਰਨੀ ਹੁੰਦੀ। ਇਸ ਵਿਚੋਂ ਹੀ ਤੁਹਾਡੇ ਵਿਅਕਤੀਤਵ ਦੇ ਉਸ ਰੂਪ ਨੇ ਉਜਾਗਰ ਹੋਣਾ ਹੁੰਦਾ ਜਿਸ ਤੋਂ ਤੁਸੀਂ ਵੀ ਨਾਵਾਕਫ਼ ਹੁੰਦੇ ਹੋ।
ਜਦ ਮੈਂ ਪਿੱਛਲਝਾਤੀ ਮਾਰਦਾ ਹਾਂ ਤਾਂ ਯਾਦ ਆਉਂਦੇ ਨੇ 1991 ਤੋਂ 1995 ਤੀਕ ਦੇ ਉਹ ਦਿਨ ਜਦ ਮੇਰਾ ਹਰ ਸ਼ਨਿਚਰਵਾਰ ਅਤੇ ਐਤਵਾਰ ਯੂਨੀਵਰਸਿਟੀ ਦੀ ਲੈਬ ਵਿਚ ਗੁਜ਼ਰਦਾ ਸੀ। ਸੋਮਵਾਰ ਨੂੰ ਪਹਿਲੀ ਬੱਸ ਲੈ ਕੇ ਕਪੂਰਥਲੇ ਆਉਂਦਾ ਸਾਂ ਅਤੇ ਕਾਲਜ ਵਿਚ ਪੜ੍ਹਾਉਣ ਜਾਂਦਾ ਸਾਂ। ਇਹ ਡਾ. ਥਿੰਦ ਦੀ ਦੀਦਾ-ਦਲੇਰੀ ਸੀ ਕਿ ਉਹ ਵੀ ਸ਼ਨਿਚਰਵਾਰ ਅਤੇ ਐਤਵਾਰ ਨੂੰ ਅਕਸਰ ਹੀ ਲੈਬ ਵਿਚ ਆ ਜਾਂਦਾ ਅਤੇ ਹੋ ਰਹੇ ਖੋਜ ਕਾਰਜ ਦੀ ਪ੍ਰਗਤੀ ਬਾਰੇ ਜਾਣਦਾ ਅਤੇ ਹੋਰ ਨਿਰੇਦਸ਼ ਦਿੰਦਾ। ਗਰਮੀਆਂ ਦੀਆਂ ਛੁੱਟੀਆਂ ਜਾਂ ਕ੍ਰਿਸਮਿਸ ਦੀਆਂ ਛੁੱਟੀਆਂ ਵੀ ਖੋਜ ਕਾਰਜ ਦੇ ਲੇਖੇ ਹੀ ਲੱਗਦੀਆਂ ਸਨ। ਘਰੋਂ ਬਾਹਰ ਰਹਿਣ ਕਰਕੇ ਘਰ ਦਾ ਸਮੁੱਚਾ ਦਾਰੋਮਦਾਰ ਪਤਨੀ ਦੀ ਅਗਵਾਈ ਵਿਚ ਪੂਰਨ ਰੂਪ ਵਿਚ ਨਿਰਵਿਘਨ ਚੱਲ ਰਿਹਾ ਸੀ।
ਉਸ ਸਮੇਂ ਵਿਚ ਬਹੁਤ ਘੱਟ ਕੰਪਿਊਟਰ ਹੁੰਦੇ ਸਨ। ਕਪੂਰਥਲਾ ਵਿਚ ਮੇਰੇ ਇਕ ਵਿਦਿਆਰਥੀ ਰਮਨ ਨੇ ਕੰਪਿਊਟਰ ਸੈਂਟਰ ਖੋਲ੍ਹਿਆ ਸੀ। ਮੇਰੇ ਖੋਜ ਕਾਰਜ ਲਈ ਲੰਮੀਆਂ ਚੌੜੀਆਂ ਕੈਲਕੁਲੇਸ਼ਨ ਕਰਨ ਲਈ ਕੰਪਿਊਟਰ ਦਾ ਪ੍ਰੋਗਰਾਮ ਵਰਤਣਾ ਜ਼ਰੂਰੀ ਸੀ। ਇਸ ਲਈ ਜਦ ਕੰਪਿਊਟਰ ਸੈਂਟਰ ਰਾਤ ਨੂੰ 8 ਵਜੇ ਬੰਦ ਹੋ ਜਾਂਦਾ ਤਾਂ ਮੈਂ ਸੈਂਟਰ ਦਾ ਕੰਪਿਊਟਰ ਵਰਤ ਕੇ ਰਾਤ ਦੇ ਬਾਰਾਂ ਵਜੇ ਤੱਕ ਕੈਲਕੁਲੇਸ਼ਨ ਕਰਦਾ ਅਤੇ ਪ੍ਰਿੰਟ ਆਊਟ ਲੈਂਦਾ ਰਹਿੰਦਾ ਸਾਂ। ਇਹ ਮੇਰੇ ਵਿਦਿਆਰਥੀ ਦੀ ਮੁਹੱਬਤ ਸੀ ਕਿ ਉਹ ਰਾਤ ਨੂੰ ਬਾਰਾਂ ਵਜੇ ਤੀਕ ਜਾਗਦਾ ਰਹਿੰਦਾ ਤਾਂ ਕਿ ਮੇਰੇ ਜਾਣ ਤੋਂ ਬਾਅਦ ਸੈਂਟਰ ਨੂੰ ਬੰਦ ਕਰ ਸਕੇ। ਇਹ ਸਭ ਕੁਝ ਇਸ ਲਈ ਕਰਨਾ ਜ਼ਰੂਰੀ ਸੀ ਕਿਉਂਕਿ ਉਨ੍ਹਾਂ ਕੈਲਕੁਲੇਸ਼ਨਾਂ ਦੇ ਅਧਾਰ ‘ਤੇ ਹੀ ਮੈਂ ਇਸ ਨੂੰ ਗਰਾਫ਼ਾਂ ਵਿਚ ਦਰਸਾਉਂਦਾ ਅਤੇ ਫਿਰ ਉਨ੍ਹਾਂ ਗਰਾਫ਼ਾਂ ਵਿਚੋਂ ਨਵੇਂ ਤੱਥ ਕੱਢ ਇਸਨੂੰ ਖੋਜ ਕਾਰਜ ਦੇ ਰੂਪ ਵਿਚ ਪ੍ਰਗਟਾਉਂਦਾ। ਇਹ ਕਾਰਜ ਨਵੇਂ ਖੋਜ ਪੱਤਰ ਦੇ ਰੂਪ ਵਿਚ ਅੰਤਰਰਾਸ਼ਟਰੀ ਮੈਗਜ਼ੀਨਾਂ ਵਿਚ ਛਪਦਾ ਸੀ।
ਮੇਰੇ ਖੋਜ ਕਾਰਜ ਦੀ ਨਵੀਨਤਾ ਅਤੇ ਇਸ ਵਿਚੋਂ ਨਿਕਲੇ ਸਿੱਟਿਆਂ ਦਾ ਕੇਹਾ ਆਲਮ ਸੀ ਕਿ ਮੇਰੇ ਥੀਸਸ ਦੇ 14 ਚੈਪਟਰ ਸਨ। ਇਹ ਚੈਪਟਰ ਹੀ ਖੋਜ ਪੱਤਰਾਂ ਦੇ ਰੂਪ ਵਿਚ ਵੱਖ-ਵੱਖ ਅੰਤਰਰਾਸ਼ਟਰੀ ਮੈਗਜ਼ੀਨਾਂ ਵਿਚ ਛਪ ਗਏ ਅਤੇ ਸਾਰਾ ਖੋਜ ਕਾਰਜ ਅੰਤਰਰਾਸ਼ਟਰੀ ਖੋਜ ਦਾ ਹਿੱਸਾ ਬਣ ਸਕਣ ਦੇ ਕਾਬਲ ਹੋਇਆ।
ਮੇਰੀ ਖੋਜ-ਕਾਰਜ ਪ੍ਰਤੀ ਸਮਰਪਿਤਾ ਦਾ ਇਹ ਆਲਮ ਸੀ ਕਿ ਜਿੰਨਾ ਵੀ ਕੰਮ ਮੈਨੂੰ ਦੱਸਿਆ ਜਾਂਦਾ ਉਹ ਨਿਸ਼ਚਿਤ ਸਮੇਂ ਵਿਚ ਪੂਰਾ ਕਰ ਕੇ ਮੈਂ ਯੂਨੀਵਰਸਿਟੀ ਪਹੁੰਚ ਜਾਂਦਾ ਅਤੇ ਫਿਰ ਅਗਲੇਰਾ ਪੜਾਅ ਸ਼ੁਰੂ ਕਰ ਦਿੰਦਾ। ਮੇਰੇ ਮਿੱਤਰ ਪਰ ਗਾਈਡ ਡਾ. ਥਿੰਦ ਦਾ ਕਹਿਣਾ ਸੀ, “ਗੁਰਬਖ਼ਸ਼! ਤੂੰ ਮੈਨੂੰ ਦੱਸ ਕਿ ਤੂੰ ਸੌਂਦਾ ਕੱਦ ਏਂ? ਤੂੰ ਕਾਲਜ ਵੀ ਪੜ੍ਹਾਉਂਦਾ ਅਤੇ ਕਾਲਜ ਦੇ ਸਾਰੇ ਕੰਮਾਂ ਵਿਚ ਵਧ ਚੜ੍ਹ ਕੇ ਭਾਗ ਲੈਂਦਾ ੲਂੇ। ਸਾਹਿਤ ਦਾ ਤੈਨੂੰ ਸ਼ੌਕ ਏ ਜਿਸਨੂੰ ਹੁਣ ਵੀ ਪਾਲ ਰਿਹਾ ਏਂ। ਪਰਿਵਾਰ ਨੂੰ ਸਮਾਂ ਜ਼ਰੂਰ ਦਿੰਦਾ ਹੋਵੇਂਗਾ। ਪਰ ਇਸ ਸਭ ਦੇ ਬਾਵਜੂਦ ਤੂੰ ਪੀ.ਐਚਡੀ ਲਈ ਇੰਨਾ ਸਮਾਂ ਕੱਢ ਲੈਂਦਾ ੲਂੇ, ਇਹ ਕਮਾਲ ਏ। ਮੈਂ ਕਈ ਵਾਰ ਸੋਚਦਾ ਸਾਂ ਕਿ ਤੂੰ ਕਦੇ ਤਾਂ ਆ ਕੇ ਕਹੇਂਗਾ ਕਿ ਮੈਂ ਇਸ ਹਫ਼ਤੇ ਦਾ ਕੰਮ ਨਹੀਂ ਕਰ ਸਕਿਆ ਪਰ ਤੂੰ ਹਰ ਵਾਰ ਮੈਨੂੰ ਲਾਜਵਾਬ ਕਰ ਦਿੰਦਾ ਏਂ। ਇਹ ਤੇਰੀ ਮਿਹਨਤ ਅਤੇ ਪ੍ਰਤੀਬੱਧਤਾ ਦਾ ਹੀ ਸਿੱਟਾ ਏ ਕਿ ਤੂੰ ਤਿੰਨ ਸਾਲਾਂ ਵਿਚ ਆਪਣੀ ਪੀ.ਐਚਡੀ ਕਰ ਲਈ ਜਦਕਿ ਕਈ ਤਾਂ 5-7 ਸਾਲ ਤੀਕ ਵੀ ਯੂਨੀਵਰਸਿਟੀ ਵਿਚ ਰੁਲਦੇ ਰਹਿੰਦੇ ਨੇ। ਖਾਸ ਗੱਲ ਇਹ ਹੈ ਕਿ ਤੂੰ ਪੀ.ਐਚਡੀ ਦੇ ਦੌਰਾਨ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਲ ਹੋ ਕੇ ਆਪਣੇ ਨਾਮ ਇਕ ਹੋਰ ਕਾਮਯਾਬੀ ਕੀਤੀ ਹੈ। ਤੇਰੀ ਮਿਹਨਤ ਅਤੇ ਸਮਰਪਿਤਾ ਨੂੰ ਸਲਾਮ।”
