Nawab Jassa Singh Ahluwalia, a Sikh General who defeated More Powerful Afghan Invader Ahmad Shah Abdali

(By Dr Surjit Singh Bhatti, Calgary)

Sultan-ul-Quam” Nawab JassaSingh Ahluwalia (1718–1783) was a prominent Sikh Ruler who rose to power during the period after the death of the brave Sikh General Baba Banda Singh Bahadur. He was the General who laid the foundations of the powerful Sikh Empire established in 1801 by Maharaja Ranjit Singh (1780-1839). There were 12 independent Sikh confederacies (called Missals), at that time that were always engaged in skirmishes among themselves for gaining supremacy. Sardar Jassa Singh was Jathedar (Chief or Baron) of the Ahluwalia Missal.  To fight against the ruthless and much more powerful invaders from Afghanistan, these Missals created a strong and united force, called Dal Khalsa, and chose Ahluwalia as their Supreme Military Commander in 1748.   He was also elected leader of the  Buddha Dal, which was the Think Tank of this formidable force, its other militant group being the Taruna Dal. He was given the title of ‘Nawab‘, at Amritsar in 1754, after the death of his mentor Nawab Kapur Singh, Chief of Singhpuria Missal.

Nawab Jassa Singh Ahluwalia

As a lad, Jassa Singh Ahluwalia was noticed by Nawab Kapur Singh who was highly impressed by his unique qualities. He adopted the young man and started grooming him in the art of war, horse riding, swordplay and archery. During 1747-1769, Ahmad Shah Abdali, the Ruler of Afghanistan, attacked and looted parts of Northern India, nine times. Every time, it was only Dal Khalsa who gave him a strong challenge and forced him to retreat.

Under the leadership of Nawab Jassa Singh Ahluwalia, the Sikhs rebuilt their holy place of worship, Darbar Sahib, Amritsar, which was destroyed by Abdali during his repeated revengeful attacks. Ahluwalia also started the work of building Darshani Deori, the main entrance route to Darbar Sahib. As a brave military commander and strategist, he captured Lahore in 1761, for which Sikhs honoured him with the title of Sultan-ul-Qaum (King of the Nation).

After capturing Lahore, he set up three Mints, first at Lahore, from where silver coins were issued in the name of Guru Gobind Singh Sahib (Gobind-shahi Sikkey). The other two were established at Multan and Amritsar which made Nanak-shahi Sikkey. The Amritsar Mint (in Katra Hari Singh) subsequently produced both types of coins. Later, silver and gold rupee coins featuring a Katar (and other Sikh weapons) were also issued from Amritsar.

Ahmad Shah Abdali and his Indian allies mounted a fierce attack on the Sikhs for the sixth time in February 1762, with the avowed aim of annihilating them completely. Ahluwalia and other Chiefs of the Missals fought valiantly and were seriously injured. Abdali carried out a full-scale massacre and more than 20,000 Sikhs died, leading to a “Wadda Ghallughara” (The Great Holocaust). Despite this disaster, in May 1762, the Sikhs gathered in large numbers at Amritsar. Abdali proposed a treaty of peace, but the Sikhs rejected the idea, which led to a battle at Amritsar. This was followed by another battle in October of the same year. These battles ended in the defeat of the mighty Afghan army. Nawab Jassa Singh captured a large portion of Abdali’s troops and forced them to repair the holy Sarovar damaged by them at Amritsar earlier. The Sikhs inflicted a humiliating defeat on Abdali and forced him to retreat, with five thousand Afghan soldiers killed. The Prisoners of war and women captured by Abdali were rescued by the Sikhs and sent to their homes.

(Postage stamp and Memorial in honour of Nawab Jassa Singh Ahluwalia)

After Abdali’s ninth and last invasion in 1769, Nawab Jassa Singh Ahluwalia wrested Kapurthala and nearby territories (of Jalandhar, Phagwara and Hoshiarpur) and added these to Lahore and Amritsar already under his rule. In March 1783, the Sikhs, led by General Baghel Singh of the Karorasinghia Missal, captured the Red Fort at Delhi. Nawab Jassa Singh Ahluwalia and General Jassa Singh Ramgarhia were among the commanders who helped General Baghel Singh in this historic campaign. These victorious Generals made seven memorial Gurdwaras at the historic places in Delhi associated with the Gurus. Sardar Jassa Singh Ahluwalia died at Amritsar in October 1783. He was succeeded by Sardar Bhag Singh Ahluwalia, whose son, Fateh Singh served in the army of Maharaja Ranjit Singh. He spent his last days renovating Gurdwaras and developing Amritsar city. A memorial was built in his honour in the surrounding parikrama of Gurdwara Atal Rai. In 1985, the Government of India issued a commemorative postage stamp in his memory.  

May 2022 Issue is Published

ਪਿਆਰੇ ਪੰਜਾਬੀ ਪ੍ਰੇਮੀਓ, ਤੁਹਾਨੂੰ ਇਹ ਨੋਟ ਕਰਕੇ ਖੁਸ਼ੀ ਹੋਵੇਗੀ ਕਿ ਮੈਗਜ਼ੀਨ "ਸਾਂਝੀ ਵਿਰਾਸਤ" ਦਾ May 2022 ਅੰਕ ਹੁਣ ਪ੍ਰਕਾਸ਼ਿਤ ਹੋ ਚੁੱਕਾ ਹੈ ਅਤੇ ਤੁਹਾਡੇ ਪੜ੍ਹਨ ਲਈ ਉਪਲਬਧ ਹੈ।

ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਮੈਗਜ਼ੀਨ ਪੜ੍ਹ ਸਕਦੇ ਹੋ


Dear lovers of Punjabi, you will be pleased to note that the May 2022 issue of the magazine "Sanjhi Virasat" has now been published and available for you to read. 

You may read the Magazine at the link below: 

ਇਕ ਅਦੁੱਤੀ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ

( WRITTEN BY )

ਡਾ: (ਕਰਨਲ) ਦਲਵਿੰਦਰ ਸਿੰਘ ਗਰੇਵਾਲ, ਲੁਧਿਆਣਾ, 9815366726

ਤੋਂ ਲੈ ਕੇ 1765 ਈ ਦਾ ਦੌਰ ਸੀ ਜਿਸ ਵਿਚ ਦੋ ਘਲੂਘਾਰੇ ਵੱਡਾ ਤੇ ਛੋਟਾ ਘਲੂਘਾਰਾ ਵੀ ਹੋਏ ਜਿਨ੍ਹਾਂ ਵਿਚ 40 ਹਜ਼ਾਰ ਤੋਂ ਉਪਰ ਸਿੱਖ ਸ਼ਹੀਦ ਹੋਏ। ਪਰ ਇਨ੍ਹਾਂ ਜ਼ੁਲਮਾਂ ਜ਼ਿਆਦਤੀਆਂ ਤੋਂ ਸਿੱਖ ਘਟਣੇ ਤਾਂ ਕੀ ਸੀ ਲਗਾਤਾਰ ਵਧਦੇ ਚਲੇ ਗਏ।ਆਖਰ ਤੰਗ ਆ ਕੇ ਮੁਗਲਾਂ ਨੂੰ ਸਿੱਖਾਂ ਵੱਲ ਦੋਸਤੀ ਦਾ ਹੱਥ ਵਧਾਉਣਾ ਪਿਆ ਤੇ  ਉਨ੍ਹਾਂ ਨੇ ਸਿੱਖਾਂ ਨੂੰ ਨਵਾਬੀ ਭੇਟ ਕੀਤੀ । ਸਿੱਖ ਰਾਜ ਦੀ ਸਥਾਪਨਾ ਬਾਬਾ ਬੰਦਾ ਸਿੰਘ ਨੇ ਮਈ 1710 ਵਿਚ ਸਰਹੰਦ ਉਤੇ ਕਬਜ਼ਾ ਕਰਨ ਨਾਲ ਕਰ ਦਿਤੀ ਸੀ ਪਰ ਉਹ 1715 ਵਿਚ ਬਾਬਾ ਬੰਦਾ ਸਿੰਘ ਦੇ ਗ੍ਰਿਫਤਾਰ ਹੋਣ ਨਾਲ ਖਤਮ ਹੋ ਚੱਲੀ ਸੀ ਪਰ ਬਚੇ ਸਿੱਖਾਂ ਵਿੱਚ ਸੁਲਘਦੀ ਰਹੀ ਸੀ ਜਿਸ ਨੂੰ ਬਾਬਾ ਬੰਦਾ ਸਿੰਘ ਨਾਲ ਗੁਰੂ ਗੋਬਿੰਦ ਸਿੰਘ ਦੇ ਭੇਜੇ ਹੋਰ ਸਿੱਖਾਂ ਨੇ ਜਾਰੀ ਰੱਖਿਆ।ਇਨ੍ਹਾਂ ਦਾ ਮੋਢੀ ਬਾਬਾ ਬਿਨੋਦ ਸਿੰਘ ਸੀ ਜਿਸ ਦੇ ਅੱਗੋਂ ਇਹ ਲਾਟ ਦੀਵਾਨ ਦਰਬਾਰਾ ਸਿਂਘ ਨੇ ਜਲਾਈ ਰੱਖੀ ਤੇ ਛਾਪਾ ਮਾਰ ਯੁੱਧ ਰਾਹੀਂ ਮੁਗਲਾਂ ਨੂੰ ਵਕਤ ਪਾਈ ਰੱਖਿਆ। ਮੁਗਲਾਂ ਨੇ ਸਿੱਖਾਂ ਨੂੰ ਦਬਾਉਣ ਲਈ ਅੱਤ ਦੇ ਜ਼ੁਲਮ ਕੀਤੇ ਪਰ ਸਿੱਖ ਨਾ ਝੁਕੇ ਤੇ ਨਾ ਦਬੇ। ਲਹੌਰ ਦੇ ਗਵਰਨਰ ਮੀਰ ਮੰਨੂ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ ਪਰ ਸਿੱਖ ਤਾਂ ਮੌਤ ਨੂੰ ਮਾਊਂ ਸਮਝਦੇ ਸਨ ਤੇ ਗਉਂਦੇ ਸਨ: ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ। ਜਿਉਂਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ।