ਦਰਅਸਲ ਜਦ ਮੈਂ ਐਮ.ਐਸ.ਸੀ. ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੈਨੇਡਾ ਨਾ ਜਾ ਸਕਿਆ ਤਾਂ ਇਕ ਚੀਸ ਮਨ ਵਿਚ ਘਰ ਪਾ ਬੈਠੀ। ਇਕ ਲਲਕ ਸੀ ਕਿ ਕੈਨੇਡਾ ‘ਕੇਰਾਂ ਜ਼ਰੂਰ ਜਾਣਾ ਹੈ। ਫਿਰ 1993 ਵਿਚ ਯੂਨੀਵਰਸਿਟੀ ਆਫ਼ ਵੈਸਟਰਨ ਓਂਟਾਰੀਓ, ਲੰਡਨ, ਕੈਨੇਡਾ ਵਿਚ ਅੰਤਰਰਾਸ਼ਟਰੀ ਕਾਨਫਰੰਸ ਵਿਚ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਨਾਲ ਮੇਰੇ ਮਨ ਵਿਚ ਬੈਠੀ ਚਸਕ ਨੂੰ ਕੁਝ ਰਾਹਤ ਜ਼ਰੂਰ ਮਿਲੀ। ਇਸ ਕਾਨਫਰੰਸ ਦਾ ਰੋਚਕ ਤੱਥ ਇਹ ਵੀ ਸੀ ਕਿ ਇਸ ਕਾਨਫਰੰਸ ਵਿਚ ਮੈਂ ਅਤੇ ਮੇਰੇ ਗੁਰੂ ਡਾ. ਹਰਦੇਵ ਸਿੰਘ ਵਿਰਕ ਸ਼ਾਮਲ ਸਨ। ਮੈਂ ਆਪਣਾ ਕੈਨੇਡਾ ਦਾ ਸਫ਼ਰਨਾਮਾ ‘ਸੁਪਨਿਆਂ ਦੀ ਜੂਹ-ਕੈਨੇਡਾ ਲਿਖਿਆ ਜੋ ਰੋਜ਼ਾਨਾ ਅਜੀਤ ਅਖਬਾਰ ਵਿਚ ਲੜੀਵਾਰ ਛਪਿਆ ਸੀ ਅਤੇ ਡਾ. ਵਿਰਕ ਦਾ ਕੈਨੇਡਾ ਸਫ਼ਰਨਾਮਾ ਪੰਜਾਬੀ ਟ੍ਰਿਬਿਊਨ ਵਿਚ ਛਪਿਆ ਸੀ।
ਪੀ.ਐਚਡੀ ਦੇ ਦੌਰਾਨ ਲੈਬ ਤੋਂ ਬਾਅਦ ਦੇ ਪਲਾਂ ਵਿਚ ਮੇਰਾ ਰੈਣ ਬਸੇਰਾ ਡਾ. ਥਿੰਦ ਦਾ ਘਰ ਹੀ ਹੁੰਦਾ ਸੀ ਜਿੱਥੇ ਆਪਣੇ ਘਰ ਵਰਗੀ ਅਣਪੱਤ ਵੀ ਮਾਣੀ। ਇਸ ਦੌਰਾਨ ਆਪਣੀ ਜੀਵਨ ਦੇ ਉਨ੍ਹਾਂ ਪਲਾਂ ਦਾ ਚਿੱਤਰਨ ਵੀ ਕਰ ਸਕਿਆ ਜੋ ਕਦੇ ਮੇਰੇ ਮਸਤਕ ਦੀ ਚਿੱਤਰਪਟ ਬਣਨ ਲਈ ਕਾਹਲੇ ਸਨ। ਆਪਣੇ ਹੀ ਆਪਣਿਆਂ ਦਾ ਨਸੀਬਾ ਬਣਨ ਲਈ ਜਦ ਅਹੁਲਦੇ ਨੇ ਤਾਂ ਫਿਰ ਕਾਮਯਾਬੀਆਂ ਦਾ ਕਾਫ਼ਲਾ ਉਨ੍ਹਾਂ ਦਾ ਨਸੀਬ ਬਣ ਜਾਂਦਾ ਜਿਨ੍ਹਾਂ ਨੇ ਜਿ਼ੰਦਗੀ ਦੀਆਂ ਤਲਖ਼ੀਆਂ, ਬੇਰੁਖੀਆਂ, ਬੇਗਾਨਗੀਆਂ ਤੇ ਬੇਤਰਤੀਬੀਆਂ ਨੂੰ ਨੰਗੇ ਪਿੰਡੇ ‘ਤੇ ਜਰਿਆ ਹੋਵੇ ਅਤੇ ਜਿਨ੍ਹਾਂ ਦਾ ਸੁਪਨ-ਸੰਸਾਰ ਉਨ੍ਹਾਂ ਤੋਂ ਵਿੱਥ ਸਿਰਜਣ ਦਾ ਆਦੀ ਹੋਵੇ।
ਜਨੂੰਨ, ਜਜ਼ਬਾ ਤੇ ਜਜ਼ਬਾਤ ਵਿਚੋਂ ਉਗੀ ਹੋਈ ਜਿੱਤ ਦੇ ਨਕਸ਼ ਜਿ਼ੰਦਗੀ ਨੂੰ ਜਿਊਣਜੋਗਾ ਕਰਦੇ ਨੇ। ਇਸ ਵਿਚੋਂ ਹੀ ਉਨ੍ਹਾਂ ਰਾਹਾਂ ਦੀ ਪਛਾਣ ਹੁੰਦੀ ਹੈ ਜਿਨ੍ਹਾਂ ਵਿਚ ਖੁਸ਼ੀਆਂ ਤੇ ਖੇੜਿਆਂ ਦੀ ਫਸਲ ਲਹਿਰਾਉਂਦੀ ਹੈ। ਅਜਿਹਾ ਹੀ ਕੇਹਾ ਵਕਤ ਦਾ ਮਿਜ਼ਾਜ਼ ਸੀ ਜਦ ਲਾਲ ਗਾਊਨ ਪਾ ਕੇ ਪੀ.ਐਚਡੀ ਦੀ ਡਿਗਰੀ ਲੈਣ ਗਿਆ ਸਾਂ। ਉਸ ਸਮੇਂ ਦੌਰਾਨ ਮੇਰੇ ਪਰਿਵਾਰ ਵਾਲਿਆਂ ਦੇ ਮੁਖੜੇ ‘ਤੇ ਨੂਰੀ ਆਭਾ ਵਿਚੋਂ ਮੈਂ ਆਪਣੀ ਕਿਸਮਤ ਦੀਆਂ ਸੁਰਖ਼-ਰੇਖਾਵਾਂ ਨੂੰ ਕਿਆਸ ਸਕਦਾ ਸਾਂ। ਇਸ ਮੌਕੇ ਡਾ. ਥਿੰਦ ਦੇ ਬੋਲਾਂ ਵਿਚਲਾ ਪਿਆਰ ਅਤੇ ਆਪਣੇ ਮਿੱਤਰ ਨੂੰ ਚੇਲੇ ਦੇ ਰੂਪ ਵਿਚ ਇਸ ਅਕਾਦਮਿਕ ਪ੍ਰਾਪਤੀ ਦਾ ਸਿਰਲੇਖ ਬਣਿਆ ਦੇਖਣਾ ਬਹੁਤ ਚੰਗਾ ਲੱਗਾ ਸੀ। ਉਸ ਪਲ ਭੁੱਲ ਹੀ ਗਿਆ ਸੀ ਪਿਛਲੇ ਸਾਲਾਂ ਦੀ ਦੌੜ-ਭੱਜ, ਅੰਮ੍ਰਿਤਸਰ ਤੇ ਕਪੂਰਥਲੇ ਦਰਮਿਆਨ ਮਾਰੇ ਹੋਏ ਬੇੇਹਿਸਾਬ ਗੇੜੇ ਅਤੇ ਅੱਧੀ ਅੱਧੀ ਰਾਤ ਤੀਕ ਕਿਤਾਬਾਂ ਨਾਲ ਮੱਥਾ ਮਾਰਦਿਆਂ ਆਪਣੇ ਖੋਜ ਕਾਰਜ ਨੂੰ ਸਿਰੇ ਚਾੜ੍ਹਨ ਦੀ ਜਿੱ਼ਦ ਦੌਰਾਨ ਉਨੀਂਦਰੀਆਂ ਰਾਤਾਂ। ਆਪਣੀ ਕਾਰਜ ਦੌਰਾਨ ਭੁੱਖ, ਨੀਂਦ ਅਤੇ ਪਿਆਸ ਤੋਂ ਅਣਭਿੱਜਤਾ। ਸਕੂਨ ਅਤੇ ਸੁਖਨ ਨਾਲ ਲਬਰੇਜ਼ ਉਹ ਕੇਹੀ ਮਾਨਸਿਕ ਅਵਸਥਾ ਸੀ ਜਿਸ ਵਿਚੋਂ ਮੈਨੂੰ ਆਪਣੇ ਬਾਪ ਦਾ ਉਹ ਦੈਵੀ ਮੁਖੜਾ ਨਜ਼ਰ ਆਇਆ ਜਿਸ ‘ਤੇ ਕਦੇ ਮੇਰੇ ਪ੍ਰੈਪ ਵਿਚੋਂ ਫੇਲ੍ਹ ਹੋਣ ‘ਤੇ ਸਿ਼ਕਨ ਉਗੀ ਸੀ ਪਰ ਉਸ ਮੁੱਖ ‘ਤੇ ਮਾਣ ਭਰੀ ਆਭਾ ਦਾ ਜਲੋਅ ਮੇਰੇ ਖ਼ੁਆਬਾਂ ਨੂੰ ਹੋਰ ਉਚੇਰੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕਰ ਗਿਆ।
ਜਜ਼ਬੇ ਤੇ ਜਨੂੰਨ ਦੀ ਜ਼ਰਬ ਵਿਚੋਂ ਉਗੀ ਪੀ.ਐਚਡੀ ਦੀ ਡਿਗਰੀ ਦੀ ਹਾਸਲਤਾ, ਜਸ਼ਨਮਈ ਕਾਮਯਾਬੀ ਸੀ ਜਿਸਨੂੰ ਕਦੇ ਸੁਪਨਈ ਰੂਪ ਵਿਚ ਦੇਖਿਆ ਸੀ ਪਰ ਹੁਣ ਇਹ ਸੱਚ ਮੇਰਾ ਹਾਸਲ ਬਣ ਚੁੱਕਿਆ ਸੀ। ਇਹ ਪੀਐਚਡੀ ਹੀ ਸੀ ਜਿਸ ਤੋਂ ਮਹਿਰੂਮ ਕਰਨ ਲਈ ਮੇਰੇ ਆਪਣਿਆਂ ਨੇ ਮੈਨੂੰ ਕੈਨੇਡਾ ਜਾਣ ਤੋਂ ਹੋੜਿਆ ਸੀ। ਪਰ ਇਸ ਡਿਗਰੀ ਅਤੇ ਮਾਪਿਆਂ ਦੀਆਂ ਦੁਆਵਾਂ ਨੇ ਹੀ ਮੈਨੂੰ ਅਮਰੀਕਾ ਦੀ ਯੂਨੀਵਰਸਟੀ ਵਿਚ ਪੜ੍ਹਾਉਣ ਦਾ ਮੌਕਾ ਪ੍ਰਦਾਨ ਕੀਤਾ, ਵਰਨਾ ਮੰਡ ਵਿਚ ਪਸ਼ੂ ਚਾਰਨ ਵਾਲੇ ਦੇ ਭਾਗਾਂ ਵਿਚ ਕਿੱਥੇ ਸੀ ਵਿਦੇਸ਼ ਪੜ੍ਹਾਉਣਾ ਅਤੇ ਆਪਣੇ ਵਿਦਿਆਰਥੀਆਂ ਨੂੰ ਉਹ ਕੁਝ ਵਾਪਸ ਦੇ ਰਿਹਾ ਹਾਂ ਜੋ ਮੈਨੂੰ ਸਮਾਜ ਨੇ ਦਿੱਤਾ ਸੀ ਅਤੇ ਜਿਸਦੀ ਤਵੱਕੋਂ ਮੇਰੇ ਮਾਪਿਆਂ ਨੇ ਮੇਰੇ ਕੋਲੋਂ ਕੀਤੀ ਸੀ। ਮੈਂ ਆਪਣੇ ਮਾਪਿਆਂ ਦੀ ਕਿਰਤਾਰਥਾ ਦਾ ਕਰਜ਼ ਉਤਾਰਨ ਲਈ ਹੁਣ ਤੀਕ ਵੀ ਯਤਨਸ਼ੀਲ ਹਾਂ।