ਦਿੱਲ਼ੀ ਲਾਲ ਕਿਲੇ ਉਤੇ ਜਰਨੈਲ ਬਘੇਲ ਸਿੰਘ ਦਾ ਝੰਡਾ ਫਹਿਰਾਉਣਾ

ਬਘੇਲ ਸਿੰਘ ਨੇ ਸਿੱਖਾਂ ਦੇ ਅਤਿ ਮੁਸ਼ਕਲਾਂ ਵਾਲੇ ਸਮੇਂ ਸਿੱਖੀ ਦੀਆਂ ਜੜ੍ਹਾਂ ਪੱਕੀਆਂ ਕਰਨ ਵਿੱਚ ਭਰਪੂਰ ਹਿੱਸਾ ਹੀ ਨਹੀਂ ਪਾਇਆ ਸਗੋਂ ਸਿੱਖਾਂ ਦਾ ਪ੍ਰਭਾਵ ਅਵਧ, ਉਤਰਾ-ਖੰਡ ਤੇ ਦਿੱਲੀ ਤੱਕ ਫੈਲਾਇਆ। ਜੇ ਦੁਆਬਾ, ਮਾਝਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਫੈਲਾਉਣ ਦੀ ਪਿੱਠ-ਭੂਮੀ ਬਣੇ, ਮਾਲਵਾ ਫੂਲਕੀਆਂ ਰਿਆਸਤਾਂ ਦੇ ਵਧਣ ਫੁਲਣ ਦਾ ਮੈਦਾਨ ਬਣਿਆ ਤਾਂ ਹਰਿਆਣਾ ਸ੍ਰ: ਬਘੇਲ ਸਿੰਘ ਦੇ ਪ੍ਰਭਾਵ ਵਧਾਉਣ ਦਾ ਧੁਰਾ ਹਾ। ਸਰਦਾਰ ਬਘੇਲ ਸਿੰਘ ਸਦਕਾ ਸਿੱਖਾਂ ਨੇ 17 ਮਾਰਚ, 1783 ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਦਿੱਲੀ ਉਤੇ ਰਾਜ ਕਰਨ ਦਾ ਸਿੱਖਾਂ ਦਾ ਸੁਪਨਾ ਜਦ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਆਪਸੀ ਖਿੱਚ-ਧੂਹ ਕਰਕੇ ਅਧੂਰਾ ਰਹਿ ਗਿਆ ਤੇ ਧਿਰਾਂ ਵਿੱਚ ਰੰਜਸ਼ ਪੈਦਾ ਹੋ ਗਈ ਤਾਂ ਇਹ ਸ੍ਰ: ਬਘੇਲ ਸਿੰਘ ਹੀ ਸੀ ਜਿਸ ਨੇ ਸਾਰਾ ਮਾਮਲਾ ਸੰਭਾਲਿਆ ਤੇ ਫਿਰ ਸਿੱਖਾਂ ਦਾ ਪ੍ਰਭਾਵ ਦਿੱਲੀ ਉਤੇ ਰਾਖਵਾਂ ਰੱਖਿਆ। ਦਿੱਲੀ ਦੀ ਚੁੰਗੀ ਉਗਰਾਉਣ ਦਾ ਹੱਕ ਉਸ ਨੂੰ ਸਾਰੀ ਉਮਰ ਮਿਲਿਆ ਰਿਹਾ। ਅਵਧ ਤੇ ਉਤਰਾਂਚਲ ਦੇ ਇਲਾਕਿਆਂ ਉਤੇ ਹਮਲੇ ਕਰਕੇ ਰਾਖੀ ਪ੍ਰਬੰਧ ਸਥਾਪਿਤ ਕਰਨ ਵਿੱਚ ਉਹ ਹੀ ਮੋਹਰੀ ਸੀ। ਮਰਾਠਿਆਂ ਨਾਲ ਦਿੱਲੀ ਦੇ ਰਾਜ ਪ੍ਰਬੰਧ ਬਾਰੇ ਸਿੱਖਾਂ ਨਾਲ ਸਮਝੌਤਾ ਹੋਇਆ ਤਾਂ ਇਹ ਬਘੇਲ ਸਿੰਘ ਹੀ ਸੀ ਜਿਸ ਨੇ ਸਿੱਖਾਂ ਵਲੋਂ ਰਾਜ ਦਰਬਾਰ ਉੱਤੇ ਮਰਾਠਿਆਂ ਨਾਲ ਤਿੰਨ ਧਿਰੀ ਸਮਝੌਤਾ ਕੀਤਾ ਜਿਸ ਪਿਛੋਂ ਦਿੱਲੀ ਤੋਂ ਉਤਰ ਵੱਲ ਦਾ ਇਲਾਕਾ ਸਿੱਖਾਂ ਦੇ ਅਧੀਨ ਆ ਗਿਆ ਜਿਸ ਵਿੱਚ ਸਾਰਾ ਹਰਿਆਣਾ ਸ਼ਾਮਿਲ ਸੀ। ਇਸ ਇਲਾਕੇ ਦੇ ਪ੍ਰਬੰਧ ਉਦੋਂ ਤੋਂ ਲੈ ਕੇ ਅੰਗ੍ਰੇਜ਼ੀ ਰਾਜ ਹੋਣ ਤੱਕ ਬਘੇਲ ਸਿੰਘ ਤੇ ਉਸ ਦੇ ਪਰਿਵਾਰ ਕੋਲ ਰਿਹਾ। ਦਿੱਲੀ ਰਾਜ ਵਿੱਚ ਉਸ ਦਾ ਸਦਾ ਪ੍ਰਭਾਵ ਰਿਹਾ।

ਦਿੱਲੀ ਰਾਜ ਦੇ ਪ੍ਰਭਾਵ ਵੇਲੇ ਉਸ ਨੇ ਗੁਰਦੁਆਰਾ ਸੀਸ ਗੰਜ ਤੇ ਹੋਰ ਗੁਰਦੁਆਰਿਆਂ ਦੀ ਖੋਜ ਕੀਤੀ ਤੇ ਸਥਾਨ ਬਣਵਾਏ। ਸਿੱਖੀ ਖ਼ਾਤਰ ਜਨਰਲ ਬਘੇਲ ਸਿੰਘ ਦਾ ਇਹ ਇੱਕ ਸਦਾ ਯਾਦ ਰਹਿਣ ਵਾਲਾ ਯੋਗਦਾਨ ਹੈ। ਸ੍ਰ: ਬਘੇਲ ਸਿੰਘ ਦਾ ਜਨਮ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਝਬਾਲ ਵਿਖੇ ਧਾਲੀਵਾਲ ਪਰਿਵਾਰ ਵਿੱਚ ਹੋਸ਼ ਸੰਭਾਲੀ ਤੇ ਮਸਫੁਟ ਹੁੰਦਿਆਂ ਹੀ ਅੰਮ੍ਰਿਤ ਛਕਿਆ ਤੇ ਦਲ ਖਾਲਸਾ ਦਾ ਮੈਂਬਰ ਬਣ ਗਿਆ ਜੋ ਉਸ ਵੇਲੇ ਸਿੱਖ ਯੋਧਿਆਂ ਦੀ ਨੁਮਾਇੰਦਾ ਜਮਾਤ ਸੀ। ਜਦ ਮਿਸਲਾਂ ਬਣੀਆਂ ਤਾਂ ਉਹ ਕ੍ਰੋੜਸਿੰਘੀਆ ਮਿਸਲ ਵਿੱਚ ਸ਼ਾਮਲ ਹੋ ਗਿਆ ਜਿਸ ਦਾ ਸਿਰਕਰਦਾ ਜਥੇਦਾਰ ਕ੍ਰੋੜ ਸਿੰਘ ਸੀ। ਘੋੜਸਵਾਰੀ ਕਰਦਾ, ਨਿਸ਼ਾਨੇ ਲਾਉਂਦਾ, ਤਲਵਾਰ ਚਲਾਉਂਦਾ, ਸਭ ਨੂੰ ਮਾਤ ਪਾ ਦਿੰਦਾ ਤੇ ਜੱਥੇਦਾਰ ਦੀ ਵਾਹ-ਵਾਹੀ ਖੱਟਦਾ। ਬਾਹਰੋਂ ਸਖ਼ਤ, ਅੰਦਰੋਂ ਨਰਮ, ਤੇਜ਼-ਤਰਾਰ ਦੂਰ ਦੀ ਸੂਝ ਵਾਲਾ ਦਿਮਾਗ, ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ, ਮਿੱਠ ਬੋਲੜਾ ਤੇ ਆਦਰ ਦੇਣ ਵਾਲਾ ਇਹ ਯੁਵਕ ਸਭ ਤੋਂ ਇਜ਼ਤ ਖੱਟਦਾ। ਉਹ ਅਜਿਹਾ ਸਿੱਖ ਸੀ ਜੋ ਸਿੱਖੀ ਕਦਰਾਂ ਕੀਮਤਾਂ ਦਾ ਪੱਕਾ ਧਾਰਨੀ ਸੀ। ਉਸ ਉਤੇ ਹਰ ਕੋਈ ਭਰੋਸਾ ਕਰਦਾ ਕਿਉਂਕਿ ਅਗਲੇ ਦੇ ਭਰੋਸੇ ਨੂੰ ਕਾਇਮ ਰੱਖਣ ਲਈ ਉਹ ਆਪਣੀ ਜਾਨ ਤੱਕ ਲਾਉਣ ਲਈ ਤਿਆਰ ਹੁੰਦਾ।

ਸਾਰੇ ਧਰਮਾਂ ਦੇ ਲੋਕ ਉਸ ਕੋਲ ਮਦਦ ਲਈ ਪਹੁੰਚਦੇ। ਜਦ ਬੇਗਮ ਸਮਰੋ ਉਪਰ ਅਵਧ ਦੇ ਨਵਾਬ ਨੇ  ਇਸ ਨੂੰ ਧਰਮ ਭਰਾ ਬਣਾ ਲਿਆ ਤੇ ਨਵਾਬ ਅਵਧ ਨੇ ਸਿੱਖੀ ਧਾਰਨ ਕਰ ਲਈ। ਜਦ ਅੰਗ੍ਰੇਜ਼ ਥਾਮਸ ਨੇ ਜੀਂਦ ਉਪਰ ਹਮਲਾ ਕਰਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਫਸਿਆ ਸਮਝਿਆ ਤਾਂ ਉਸ ਨੇ ਵੀ ਬੁੱਢੇ ਜਰਨੈਲ ਬਘੇਲ ਸਿੰਘ ਅੱਗੇ ਮਦਦ ਲਈ ਵਾਸਤੇ ਪਾਏ ਜਿਸ ਦੀ ਬਘੇਲ ਸਿੰਘ ਨੇ ਮਦਦ ਕਰਕੇ ਜਿੱਤ ਦਿਵਾਈ। ਸੰਨ 1765 ਵਿੱਚ ਜਦ ਕ੍ਰੋੜਾ ਸਿੰਘ ਪੰਜਗੜ੍ਹ (ਗੁਰਦਾਸਪੁਰ)ਨਜੀਬ-ਉਦ ਦੌਲਾ ਦੀ ਸੈਨਾ ਵਿਰੁਧ ਲੜਦਾ ਹੋਇਆ ਮਾਰਿਆ ਗਿਆ ਤਾਂ ਜੱਥੇਦਾਰ ਬਘੇਲ ਸਿੰਘ ਨੂੰ ਸਰਬ-ਸੰਮਤੀ ਨਾਲ ਮਿਸਲ ਦਾ ਜੱਥੇਦਾਰ ਚੁਣ ਲਿਆ ਗਿਆ। ਜੇ ਡੀ ਕੋਨੰਘਮ ਅਨੁਸਾਰ ਕਰੋੜਾ ਸਿੰਘ ਨੂੰ ਜੋ ਉਸ ਦਾ ਸਾਥੀ ਸੀ ਅਪਣੇ ਜੱਥੇ ਦੀ ਕਮਾਨ ਸੌਂਪ ਦਿਤੀ । ਸੱਠ ਸਾਲ ਉਸ ਨੇ ਇਹ ਜੱਥੇਦਾਰੀ ਨਿਭਾਹੀ ਤੇ ਇਸ ਮਿਸਲ ਨੂੰ ਆਪਣੀ ਸੂਝ-ਬੂਝ ਨਾਲ ਸਿੱਖਾਂ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੱਕ ਉੱਚਾ ਨਾਮ ਦਿੱਤਾ। ਆਪਣੀ ਮਿਸਲ ਨੂੰ ਉਸ ਨੇ ਲਗਾਤਾਰ ਵਧਾਇਆ ਤੇ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਇਸ ਨੇ ਮੁਲਤਾਨ ਤੇ ਨਰੈਣਗੜ੍ਹ ਦੇ ਇਲਾਕੇ ਜਿੱਤੇ। ਜਦ ਰਾਜਾ ਭਰਤਪੁਰ ਦੇ ਰਾਜੇ ਨੇ ਸ੍ਰ: ਕ੍ਰੋੜ ਸਿੰਘ ਅੱਗੇ ਗੁਜਾਰਿਸ਼ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਪੰਜ ਸੌ ਸਵਾਰ ਲੈ ਕੇ ਪਹੁੰਚਿਆ। ਬਘੇਲ ਸਿੰਘ ਦਾ ਭਰਵਾਂ ਜੁੱਸਾ, ਉੱਚਾ ਕੱਦ-ਕਾਠ, ਡੀਲ-ਡੌਲ ਵੇਖ ਘੁਮੇਰ ਦਾ ਰਾਜਾ ਡਰ ਗਿਆ ਤੇ ਸ੍ਰ: ਬਘੇਲ ਸਿੰਘ ਨੂੰ ਸੈਨਾ ਵਾਪਿਸ ਲੈ ਜਾਣ ਲਈ ਬਿਨੈ ਕਰਨ ਲੱਗਾ। ਬਘੇਲ ਸਿੰਘ ਨੇ ਮੁਆਵਜਾ ਮੰਗਿਆ ਤਾਂ ਮਿੰਨਤਾਂ ਕਰਨ ਲੱਗਾ। ਜਰਨੈਲ ਬਘੇਲ ਸਿੰਘ ਪਿਘਲ ਗਿਆ ਤੇ ਮੁਆਵਜ਼ੇ ਦਾ ਕੁੱਝ ਕੁ ਹੀ ਹਿੱਸਾ ਵਸੂਲ ਕਰ ਉਸ ਦੀ ਆਉ-ਭਗਤ ਮਾਣ ਵਾਪਿਸ ਪਰਤਿਆ।