Dr. G. S. Bhandal earned his Ph.D. in Physics from Guru Nanak Dev University, Amritsar, under the guidance of Professor (Dr) Kulwant Singh Thind and taught for many years in a Government college in Punjab. Now he is teaching at Cleveland State University, Cleveland, Ohio, the USA, since January  2016. The list of some literary books published by him is attached here. He was given the Shiromani Sahitkar Award by Bhasha Vibhag (Languages Department of the Government) of Punjab.

ਪਥਰਾਏ ਹੰਝੂ ਤੇ ਚਾਬੀਆਂ ਦਾ ਗੁੱਛਾ (ਡਾ: ਬਲਦੇਵ ਸਿੰਘ, ਐਡਮਿੰਟਨ, ਕੈਨੇਡਾ)

Dr Baldev Singh

ਇਹ ਕਹਾਣੀ ਨਹੀਂ

ਬੜੇ ਸਾਲਾਂ ਤਕ ਜੰਗਾਲ ਲੱਗੀਆਂ ਚਾਬੀਆਂ ਦਾ ਇੱਕ ਵੱਡਾ ਸਾਰਾ ਗੁੱਛਾ ਅਸਾਂ ਬੱਚਿਆਂ ਲਈ ਖੇਡਣ ਦਾ ਸਮਾਨ ਬਣਿਆ ਰਿਹਾ ਸੀ। ਬੀਜੀ ਭਾਪਾ ਜੀ ਨੂੰ ਕਈ ਵਾਰ ਚਾਬੀਆਂ ਬਾਰੇ ਪੁੱਛਿਆ, ਪਰ ਹਰ ਵਾਰ ਟਾਲ ਮਟੋਲ ਕਰ ਦਿੰਦੇ। ਪਰ ਅੱਜ ਮੈਂ ਬੀਜੀ ਦੇ ਖਹਿੜੇ ਹੀ ਪੈ ਗਿਆ ਤਾਂ ਬੜੇ ਧੀਰਜ ਵਾਲੀ ਤੇ ਘੱਟ ਬੋਲਣ ਵਾਲੀ ਮੇਰੀ ਮਾਂ ਦੇ ਚਿਰਾਂ ਦੇ ਪਥਰਾਏ ਹੰਝੂ ਆਪ-ਮੁਹਾਰੇ ਹੀ ਛਲਕ ਪਏ। ਪੱਲੇ ਨਾਲ ਹੰਝੂ ਪੂੰਝ ਆਪਣੀ ਗੋਦੀ ਵਿੱਚ ਲੈ ਮੇਰਾ ਸਿਰ ਪਲੋਸਿਆ ਤੇ ਯਾਦਾਂ ਦੇ ਵਹਿਣ ਵਿੱਚ ਵਹਿ ਤੁਰੇ। ਬਾਤ ਲੰਮੇਰੀ ਹੁੰਦੀ ਗਈ, ਰਾਤ ਛੋਟੀ ਹੁੰਦੀ ਗਈ ……

ਅਗਸਤ 1947 ਦਾ ਉਹ ਦਿਨ ਜਿਸ ਦਿਨ ਮੇਰੇ ਮਾਪਿਆਂ ਨੇ ਆਪਣੇ ਬੱਚਿਆਂ ਤੇ ਪਿੰਡ ਦੇ ਹਿੰਦੂ ਸਿੱਖਾਂ ਸਮੇਤ ਪੰਜਾਬ ਦੇ ਦਿਲ ਤੇ ਖਿੱਚੀ ਗਈ ਲਕੀਰ ਦੇ ਦੂਜੇ ਪਾਸੇ ਵੱਲ ਕੂਚ ਕਰਨਾ ਸੀ। ਉਹਨਾਂ ਦਾ ਪਿੰਡ ਨਵੇਂ ਬਣੇ ਦੇਸ਼ ਪਾਕਿਸਤਾਨ ਵਿਚ ਆ ਗਿਆ ਸੀ, ਇਸ ਗਲ ਦਾ ਪਤਾ ਥੋੜੇ ਦਿਨ ਪਹਿਲਾਂ ਹੀ ਲੱਗਾ ਸੀ। ਇਤਿਹਾਸ ਦੀ ਸਭ ਤੋਂ ਵੱਡੀ ਅਤੇ ਖ਼ੂਨੀ ਮਨੁੱਖੀ ਅਦਲਾ-ਬਦਲੀ (migration) ਸ਼ੁਰੂ ਹੋ ਚੁੱਕੀ ਸੀ। ਨਹੁੰਆਂ ਤੋਂ ਮਾਸ ਅਲੱਗ ਹੋ ਰਿਹਾ ਸੀ ਤੇ ਮਨੁੱਖਤਾ ਦਾ ਘਾਣ ਹੋ ਰਿਹਾ ਸੀ। ਗੁਰੂ ਨਾਨਕ ਦੇ ਬੋਲ “ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ ॥”  ਫਿਰ ਸੱਚੇ ਸਾਬਤ ਹੋ ਰਹੇ ਸਨ।

ਪਲ ਪਲ ਬਦਲਦੇ ਹਾਲਾਤਾਂ ਕਰਕੇ ਤੁਰਨ ਲਈ ਕੁਝ ਹੀ ਘੰਟਿਆਂ ਦਾ ਨੋਟਿਸ ਮਿਲਿਆ ਸੀ, ਸੋ ਥੋੜਾ ਬਹੁਤ ਜ਼ਰੂਰੀ ਸਮਾਨ ਗੁਆਂਢੀਆਂ ਦੇ ਗੱਡੇ ਵਿੱਚ ਰੱਖ ਲਿਆ। ਸਾਰੇ ਲੋਕਾਂ ਨੇ ਇਕੱਠਾ ਕਾਫਲੇ ਦੇ ਰੂਪ ਵਿੱਚ ਤੁਰਨਾ ਸੀ, ਤੇ ਅੱਗੇ ਜਾ ਕੇ ਕਈ ਪਿੰਡਾਂ ਦੇ ਵੱਡੇ ਕਾਫਲੇ ਵਿੱਚ ਰਲਣਾ ਸੀ। ਆਪਣੇ ਭਰੇ-ਭਰਾਏ ਘਰ ਨੂੰ ਆਖਰੀ ਵਾਰ ਦੇਖਿਆ, ਅੜਾਟ ਪਾ ਰਹੀਆਂ ਤੇ ਰੱਸੇ ਤੁੜਾਉਣ ਦੀ ਕੋਸ਼ਿਸ਼ ਕਰ ਰਹੀਆਂ ਗਾਵਾਂ ਦਾ ਸਿਰ ਪਲੋਸਿਆ, ਅਤੇ ਅੰਦਰਲੇ ਕਮਰਿਆਂ ਤੇ ਬਾਹਰਲੇ ਬੂਹੇ ਨੂੰ ਦੂਹਰੇ ਜਿੰਦਰੇ ਲਾ ‘ਚਾਬੀਆਂ ਸਾਂਭ ਲਈਆਂ’, ਇਸ ਧੁੰਦਲੀ ਆਸ ਵਿੱਚ ਕਿ ਬਸ ਛੇਤੀ ਹੀ ਤਾਂ ਮੁੜ ਆਉਣਾ ਹੈ। ਬੇਜ਼ਬਾਨ ਗਾਵਾਂ ਦੀਆਂ ਅੱਖਾਂ ‘ਚੋਂ ਵਗਦੇ ਅੱਥਰੂ ਬੀਜੀ ਨੇ ਆਪ ਦੇਖੇ ਸਨ, ਜਿਵੇਂ ਕਹਿ ਰਹੀਆਂ ਹੋਣ, ਰੱਬ ਦਾ ਵਾਸਤਾ ਏ ਸਾਨੂੰ ਵੀ ਨਾਲ ਲੈ ਚਲੋ, ਜ਼ਾਲਮਾਂ ਨੇ ਸਾਨੂੰ ਛੱਡਣਾ ਨਹੀਂ।

ਪਿੰਡ ਦੇ ਕੁਝ ਮੁਸਲਮਾਨ ਮਰਦ ਔਰਤਾਂ ਆਪਣੇ ਵਿਛੜ ਰਹੇ ਹਿੰਦੂ ਸਿੱਖ ਵੀਰਾਂ ਭੈਣਾਂ ਦੇ ਗਲੇ ਮਿਲ ਸਿਸਕੀਆਂ ਭਰ ਰਹੇ ਸਨ, ਤੇ ਉਨ੍ਹਾਂ ਦੇ ਘਰਾਂ ਦਾ ਖਿਆਲ ਰੱਖਣ ਦੇ ਵਾਅਦੇ ਕਰ ਰਹੇ ਸਨ। ਗਲੀਆਂ ‘ਚ ਖੜੇ ਮੁਸਲਮਾਨ ਪਰਿਵਾਰਾਂ ਦੇ ਬੱਚੇ ਆਪਣੇ ਨਾਲ ਹਰ ਰੋਜ਼ ਖੇਡਣ ਵਾਲੇ ਹਿੰਦੂ-ਸਿੱਖ ਬੱਚਿਆਂ ਨੂੰ ਗੱਡਿਆਂ ਤੇ ਬੈਠੇ ਦੇਖ ਹੈਰਾਨ ਹੋ ਰਹੇ ਸਨ। ਹੋ ਰਿਹਾ ਅਜੀਬ ਵਰਤਾਰਾ ਉਨ੍ਹਾਂ ਦੀ ਮਾਸੂਮ ਸਮਝ ਤੋਂ ਬਾਹਰ ਸੀ। ਬਹੁਤੇ ਲੋਕ ਘਰਾਂ ਅੰਦਰੋਂ ਇਸ ਵਰਤ ਰਹੀ ਹੋਣੀ ਨੂੰ ਤਕ ਰਹੇ ਸਨ। ਵਿੱਚੋਂ ਕੁਝ ਲੋਕ ਸ਼ਾਇਦ ਖੁਸ਼ ਵੀ ਹੋਣਗੇ ਕਿ ਜਾ ਰਹੇ ਲੋਕਾਂ ਦਾ ਮਾਲ-ਅਸਬਾਬ ਲੁੱਟਣ ਤੋਂ ਹੁਣ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।

ਬੀਜੀ ਦੀਆਂ 3-4 ਮੁਸਲਮਾਨ ਸਹੇਲੀਆਂ, ਜਿੰਨਾਂ ਨਾਲ ਇਕੱਠਾ ਉਨ੍ਹਾਂ ਕਪਾਹ ਚੁਗੀ ਸੀ, ਗੰਨੇ ਚੂਪੇ ਅਤੇ ਪੀਂਘਾਂ ਝੂਟੀਆਂ ਸਨ, ਚਰਖਾ ਕੱਤਦਿਆਂ ਤੇ ਫੁਲਕਾਰੀ ਕੱਢਦਿਆਂ ਮਾਹੀਏ ਗਾਏ ਤੇ ਸਾਰੀ ਸਾਰੀ ਰਾਤ ਜਾਗ ਦੁਖ-ਸੁਖ ਸਾਂਝਾ ਕੀਤਾ ਸੀ, ਮਿਲਣ ਆਈਆਂ। ਗਲੇ ਮਿਲ ਐਨਾ ਰੋਈਆਂ ਮਾਨੋ ਅਸਮਾਨ ਪਾਟ ਗਿਆ। ਉਨ੍ਹਾਂ ਨੂੰ ਮਸਾਂ ਈ ਵੱਖ ਕੀਤਾ ਗਿਆ। ਝੂਠੀਆਂ ਤਸੱਲੀਆਂ ਦਿੱਤੀਆਂ ਗਈਆਂ ਕਿ ਬਸ ਥੋੜੇ ਦਿਨਾਂ ਦੀ ਗੱਲ ਹੈ, ਸਭ ਕੁਝ ਠੀਕ ਹੋ ਜਾਣੈ, ਤੇ ਤੁਸਾਂ ਆਪਣੇ ਘਰਾਂ ਨੂੰ ਪਰਤ ਆਉਣੈ।

ਕਾਫਲੇ ਦੇ ਤੁਰਨ ਦੀ ਤਿਆਰੀ ਪੂਰੀ ਹੋ ਚੁੱਕੀ ਸੀ। ਤਦੇ ਪਿੰਡ ਦਾ ਇਕ ਮੁਸਲਮਾਨ ਬੰਦਾ ਬੜਾ ਘਬਰਾਇਆ ਹੋਇਆ ਕਾਹਲੀ ਕਾਹਲੀ ਆਇਆ ਤੇ ਭਾਪਾ ਜੀ, ਜੋ ਪਿੰਡ ਵਿੱਚ ਕੱਲੇ-ਕਾਰੇ ਡਾਕਟਰ ਸਨ, ਦੀ ਮਿੰਨਤ ਕਰਦਾ ਕਹਿਣ ਲੱਗਾ, “ਸਰਦਾਰ ਜੀ, ਮੇਰੇ ਨਾਲ ਚਲੋ, ਮੇਰੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਹੈ, ਉਹ ਡਾਢੀ ਤਕਲੀਫ਼ ਵਿੱਚ ਹੈ, ਤੇ ਦਾਈ ਨੇ ਹੱਥ ਖੜੇ ਕਰ ਦਿੱਤੇ ਹਨ। ਖ਼ੁਦਾ ਦਾ ਵਾਸਤਾ ਹੈ, ਤੁਸੀਂ ਚਲੋ ਨਹੀਂ ਤਾਂ ਉਹ ਬੱਚੇ ਸਮੇਤ ਮਰ ਜਾਵੇਗੀ।” ਇਹ ਕਹਿ ਉਹ ਜ਼ਮੀਨ ਤੇ ਬਹਿ ਡੁਸਕਣ ਲੱਗ ਪਿਆ।

ਭਾਪਾ ਜੀ ਨੇ ਉਸਨੂੰ ਹੌਸਲਾ ਦਿੱਤਾ, ਗੱਡੇ ਤੇ ਰੱਖੇ ਸਮਾਨ ‘ਚੋਂ ਆਪਣਾ ਮੈਡੀਕਲ ਬਾਕਸ ਕੱਢਿਆ ਤੇ ਉਸ ਬੰਦੇ ਨਾਲ ਤੁਰਨ ਲੱਗੇ। ਮਨੁੱਖੀ-ਧਰਮ ਵਿਚ ਪੱਕੇ ਅਤੇ ਆਪਣੇ ਕਿੱਤੇ ਬਾਰੇ ਵਫ਼ਾਦਾਰ ਭਾਪਾ ਜੀ ਇੱਕ ਪਲ ਲਈ ਵੀ ਨਹੀਂ ਝਿਜਕੇ। ਭਾਪਾ ਜੀ ਦੇ ਸੁਭਾਅ ਤੋਂ ਜਾਣੂ ਬੀਜੀ ਨੇ ਉਹਨਾਂ ਨੂੰ ਨਹੀਂ ਰੋਕਿਆ, ਬਸ ਕਿਹਾ ਕਿ ਕਾਫਲਾ ਕਿਸੇ ਵੇਲੇ ਵੀ ਤੁਰ ਸਕਦੈ, ਛੇਤੀ ਮੁੜਨਾ। ਨਾਲੇ ਪਿੰਡੋਂ ਬਾਹਰ ਲੁਟੇਰੇ ਹਮਲਾ ਕਰਨ ਲਈ ਤਾਕ ਲਾਈ ਬੈਠੇ ਹਨ, ਆਪਣਾ ਖਿਆਲ ਰੱਖਣਾ। ਭਾਪਾ ਜੀ ਨੇ ਬੀਜੀ ਨੂੰ ਫਿਕਰ ਨਾ ਕਰਨ ਲਈ ਕਿਹਾ ਤੇ ਉਸ ਬੰਦੇ ਨਾਲ ਟੁਰ ਗਏ।