ਮੁੜਦੇ ਵਕਤ ਉਸ ਨੇ ਜਲੰਧਰ ਦੁਆਬ ਦੇ ਕੁਝ ਭਾਗਾਂ ਉਤੇ ਅਧਿਕਾਰ ਜਮਾ ਲਿਆ ਅਤੇ ਹੁਸ਼ਿਆਰਪੁਰ ਨੇੜੇ ਆਪਣਾ ਟਿਕਾਣਾ ਬਣਾ ਲਿਆ। ਉਸਨੇ ਆਪਣੀਆਂ ਜਿੱਤਾਂ ਸਤਲੁਜ ਦੇ ਕੰਢਿਆਂ ਤੋਂ ਦੂਰ ਜਲੰਧਰ ਦੁਆਬ ਤਕ ਫੈਲਾ ਲਈਆਂ। ਦੁਆਬ ਵਿਚਲੇ ਇਲਾਕੇ ਤੋਂ ਤੈਵਾਨ ਵਸੂਲਣਾ ਸ਼ੁਰੂ ਕੀਤਾ ਤਾਂ ਤਲਵਾਨ ਦੇ ਸਰਦਾਰ ਮੀਆਂ ਮਹਿਮੂਦ ਖਾਨ ਰਾਜਪੁਰ ਨੇ ਉਸ ਨੂੰ ਵਧੀਆ ਘੋੜਾ ਪੇਸ਼ ਕੀਤਾ ਜਿਸ ਦੀ ਸਵਾਰੀ ਬਘੇਲ ਸਿੰਘ ਲਈ ਮਨ ਭਾਉਂਦੀ ਹੋ ਗਈ। ਉਧਰੋਂ ਜੱਸਾ ਸਿੰਘ ਆਹਲੂਵਾਲੀਆ ਵਲੋਂ ਜਦ ਮੀਆਂ ਮਹਿਮੂਦ ਖਾਨ ਨੂੰ ਧਮਕੀ ਮਿਲੀ ਤਾਂ ਬਘੇਲ ਸਿੰਘ ਦੀ ਸਲਾਹ ਉਤੇ ਇੱਥੇ ਸਿੱਖਾਂ ਦਾ ਇੱਕ ਮਜ਼ਬੂਤ ਕਿਲ੍ਹਾ ਤੇ ਚੌਕੀ ਸਥਾਪਿਤ ਕਰ ਦਿੱਤੀ ਗਈ ਜਿਸ ਨਾਲ ਇਸ ਇਲਾਕੇ ਉਪਰ ਬਘੇਲ ਸਿੰਘ ਦਾ ਪੱਕਾ ਪ੍ਰਭਾਵ ਕਾਇਮ ਹੋ ਗਿਆ ਤੇ ਬਘੇਲ ਸਿੰਘ ਨੂੰ ਇਸ ਦੇ ਇਲਾਕੇ ਤੋਂ ਮੁਆਮਲਾ ਵੀ ਮਿਲਣ ਲੱਗ ਪਿਆ। ਜਲੰਧਰ ਦੁਆਬ ਤਾਂ ਕ੍ਰੋੜ-ਸਿੰਘੀਆ ਮਿਸਲ ਥੱਲੇ ਪਹਿਲਾਂ ਹੀ ਸੀ, ਜਿਥੋਂ ਇੱਕ ਲੱਖ ਸਾਲਾਨਾ ਤੈਵਾਨ ਮਿਲਦਾ ਸੀ ਜਿਸ ਕਰਕੇ ਬਘੇਲ ਸਿੰਘ ਨੇ ਹੁਸ਼ਿਆਰਪੁਰ ਦੇ ਨੇੜੇ ਹਰਿਆਣਾ ਨੂੰ ਆਪਣਾ ਹੈਡਕੁਆਰਟਰ ਬਣਾ ਲਿਆ ਤੇ ਆਪਣੀ ਪਤਨੀ ਰੂਪ ਕੌਰ ਨੂੰ ਮੁੱਖ ਪ੍ਰਬੰਧਕ ਥਾਪ ਦਿੱਤਾ।

ਜਨਵਰੀ 1769 ਵਿਚ ਉਸ ਨੇ ਕਰਨਾਲ ਤੱਕ ਹਮਲਾ ਕਰਕੇ ਖੁਰਦੀਨ, ਖਨੌਰੀ, ਛਲੌਦੀ, ਜਮੈਤਗੜ੍ਹ ਆਦਿ ਦੇ ਇਲਾਕੇ ਜਿਨ੍ਹਾਂ ਦੀ ਸਾਲਾਨਾ ਆਮਦਨ ਤਿੰਨ ਲੱਖ ਸੀ, ਜਿੱਤ ਕੇ ਆਪਣੇ ਕਬਜ਼ੇ ਵਿੱਚ ਕਰ ਲਏ ਤੇ ਛਛਲੌਦੀ ਜੋ ਕਰਨਾਲ ਤੋਂ 20 ਮੀਲ ਜਗਾਧਰੀ ਵਾਲੀ ਸੜਕ ਤੇ ਹੈ ਵਿੱਚ ਆਪਣੀ ਰਿਹਾਇਸ਼ ਰੱਖ ਲਈ ਅਤੇ ਇਸੇ ਨੂੰ ਆਪਣੀ ਰਾਜਧਾਨੀ ਬਣਾ ਕੇ ਤੇ ਕਈ ਪਿੰਡ ਹੋਰ ਆਪਣੇ ਕਬਜ਼ੇ ਵਿੱਚ ਕਰ ਲਏ। । ਇਸ ਵੇਲੇ ਤੱਕ ਉਸ ਕੋਲ 12, 000 ਘੋੜ ਸਵਾਰਾਂ ਤੋਂ ਇਲਾਵਾ ਬਹੁਤ ਵੱਡੀ ਪੈਦਲ ਫੌਜ ਸੀ।(5) ਇਹ ਸਾਰਾ ਇਲਾਕਾ ਉਸ ਨੇ ਆਪਣੀ ਦੂਸਰੀ ਪਤਨੀ ਰਾਮ ਕੌਰ ਦੀ ਜ਼ਿੰਮੇਵਾਰੀ ਵਿੱਚ ਦੇ ਦਿੱਤਾ। ਤੀਸਰੀ ਪਤਨੀ ਰਤਨ ਕੌਰ ਨੂੰ ਕਲਾਨੌਰ ਦਾ ਇਲਾਕਾ ਸੰਭਾਲ ਦਿੱਤਾ ਤੇ ਆਪਣੇ ਆਪ ਨੂੰ ਸਾਰੇ ਇਲਾਕਿਆਂ ਨੂੰ ਬਾਹਰੀ ਹਮਲਿਆਂ ਤੋਂ ਰੋਕਣ ਤੇ ਇਲਾਕੇ ਨੂੰ ਹੋਰ ਵਧਾਉਣ ਲਈ ਵਿਹਲਾ ਰੱਖਿਆ। ਮਹਾਰਾਜਾ ਅਮਰ ਸਿੰਘ ਪਟਿਆਲੇ ਨੇ ਜਦ ਉਸ ਦੇ ਇਲਾਕੇ ਨੂੰ ਹਥਿਆਇਆ ਤਾਂ ਸ੍ਰ: ਬਘੇਲ ਸਿੰਘ ਭਾਰੀ ਫੌਜ ਲੈ ਕੇ ਉਸ ਉਪਰ ਚੜ੍ਹ ਪਿਆ। ਜੱਸਾ ਸਿੰਘ ਆਹਲੂਵਾਲੀਆ ਤੇ ਚੈਨ ਸਿੰਘ ਵਕੀਲ ਦੀ ਵਿਚੋਲਗੀ ਸਦਕਾ ਮਹਾਰਾਜਾ ਅਮਰ ਸਿੰਘ ਨੇ ਇਲਾਕੇ ਵੀ ਮੋੜ ਦਿੱਤੇ ਤੇ ਆਪਣੇ ਵਕੀਲ ਨੂੰ ਭੇਜਿਆ ਜਿਸ ਨੇ, “ਸਿੰਘ ਜੀ, ਰੁਕੋ, ਅਗਿਉਂ ਵੀ ਪੰਥ ਦੇ ਸੇਵਕ ਹਨ। ਜੋ ਹੁਕਮ ਹੋਵੇ।  ਇਸ ਪਿਛੋਂ ਰਾਜਾ ਅਮਰ ਸਿੰਘ ਨੇ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਸ੍ਰ: ਬਘੇਲ ਸਿੰਘ ਕੋਲੋਂ ਅੰਮ੍ਰਿਤ ਛਕਾ ਕੇ ਅੰਮ੍ਰਿਤਧਾਰੀ ਬਣਵਾ ਦਿੱਤਾ। ਦੋਵਾਂ ਵਿੱਚ ਸਦੀਵੀ ਸਾਂਝ ਹੋ ਗਈ।

ਸਰਹਿੰਦ ਉਤੇ ਹਮਲੇ ਕਰਕੇ, ਸਰਹਿੰਦ ਦਾ ਸਾਰਾ ਹਿੱਸਾ ਸਿੱਖ ਮਿਸਲਾਂ ਨੇ ਵੰਡ ਲਿਆ ਤੇ ਸਾਰਾ ਪੰਜਾਬ ਮਿਸਲਾਂ ਅਧੀਨ ਹੋ ਗਿਆ ਤਾਂ ਸ੍ਰ: ਜੱਸਾ ਸਿੰਘ ਆਹਲੂਵਾਲੀਆ ਨਾਲ ਮਿਲਕੇ 40, 000 ਦੀ ਫੌਜ ਲੈ ਕੇਸਹਾਰਨਪੁਰ, ਮੁਜ਼ੱਫਰਪੁਰ ਤੇ ਮੇਰਠ ਦੇ ਇਲਾਕੇ ਵਿੱਚ 20 ਫਰਵਰੀ 1764 ਤੋਂ ਹੱਲਾ ਸ਼ੁਰੂ ਕਰ ਦਿੱਤਾ। ਫਿਰ ਗੰਗਾ ਪਾਰ ਕਰਕੇ ਨਜੀਬਾਬਾਦ, ਮੁਰਾਦਾਬਾਦ ਤੇ ਅਨੂਪ ਸ਼ਹਿਰ ਦੇ ਇਲਾਕਿਆਂ ਉਪਰ ਆਪਣਾ ਰਾਖੀ ਪ੍ਰਬੰਧ ਜਮਾ ਕੇ ਦੋ ਮਹੀਨਿਆਂ ਪਿਛੋਂ ਪਰਤੇ। ਸੰਨ 1775 ਵਿੱਚ ਬਿਆਸ ਦੇ ਆਸ ਪਾਸ ਦਾ ਇਲਾਕਾ ਤੇ ਸੰਨ 1792 ਵਿੱਚ ਉਸ ਨੇ ਤਰਨਤਾਰਨ, ਸਭਰਾਉਂ ਤੇ ਸਰਹਾਲੀ ਆਪਣੇ ਕਬਜ਼ੇ ਵਿੱਚ ਕੀਤੇ। ਸੰਨ 1761 ਤੋਂ 1770 ਤੱਕ ਅਵਧ ਦਾ ਨਵਾਬ ਨਜੀਬ-ਉ-ਦੌਲਾ, ਦਿੱਲੀ ਦਾ ਪ੍ਰਬੰਧ ਦੇਖ ਰਿਹਾ ਸੀ। ਜਦ ਸਿੱਖਾਂ ਨੇ ਇਸ ਦੇ ਇਲਾਕੇ ਨੂੰ ਕਬਜ਼ੇ ਵਿੱਚ ਲਿਆ ਤਾਂ ਤਬਾਹੀ ਤੋਂ ਡਰਦੇ ਨੇ ਗਿਆਰਾਂ ਲੱਖ ਸਾਲਾਨਾ ਤੈਵਾਨ ਦੇਣਾ ਮੰਨ ਕੇ ਸਿੱਖਾਂ ਤੋਂ ਆਪਣੀ ਜਾਨ ਬਖਸ਼ੀ ਕਰਵਾਈ।

ਜਦ ਇੱਕ ਬ੍ਰਾਹਮਣ ਸੰਨ 1766 ਵਿੱਚ ਅੰਮ੍ਰਿਤਸਰ ਅਕਾਲ ਤਖ਼ਤ ੱਤੇ ਫਰਿਆਦ ਲੈ ਕੇ ਆਇਆ ਕਿ ਸਯਦ ਮੁਹੰਮਦ ਹਸਨ ਖਾਨ, ਉਸ ਦੀ ਲੜਕੀ ਨੂੰ ਡੋਲੇ ਵਿੱਚ ਪਾ ਕੇ ਲੈ ਗਿਆ ਹੈ ਤੇ ਮੁਸਲਮਾਨ ਬਣਨ ਲਈ ਦੁੱਖੀ ਕਰ ਰਿਹਾ ਹੈ ਤਾਂ ਜੱਥੇਦਾਰ ਬਘੇਲ ਸਿੰਘ ਦਲ ਖਾਲਸਾ ਦੇ ਹੋਰ ਜਥੇਦਾਰਾਂ ਨਾਲ ਹਸਨ ਖਾਨ ਉੱਤੇ ਚੜ੍ਹ ਪਿਆ ਤੇ ਲੜਕੀ ਨੂੰ ਛੁਡਵਾਇਆ। ਇਸ ਪਿਛੋਂ ਜਦ ਵੀ ਕੋਈ ਕਿਸੇ ਦੀ ਧੀ ਭੈਣ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕਰਦਾ, ਉਹ ਬਿਨੈ ਲੈ ਕੇ ਬਘੇਲ ਸਿੰਘ ਕੋਲ ਪਹੁੰਚ ਜਾਂਦੇ। ਬਘੇਲ ਸਿੰਘ ਧੀਆਂ ਭੈਣਾਂ ਦੀ ਆਬਰੂ ਦਾ ਮੁਜਸਮਾ ਬਣ ਗਿਆ। ਸਤਲੁਜ ਤੇ ਗੰਗਾ ਦੁਆਬ ਦੇ ਇਲਾਕੇ ਦਾ ਸਮੁੱਚਾ ਕੰਟਰੋਲ ਸ੍ਰ: ਬਘੇਲ ਸਿੰਘ ਹੱਥ ਸੌਂਪ ਦਿੱਤਾ ਗਿਆ। ਪੰਥ ਪ੍ਰਕਾਸ਼ ਅਨੁਸਾਰ ਹਸਨ ਖਾਨ ਭੱਜ ਕੇ ਛੁਪ ਗਿਆ ਤੇ ਉਸ ਦੀ ਛਿਪਣ ਵਾਲੀ ਥਾਂ ਨੂੰ ਅੱਗ ਲਾ ਦਿੱਤੀ ਗਈ ਤਾਂ ਉਹ ਵਿੱਚੇ ਹੀ ਸੜ ਗਿਆ। ਇਸ ਇਲਾਕੇ ਦੇ ਪ੍ਰਭਾਵੀ ਵਿਅਕਤੀ ਦਾ ਸਮੁੱਚਾ ਪ੍ਰਭਾਵ ਉਦੋਂ ਤੋਂ ਸਿੱਖਾਂ ਹੱਥ ਆ ਗਿਆ। ਬਘੇਲ ਸਿੰਘ ਨੇ ਦੂਸਰੇ ਸਿੱਖ ਸਰਦਾਰਾਂ ਨਾਲ ਮਿਲ ਕੇ ਫਿਰ ਜਮਨਾ ਪਾਰ ਕਰਕੇ ਮਈ 1767 ਨੂੰ ਇਲਾਕੇ ਜਾ ਮੱਲੇ ਤੇ ਖੂਬ ਲੁੱਟੇ।ਉਸ ਨੇ ਸਿੱਖਾਂ ਵਿਰੁਧ ਜਹਾਨ ਖਾਂ ਨੂੰ ਨਜੀਬ-ਉਦ-ਦੌਲਾ ਦੀ ਸਹਾਇਤਾ ਤੇ ਭੇਜਿਆ। ਜਹਾਨ ਖਾਨ ਨੇ ਸਿੱਖਾਂ ਉਪਰ ਸ਼ਾਮਲੀ ਤੇ ਦੇਰਾਨਾ ਦੇ ਵਿਚਕਾਰ ਹਮਲਾ ਕੀਤਾ। ਇਹ ਬੜੀ ਸਖਤ ਮੁੱਠਭੇੜ ਸੀ ਜਿਸ  ਵਿੱਚ ਬਘੇਲ ਸਿੰਘ ਜ਼ਖਮੀ ਹੋ ਗਿਆ। (6)ਫਿਰ ਬਘੇਲ ਸਿੰਘ ਪੰਜਾਬ  ਮੁੜ ਆਇਆ।

ਅਹਿਮਦ ਸ਼ਾਹ ਦੁੱਰਾਨੀ ਨਾਦਿਰ ਸ਼ਾਹ ਦੀ ਮੌਤ ਤੋਂ ਬਾਅਦ ਅਫਗਾਨਿਸਤਾਨ ਦਾ ਰਾਜਾ ਬਣਿਆ। ਛਾਪਾ ਮਾਰਨ ਅਤੇ ਲੁੱਟਣ ਉਸ ਦਾ ਪੈਂਤੜਾ ਅਟੱਲ ਸੀ। ਉਸਨੇ 1748 ਤੋਂ 1767 ਤੱਕ ਨੌਂ ਵਾਰ ਭਾਰਤ ਤੇ ਛਾਪਾ ਮਾਰਿਆ। (7) 1748 ਵਿਚ ਭਾਰਤ ਉੱਤੇ ਪਹਿਲੇ ਹਮਲੇ ਵਿਚ ਉਹ ਮਨੂਪੁਰ ਵਿਖੇ ਹਾਰ ਗਿਆ । (8 ਅਤੇ 9) ਉਸਨੇ ਹਾਰ ਦਾ ਬਦਲਾ ਲੈਣ ਲਈ ਦੂਜੀ ਵਾਰ ਛਾਪਾ ਮਾਰਿਆ ਅਤੇ ਸਿੰਧ ਦੇ ਪੱਛਮ ਦਾ ਕਬਜ਼ਾ ਲੈ ਲਿਆ । ਤੀਸਰੇ ਹਮਲੇ (1752) ਵਿਚ ਮੀਰ ਮੰਨੂ ਸੂਬੇਦਾਰ ਲਾਹੌਰ ਉੱਤੇ ਛਾਪਾ ਮਾਰ ਕੇ ਲਾਹੌਰ ਅਤੇ ਮੁਲਤਾਨ ਦਾ ਕਬਜ਼ਾ ਲੈ ਲਿਆ । ਚੌਥੇ ਹਮਲੇ (1955) ਵਿਚ ਇਹ ਸਿੱਖਾਂ ਦੁਆਰਾ ਸਬਜ਼ਵਾਰ ਦੀ ਲੜਾਈ ਵਿਚ ਹਾਰ ਗਿਆ ਪਰ 1756 ਵਿਚ ਮੀਰ ਮੰਨੂ ਦੀ ਪਤਨੀ ਮੁਗਲਾਨੀ ਬੇਗਮ ਦੇ ਸੱਦੇ ਉਤੇ ਆਪਣੇ ਬੇਟੇ ਤੈਮੂਰ ਦੇ ਨਾਲ ਦੁਬਾਰਾ ਹਮਲਾ ਕਰ ਦਿੱਤਾ ਅਤੇ ਲਾਹੌਰ, ਸਰਹਿੰਦ, ਦਿੱਲੀ, ਮਥੁਰਾ, ਵਰਿੰਦਾਵਨ ਆਗਰਾ ਨੂੰ ਲੁੱਟ ਲਿਆ। ਸਵਰਗਵਾਸੀ ਮੁਹੰਮਦ ਸ਼ਾਹ ਅਤੇ ਅਲਮਗੀਰ  ਦੀਆਂ ਧੀਆਂ ਸਮੇਤ ਮਥੁਰਾ ਵਰਿੰਦਾਵਨ ਅਤੇ ਆਗਰਾ ਦੇ ਸ਼ਹਿਰਾਂ ਦੀਆਂ 17000 ਹਿੰਦੂ ਲੜਕੀਆਂ ਨੂੰ ਗੁਲਾਮ ਬਣਾਇਆ, (10) ਸਿੱਖ ਫੌਜਾਂ ਅਦੀਨਾ ਬੇਗ ਦੀਆਂ ਫੌਜਾਂ ਨਾਲ ਮਿਲ ਕੇ ਹੁਸ਼ਿਆਰਪੁਰ ਵਿਖੇ ਅਫਗਾਨਾਂ ਵਿਰੁੱਧ ਲੜੀਆਂ ਅਤੇ ਤੈਮੂਰ ਨੂੰ ਹਰਾਇਆ ਅਤੇ 20,000 ਤੈਮੂਰ ਸ਼ਾਹ ਦੁੱਰਾਨੀ ਦੇ ਘੋੜ ਸਵਾਰ ਫੌਜਾਂ ਉੱਤੇ ਕਬਜ਼ਾ ਕਰ ਲਿਆ।