ਗਲਾਂ ਵਿੱਚ ਪਸਤੌਲ ਪਾਈ ਤੇ ਘੋੜਿਆਂ ‘ਤੇ ਸਵਾਰ ਕਾਫਲੇ ਦੇ ਲੀਡਰ ਆਖ਼ਰੀ ਇੰਤਜ਼ਾਮ ਦੇਖ ਰਹੇ ਸਨ। ਬੀਜੀ ਨੂੰ ਫ਼ਿਕਰ ਹੋ ਰਿਹਾ ਸੀ ਕਿਉਂਕਿ ਭਾਪਾ ਜੀ ਅਜੇ ਤਕ ਨਹੀਂ ਸੀ ਮੁੜੇ। ਛੇਤੀ ਹੀ ਕਾਫਲੇ ਦਾ ਮੋਹਰਲਾ ਹਿੱਸਾ ਤੁਰ ਪਿਆ ਅਤੇ ਥੋੜੇ ਚਿਰ ਬਾਅਦ ਗੁਆਂਢੀਆਂ ਦੇ ਗੱਡਿਆਂ ਦੇ ਤੁਰਨ ਦੀ ਵਾਰੀ ਆ ਗਈ। ਬੀਜੀ ਨੇ ਥੋੜਾ ਚਿਰ ਰੁਕਣ ਲਈ ਮਿੰਨਤ ਕੀਤੀ। ਜਦ ਕੁਝ ਮਿੰਟ ਹੋਰ ਭਾਪਾ ਜੀ ਨਾ ਆਏ ਤਾਂ ਉਹਨਾਂ ਨੇ ਹੌਲੀ ਹੌਲੀ ਗੱਡੇ ਤੋਰ ਲਏ ਕਿਉਂਕਿ ਪਿਛਲੇ ਗੱਡਿਆਂ ਵਾਲੇ ਕਾਹਲੇ ਪੈ ਰਹੇ ਸਨ। ਕਾਫਲੇ ਦੇ ਆਗੂ ਪਹਿਲਾਂ ਹੀ ਖ਼ਫ਼ਾ ਸਨ ਕਿ ਭਾਪਾ ਜੀ ਇਸ ਘੋਰ ਸੰਕਟ ਮਈ ਸਮੇਂ, ਜਦੋਂ ਹਰ ਇੱਕ ਨੂੰ ਆਪਣੀ ਜਾਨ ਦੀ ਪਈ ਸੀ, ਕਾਫਲਾ ਛੱਡ ਕਿਉਂ ਚਲੇ ਗਏ, ਉਹ ਵੀ ਕਿਸੇ ਮੁਸਲਮਾਨ ਦਾ ਇਲਾਜ ਕਰਨ। ਨਾਲੇ ਇਹ ਸਾਜ਼ਿਸ਼ ਵੀ ਤਾਂ ਹੋ ਸਕਦੀ ਸੀ। ਬੱਚੇ ਰੋਣ ਲੱਗੇ, ਬੀਜੀ ਵੀ ਘਬਰਾਏ, ਪਰ ਉਸੇ ਵੇਲੇ ਦੇਖਿਆ ਕਿ ਦੂਰ ਭਾਪਾ ਜੀ ਦੌੜਦੇ ਆ ਰਹੇ ਸਨ। ਛੇਤੀ ਹੀ ਉਹ ਸਾਹੋ ਸਾਹ ਹੋਏ ਗੱਡਿਆਂ ਤਕ ਪਹੁੰਚ ਗਏ।

ਉਹਨਾਂ ਦੱਸਿਆ ਕਿ ਉਹ ਮੁਸਲਿਮ ਔਰਤ ਕਾਫ਼ੀ ਤਕਲੀਫ਼ ਵਿੱਚ ਸੀ; ਸ਼ਾਇਦ ਬੱਚਾ ਵੀ ਇਸ ਦਰਿੰਦਗੀ ਭਰੇ ਮਾਹੌਲ ਵਿੱਚ ਦੁਨੀਆਂ ਵਿੱਚ ਆਉਣੋਂ ਡਰ ਰਿਹਾ ਸੀ। ਪਰ ਰੱਬ ਦੀ ਕਿਰਪਾ ਤੇ ਦਵਾ-ਦਾਰੂ ਨਾਲ ਮਾਂ ਤੇ ਬੱਚਾ ਦੋਵੇਂ ਬਚ ਗਏ ਸਨ। ਉਹਨਾਂ ਇਹ ਵੀ ਦੱਸਿਆ ਕਿ ਉਸ ਮੁਸਲਿਮ ਪਰਿਵਾਰ ਨੇ ਸਾਡੀ ਸਲਾਮਤੀ ਲਈ ਦੁਆ ਕੀਤੀ ਸੀ ਅਤੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ ਸਨ।

ਬੀਜੀ ਨੇ ਦੱਸਿਆ ਕਿ ਉਸ ਭਿਆਨਕ ਸਮੇਂ ਤੇ ਵੀ, ਜਦੋਂ ਉਹ ਆਪਣੀ ਜਨਮ-ਭੂਮੀ ਅਤੇ ਕਰਮ-ਭੂਮੀ ਸਦਾ ਲਈ ਛੱਡ ਅਨਿਸ਼ਚਿਤ ਭਵਿੱਖ ਵਲ ਜਾ ਰਹੇ ਸਨ, ਆਪਣੀ ਜਾਨ ਖ਼ਤਰੇ ਵਿੱਚ ਪਾ ਇੱਕ ਦੁਖੀ ਪਰਿਵਾਰ ਦੀ ਮਦਦ ਕਰਕੇ ਭਾਪਾ ਜੀ ਦੇ ਚਿਹਰੇ ‘ਤੇ ਸੰਤੁਸ਼ਟੀ ਅਤੇ ਸ਼ੁਕਰਾਨੇ ਦੀ ਇਕ ਅਨੋਖੀ ਝਲਕ ਸੀ।

ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ॥”  (ਗੁਰੂ ਗ੍ਰੰਥ ਸਾਹਿਬ, ਪੰਨਾ 815)

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥”  (ਗੁਰੂ ਗ੍ਰੰਥ ਸਾਹਿਬ, ਪੰਨਾ 1299)

ਕਾਫਲੇ ਦੇ ਗੱਡੇ ਅਜੇ ਪਿੰਡ ਦੀ ਜੂਹ ‘ਚੋਂ ਮਸਾਂ ਹੀ ਬਾਹਰ ਨਿਕਲੇ  ਸਨ ਕਿ “ਅੱਲਾਹ ਹੂ ਅਕਬਰ” ਦੇ ਨਾਹਰੇ ਲਾਉਂਦੇ ਲੁਟੇਰਿਆਂ ਨੇ ਪਿੰਡ ਦੀ ਲੁੱਟ-ਮਾਰ ਸ਼ੁਰੂ ਕਰ ਦਿੱਤੀ। ਆਪਣੇ ਪੁਸ਼ਤੈਨੀ ਘਰਾਂ ਜਾਇਦਾਦਾਂ ਨੂੰ ਲੁੱਟਦਿਆਂ ਤੇ ਲਾਂਬੂ ਲਗਦਿਆਂ ਦੇਖ ਮੁੜ ਮੁੜ ਪਿੱਛੇ ਦੇਖਦੀਆਂ ਹਜ਼ਾਰਾਂ ਅੱਖਾਂ ਲਹੂ ਦੇ ਅੱਥਰੂ ਵਹਾ ਰਹੀਆਂ ਸਨ। ਸੈਂਕੜੇ ਸਾਲਾਂ ਤੋਂ ਇਹਨਾਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਭਾਰਤ ਦੀ ਆਜ਼ਾਦੀ ਦੀ ਬੜੀ ਮਹਿੰਗੀ ਕੀਮਤ ਚੁਕਾ ਰਹੇ ਸਨ, ਤੇ ਹੁਣ ਰਫਿਊਜੀ ਬਣ ਕਿਸੇ ਅਣਦੇਖੇ ਅਣਜਾਣੇ ਭਵਿੱਖ ਵਲ ਜਾ ਰਹੇ ਸਨ। ਸਦੀਆਂ ਦੇ ਰਿਸ਼ਤੇ ਇਸ ਤਰਾਂ ਦਿਨਾਂ ਘੰਟਿਆਂ ਵਿੱਚ ਚਕਨਾਚੂਰ ਹੋ ਜਾਣਗੇ, ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ‘ਰਫਿਊਜੀ’ ਹੋਣ ਦੀ ਤਖ਼ਤੀ ਗਾਹਲ ਵਾਂਗ ਉਹਨਾਂ ਦੇ ਗਲਾਂ ਵਿੱਚ ਸਦਾ ਲਈ ਲਟਕ ਜਾਵੇਗੀ, ਇਸ ਗੱਲ ਦਾ ਕਿਆਸ ਉਹਨਾਂ ਕਦੇ ਨਹੀਂ ਸੀ ਕੀਤਾ।

ਉਧਰ ਪਿੰਡ ਵਿੱਚ ਬੰਦ ਘਰਾਂ ਅੰਦਰ ਕੁਝ ਪਾਕ ਰੂਹਾਂ ਸੇਜਲ ਅੱਖਾਂ ਤੇ ਥਿੜਕਦੇ ਬੋਲਾਂ ਨਾਲ ਆਪਣੇ ਦੂਰ ਜਾ ਰਹੇ ਭੈਣਾਂ ਭਰਾਵਾਂ ਨੂੰ ਤੱਤੀ ਵਾ ਨਾ ਲੱਗਣ ਲਈ ਅੱਲਾ ਤਾਲਾ ਅੱਗੇ ਦੁਆ ਕਰ ਰਹੀਆਂ ਸਨ।

ਹੌਲੀ ਹੌਲੀ ਤੁਰਦਾ ਕਾਫਲਾ ਕੁਝ ਕੁ ਮਿੰਟਾਂ ਵਿੱਚ ਅੱਖੋਂ ਓਝਲ ਹੋ ਗਿਆ। ਚੜ੍ਹਦੇ ਵੱਲ ਨੂੰ ਜਾਂਦੇ ਕੱਚੇ ਰਸਤੇ ‘ਤੇ ਗਰਦ ਦਾ ਇੱਕ ਵੱਡਾ ਬੱਦਲ ਉੱਚਾ ਉਠ ਅੰਬਰ ਤਕ ਪੁੱਜ ਰਿਹਾ ਸੀ।

“ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ॥”  (ਗੁਰੂ ਗ੍ਰੰਥ ਸਾਹਿਬ, ਪੰਨਾ 417)

ਵਿਗਸਦੀ ਖੁਸ਼ਹਾਲੀ ਦੇ ਦਾਤਾ-ਸ੍ਰੀ ਗੁਰੂ ਨਾਨਕ ਦੇਵ ਸਾਹਿਬ (ਡਾ. ਬਲਵਿੰਦਰਪਾਲ ਸਿੰਘ)

(ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿੱਚ)