ਪੰਜਾਬ ਆ ਕੇ ਬਘੇਲ ਸਿੰਘ ਨੇ  ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਚੱਕੀਆਂ ਨਾਲ ਮਿਲ ਕੇ ਅਬਦਾਲੀ ਉਪਰ ਉਸ ਦੇ ਨੌਵੇਂ ਹਮਲੇ ਸਮੇਂ ਦਰਿਆ ਜਿਹਲਮ ਦੇ ਕਿਨਾਰੇ ਤੇ ਜਾ ਧਾਵਾ ਬੋiਲਆ ।ਫਿਰ ਇਨ੍ਹਾਂ ਤਿਨਾਂ ਨੇ ਮਿਲਕੇ ਦੁਰਾਨੀ ਫੌਜਾਂ ਦਾ ਪਿੱਛਾ ਕੀਤਾ, ਉਨ੍ਹਾਂ ਨੂੰ ਹਰਾਇਆ ਅਤੇ ਪਹਿਲਾਂ ਮਥੁਰਾ, ਵਰਿੰਦਾਵਨ, ਆਗਰਾ ਅਤੇ ਦਿੱਲੀ ਤੋਂ ਫੜੀਆਂ ਗਈਆਂ 17000 ਲੜਕੀਆਂ ਨੂੰ ਰਿਹਾ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹਰੇਕ ਦੇ ਘਰ ਭੇਜਣ ਦਾ ਪ੍ਰਬੰਧ ਕੀਤਾ। ਬਹੁਤ ਭਾਰੀ ਗਿਣਤੀ ਵਿੱਚ ਕੈਦ ਕੀਤੇ ਆਦਮੀ ਅਤੇ ਇਸਤਰੀਆਂ (ਢੱਕਾਂ) ਛੁੜਾ ਲਈਆਂ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰੀਂ ਸੁਰਖਿਅਤ ਪਹੁੰਚਾਇਆ। ਬਾਦ ਵਿੱਚ ਇਸ ਥਾਂ ਗੁਰਦਵਾਰਾ ਸਾਹਿਬ ਸਥਾਪਿਤ ਹੋਇਆ। ਇਹ ਰਿਹਾਈ ਪਾਕਿਸਤਾਨ ਦੇ ਵਜ਼ੀਰਾਬਾਦ ਤੋਂ 15 ਕਿਲੋਮੀਟਰ ਦੂਰ ਗੁਜਰਾਤ ਵਿਖੇ ਹੋਈ । ਇਸ ਹੋਈ ਲੜਾਈ ਵਿਚ ਜਿਥੇ ਸਿਖਾਂ ਨੇ ਬਹੁਤ ਵੱਡੀਆਂ ਸ਼ਹੀਦੀਆਂ ਦਿੱਤੀਆਂ। ਸ਼ਹੀਦੀ ਗੁਰਦੁਆਰਾ ਫਤਹਿਸਰ ਲੜਕੀਆਂ ਦੀ ਰਿਹਾਈ ਦੀ ਲੜਾਈ ਵਿਚ ਸ਼ਹੀਦੀਆਂ ਦੀ ਯਾਦ ਵਿਚ ਬਣਾਇਆ ਗਿਆ।

ਇਹ ਗੁਰਦੁਆਰਾ 19 ਸਦੀ ਵਿੱਚ ਮੌਜੂਦ ਸੀ ਪਰ ਪਹਿਲਾਂ ਸਨਿਆਸੀਆਂ ਅਤੇ ਫਿਰ ਉਦਾਸੀਆਂ ਦੁਆਰਾ ਇਸ ਨੂੰ ਸੰਭਾਲ ਲਿਆ ਗਿਆ। ਹੌਲੀ-ਹੌਲੀ ਇਸ ਸਿੱਖ ਗੁਰਦੁਆਰੇ ਵਿਚ ਹਿੰਦੂ ਰੀਤੀ ਰਿਵਾਜ ਅਤੇ ਮੂਰਤੀ ਪੂਜਾ ਵੀ ਅਰੰਭ ਹੋ ਗਈ ਅਤੇ ਇਸ ਨੂੰ ਸ਼ਿਵ ਮੰਦਰ ਵਿਚ ਬਦਲ ਦਿੱਤਾ ਗਿਆ ਹਾਲਾਂਕਿ, ਇਸ ਨੂੰ 1947 ਵਿਚ ਖਾਲੀ ਕਰਨਾ ਪਿਆ ਸੀ ਜਿਸ ਦੇ ਬਾਅਦ ਇਸਦੀ ਕਿਸਮਤ ਪਤਾ ਨਹੀਂ ਲਗਦੀ । ਗੁਰਦੁਆਰਾ ਸ਼ਹੀਦਾਂ ਫਤਹਿਸਰ ਗੁਰਦੁਆਰਾ ਦਮਦਮਾ ਸਾਹਿਬ ਛੇਵੇਂ ਗੁਰੂ ਜੀ ਤੋਂ 400 ਕਰਮ ਸੀ. (11). ਲੜਕੀਆਂ ਦੀ ਇਸ ਰਿਹਾਈ ਤੇ ਉਨ੍ਹਾਂ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦੁਰਾਨੀ ਨੇ ਸਿੱਖਾਂ ਉਤੇ 1762 ਵਿਚ ਬਹੁਤ ਵੱਡੀਆਂ ਫੌਜਾਂ ਨਾਲ ਹਮਲਾ ਕੀਤਾ ਅਤੇ ਘੱਲੂਘਾਰੇ ਵਿਚ 30,000 ਤੋਂ ਵੱਧ ਸਿੱਖਾਂ ਨੂੰ ਮਾਰ ਦਿੱਤਾ। ਸਿੱਖਾਂ ਨੇ ਜਦੋਂ ਦੁਰਾਨੀ ਨੂੰ ਲਾਹੌਰ ਪਾਰ ਕਰਨ ਨਹੀਂ ਦਿੱਤੀ ਅਤੇ ਉਸ ਉਤੇ ਹਮਲਾ ਕਰ ਦਿੱਤਾ ਅਤੇ ਲਾਹੌਰ ਮਾਰ ਲਿਆ ।

ਜਰਨੈਲ ਬਘੇਲ ਸਿੰਘ ਯੁੱਧ ਦੀ ਅਗਵਾਈ ਕਰਦੇ ਹੋਏ

ਸਿੱਖਾਂ ਦਾ ਦਿੱਲੀ ਉਪਰ ਹਮਲਾ 18 ਜਨਵਰੀ, 1774 ਨੂੰ ਸੀ ਜੋ ਜਨਰਲ ਬਘੇਲ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। ਬਾਦਸ਼ਾਹ ਨੇ ਬਘੇਲ ਸਿੰਘ ਨੂੰ ਸਨਮਾਨ ਸਹਿਤ ਬੁਲਾਇਆ ਤੇ ਦਸ ਹਜ਼ਾਰ ਘੋੜ ਸਵਾਰਾਂ ਨਾਲ ਉਨ੍ਹਾਂ ਦੀ ਰਖਵਾਲੀ ਕਰਨ ਲਈ ਕਿਹਾ ਜਿਸ ਲਈ ਸ਼ਾਹਬਾਜ਼ਪੁਰ ਦਾ ਇਲਾਕਾ ਬਘੇਲ ਸਿੰਘ ਨੂੰ ਸੌਂਪਿਆ ਜਾਣਾ ਸੀ ਪਰ ਬਘੇਲ ਸਿੰਘ ਨੇ ਇਹ ਨਾ ਮੰਨਜ਼ੂਰ ਕਰ ਦਿੱਤਾ ਤੇ ਖਿਲਅਤ ਤੇ ਹੋਰ ਤੋਹਫੇ ਲੈ ਕੇ ਵਾਪਸ ਆ ਗਿਆ। ਬਾਦਸ਼ਾਹ ਨੇ ਬੇਗਮ ਸਮਰੋ (ਸਰਧਾਨਾ ਦੀ ਬੇਗਮ) ਜੋ ਬਘੇਲ ਸਿੰਘ ਦੀ ਧਰਮ ਭੈਣ ਬਣੀ ਹੋਈ ਸੀ ਨੂੰ ਬਿਨੈ ਕੀਤੀ ਕਿ ਉਹ ਬਘੇਲ ਸਿੰਘ ਨਾਲ ਸਮਝੌਤਾ ਕਰਵਾਵੇ। ਦਿੱਲੀ ਤੋਂ ਮੁੜਦੇ ਵੇਲੇ ਬਘੇਲ ਸਿੰਘ ਨੇ ਦਿਉਬੰਦ ਤੇ ਸਹਾਰਨਪੁਰ ਨੂੰ ਲੁੱਟ ਗੌਂਸਗੜ੍ਹ ਦੇ ਨਵਾਬ ਤੋਂ 50 ਹਜ਼ਾਰ ਉਗਰਾਹੇ। ਸੰਨ 1775 ਵਿੱਚ ਜਮਨਾ ਪਾਰ ਵੱਲ ਸਿੱਖ ਵਧੇ। 22 ਅਪ੍ਰੈਲ, 1775 ਨੂੰ ਉਸ ਨੇ ਤਾਰਾਸਿੰਘ ਘੇਬਾ ਤੇ ਰਾਏ ਸਿੰਘ ਭੰਗੀ ਨੂੰ ਨਾਲ ਲੈ ਕੇ ਬੇਗੀ ਦੇ ਪਤੱਣ ਤੇ ਕੁੰਜਪੁਰਾ ਤੋਂ ਜਮਨਾ ਪਾਰ ਕੀਤੀ ਤੇ ਲਖਨੌਤੀ, ਗੰਗੋਹ, ਅੰਬੇਟਾ, ਗੌਸਗੜ੍ਹ, ਨਨੌਤਾ ਤੇ ਹੋਰ ਕਈ ਥਾਵਾਂ ਲੁੱਟੀਆ ਤੇ ਦੇਵਬੰਦ ਉਤੇ ਹਮਲਾ ਜਾ ਕੀਤਾ (12) ਤੇ ਹੋਰ ਇਲਾਕੇ ਕਬਜ਼ੇ ਵਿੱਚ ਕੀਤੇ। ਨਜੀਭ ਖਾਨ ਦੇ ਪੁੱਤਰ ਅਤੇ ਉਤਰਾ ਅਧਿਕਾਰੀ ਜ਼ਾਬਿਤਾ ਖਾਨ ਰੋਹਿਲੇ ਨੇ ਗੌਂਸਗੜ੍ਹ ਬਚਾਉਣ ਲਈ 50 ਹਜ਼ਾਰ ਰੁਪਏ ਸਿੱਖਾਂ ਨੂੰ ਸਾਲਾਨਾ ਤੈਵਾਨ ਦੇਣਾ ਮੰਨਿਆ। ਫਿਰ ਉਸਨੇ ਸਾਂਝੇ ਤੌਰ ਤੇ ਖਾਲਸਾ ਭੂਮੀ (ਬਾਦਸ਼ਾਹੀ ਜ਼ਮੀਨ) ਰਲਕੇ ਲੁੱਟਣ ਦੀ ਤਜ਼ਵੀਜ਼ ਰੱਖੀ।ਫਿਰ ਸ਼ਾਮਲੀ, ਕਾਂਧਲਾ ਤੇ ਮੇਰਠ ਹੁੰਦੇ ਹੋਏ ਅਲੀਗੜ੍ਹ ਕੋਲ ਖੁਰਜਾ ਤੱਕ ਆਪਣਾ ਪ੍ਰਭਾਵ ਜਮਾਇਆ ਤੇ ਆਉਂਦਿਆਂ ਹੋਇਆਂ ਦਿੱਲੀ ਦੇ ਪਹਾੜ ਗੰਜ ਤੇ ਜੈ ਸਿੰਘਪੁਰ ਨੂੰ ਲਤਾੜਿਆ। ਹੁਣ ਤਾਂ ਸਤੲਾ ਗੰਗਾ ਜਮੁਨਾ ਦੁਆਬ ਉਨ੍ਹਾਂ ਦੇ ਰਹਿਮੋ ਕਰਮ ਤੇ ਸੀ।(13) 24 ਜੁਲਾਈ, 1775 ਨੂੰ ਜਮਨਾ ਪਾਰ ਕਰਕੇ ਵਾਪਸ ਮੁੜੇ।

ਅਬਦੁਲ ਕਾਸਿਮ ਨੇ ਜਦ ਜ਼ਾਬਿਤਾ ਖਾਨ ਉੱਤੇ ਹਮਲਾ ਕਰਕੇ ਉਸ ਤੋਂ ਮੇਰਠ ਖੋਹ ਲਿਆ ਤੇ ਉਸ ਨੇ ਬਘੇਲ ਸਿੰਘ ਕੋਲ ਮਦਦ ਲਈ ਬੇਨਤੀ ਕੀਤੀ। ਅਬਦੁਲ ਕਾਸਿਮ ਉੱਤੇ ਹਮਲਾ 11 ਮਾਰਚ 1776 ਨੂੰ ਕੀਤਾ। ਮੇਰਠ ਛੁਡਵਾਇਆ ਤੇ ਅਬਦੁਲ ਕਾਸਿਮ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜ਼ਾਬਿਤਾ ਖਾਨ ਨਾਲ ਦੋਸਤੀ ਕਰਨ ਤੇ ਸਿੱਖਾਂ ਦਾ ਪ੍ਰਭਾਵ ਅਵਧ ਤੱਕ ਵੱਧ ਗਿਆ, ਮਰਾਠਿਆਂ ਨੂੰ ਇਹ ਰਾਸ ਨਹੀਂ ਸੀ।ਇਤਿਹਾਸ ਗਵਾਹ ਹੈ ਕਿ ਹੁਸ਼ਿਅਆਰਪੁਰ ਜਲੰਧਰ ਤੋਂ ਲੈ ਕੇ ਪੀਲੀਭੀਤ ਤਕ ਅਤੇ ਅੰਬਾਲਾ ਤੋਂ ਲੈ ਕੇ ਅਲੀਗੜ੍ਹ ਤਕ ਉਸ ਦਾ ਸਿੱਕਾ ਚਲਦਾ ਸੀ।ਨਿਰਸੰਦੇਹ ਉਹ ਇੱਕ ਦਲੇਰ ਯੋਧਾ ਅਤੇ ਵਰਿਆਮ ਸੂਰਮਾ ਸੀ। ਉਹ ਜਮੁਨਾ ਪਾਰ ਦੇ ਇਲਾਕਿਆਂ ਤੇ ਹਮਲੇ ਕਰਨ ਵਿਚ ਰੁੱਝਿਆਂ ਰਹਿੰਦਾ ਸੀ ਤੇ ਅਪਣੇ ਸਹਿਧਰਮੀਆਂ ਵਿਰੁੱਧ ਵੀ ਲੜਾਈਆਂ ਲੜਦਾ ਰਹਿੰਦਾ ਸੀ । ਉਹ ਕਿਹਾ ਕਰਦਾ ਸੀ: “ਹਮ ਲਰਨੇ ਮਰਨੇ ਕਿਮ ਸੰਗੈ, ਯਹ ਹੈ ਹਮਰੀ ਨਿਤ ਖੇਲ।” ਉਸ ਨੇ ਆਪਣੀ ਮਿਸਲ ਦਾ ਖੇਤਰ ਬਹੁਤ ਹੀ ਵਧਾਇਆ। ਉਸ ਨੇ ਅਲੀਗੜ੍ਹ, ਖੁਰਜਾ ਅਤੇ ਇਟਾਵਾ ਨੂੰ ਜਾ ਘੇਰਿਆ ਅਤੇ ਉਥੋਂ ਦੇ ਨਵਾਬ ਈਸਾ ਖਾਨ ਨੂੰ ਜਾ ਹਰਾਇਆ।ਉਸ ਨੇ ਜਲੰਧਰ ਦੇ ਹਾਕਿਮ ਮੁਹੰਮਦ ਖਾਂ ਨੂੰ ਹਰਾ ਕੇ ਉਸ ਕੋਲੋਂ ਨੂਰ ਮਹਿਲ ਖੋਹ ਲਿਆ। ਬਘੇਲ ਸਿੰਘ ਇਤਨਾ ਸ਼ਕਤੀਸ਼ਾਲੀ ਸੀ ਕਿ ਕੋਈ ਉਸ ਦੀ ਮਰਜ਼ੀ ਬਿਨਾ ਦਿਲੀਓਂ ਪੰਜਾਬ  ਨਹੀਂ ਸੀ ਆ ਸਕਦਾ।

ਬਘੇਲ ਸਿੰਘ ਦੀ ਯੁੱਧ ਨੀਤੀ ਬੜੀ ਹੀ ਸੁਲਝੀ ਹੋਈ ਹੁੰਦੀ ਸੀ। ਉਹ ਜਾਣਦਾ ਸੀ ਕਿ ਮੁਗਲਾਂ ਦੀ ਭਾਰੀ ਸੈਨਾ ਨਾਲ ਸਿੱਧੇ ਤੌਰ ਤੇ ਟੱਕਰ ਲੈਣ ਦੇ ਅਜੇ ਕਾਬਲ ਨਹੀਂ ਸਨ ਹੋਏ ਤੇ ਸਿੱਖਾਂ ਦਾ ਹੋਰ ਯੁੱਧਾਂ ਵਿਚ ਨੁਕਸਾਨ ਕਰਵਾਉਣਾ ਠੀਕ ਨਹੀਂ। ਇਸ ਲਈ ਉਸ ਨੇ ਸਾਰੇ ਜਰਨੈਲਾਂ ਨਾਲ ਮਿਲ ਕੇ ਇਹ ਯੋਜਨਾ ਬਣਾਈ ਕਿ ਸਰਦਾਰ ਬਘੇਲ ਸਿੰਘ ਦਿੱਲੀ ਤੋਂ ਪੰਜਾਬ ਵਲ ਚੱਲੇ ਹਮਲਾਵਰਾਂ ਨਾਲ ਮਿਲ ਜਾਵੇ ਤੇ ਫਿਰ ਜਦ ਮੁਗਲ ਫੌਜ ਸਿੱਖਾਂ ਦੀ ਸਿੱਧੀ ਮਾਰ ਵਿੱਚ ਆ ਜਾਵੇ ਤਾਂ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ ਜਾਵੇ ਤੇ ਸਮਝੌਤਾ ਅਜਿਹਾ ਹੋਵੇ ਕਿ ਫੈਸਲਾ ਸਿੱਖਾਂ ਦੇ ਹੱਕ ਵਿੱਚ ਹੋਵੇ।ਪਰ ਗੋਕਲ ਚੰਦ ਨਾਰੰਗ ਇਸ ਨੂੰ ਸਿੱਖ ਵਿਰੋਧੀ ਨੀਤੀ ਮੰਨਦੇ ਹਨ। ਪਰ ਜੇ ਅਸੀਂ ਇਨ੍ਹਾਂ ਯੁੱਧਾਂ ਦੇ ਨਤੀਜੇ ਵੇਖੀਏ ਤਾਂ ਇਹ ਸਾਰੇਸਿੱਖਾਂ ਦੇ ਹੱਕ ਵਿਚ ਗਏ।ਸਿੱਖ ਵੱਸ ਨਾ ਆਉਂਦੇ ਵੇਖ ਸ਼ਾਹ ਆਲਮ ਨੇ ਆਪਣੇ ਸਾਹਿਬਜ਼ਾਦੇ ਸ਼ਾਹਬਖ਼ਤ ਨੂੰ ਸਿੱਖਾਂ ਉਪਰ ਹਮਲੇ ਲਈ ਪਟਿਆਲੇ ਵੱਲ ਭੇਜਿਆ। ਜਦੋਂ ਸਿੱਖਾਂ ਵਿਰੁਧ 1778-1779 ਈਂ ਵਿੱਚ 20,000 ਸਿਪਾਹੀ ਲੈ ਕੇ ਸਹਿਜ਼ਾਦਾ ਜਵਾਂ ਬਖਤ ਨੇ ਚੜ੍ਹਾਈ ਕੀਤੀ ਤਾਂ ਵੱਡੀ ਫੌਜ ਵੱਧਦੀ ਦੇਖਕੇ ਬਘੇਲ ਸਿੰਘ ਨੇ ਚਲਾਕੀ ਵਰਤੀ। ਅੱਗੇ ਹੋ ਕੇ ਸ਼ਾਹ ਬਖ਼ਤ ਨੂੰ ਨਜ਼ਰਾਨਾ ਭੇਟ ਕੀਤਾ ਤੇ ਸ਼ਾਹ ਨੂੰ ਅੱਗੇ ਵੱਧਣ ਲਈ ਪ੍ਰੇਰਿਆ। ਛੋਟੀਆਂ ਮੋਟੀਆਂ ਜਿੱਤਾਂ ਪਿਛੋਂ ਜਦੋਂ ਉਸ ਦਾ ਆਢਾ ਫੂਲਕੀਆਂ ਰਿਆਸਤਾਂ ਨਾਲ ਪਿਆ ।ਪਟਿਆਲਾ ਤੇ ਹੋਰ ਫੂਲਕੀਆਂ ਰਿਆਸਤਾਂ ਦੀ ਮਦਦ ਲਈ ਕਨ੍ਹਈਆਂ ਤੇ ਰਾਮਗੜ੍ਹੀਆਂ ਮਿਸਲਾਂ ਆ ਗਈਆਂ।ਸਾਰੇ ਸਿੱਖਾਂ ਨੇ ਸਲਾਹ ਕਰਕੇ ਸ਼ਾਹ ਬਖ਼ਤ ਉੱਤੇ ਹੱਲਾ ਬੋਲ ਦਿੱਤਾ। ਅਗਿਓਂ ਭਾਰੀ ਫੌਜ ਦਾ ਸਾਹਮਣਾ ਦੇਖ ਜਦ ਸ਼ਾਹ ਬਖਤ ਪਿੱਛੇ ਮੁੜਣ ਲੱਗਿਆ ਤਾਂ ਪਿੱਛੋਂ ਬਘੇਲ ਸਿੰਘ ਨੇ ਘੇਰਾ ਪਾ ਲਿਆ ਤੇ ਸ਼ਾਹੀ ਫੌਜਾਂ ਦਾ ਰਾਹ ਰੋਕ ਕੇ ਕਟਾ ਵੱਢੀ ਸ਼ੁਰੂ ਕਰ ਦਿੱਤੀ। ਸ਼ਾਹੀ ਸੈਨਾ ਦਾ ਬੁਰਾ ਹਾਲ ਹੋਇਆ ਤਾਂ ਅਬਦੁੱਲ ਅਹਿਦ, ਨਜਫ ਖਾਨ ਆਦਿ ਨੂੰ ਦਿੱਲੀ ਬੁਲਾ ਲਿਆ ਗਿਆ। ਚਾਰੇ ਪਾਸਿਓਂ ਘਿਰਿਆ ਜਵਾਂ ਬਖਤ ਸਿੱਖਾਂ ਨੂੰ ਸਾਰਾ ਮਾਲ ਮੱਤਾ ਖੁਹਾ ਕੇ ਵਾਪਿਸ ਮੁੜਿਆ। ਦਸ ਸਾਲ ਪਿਛੋਂ ਜਦੋਂ 1788 ਵਿਚ ਅੰਬਾ ਰਾਇ ਨੇ ਮਰਹੱਟੇ ਦਾ ਇਸੇ ਤਰ੍ਹਾਂ ਸਵਾਗਤ ਕੀਤਾ ਤੇ ਉਹ ਵੀ ਸਭ ਕੁਝ ਗੁਆ ਕੇ ਪਰਤਿਆ।