ਸਮੈਟਿਕ ਪ੍ਰੰਪਰਾ ਅਨੁਸਾਰ ਆਦਮ ਤੇ ਹਵਾ ਨੂੰ ਸਵਰਗ ਦੇ ਬਾਗ ਵਿਚ ਖਾਣ ਲਈ ਸੇਬ ਹੀ ਮਿਲਿਆ ਸੀ ਜਿਸ ਨੂੰ ਖਾਣ ਉਪਰੰਤ ਗ੍ਰਹਿਸਥ ਜੀਵਨ ਅਰੰਭ ਹੋਇਆ ਦੱਸਿਆ ਜਾਂਦਾ ਹੈ। ਗੁਰਬਾਣੀ ਤਾਂ ਪਰਮਾਤਮਾ ਨੂੰ ਹੀ ਵੱਡਾ ਗ੍ਰਹਿਸਥੀ, ਵੱਡਪਰਵਾਰੀ ਅਤੇ ਸਭ ਪਰਜਾ ਦਾ ਮਾਤ-ਪਿਤਾ ਮੰਨਦੀ ਹੈ । ਖੁਦਾ, ਰੱਬ, ਗਾਡ, ਭਗਵਾਨ-ਹਰੀ ਪ੍ਰਮਾਤਮਾ ਜਿਸਨੂੰ ਗੁਰਮਤਿ ਨੇ ਵਾਹਿਗੁਰੂ ਅਕਾਲ ਪੁਰਖ ਦੱਸਿਆ ਹੈ, ਉਸ ਦੀ ਮਹਾਂ ਯੋਜਨਾ ਦੇ ਅੰਤਰਗਤ ਹੀ ਇਸ ਧਰਤੀ ਧਰਮਸ਼ਾਲਾ ਦੇ ਉੱਤੇ ਭਰਪੂਰ ਖਜ਼ਾਨੇ ਬਖਸ਼ੇ ਗਏ ਹਨ । ਇਸ ਦੇ ਨਾਲ ਹੀ ਮਨੁੱਖ ਦੇ ਮਸਤਕ ਵਿਚ ਸੋਚਣ ਸ਼ੱਕਤੀ ਦਿੱਤੀ ਹੈ ਜਿਸ ਨੂੰ ਵਰਤਦਿਆਂ ਹੋਇਆ, ਸਭਿਅਤਾਂਵਾਂ ਦੇ ਲੰਮੇ ਅਨੁਭਵ ਪਿੱਛੋਂ ਅਜੋਕੀ ਵਿਸ਼ਵਵਰਤੀ ਵਿਗਿਆਨਕ ਸਮਾਜਿਕ-ਆਰਥਕ ਵਿਵਸਥਾ ਹਾਸਲ ਹੋਈ ਹੈ । ਜੰਗਲੀ ਫੱਲ ਪਦਾਰਥ, ਪੱਤੇ ਝਾੜੀਆਂ, ਸਬਜ਼ੀਆਂ ਅਤੇ ਅਨਾਜ ਦੀ ਕਾਸ਼ਤ ਦੀ ਲੰਬੀ ਲੜੀ ਉਪਰੰਤ ਹੁਣ ਵਿਗਿਆਨਕ ਖੇਤੀ ਦਾ ਯੁੱਗ ਆਣ ਪੁੱਜਾ ਹੈ । ਉਦਯੋਗਿਕੀ ਤਕਨੀਕ, ਅਤਿ ਸਰਲ ਤੋਂ ਸਰਲ, ਮਕਾਨਕੀ ਅਤੇ ਬਿਜਲਈ ਹੁੰਦੀ ਹੋਈ, ਹੁਣ ਕੰਪਿਊਟਰੀਕ੍ਰਿਤ ਸ੍ਵੈਚਲਤ ਵੀ ਹੋ ਗਈ ਹੈ । ਏਨਾ ਕੁਝ ਹੁੰਦੇ ਹੋਏ ਵੀ ਅਜੇ ਦੁਨੀਆਂ ਵਿੱਚਲੇ ਬਹੁਤ ਖੇਤਰਾਂ ਵਿੱਚ ਭੁੱਖਮਰੀ, ਮਹਾਂਮਾਰੀ, ਅਨਪੜ੍ਹਤਾ, ਜਹਾਲਤ-ਦਲਿੱਦਰ, ਜ਼ੁਲਮ-ਵਧੀਕੀ ਆਦਿ ਖਤਮ ਨਹੀਂ ਹੋਏ । ਇਸ ਹਾਲਤ ਨੂੰ ‘ਬਹੁਲਤਾ ਵਿੱਚ ਗਰੀਬੀ’ (ਫੋਵੲਰਟੇ ਨਿ ਫਲੲਨਟੇ) ਕਿਹਾ ਜਾਂਦਾ ਹੈ । ਇਸ ਸਥਿਤੀ ਦੇ ਕਾਰਣ ਲੱਭਦਿਆਂ ਵੀ ਮਾਹਿਰਾਂ ਨੂੰ ਕਈ ਦਹਾਕੇ ਬੀਤ ਗਏ ਹਨ ਅਤੇ ਸਮਾਜਿਕ-ਆਰਥਕ ਸਰਬਪੱਖੀ ਖੁਸ਼ਹਾਲੀ ਨੂੰ ਨਿਰਧਾਰਤ ਕਰਨ ਵਾਲੇ ਤੱਤ ਖੋਜਣ ਵਿਚ ਵੀ ਕਈ ਸਿਧਾਂਤ, ਮਾਡਲ, ਸੂਚਕਾਂਕ ਆਂਦਿ ਘੜ ਲਏ ਗਏ ਹਨ । ਨੋਬਲ ਪੁਰਸਕਾਰ ਹਾਸਲਕਰਤਾ ਡਾ. ਅੰਮ੍ਰਿਤਯ ਸੇਨ ਨੇ ਇਹ ਸਿੱਟਾ ਕੱਢਿਆ ਸੀ ਕਿ ‘ਗਰੀਬੀ ਦਾ ਕਾਰਣ, ਘੱਟ ਉਤਪਾਦਨ ਨਹੀਂ ਹੈ, ਸਗੋਂ ਵੰਡ ਪ੍ਰਣਾਲੀ ਵਿੱਚ ਨੁਕਸ ਹੈ’ । ਗੁਰੂ ਨਾਨਕ ਇਹ ਸੱਚ 550 ਸਾਲ ਪਹਿਲਾਂ ਹੀ ਬਿਆਨ ਕਰ ਚੁੱਕੇ ਹਨ ।

ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ॥

ਸਾਰੀ ਧਰਤੀ ਦੇ ਖਣਿਜ ਪਦਾਰਥ, ਫੱਲ-ਫੁੱਲ, ਬਨਸਪਤੀ ਅਤੇ ਮਾਨਵੀ ਨਿਰਮਤ ਸਾਧਨ ਬੇਸ਼ੁਮਾਰ ਹਨ। ਬਾਓਰ ਅਤੇ ਯਾਮੇ ਨੇ ਵੀ ਹਾਮੀ ਭਰੀ ਹੈ; “ਗਰੀਬ ਦੇਸ਼ਾਂ ਦੇ ਕੋਲ ਸਾਧਨ ਤਾਂ ਹਨ ਪਰ ਸਾਧਨ ਜਾਂ ਅਣਵਰਤੇ ਹੀ ਹਨ, ਘੱਟ ਵਰਤੇ ਗਏ ਹਨ ਅਤੇ ਜਾਂ ਇਨ੍ਹਾਂ ਦੀ ਗਲਤ ਵਰਤੋਂ ਹੋਈ ਹੈ”। “ ਅਮੀਰੀ ਜਾਂ ਖੁਸ਼ਹਾਲੀ ਨੂੰ ਆਰਥਕ ਵਿਕਾਸ ਜਾਂ ਆਰਥਕ ਵਾਧਾ ਕਿਹਾ ਜਾਂਦਾ ਹੈ। ਗਰੀਬ ਦੇਸ਼ਾਂ ਵਿੱਚ ਜਿੱਥੇ ਅਜੇ ਪੁੱਲ, ਸੜਕਾਂ, ਹਸਪਤਾਲ, ਸਕੂਲ, ਪਾਣੀ, ਸੀਵਰੇਜ, ਕਾਰਖਾਨੇ ਆਦਿ ਸਥਾਪਤ ਹੋ ਰਹੇ ਹਨ, ਉਥੇ ਧਾਰਨਾ ‘ਆਰਥਕ ਵਿਕਾਸ’  ਮੰਨੀ ਜਾਂਦੀ ਹੈ । ਅਮੀਰ ਦੇਸ਼ਾਂ ਵਿੱਚ ਜਿੱਥੇ ਇਹ ਸਭ ਕੁੱਝ ਬਣ ਚੁੱਕਾ ਹੈ, ਆਰਥਕ ਵਾਧਾ ਕਿਹਾ ਜਾਂਦਾ ਹੈ। ਮੁੱਖ ਅੰਤਰ ‘ਆਰਥਕ ਵਿਕਾਸ ਦੀ ਪ੍ਰਕਿਰਤੀ ਦਾ ਹੈ। ਗੁਰੂ ਨਾਨਕ, ਜਪੁੱਜੀ ਵਿਚ ਆਰਥਕ ਵਸੀਲਿਆ ਦੀ ਗੱਲ ਤੋਰਦੇ ਹਨ, ਮਾਨਵੀ ਵਿਵਹਾਰ ਦੀ ਪੜਤਾਲ ਅਤੇ ਹੋਰ ਬਾਣੀ ਰੂਪਾਂ ਵਿੱਚ ਖੁਸ਼ਹਾਲੀ ਦੇ ਅਸਲ ਅਰਥ ਸਮਝਾਉਂਦੇ ਹੋਏ ਕੇਵਲ ਮਾਇਆ ਦੀ ਹੋਂਦ ਨੂੰ ਹੀ ਖੁਸ਼ਹਾਲੀ, ਵਿਕਾਸ ਜਾਂ ਵਾਧੇ ਦਾ ਜਾਮਨ ਨਹੀਂ ਮੰਨਦੇ। ਮਨੁੱਖ ਦਾ ਵਿਅਕਤੀਗਤ, ਪਰਵਾਰਿਕ, ਸਮੂਹਿਕ ਅਤੇ ਵਿਆਪਕ ਵਰਤਾਓ ਹੀ ਤਾਂ ਆਰਥਕ ਸਾਧਨ ਹੈ । ਵਰਤਾਓ ਹੀ ਤਾਂ ਆਰਥਕ ਸਾਧਨਾ ਦੀ ਵਰਤੋਂ, ਸੋਸ਼ਣ-ਉਪਯੋਗ ਅਤੇ ਵੰਡ ਨੂੰ ਨਿਰਧਾਰਤ ਕਰਦਾ ਹੈ । ਭਾਵ, ਪੈਸੇ, ਪੂੰਜੀ ਅਤੇ ਸਾਧਨਾ ਤੋਂ ਅੱਗੇ, ਗੈਰ-ਆਰਥਕ ਤੱਤਾਂ, ਸੰਗਠਨ ਯੋਗਤਾ ਅਤੇ ਮਾਨਵੀ ਗੁਣਾਂ ਦਾ ਪ੍ਰਭਾਵ, ਖੁਸ਼ਹਾਲੀ ਦੀ ਦਸ਼ਾ ਅਤੇ ਦਿਸ਼ਾ ਨੂੰ ਨਿਸਚਤ ਕਰਦਾ ਹੈ ।

ਪ੍ਰਸਿੱਧ ਅਰਥਵਿਗਿਆਨੀ ਕੇਅਰਨਕ੍ਰਾਸ ਨੇ ਸਹੀ ਕਿਹਾ ਹੈ “ਵਿਕਾਸ ਕੇਵਲ ਬਹੁਤ ਸਾਰਾ ਧਨ ਹੋਣ ਦਾ ਮਸਲਾ ਨਹੀਂ ਹੈ ਤੇ ਨਾ ਹੀ ਇਹ ਸ਼ੁੱਧ ਆਰਥਕ ਧਾਰਨਾ ਹੀ ਹੈ । ਇਹ ਸਮਾਜਿਕ ਵਿਹਾਰ ਦੇ ਸਾਰੇ ਪੱਖਾਂ ਨਾਲ ਜੁੜਿਆ ਹੈ; ਅਮਨ ਕਾਨੂੰਨ ਦੀ ਸਥਾਪਨਾ ਨਾਲ, ਵਿਵਸਾਇਕ ਵਿਹਾਰਾਂ ਅਤੇ ਮਾਲ ਅਧਿਕਾਰੀਆਂ ਨਾਲ ਵਿਹਾਰਾਂ ਵਿਚ ਸੁਹਿਰਦਤਾ, ਪਰਿਵਾਰਾਂ ਦੇ ਵਿੱਚ ਸਬੰਧਾਂ, ਸਿੱਖਿਆਂ ਪੱਧਰ, ਮਕਾਨਕੀ ਢੰਗਾਂ ਵਿਧੀਆਂ ਨਾਲ ਜਾਣ ਪਹਿਚਾਣ,  ਇਤ ਆਦਿਕ” । ਮਨੁੱਖ ਦੀ ਭੁੱਖ ਕਦੇ ਨਹੀਂ ਮੁੱਕ ਸਕਦੀ (ਲੋੜਾਂ ਵੀ ਅਤੇ ਜੇ ਲਾਲਚ ਹੋਵੇ ਤਾਂ ਹੋਰ ਵੀ ਔਖਾ ਹੈ), ਇਹ ਸੱਚ ਜਪੁਜੀ  ਦੇ ਅਰੰਭ ਵਿਚ ਹੀ ਦਿੱਤਾ ਗਿਐ;

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥     

ਕਾਦਰ ਨੇ ਕੁਦਰਤ ਦੇ ਅੰਦਰ ਅਥਾਹ ਵਸਤਾਂ ਦਿੱਤਆਂ ਹੋਈਆਂ ਹਨ, ਜੀਵ, ਪ੍ਰਾਪਤ ਕਰਦੇ ਥੱਕ ਟੁੱਟ ਚਲੇ ਜਾਂਦੇ ਹਨ;

ਦੇਦਾ ਦੇ ਲੈਦੇ ਥਕਿ ਪਾਹਿ ॥ਜੁਗਾ ਜੁਗੰਤਰਿ ਖਾਹੀ ਖਾਹਿ ॥                              

ਰੱਬੀ ਹੋਂਦ ਦਾ ਭਰੋਸਾ ਹੋਣ ਤੇ, ਕਈ ਰੂਪਾਂ ਵਿਚ , ਆਪਣੀਆ ਲੋੜਾਂ ਅਤੇ ਲਾਲਸਾਂਵਾਂ ਦੇ ਅਨੁਸਾਰ ਲੋਕ ਮੰਗਦੇ ਰਹਿੰਦੇ ਹਨ । ਗੁਰੂ ਨਾਨਕ ਦੇਵ ਜੀ ਨੇ ਖੁਸ਼ਹਾਲੀ ਦਾ ਅਸਲ ਮੰਤਰ ਮੰਗਣ ਵਿਚ ਨਹੀਂ ਦੱਸਿਆ, ਸਗੋਂ ‘ਮਤਿ’ ਨੂੰ ਪ੍ਰਗਾਸਇਆ ਹੈ;

ਮਤਿ ਵਿਚਿ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿਖ ਸੁਣੀ ॥.