ਸੰਨ 1779 ਈ: ਵਿਚ ਜਦ ਸ਼ਹਿਜ਼ਾਦਾ ਫਰਖੰਦਾ ਬਕਤਤੇ ਵਜ਼ੀਰ ਅਬਦੁਲ ਅਹਿਦ ਦੀ ਅਗਵਾਈ ਵਿਚ ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਤੇ ਮੁਗਲ ਫੌਜਾਂ ਨੇ ਹਮਲਾ ਕੀਤਾਤਾਂ ਬਘੇਲ ਸਿੰਘ ਨੇ ਰਾਏ ਸਿੰਘ ਬੂੜੀਆਂ ਤੇ ਭੰਗਾ ਸਿੰਘ ਥਾਨੇਸਰ ਵੀ ਅੁਸ ਨਾਲ ਜਾ ਰਲੇ ਤੇ ਪਟਿਆਲੇ ਨੂੰ ਜਾ ਘੇਰਾ ਪਾਇਆ। ਇਸ ਸੰਕਟ ਦੀ ਘੜੀ ਵਿੱਚ ਰਾਜਾ ਅਮਰ ਸਿੰਘ ਪਟਿਆਲਾ ਨੇ ਲਹਿਨ ਦੇ ਅਸਥਾਨ ਤੇ ਜਾ ਕੇ ਬਘੇਲ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਆਪਣੇ ਵੱਲ ਕਰ ਲਿਆ।ਅਮਰ ਸਿੰਘ ਦੇ ਬੇਟੇ ਸਾਹਿਬ ਸਿੰਘ ਨੇ ਬਘੇਲ ਸਿੰਘ ਹੱਥੋਂ ਅੰਮ੍ਰਿਤਪਾਨ ਕੀਤਾਤੇ ਸਿੰਘ ਸਜਗਿਆ। ਅਮਰ ਸਿੰਘ ਨੂੰ ਸਤਲੁਜ ਤੋਂ ਉਤਰ ਦੇ ਸਿੱਖ ਸਰਦਾਰਾਂ ਦੀ ਸਹਾਰਿਤਾ ਪ੍ਰਾਪਤ ਹੋ ਗਈ। ਬਘੇਲ ਸਿੰਘ ਨੇ ਵੀ ਇਸ ਸਮੇਂ ਸਿੱਖਾਂ ਦਾ ਸਾਥ ਦੇ ਕੇ ਪਾਸਾ ਪਲਟ ਦਿਤਾ ਤੇ ਮੁਗਲ ਫੌਜ ਨੇ ਭਾਰੀ ਨੁਕਸਾਨ ਉਠਾ ਕੇ, ਮਾਲ ਮੱਤਾ ਗੁਆ ਕੇ, ਭੱਜ ਕੇ ਜਾਨਾਂ ਬਚਾਈਆਂ । ਨਵੰਬਰ 1779 ਨੂੰ ਨਜ਼ਫ ਖਾਨ ਨੇ ਆਪਣੇ ਪੋਤਰੇ ਮਿਰਜ਼ਾ ਸਫੀ ਨੂੰ ਦਸ ਹਜ਼ਾਰ ਸੈਨਾ ਤੇ ਸੈਂਕੜੇ ਤੋਪਾਂ ਨਾਲ ਸਿੱਖਾਂ ਨੂੰ ਕੁਚਲਣ ਲਈ ਭੇਜਿਆ। ਮਿਰਜ਼ਾ ਸ਼ਫੀ ਨੇ ਚਲਾਕੀ ਨਾਲ ਕਈ ਸਿੱਖ ਸਰਦਾਰ ਵੀ ਨਾਲ ਮਿਲਾ ਲਏ। ਇਸ ਹਾਲਤ ਵਿੱਚ ਬਘੇਲ ਸਿੰਘ ਨੇ ਸ਼ਾਹੀ ਸੈਨਾ ਉੱਤੇ ਸਿੱਧੇ ਹਮਲੇ ਦੀ ਥਾਂ ਗੁਰੀਲਾ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਏਧਰ ਮਿਰਜ਼ਾ ਸਫੀ ਨੇ ਵੀ ਸਿੱਖਾਂ ਵਾਲਾ ਗੁਰੀਲਾ ਯੁੱਧ ਹੀ ਅਪਨਾਉਣਾ ਠੀਕ ਸਮਝਿਆ। ਮਹਾਰਾਜਾ ਪਟਿਆਲਾ ਤੇ ਮਹਾਰਾਜਾ ਜੀਂਦ ਦੀ ਸਿੱਖਾਂ ਨਾਲ ਅਣਬਣ  ਦਾ ਵੀ ਉਸ ਨੇ ਫਾਇਦਾ ਉਠਾਇਆ। ਜ਼ਾਬਿਤਾ ਖਾਨ ਨੇ ਦੀਵਾਨ ਸਿੰਘ ਨਾਲ ਮਿਲ ਕੇ ਬਘੇਲ ਸਿੰਘ ਵਿਰੁੱਧ ਯੁੱਧ ਛੇੜ ਦਿੱਤਾ। ਬਘੇਲ ਸਿੰਘ ਨਾਲ ਉਸ ਵੇਲੇ ਸਦਾ ਸਿੰਘ, ਦੂਲਾ ਸਿੰਘ, ਕਰਮ ਸਿੰਘ ਸ਼ਹੀਦ, ਗੁਰਬਖਸ਼ ਸਿੰਘ, ਲਾਲ ਸਿੰਘ ਤੇ ਕਰਨ ਸਿੰਘ ਆ ਜੁੜੇ। 6800 ਘੋੜ ਸਵਾਰਾਂ ਨਾਲ ਉਨ੍ਹਾਂ ਨੇ ਜਮਨਾ ਪਾਰ ਹਮਲੇ ਦੀ ਠਾਣੀ ਤਾਂ ਕਿ ਮਿਰਜ਼ਾ ਸ਼ਫੀ ਨੂੰ ਪਿਛੋਂ ਘੇਰਿਆ ਜਾ ਸਕੇ। 25 ਫਰਵਰੀ, 1781 ਨੂੰ ਰਡੌਰ ਦੇ ਕੈਂਪ ਤੇ ਫਿਰ 28 ਫਰਵਰੀ ਨੂੰ ਸਿਕੰਦਰਾ ਦੇ ਕੈਂਪ ਉੱਤੇ ਹਮਲਾ ਕੀਤਾ ਜਿਸ ਨਾਲ ਮਿਰਜਾ ਸ਼ਫੀ ਹਿੱਲ ਗਿਆ। ਸਿੱਖਾਂ ਨੇ 11 ਮਾਰਚ ਨੂੰ ਹਮਲੇ ਵਿੱਚ 3000 ਘੋੜੇ ਹਥਿਆ ਲਏ। ਮਿਰਜ਼ਾ ਸ਼ਫੀ ਦੇ ਮਦਦਗਾਰਾਂ ਮਹਾਰਾਜਾ ਪਟਿਆਲਾ ਅਮਰ ਸਿੰਘ, ਸਪੁੱਤਰ ਸਾਹਿਬ ਸਿੰਘ, ਭਾਗ ਸਿੰਘ, ਭੰਗਾ ਸਿੰਘ ਨੂੰ ਵੱਖ ਕਰਨ ਲਈ ਜੱਸਾ ਸਿੰਘ ਆਹਲੂਵਾਲੀਆ ਨੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ ਤਾਂ ਉਹ ਪਿਛੇ ਹੱਟ ਗਏ। ਮੁਗਲ ਜਰਨੈਲ ਮਿਰਜ਼ਾ ਸ਼ਫੀ ਗੁਰੀਲਾ ਯੁੱਧ ਵਿੱਚ ਸਿੱਖਾਂ ਨੂੰ ਮਾਤ ਨਾ ਪਾ ਸਕਿਆ ਤੇ 12 ਜੂਨ, 1781 ਨੂੰ ਬਘੇਲ ਸਿੰਘ ਤੇ ਗੁਰਦਿੱਤ ਸਿੰਘ ਨੂੰ ਦੋਸਤੀ ਦਾ ਹੱਥ ਵਧਾਉਣ ਲਈ ਖ਼ਤ ਲਿਖਿਆ। ਬਦਲੇ ਵਿੱਚ ਰਡੌਲ, ਬਬੀਨ ਤੇ ਸ਼ਾਮਗੜ੍ਹ ਦੇਣੇ ਮੰਨੇ ਪਰ ਬਘੇਲ ਸਿੰਘ ਨੇ ਆਪਣੀਆਂ ਸ਼ਰਤਾਂ ਰੱਖੀਆਂ।