ਰੱਬ ਨੂੰ ਧਿਆਉਣ ਵਾਲੇ, ਰੱਬ ਨੂੰ ਕੀ ਦੇ ਸਕਦੇ ਹਨ ? ਸਗੋਂ ਮੰਗਣ ਤੋਂ ਬਿਨਾ ਰਹਿ ਹੀ ਨਹੀਂ ਸਕਦੇ । ਹੇ ਦਾਤਾ (ਗੁਰੂ ਨਾਨਕ ਜੀ ਕਹਿੰਦੇ ਹਨ), ਤੂੰ ਸਭ ਨੂੰ ਦੇਣ ਵਾਲਾ ਹੈਂ ਅਤੇ ਜੀਵਾਂ ਦੇ ਅੰਦਰ ਵੀ ਤਾਂ ਤੂੰ ਹੀ ਹੈ ।

ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਾਹੀ॥(1254)

ਆਮ ਜੀਵਨ ਵਿਚ ‘ਵਿਕਾਸ’ ਸ਼ਬਦ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ । ਵਿਕਾਸ ਨੂੰ ਮਾਪਣ ਦੇ ਬਹੁਤ ਸਾਰੇ ਢੰਗ ਤਰੀਕੇ ਅਤੇ ਸੂਚਕ ਅੰਕ, ਮਾਪਕ ਯੰਤਰ ਤੇ ਵਿਧੀਆਂ ਦੀ ਖੋਜ ਹੋ ਚੁੱਕੀ ਹੇ । ਇਨ੍ਹਾਂ ਵਿਚ ਪੈਸੇ ਦੀ ਹੋਂਦ, ਪਦਾਰਥਾਂ ਦੀ ਬਹੁਲਤਾ ਅਤੇ ਉਤਪਾਦਨ ਦਾ ਬਹੁਤਾ ਹੋਣਾ ਕਾਫੀ ਨਹੀਂ ਮੰਨਿਆ ਜਾਂਦਾ ਹੈ । ਮਾਨਵੀ ਸਮਾਜ ਵਿਚ ਹਰੇਕ ਦਾ ਮਾਣ ਸਨਮਾਨ, ਇਸਤਰੀ ਪੁਰਸ਼ ਬਰਾਬਰਤਾ, ਅਸਲ ਦੀ ਗਰੀਬੀ ਤੋਂ ਛੁੱਟਕਾਰਾ, ਸਿੱਖਿਆ, ਤਕਨੀਕੀ ਯੋਗਤਾ, ਖੋਜ, ਨੈਤਿਕਤਾ ਤੇ ਸੋਹਣੀ ਸਿਹਤ ਆਦਿ ਦੇ ਤੱਤ ਸ਼ਾਮਲ ਹੁੰਦੇ ਹਨ । ਇਸ ਸਭ ਕੁੱਝ ਨੂੰ ਇਕ ਉਦਾਹਰਣ ਦੇ ਨਾਲ ਸਮਝ ਸਕਦੇ ਹਾਂ । ਇਕ ਫੁੱਲ ਦੀ ਟਾਹਣੀ, ਪੱਤੇ, ਫੁੱਲ ਦੀਆਂ ਰੰਗਦਾਰ ਪੱਤੀਆ ਆਦਿਕ ਦਾ ਵਿਕਸਤ ਹੋਣਾ, ਫੁੱਲ ਦਾ ਰੂਪਕ ਪੱਖ ਹੈ, ਇਹ ਵਿਕਾਸ ਹੈ। ਫੁੱਲ ਦਾ ਮੌਲਿਕ ਖੇੜਾ ਅਤੇ ਉਸ ਦਾ ਰੱਸਮਈ ਖੁਸ਼ਬੋਈ ਭਰਿਆ ਮਉਲਣਾ ਹੀ “ਵਿਗਸਣਾ” ਆਖਿਆ ਜਾ ਸਕਦਾ ਹੈ । – ਗੁਰੂ ਨਾਨਕ ਦੇਵ ਜੀ ਦੀ ਜਪੁਜੀ ਦਾ ਭਗਤ, ਮੰਗ ਕੇ ਖਾਣ ਵਾਲਾ ਜਾਂ ਵਿਹਲਾ ਰਹਿ ਕੇ, ਦੂਜੇ ਗ੍ਰਹਿਸਥੀਆਂ ਦੀ ਕਮਾਈ ਉੱਤੇ ਹੀ ਗੁਜ਼ਾਰਾ ਕਰਨ ਵਾਲਾ ਨਹੀ ਸਗੋਂ ਉਹ ਪਦਾਰਥਕ ਪ੍ਰਫੁੱਲਤਾ ਦੇ ਲਈ ਖੇਤੀ, ਬਾਗਬਾਨੀ, ਪਸ਼ੂ ਪਾਲਣਾ, ਦਸਤਕਾਰੀ, ਵਪਾਰ, ਹੱਥੀ ਕਿਰਤ, ਨੌਕਰੀ, ਚਾਕਰੀ, ਚੌਧਰ-ਅਫਸਰੀ, ਕਾਰਖਾਨੇਦਾਰੀ, ਆਦਿ ਕਿਸੇ ਵੀ ਕੰਮ ਵਿਚ ਜੁਟ ਕੇ ਸਮਾਜਿਕ-ਆਤਮਕ, ਉੱਚ-ਆਚਾਰੀ ਜੀਵਨ ਜੀਉਂਦੇ ਹੋਏ”ਵਿਗਾਸ” ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ । ਨਾਨਕ ਭਗਤਾ ਸਦਾ ਵਿਗਾਸੁ

ਵਿਗਾਸੀ ਹੋਣ ਦੇ ਲਈ ਜੋ ਰਾਹ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਉਸ ਦੇ ਲਈ ਉਨ੍ਹਾਂ ਦੇ ਜੀਵਨ ਤੋਂ ਵੀ ਸੇਧਾਂ ਮਿਲਦੀਆਂ ਹਨ । ਬੱਚਪਣ ਵਿਚ ਘਰੇਲੂ ਕੰਮ ਕਾਜ ਵਿਚ ਹੱਥ ਵਟਾਉਣ ਉਪਰੰਤ ਜਦੋਂ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਦੀ ਨੌਕਰੀ ਕੀਤੀ, ਉਦਾਸੀਆਂ ਤੋਂ ਪਿੱਛੋਂ 18 ਵਰ੍ਹੇ, ਕਰਤਾਰਪੁਰ ਵਿਖੇ ਖੇਤੀ ਕਰਦਿਆਂ ਆਪਣੀ ਧਰਮਸ਼ਾਲਾ ਸਥਾਪਤ ਕੀਤੀ ਅਤੇ ਗ੍ਰਹਿਸਥੀਆਂ ਦਾ ਸਿੱਖ ਧਰਮ ਚਲਾਇਆ, ਲੋੜਵੰਦਾਂ ਦੇ ਭਲਾਈ ਦੇ ਲਈ ਆਪਣੀ ਕਮਾਈ ਵਿੱਚੋਂ ਕੁੱਝ ਦੇਣ ਦੀ ਰੀਤ ਚਲਾਈ, ਇਹ ਸਭ ਕੁਝ ਆਰਥਕ ਖੁਸ਼ਹਾਲੀ ਵਾਲੇ ਪਾਸੇ ਲਿਜਾਣ ਦੀਆ ਨਿਸ਼ਾਨੀਆਂ ਹੀ ਹਨ । ਗੁਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਮੋਤੀਆਂ ਦੇ ਮੰਦਰ ਉਸਰਣ ਅਤੇ ਮਹਿੰੰਗੇ ਰਤਨ ਆਦਿ ਨਾਲ ਜੜੇ ਹੋਣ ਤੱਕ ਦੀ ਉੱਨਤੀ ਵੀ ਦਿਖਾਈ ਹੈ, ਪਰ ਉਹ ਮਾਨਵੀ ਜੀਵਨ ਨੂੰ ਉੱਚ ਆਚਾਰੀ ਹੋਣ ਅਤੇ ਰੱਬ ਨੂੰ ਯਾਦ ਰੱਖਣ ਨੂੰ ਇਸ ਦੇ ਕਰਕੇ ਛੱਡਣਾ ਨਹੀਂ ਚਾਹੁੰਦੇ,

ਮੋਤੀ ਤ ਮੰਦਰ ਉਸਰਹਿ ਰਤਨੀ ਤ ਹੋਹਿ ਜੜਾਉ ॥ ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥ ੧॥ ਹਰਿ ਬਿਨੁ ਜੀਉ ਜਲਿ ਬਲਿ ਜਾਉ ॥ (14)

ਰੱਬੀ ਸਮਰੱਥਾ : ਰੱਬ ਨੇ ਹੀ ਸਾਰੇ ਖਣਿਜ ਬਣਾਏ ਹਨ ਅਤੇ ਸਾਨੂੰ ਧਰਤੀ ਵਿੱਚੋਂ ਹੀ ਮਿਲਦੇ ਹਨ । ਮਨੁੱਖ ਨੇ ਚਾਂਦੀ, ਸੋਨਾ, ਲੋਹਾ, ਤਾਂਬਾ, ਅਬਰਕ, ਪੈਟਰੋਲ, ਡੀਜ਼ਲ ਆਦਿ ਨਹੀਂ ਬਣਾਏ, ਸਗੋਂ ਖੋਜੇ ਹਨ । ਅਵਾਜ਼, ਹਵਾ, ਪਾਣੀ, ਪੁਲਾੜ, ਧਰਤੀ ਦੀ ਖਿੱਚ ਸ਼ੱਕਤੀ, ਸੂਰਜੀ ਮੰਡਲ ਅਤੇ ਪੁਲਾੜ ਵਿਚ ਖੰਡ ਬ੍ਰਹਿਮੰਡ ਦਾ ਬੱਝਿਆ ਸਿਲਸਲਾ, ਇਸ ਸਭ ਨੂੰ ਕਿਸ ਦੇ ਖਾਤੇ ਵਿਚ ਪਾ ਸਕਦੇ ਹਾਂ ? ਸਭ ਦੁਨੀਆਂ, ਏਸੇ ਸਮਰੱਥਾਂ ਦੇ ਕਰਕੇ ਹੀ ਰੱਬ ਨੂੰ ਪੂਜਦੀ ਹੈ । ਰੱਬ ਨੂੰ ਨਿਰਗੁਣ ਹੋਣ ਕਰਕੇ, ਸਧਾਰਨ ਲੋਕਾਂ ਦੇ ਲਈ ਕਈ ਸ਼ੱਕਤੀਆਂ ਅਤੇ ਰੂਪਾਂ ਵਿੱਚ ਦਰਸਾਇਆ ਜਾਂਦਾ ਹੈ । ਗੁਰੁ ਨਾਨਕ ਸਾਹਿਬ ਦੇ ਧਰਮ ਦੀ ਇਹੋ ਵਡਿਆਈ ਹੈ ਕਿ ਉਹ ਮਨੁੱਖ ਨੂੰ ਸੂਝਵਾਨ ਬਣਾਉਣ ਦੇ ਲਈ ਕੁਦਰਤ ਦੇ ਵਿਚ ਵਰਤ ਰਹੀ ਰੱਬੀ ਹੋਂਦ ਨਾਲ ਜਾਣਪਛਾਣ ਕਰਵਾ ਕੇ ਉਸ ਨਾਲ ਸੰਪਰਕ ਬਣਾ ਦੇਂਦਾ ਹੈ । ਇਹ ਨਵੀਨਤਮ ਅਤੇ ਸ਼੍ਰੇਸ਼ਟ ਧਰਮ ਜੁਗਤ ਹੈ। ਸ੍ਰੀ ਰਾਗ ਵਿਚ ਗੁਰੁ ਜੀ ਰੱਬੀ ਗ੍ਰਹਿ ਨੂੰ ਖੁਸ਼ਹਾਲੀ ਦਾ ਮੂਲ ਮੰਨਦੇ ਹਨ ਅਤੇ ਇਸ ਨੂੰ ਹਾਸਲ ਕਰਨ ਅਤੇ ਇਸ ਨਾਲ ਸਮਲਿਤ ਹੋਣ ਲਈ ਸਰੀਰ ਰੂਪੀ ਗ੍ਰਹਿ ਨੂੰ ਸ਼ਬਦ ਨਾਲ ਸਮਰੱਥਾਵਾਨ ਬਣਾਉਣ ਲਈ ਪ੍ਰੇਰਦੇ ਹਨ;

ਗੁਣਵੰਤੀ ਗੁਣ ਵੀਥਰੈ ਅਉਗਣਵੰਤੀ ਝੂਰਿ ॥ ਜੇ ਲੋੜਹਿ ਵਰ ਕਾਮਣੀ ਨਹ ਮਿਲਿਐ ਪਿਰ ਕੂਰਿ॥
…ਪ੍ਰਭ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥ ੨॥

ਮਨੁੱਖਾਂ ਨੂੰ ਮਾਣਕ, ਮੋਤੀ, ਹੀਰਾ, ਕੰਚਨ, ਚਾਂਦੀ ਆਦਿ, ਉੱਚੇ ਮੁੱਲ ਕਰਕੇ ਜਾਂ ਦੁਰਲੱਭ ਧਾਤ-ਗੁਣਾਂ ਕਰਕੇ ਪਸੰਦ ਹਨ । ਗੁਰੂ ਜੀ ਸਮਝਾਉਂਦੇ ਹਨ ਕਿ ਇਨ੍ਹਾਂ ਦਾਤਾਂ ਦਾ ਰਚਨਹਾਰਾ ਪਰਮਾਤਮਾ, ਪ੍ਰਭੂ ਐਸਾ ਸ਼ਬਦ ਰੂਪ ਪਰਮਜੋਤ ਹਰਿਮੰਦਰ ਹੈ ਜੋ ਆਤਮਿਕ ਮਿਲਾਪ ਰਾਹੀਂ ਅਨੁਭਵ ਅਤੇ ਆਪੇ ਨੂੰ ਸਮੋ ਲੈਂਦਾ ਹੈ ਅਤੇ ਜੀਵਨ ਨੂੰ ਖੁਸ਼ਹਾਲ ਬਣਾ ਦੇਂਦਾ ਹੈ ।

ਮੰਨੈ ਸੁਰਤਿ ਹੋਵੈ ਮਨਿ ਬੁਧਿ॥ ਮੰਨੈ ਸਗਲ ਭਵਣ ਕੀ ਸੁਧਿ ॥

ਘਾਲਣਾ ਦੀ ਮਹਾਨਤਾ :- ਗੁਰੂ ਨਾਨਕ ਦੇਵ ਸਖਤ ਘਾਲਨਾ ਘਾਲ ਕੇ ਕੀਤੀ ਕਮਾਈ ਨੂੰ ਬਰਕਤ ਭਰਪੂਰ ਮੰਨਦੇ ਹਨ । ਵਿਹਲੇ ਬੱਚੇ ਜੋ ਅਮੀਰ ਘਰਾਂ ਵਿਚ ਹੁੰਦੇ ਹਨ, ਪੈਸਾ ਬੇਸ਼ੁਮਾਰ ਹੋਣ ਤੇ ਵੀ, ਨਿਕੰਮੇ, ਆਯਾਸ਼ ਅਤੇ ਬੁਰੀਆਂ ਆਦਤਾਂ ਵਾਲੇ ਨਿਕਲ ਆਉਂਦੇ ਹਨ । ਜਿਨ੍ਹਾਂ ਦੇ ਬੱਚੇ ਮਿਹਨਤ ਕਰਕੇ ਅਮੀਰੀ ਨੂੰ ਵਾਪਰਦਾ ਦੇਖਦੇ ਹਨ ਅਤੇ ਉਸ ਵਿੱਚ ਯੋਗਦਾਨ ਪਾਉਂਦੇ ਹਨ, ਉਹ ਸਫਲ ਜੀਵਨ ਜੀਉਂਦੇ ਹਨ । ਇਕ ਸਲੋਕ ਵਿਚ ਗੁਰੂ ਸਾਹਿਬ ਦਾ ਸੁੰਦਰ ਬਚਨ ਹੈ ,

ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ਗੁਰ ਪੀਰੁ ਸਦਾਏ ਮੰਗਣ ਜਾਏ॥ ਤਾ ਕੇ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥੧॥(1245).

ਵਾਰ  ਆਸਾ ਵਿਚ ਵੀ, ਸਰਾਧ ਕਰਾਉਣ, ਪਿੱਤਰਾਂ ਨੂੰ ਵਿਚੋਲੇ (ਬ੍ਰਾਹਮਣ, ਪੁਜਾਰੀ, ਗ੍ਰੰਥੀ ਆਦਿ) ਰਾਂਹੀ ਦਾਨ ਵਸਤਾਂ ਪਹੁੰਚਾਉਣ ਦੀ ਸ਼ਰਧਾ ਬਾਰੇ ਤਾੜਣਾ ਕਰਦੇੇ ਹਨ ਕਿ “ਨਾਨਕ ਅਗੈ ਸੋ ਮਿਲੈ ਜੇ ਖਟੇ ਘਾਲੇ ਦੇਇ ॥(472)

ਜਤੀ ਹੋ ਕੇ ਵਾਹਵਾ ਖੱਟਣ ਵਾਲਿਆਂ ਨੂੰ ਸੁਚੇਤ ਕੀਤਾ ਕਿ ਘਰਬਾਰ ਚਲਾਉਣ ਦੀ ਜੁਗਤਿ ਨਹੀ ਹੈ ਤੇ ਵਡਿਆਈ ਕਾਹਦੀ ?

“ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰਬਾਰੁ ॥” (469)

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 595 ਉੱਤੇ ਸੁਸ਼ੋਬਿਤ ‘ਮਨਹਾਲੀ ਕਿਰਸਾਨੀਂ ਕਰਨ ਵਾਲੇ ਸ਼ਬਦ ਵਿਚ ਨੌਕਰੀ ਵਪਾਰ, ਖੇਤੀ ਆਦਿ ਸਭ ਕਾਰਜ ਕਰਨ ਵਾਲੇ ਮਨੁੱਖ ਨੂੰ ਈਮਾਨ ਅਤੇ ਪੂਰੀ ਲਗਨ ਨਾਲ ਜੁਟਣ ਦੀ ਸਿੱਖਿਆ ਦਿੱਤੀ ਗਈ ਹੈ।ਗੁਰੂ ਨਾਨਕ ਜੀ, ਅੰਦਰੂਨੀ ਵਿਕਾਸ ਬਿਨਾ, ਬਾਹਰ ਦੇ ਸਾਰੇ ਪਸਾਰੇ ਨੂੰ ਫੋਕਟ ਮੰਨਦੇ ਹਨ ਕਿਉਂਕਿ ਅੰਦਰੂਨੀ ਪ੍ਰਤੀਕੂਲਤਾ ਨੇ ਬਾਹਰੀ ਖੁਸ਼ਾਹਲੀ ਨੂੰ ਤੇਜੀ ਨਾਲ ਮੰਦਹਾਲੀ ਵਿਚ ਬਦਲ ਦੇਣਾ ਹੁੰਦਾ ਹੈ।ਸਾਡੀ ਵਰਤਮਾਨ ਸਥਿਤੀ ਅਜਿਹੀ ਹੀ ਹੈ।

ਇਸਤਰੀ ਸਸ਼ੱਕਤੀਰਕਨ :- ਇਸਤਰੀਆਂ ਪ੍ਰਤੀ ਜ਼ੋਰਦਾਰ ਸਮਰਥਨ ਕਰਦੇ ਹੋਏ ਗੁਰੂ ਨਾਨਕ ਆਸਾ ਦੀ ਵਾਰ ਵਿਚ ਸ਼ਿੰਗਾਰ ਨਾਲੋਂ ਅੰਦਰੂਨੀ ਸੱਚ ਸੰਜੀਦਗੀ ਧਾਰਨ ਕਰਨ ਅਤੇ ਗੁਣਵੰਤੀ ਬਣਨ ਲਈ ਪ੍ਰੇਰਦੇ ਹਨ । ਇਥੇ ਇਸਤਰੀ ਅਤੇ ਜੀਵ ਇਸਤਰੀ (ਸਭ ਜੀਵਾਂ ਲਈ) ਉਪਦੇਸ਼ ਵੀ ਹੈ, ਭਾਵ ਸਮਾਜਿਕਤਾ ਦਾ ਅਧਿਆਤਮੀਕਰਨ ਵੀ ਨਾਲ ਹੀ ਕੀਤਾ ਗਿਆ ਹੈ,

ਕਢਿ, ਕਸੀਦਾ ਪਹਿਰਹਿ ਚੋਲੀ ਤਾ ਤੁਮ ਜਾਣਹੁ ਨਾਰੀ ॥ ਜੇ ਘਰਿ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥ (1171)

ਜੋ ਇਸਤਰੀ ਹੱਥੀਂ ਕਸੀਦਾ ਕੱਢਦੀ ਤੇ ਪਹਿਨਦੀ ਹੈ, ਉਹ ਸਫਲ ਨਾਰੀ ਹੈ। ਇਥੇ ਸ੍ਵੈ ਗੁਣ ਵਿਕਾਸ ਦਾ ਭੇਦ ਤੇ ਸਫਲ ਜੀਵ ਇਸਤਰੀ ਦੀ ਜੁਗਤ ਹੈ । “ਇਆਣੜੀਏ ਮਾਨੜਾ ਕਾਇ ਕਰੇਇ”…ਸ਼ਬਦ ਵਿਚ ਵੀ ਗੁਣਵੰਤੀ ਹੋਣ ਦੀ ਪੇ੍ਰਰਨਾ ਹੈ ।

ਪੁਰਸ਼ ਨੂੰ ਸੋਨੇ ਚਾਂਦੀ ਦੇ ਗਹਿਣੇ, ਜਾਇਜ਼ ਨਜਾਇਜ਼ ਢੰਗ ਨਾਲ ਲਿਆਉਣ ਦਾ ਜ਼ੋਰ ਦੇਣ ਵਾਲੀ ਇਸਤਰੀ ਅਤੇ ਖਾਣ ਪੀਣ ਦਾ ਖੁੱਲ ਵਰਤਾਓ ਕਰਨ ਵਾਲੇ ਦੋਸਤ, ਭ੍ਰਿਸ਼ਟਾਚਾਰ ਕਰਨ ਲਈ ਉਕਸਾਂਦੇ ਹਨ,

ਕਾਮਣਿ ਲੋੜੈ ਸੋਇਨਾ ਰੂਪਾ ਮਿਤ੍ਰ ਲੋੜੇਨਿ ਸੁ ਖਾਧਾਤਾ॥ ਨਾਨਕ ਪਾਪੁ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ॥ (155)

“ਭੈਣੇ ਸਾਵਣ ਆਇਆ” ਵਾਲਾ ਸ਼ਬਦ ਸਭਿਆਚਾਰਕ ਸੌਦਰਯ ਦੇ ਰੂਹਾਨੀ ਕਰਨ ਦੀ ਅਨੂਠੀ ਮਿਸਾਲ ਹੈੇ। ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇ ਘਰ ਦੇ ਮਾਲ੍ਹ ਪੂੜੇ ਤਿਆਗ ਕੇ ਭਾਈ ਲਾਲੋ ਨੂੰ ਗਲ ਨਾਲ ਲਾਇਆ ਅਤੇ “ਗਰੀਬ ਨਿਵਾਜ” ਹੋਣਾ ਧਰਮ ਦਾ ਅਨਿਖੜਵਾਂ ਅੰਗ ਬਣਾ ਦਿੱਤਾ । ਗੁਰੁ ਜੀ ਨੇ ਸਪਸ਼ਟ ਉਪਦੇਸ਼ ਦਿੱਤਾ ;

“ਨੀਚਾ ਅੰਦਰਿ ਨੀਚੁ ਜਾਤਿ ਨੀਚੀ ਹੂ ਅਤਿ ਨੀਚੁ ॥ ਨਾਨਕ ਤਿਨ ਕੇ ਸੰਗਿ ਸਾਥਿ ਵੱਡਿਆ ਸਿਉ ਕਿਆ ਰੀਸੁ” ਜਿਥੈ ਨੀਚੁ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸੁ” (15)

ਭ੍ਰਿਸ਼ਟਾਚਾਰ ਸੰਬੰਧੀ ਬਹੁਤ ਹਵਾਲੇ ਆਏ ਹਨ, ਪਰ ਇਕ ਥਾਂ ਬੜੀ ਕਰੜੀ ਉਦਾਹਰਣ ਦੇਂਦਿਆ ਗੁਰੁ ਜੀ ਨੇ ਕਿਹਾ ਹੈ ਕਿ ਜਿਵੇਂ ਕਪੜੇ ਉੱਤੇ ਖੂਨ ਲੱਗ ਜਾਵੇ ਤਾਂ ਉਹ ਪਲੀਤ ਹੋ ਜਾਂਦਾ ਹੈ, ਉਸੇ ਤਰ੍ਹਾਂ ਜੋ ਬੰਦੇ, ਮਨੁੱਖਾਂ ਦੇ ਹੱਕ ਮਾਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ, ਉਨ੍ਹਾਂ ਦੇ ਹਿਰਦੇ ਕਿੰਵੇਂ ਨਿਰਮਲ ਰਹਿ ਸਕਦੇ ਹਨ, ਉਨ੍ਹਾਂ ਦੀ ਹੋਂਦ, ਸਮਾਜ ਨਰਕ ਵਰਗਾ ਬਣਾ ਦੇਂਦੀ ਹੈ ।

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥(140)

ਭ੍ਰਿਸ਼ਟ ਵਿਅਕਤੀਆ ਦੇ ਸਮਾਜ ਨੂੰ ਕੋਹੜ ਬਣਾਉਣ ਦੀ ਜੋ ਭਿਆਨਕ ਤਸਵੀਰ ਗੁਰੁ ਨਾਨਕ ਦੇਵ ਪੇਸ਼ ਕਰਦੇ ਹਨ, ਉਸ ਤੋਂ ਖਲਾਸੀ ਕਰਵਾਾਏ ਬਿਨਾ, ਕੋਈ ਵੀ ਸਮਾਜ, ਉੱਤਨੀ ਨਹੀਂ ਕਰ ਸਕਦਾ,

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰ ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕਰੋਧ ਚੰਡਾਲ ॥ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰਾ ॥੧॥

ਲਾਲਚ, ਝੂਠ, ਠੱਗੀ, ਨਿੰਦਾ, ਪਰਾਇਆ ਹੱਕ, ਹੰਕਾਰ, ਕ੍ਰੋਧ, ਸਵੈ ਪ੍ਰਸਿੱਧੀ ਆਦਿ ਔਗੁਣਾਂ ਨਾਲ ਸਾਡਾ ਆਲਾ ਦੁਆਲਾ ਭਰਿਆ ਪਿਆ ਹੈ । ਖੁਸ਼ਹਾਲੀ ਦਾ ਰਾਹ ਕਿੰਵੇਂ ਦਿੱਸੇਗਾ ? ਕੇਤੇ ਲੈ ਲੈ ਮੁਕਰ ਪਾਹਿ॥ ਕੇਤੇ ਮੂਰਖ ਖਾਹੀ ਖਾਹਿ

ਗੁਣਾਂ ਦੀ ਖੇਤੀ, ਸਾਂਝ ਅਤੇ ਸੌਦਾਗਰੀ :- ਬਾਬਾ ਗੁਰੂ ਨਾਨਕ ਜੀ ਬਹੁਤ ਜ਼ੋਰਦਾਰ ਪ੍ਰੇਰਣਾ ਕਰਦੇ ਹਨ ਕਿ ਔਗੁਣਾਂ ਦੀਆਂ ਜੰਜੀਰਾਂ ਨੂੰ ਕੱਟਣ ਲਈ ਗੁਣਾਂ ਦਾ ਹਥਿਆਰ ਹੀ ਕੰਮ ਆਉਂਦਾ ਹੈ;

ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ॥ਜੇ ਗੁਣ ਹੋਨਿ ਤ ਕਟੀਅਨਿ ਸੇ ਭਾਈ ਸੇ ਵੀਰ॥
ਅਗੈ ਗਏ ਨ ਮੰਨੀਅਨਿ ਮਾਰਿ ਕਢਹੁ ਵੇਪੀਰ॥4॥ (595)

ਦੁਨੀਆਂ ਕੇਵਲ ਗੁਣੀ ਵਿਅਕਤੀਆਂ ਨੂੰ ਹੀ ਚੰਗੀ ਭਾਵਨਾ ਤੇ ਸਤਿਕਾਰ ਨਾਲ ਦੇਖਦੀ ਹੈ । ਬਹੁ-ਰਾਸ਼ਟਰੀ ਕੰਪਨੀਆਂ ਰੋਸ਼ਨ ਦਿਮਾਗਾਂ ਨੂੰ ਆਪਣੀਆ ਕੰਪਨੀਆਂ ਵਿੱਚ ਭਰਤੀ ਕਰਕੇ ਮੋਹਰੀ ਬਣਦੀਆਂ ਹਨ। ਪੈਸਾ, ਸ਼ੱਕਤੀ, ਹੰਕਾਰ ਆਦਿ ਦੇ ਧਾਰਨੀ, ਇੱਜ਼ਤ ਨਹੀਂ ਖੱਟ ਸਕਦੇ । ਤੱਤ ਦੀ ਗੱਲ ਗੁਰੁ ਨਾਨਕ ਸਾਹਿਬ ਸਮਝਾਦੇ ਹਨ ;

ਵਿਚਿ ਦੁਨੀਆ ਸੇਵ ਕਮਾਈਐ॥ ਤਾਂ ਦਰਗਾਹ ਬੈਸਣ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥4॥ (26)

ਰੱਬੀ ਗੁਣਾਂ ਨਾਲ ਸਾਂਝ ਪਾਉਣ ਦੀ ਜੁਗਤਿ ਗੁਰੂ ਸਾਹਿਬ ਨੇ ਦ੍ਰਿੜ ਕਰਵਾਈ ਹੈ, ਅਸੀ ਹੁਣ ਖੁਆਰ ਹੋ ਕੇ “ਕੁਦਰਤ ਵਲ ਮੁੜੀਏ” ਦੇ ਨਾਅਰੇ ਨੂੰ ਪੜ ਸੁਣ ਰਹੇ ਹਾਂ। “ਅਮੁਲ ਗੁਣ ਅਮੁਲ ਵਾਪਾਰ॥ ਅਮੁਲ ਵਾਪਾਰੀਏ ਅਮੁਲ ਭੰਡਾਰ॥

ਰੱਬ ਦੇ ਗੁਣ ਅਮੁੱਲੇ ਹਨ ਤੇ ਉਨਾਂ ਦੇ ਸੰਚਾਰ ਵਿੱਚ ਲੱਗੇ ਲੋਕ ਵੀ ਅਮੁੱਲੇ ਹਨ। ਗੁਣਾਂ ਦੇ ਭੰਡਾਰ ਦਾ ਕੋਈ ਮੁੱਲ ਨਹੀਂ। ਗੁਣਾ ਦੀ ਸਾਂਝ ਕਰਨ ਦੀ ਪੇ੍ਰਰਨਾ, ਗੁਰੂ ਨਾਨਕ ਸਾਹਿਬ ਤੋਂ ਵੱਧ ਕਿਤੇ ਵੇਖਣ ਨੂੰ ਨਹੀਂ ਮਿਲਦੀ। ਗੁਣਾਂ ਦੀ ਸਾਂਝ, ਔਗੁਣਾਂ ਨੂੰ ਛੱਡਣਾ, ਗੁਣਾਂ ਨੂੰ ਸਿਲਕ ਜਾਣ ਕੇ ਧਾਰਨ ਕਰਨਾ, ਆਪਣੇ ਯੋਗਤਾ ਯੁਕਤ ਖੇਤਰ ਵਿਚ ਨਿਤਰਨਾ, ਉਸਾਰੂ ਸੋਚ ਲੈ ਕੇ ਚੱਲਣਾ ਅਤੇ ਮਨ-ਚਿੱਤ ਵਿੱਚ ਕੁਦਰਤੀ ਬਖਸ਼ਿਸ਼ ਦਾ ਅੰਮ੍ਰਿਤ ਰਸ ਪ੍ਰਾਪਤ ਕਰਨ ਦਾ ਇਹ ਰਾਹ ਹੈ;

ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ॥ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤ ਪੀਜੈ॥ ਗੁਣਾਂ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ॥੩॥(766)

ਗੁਰੂ ਨਾਨਕ ਸਾਹਿਬ ਵੱਲੋਂ ਤੋਰੀ “ਗੁਣੀ ਹੋਣ’ ਦੀ ਪ੍ਰੰਪਰਾ ਨੇ ਐਸਾ ਸਭਿਆਚਾਰ ਸਿਰਜਿਆਂ ਜਿਸ ਦੇ ਉਸਾਰੂ ਅਤੇ ਉਤਪਾਦਕੀ ਸਿੱਟੇ ਸੰਸਾਰ ਦੇ ਸਾਹਮਣੇ ਹਨ। ਡਾ. ਆਤਮਜੀਤ ਸਿੰਘ ਹੋਰਾਂ ਦਾ ਕਥਨ ਇਥੇ ਪ੍ਰਸੰਗਿਕ ਭਾਸਦਾ ਹੈ, “ਸਿੱਖ ਗੁਰੂ ਸਾਹਿਬਾਨ ਦੇ ਸਿਧਾਂਤ ਜਿਹੜੇ ਸਿੱਖ ਗ੍ਰੰਥਾਂ, ਆਦਿ ਗ੍ਰੰਥ ਅਤੇ ਸਿੱਖ ਪਰੰਪਰਾ ਦੇ ਸਹਿਤ ਵਿਚ ਦਰਜ ਹਨ, ਨੇ ਇਕ ਸਭਿਆਚਾਰਕ ਵਿਰਾਸਤ ਸਥਾਪਤ ਕੀਤੀ ਹੈ ਜਿਸ ਨੇ ਹਿੰਦੁਸਤਾਨ ਦੇ ਹੋਰਨਾਂ ਭਾਗਾਂ ਦੇ ਲੋਕਾਂ ਦੀ ਤੁਲਨਾ ਵਿਚ, ਮੱਧਕਾਲੀਨ ਪੰਜਾਬ ਵਿਚ, ਸਮਾਜਿਕ-ਆਰਥਕ ਅਤੇ ਸਭਿਆਚਾਰਕ ਪਰਿਵਰਤਨ ਦੀਆਂ ਸ਼ੱਕਤੀਆ ਨੂੰ ਬੱਲ ਪ੍ਰਦਾਨ ਕੀਤਾ ਜਿਨੇ ੳੜਕ ਨੂੰ ਪੰਜਾਬੀਆਂ ਨੂੰ ਨਵੇਂ ਯੁੱਗ ਦੇ ਸਮਾਜ ਅਤੇ ਪ੍ਰੀਵਰਤਨਸ਼ੀਲਤਾ ਦੇ ਹਾਣੀ ਬਣਨ ਲਈ ਯੋਗਦਾਨ ਦਿੱਤਾ”॥ (ਆਤਮਜੀਤ ਸਿੰਘ, ਸਿੱਖਇਜ਼ਮ ਐਂਡ ਸੋਸ਼ਲ ਚੇਂਜ਼, ਸਟੱਡੀਜ਼ ਇਨ ਸਿੱਖਇਜ਼ਮ ਐਂਡ ਕੰਪੈਰਿਟਿਵ ਰਿਲੀਜਨ, ਅਪ੍ਰੈਲ 1985).

ਅੰਤਿਕਾ :- ਗੁਰੂ ਨਾਨਕ ਸਾਹਿਬ ਦਾ ਤਿੰਨ ਸੂਤਰੀ ਕਾਰਜਕਰਮ ਜਗਤ ਪ੍ਰਸਿੱਧ ਹੈ; ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਕਿਰਤ ਕਿਸੇ ਵੀ ਉਤਪਾਦਕੀ ਕਾਰਜ ਨੂੰ ਕਹਿ ਸਕਦੇ ਹਾਂ ਭਾਵੇਂ ਉਹ ਖੇਤੀ, ਬਾਗਬਾਨੀ, ਪਸ਼ੂ ਪਾਲਣ (ਪ੍ਰਾਥਮਿਕ ਖੇਤਰ) ਦਾ ਹੋਵੇ, ਉਦਯੋਗਿਕ ਖੇਤਰ ਵਿਚ ਦਸਤਕਾਰੀਆਂ ਤੋਂ ਵੱਡੇ ਪੈਮਾਨੇ ਦੇ ਕਾਰਖਾਨਿਆਂ ਦਾ ਹੋਵੇ (ਗੌਣ ਖੇਤਰ) ਅਤੇ ਜਾਂ ਸੇਵਾਵਾਂ ਤੇ ਦਿਮਾਗੀ ਯੋਗਤਾਵਾਂ ਦਾ ਖੇਤਰ ਹੋਵੇ। ਨਾਮ ਜਪੋ’ ਦਾ ਭਾਵ ਆਪਣੇ ਮਨ ਅਤੇ ਬੁੱਧੀ ਨੂੰ ਸੂਰਤੀ ਦੇ ਨਾਲ ਸਮਤੋਲ ਅਤੇ ਸਮਰੇਖੀ ਸਥਿਤੀ ਵਿਚ ਲਿਆ ਕੇ, ਸਵੈ ਦੀ ਪਛਾਣ ਕਰਦੇ ਹੋਏ, ਆਪਣੇ ਮੂਲ ਨਾਲ ਜੁੜਣਾ। ਸ਼ਬਦ-ਗੁਰਬਾਣੀ ਅਤੇ ਭਗਤੀ ਸਾਹਿਤ ਇਸ ਵਿਚ ਮਹਾਂ-ਸਹਾਇਕ ਹੁੰਦਾ ਹੈ। ਜਿਵੇਂ ਦੁੱਧ ਵਿਚ ਘਿਓ ਹੁੰਦਾ ਹੈ, ੳਸੇ ਤਰਾਂ ਕੁਦਰਤ ਵਿਚ ਰੱਬ ਵੱਸਿਆ ਹੋਇਐ ਅਤੇ ਗੁਰਬਾਣੀ ਵਿਚ ਉਸ ਦਾ ਨਾਮ ਰਸ ! ਇਸ ਨਾਲ ਹੀ ਮਾਨਵੀ ਵਿਕਾਸ ਸੰਭਵ ਹੋ ਸਕਦਾ ਹੈ। ਇਸ ਨੂੰ ਪਾਖੰਡ ਤੋਂ ਨਖੇੜਣਾ ਬਹੁਤ ਜ਼ਰੂਰੀ ਹੈ। ‘ਵੰਡ ਛਕਣਾ’, ਸੰਸਾਰ ਦੇ ਨਾਲ ਦਯਾ-ਦਾਨ ਅਤੇ ਯੋਗਦਾਨ, ਦਾ ਰਿਸ਼ਤਾ ਹੈ। ਘਾਲਨਾ ਘਾਲ ਕੇ ਲੋੜਵੰਦਾਂ ਲਈ “ਅਕਲੀ ਕੀਚੈ ਦਾਨੁ” ਅਨੁਸਾਰ ਦੇਣਾ, ਗੁਰੂ ਨਾਨਕ ਸਾਹਿਬ ਦਾ ਸ੍ਰੇਸ਼ਟ ਉਪਦੇਸ਼ ਹੈ। ਗੁਰੂ ਕਾ ਲੰਗਰ 20 ਰੁ: ਦੇ ਸੱਚੇ ਸੌਂਦੇ ਵਿੱਚੋਂ ਹੀ ਬਰਕਤੀ ਹੋਇਆ ਹੈ।

ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿਚ ਸਮਾਜਿਕ-ਆਰਥਕ ਵਿਗਾਸੀ ਖੁਸ਼ਹਾਲੀ ਦਾ ਵਿਵਰਣ ਬਹੁਤ ਵਿਸਤ੍ਰਿਤ ਹੈ। ਸੰਖੇਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਨੈਤਿਕ ਗੁਣਾਂ, ਵਿਦਿਆ ਵਿਖਮ ਖੋਜ ਦੀ ਵੀਚਾਰ, ਨੇਕੀ, ਸੰਵਾਦ, ਵਿਵਹਾਰਕ ਇਮਾਨਦਾਰੀ ਅਤੇ ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਵਾਲੀ ਗੁਰੂ ਨਾਨਕ ਬਾਣੀ ਨੂੰ ਜੀਵਨ ਵਿਚ ਧਾਰਨ ਕਰਕੇ “ਸਤਿ ਸੁਹਾਣੁ ਸਦਾ ਮਨਿ ਚਾਉ” ਦਾ ਆਦਰਸ਼ ਸਾਹਮਣੇ ਰੱਖ ਕੇ ਨਿਜੀ ਅਤੇ ਸਮੂਹਿਕ ਖੁਸ਼ਹਾਲੀ ਦੀ ਸਥਾਪਤੀ ਦੀ ਪ੍ਰੀਕਿਰਿਆ ਨੂੰ ਲੰਬੇ ਸਮੇਂ ਦੇ ਲਈ ਗਤੀਸ਼ੀਲ ਕੀਤਾ ਜਾ ਸਕਦਾ ਹੈ ।

ਡਾ. ਬਲਵਿੰਦਰਪਾਲ ਸਿੰਘ, (ਸੰਪਾਦਕ ‘ਸਾਡਾ ਵਿਰਸਾ ਸਾਡਾ ਗੌਰਵ’)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਰਿਟਾ: ਮੁਖੀ, ਅਰਥ ਸ਼ਾਸਤਰ ਵਿਭਾਗ,
ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ (ਲੁਧਿਆਣਾ)

E-Mail : balwins@gmail.com