10 ਜੂਨ, 1781 ਦੇ ਖ਼ਤ ਅਨੁਸਾਰ ‘ਨਜਫ ਖਾਨ ਨੇ ਅੰਬਰ ਸ਼ਾਹ ਨੂੰ ਦਿੱਲੀ ਤੋਂ ਮਿਰਜ਼ਾ ਸ਼ਫੀ ਕੋਲ 40, 000 ਸਿਪਾਹੀ ਤੇ ਤੋਪਾਂ ਦੇ ਕੇ ਘੱਲਿਆ। ਸਿੱਖਾਂ ਨਾਲ ਭਰਵਾਂ ਯੁੱਧ ਹੋਇਆ ਜਿਸ ਵਿੱਚ 10 ਤੋਂ 15 ਹਜ਼ਾਰ ਸ਼ਾਹੀ ਫੌਜ ਮਾਰੀ ਗਈ ਤੇ ਤੋਪਾਂ ਵੀ ਹੱਥੋਂ ਗਈਆਂ। ਸਿੱਖਾਂ ਕੋਲੋਂ ਬੁਰੀ ਹਾਰ ਖਾਣ ਪਿਛੋਂ ਮੁਗਲ ਫੌਜਾਂ ਪਾਣੀਪਤ ਮੁੜ ਆਈਆਂ। 6 ਅਪ੍ਰੈਲ 1782 ਨੂੰ ਨਜਫ ਖਾਂ ਦੀ ਮੌਤ ਹੋ ਗਈ। ਫਰਵਰੀ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ ਤੇ ਹੋਰ ਜਰਨੈਲ 70, 000 ਸਿਪਾਹੀ ਲੈ ਕੇ ਗਾਜ਼ੀਆਬਾਦ, ਬੁਲੰਦ ਸ਼ਹਿਰ ਤੇ ਖੁਰਜਾ ਉੱਤੇ ਜਾ ਚੜ੍ਹੇ। ਸਭ ਨੇ ਜੋ ਖੋਹਿਆ ਉਸ ਦਾ ਦਸਵੰਧ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ ਜੋ ਇੱਕ ਲੱਖ ਸੀ। ਫਿਰ ਇਨ੍ਹਾਂ ਨੇ ਅਲੀਗੜ੍ਹ, ਟੁੰਡਲਾ, ਹਾਥਰਸ, ਸ਼ਿਕੋਹਾਬਾਦ ਤੇ ਫਰੁਖਾਬਾਦ ਜਾ ਲੁੱਟੇ। ਬਘੇਲ ਸਿੰਘ ਹੱਥ ਇੱਕ ਹੀਰਿਆਂ ਜੜ੍ਹੀ ਸੋਟੀ ਲੱਗੀ ਜੋ ਉਸ ਸਮੇਂ 33, 000 ਰੁਪਏ ਦੀ ਸੀ। ਮੁੜਦਿਆਂ ਨੇ ਆਗਰਾ ਲੁੱਟਿਆ। ਸਿੱਖ ਹੁਣ ਦਿੱਲੀ ਉਤੇ ਭਾਰੂ ਹੋ ਗਏ ਸਨ। 8 ਮਾਰਚ, 1783 ਬਘੇਲ ਸਿੰਘ ਨੇ 40, 000 ਫੌਜ ਨਾਲ ਜਮੁਨਾ ਕੰਢੇ ਬਗਗਾੜੀ ਘਾਟ ਉਤੇ ਕਬਜ਼ਾ ਕਰ ਲਿਆ। ਫਿਰ ਮਲਕ ਗੰਜ ਤੇ ਸਬਜ਼ੀ ਮੰਡੀ ਜਾ ਲੁੱਟੇ ਤੇ ਮੁਗਲਪੁਰਾ ਤੇ ਮੈਹਤਾਬਪੁਰਾ ਜਾ ਘੇਰੇ। ਸਿੱਖ ਅਜਮੇਰੀ ਗੇਟ ਰਾਹੀਂ ਦਿੱਲੀ ਵਿੱਚ ਜਾ ਦਾਖ਼ਲ ਹੋਏ ਤੇ ਹੌਜ਼ ਕਾਜ਼ੀ ਜਾ ਲੁੱਟਿਆ। ਬਾਦਸ਼ਾਹ ਨੇ ਸਮਰੋ ਬੇਗਮ ਨੂੰ ਬੁਲਾ ਭੇਜਿਆ। ਏਨੇ ਨੂੰ ਜੱਸਾ ਸਿੰਘ ਰਾਮਗੜ੍ਹੀਆ ਤੇ ਜੱਸਾ ਸਿੰਘ ਆਹਲੂਵਾਲੀਆ ਹਿਸਾਰ ਵਲੋਂ 10, 000 ਫੌਜ ਲੈ ਕੇ ਪਹੁੰਚ ਗਏ। ਬਘੇਲ ਸਿੰਘ ਨੇ ਜਿਥੇ ਆਪਣੇ ਤੀਹ ਹਜ਼ਾਰ ਸਿਪਾਹੀ ਰੱਖੇ ਸਨ ਉਹ ਹੁਣ ਤੀਸ ਹਜ਼ਾਰੀ ਨਾਮ ਨਾਲ ਪ੍ਰਸਿੱਧ ਹੈ।

17 ਮਾਰਚ, 1783 ਦਾ ਉਹ ਇਤਿਹਾਸਕ ਦਿਨ ਹੈ ਜਦ ਸਿੱਖਾਂ ਨੇ ਲਾਲ ਕਿਲ੍ਹੇ ਉੱਤੇ ਸਿੱਖ ਝੰਡਾ ਜਾ ਫਹਿਰਾਇਆ। ਸ਼ਾਹ ਆਲਮ ਜਾ ਛੁਪਿਆ। ਜੱਸਾ ਸਿੰਘ ਆਹਲੂਵਾਲੀਆ ਨੂੰ ਤਖ਼ਤ ਉਤੇ ਬਿਠਾਇਆ ਗਿਆ ਤੇ ਮੋਰ ਪੰਖ ਝੁਲਾਏ ਗਏ। ਜੱਸਾ ਸਿੰਘ ਰਾਮਗੜ੍ਹੀਆ ਨੇ ਇਸ ਨੂੰ ਨਾਪਸੰਦ ਕੀਤਾ ਤਾਂ ਆਹਲੂਵਾਲੀਆ ਨੇ ਤਖ਼ਤ ਛੱਡ ਦਿੱਤਾ। ਇਸ ਤਰ੍ਹਾਂ ਆਪਸ ਦੀ ਈਰਖਾ ਨੇ ਸਿੱਖਾਂ ਹੱਥ ਆਇਆ ਦਿੱਲੀ ਦਾ ਰਾਜ ਗੁਆ ਦਿੱਤਾ। ਦੀਵਾਨੇ-ਖਾਸ ਤੇ ਦੀਵਾਨੇ-ਆਮ ਲੁੱਟਕੇ ਹਟੇ ਸਨ ਕਿ 12 ਮਾਰਚ ਨੂੰ ਸਮਰੋ ਬੇਗਮ ਦਿੱਲੀ ਆ ਗਈ ਤੇ ਉਸ ਨੇ ਸ਼ਾਹ ਆਲਮ ਦੂਜੇ ਨੂੰ ਸਿੱਖਾਂ ਬਾਰੇ ਦੱਸਿਆ ਤੇ ਬਘੇਲ ਸਿੰਘ ਨਾਲ ਗੱਲ ਕਰਨ ਲਈ ਕਿਹਾ। ਬਘੇਲ ਸਿੰਘ ਨੂੰ ਮਿਲ ਕੇ ਬੇਗਮ ਸਮਰੋ ਨੇ ਬਾਦਸ਼ਾਹ ਤੋਂ ਇਹ ਸ਼ਰਤਾਂ ਮਨਵਾਈਆਂ। (ੳ) ਖਾਲਸੇ ਨੂੰ ਤਿੰਨ ਲੱਖ ਇਵਜ਼ਾਨਾ ਜੁਰਮਾਨੇ ਵਜੋਂ ਦਿੱਤਾ ਜਾਵੇਗਾ। (ਅ) ਬਘੇਲ ਸਿੰਘ ਦਿੱਲੀ ਵਿੱਚ ਚਾਰ ਹਜ਼ਾਰ ਸਿਪਾਹੀ ਰੱਖ ਸਕਦਾ ਹੈ। ਉਸ ਦਾ ਦਫ਼ਤਰ ਸਬਜ਼ੀ ਮੰਡੀ ਹੋਵੇਗਾ। (ੲ) ਬਘੇਲ ਸਿੰਘ ਨੂੰ ਸਤ ਸਿੱਖ ਇਤਿਹਾਸਕ ਗੁਰਦੁਆਰੇ ਬਨਾਉਣ ਦੀ ਖੁੱਲ੍ਹ ਹੋਵੇਗੀ ਜੋ ਜਲਦੀ ਹੀ ਪੂਰਨ ਕਰਨ ਤੇ ਬਘੇਲ ਸਿੰਘ ਵਾਪਸ ਜਾਵੇਗਾ। (ਸ) ਬਘੇਲ ਸਿੰਘ ਸਾਰੀ ਦਿੱਲੀ ਦੀ ਚੁੰਗੀ ਉਗਰਾਹੇਗਾ ਤੇ ਛਿਆਨੀ (ਰੁਪੈ ਵਿੱਚੋਂ ਛੇ ਆਨੇ) ਆਪਣੇ ਖਰਚ ਲਈ ਲਵੇਗਾ, ਜਿਸ ਵਿੱਚੋਂ ਗੁਰਦੁਆਰੇ ਬਣਾਏ ਜਾਣਗੇ। (ਹ) ਦਿੱਲੀ ਵਿੱਚ ਰਹਿੰਦੇ ਹੋਏ ਸਿੱਖ ਕੋਈ ਲੁੱਟ-ਖੋਹ ਨਹੀਂ ਕਰਨਗੇ।

ਇਹ ਵੇਰਵੇ ਵੱਖ ਵੱਖ ਲਿਖਾਰੀਆਂ ਨੇ ਥੋੜੇ ਫਰਕ ਨਾਲ ਦਿਤੇ ਹਨ। ਡਾ: ਗੋਪਾਲ ਸਿੰਘ ਅਨੁਸਾਰ ਬਘੇਲ ਸਿੰਘ ਨੇ ਦਿੱਲੀ ਨੂੰਮਾਰਚ 1783 ਵਿੱਚ ਥੋੜੇ ਸਮੇਂ ਲਈ ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਪਰ ਮਗਰੋਂ 3 ਲੱਖ ਨਕਦ ਲੈ ਕੇ ਤੇ ਰੁਪਏ ਵਿੱਚੋਂ ਛੇ ਆਨੇ ਚੁੰਗੀ ਵਜੋਂ ਲੈ ਕੇ ਉਸ ਦਿਲੀ ਖਾਲੀ ਕਰ ਦਿਤੀ ਤੇ 7 ਗੁਰ ਅਸਥਾਨਾ ਬਣਾਉਣ ਦਾ ਵਾਅਦਾ ਵੀ ਹੋਇਆ ਜੋ 1788 ਈ: ਵਿਚ ਪੂਰਾ ਹੋਇਆ। ਸਮਝੌਤੇ ਪਿਛੋਂ 4000 ਸਿਪਾਹੀਆਂ ਨਾਲ ਬਘੇਲ ਸਿੰਘ ਨੇ ਸਤ ਗੁਰਦੁਆਰੇ ਮਾਤਾ ਸੁੰਦਰੀ, ਮਜਨੂੰ ਟਿਲਾ, ਮੋਤੀ ਬਾਗ, ਬੰਗਲਾ ਸਾਹਿਬ, ਸੀਸ ਗੰਜ, ਰਕਾਬ ਗੰਜ, ਬਾਲਾ ਸਾਹਿਬ ਪਹਿਲ ਦੇ ਆਧਾਰ ਉਤੇ ਉਸਾਰੇ। ਸਭ ਤੋਂ ਪਹਿਲਾਂ ਤੇਲੀਵਾੜਾ ਵਿੱਚ ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ ਦੇ ਠਹਿਰਨ ਵਾਲੇ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ।। ਫਿਰ ਮੁਹੱਲਾ ਜੈਪੁਰਾ ਵਿੱਚ ਬੰਗਲਾ ਸਾਹਿਬ ਦੇ ਨਾਮ ਤੇ ਉਸ ਥਾਂ ਬਣਾਇਆ ਗਿਆ ਜਿੱਥੇ ਗੁਰੂ ਹਰਿਕਿਸ਼ਨ ਜੀ ਜੋਤੀ ਜੋਤ ਸਮਾਏ ਸਨ । ਫਿਰ ਜਮਨਾ ਦੇ ਕਿਨਾਰੇ ਸ੍ਰੀ ਗੁਰੂ ਹਰਿਕਿਸ਼ਨ ਜੀ, ਮਾਤਾ ਸੁੰਦਰੀ ਜੀ  ਤੇ ਮਾਤਾ ਸਾਹਿਬ ਦੇਵਾਂ ਦੇ ਅੰਗੀਠੇ ਦੀ ਯਾਦਗਾਰ ਕਾਇਮ ਕੀਤੀ। ਫਿਰ ਗੁਰਦੁਆਰਾ ਰਕਾਬ ਗੰਜ ਉਸ ਅਸਥਾਨ ਤੇ ਬਣਾਇਆ ਜਿੱਥੇ ਜਿਥੇ ਗੁਰੂ ਤੇਗ ਬਹਾਦੁਰ ਜੀ ਦੇ ਧੜ ਦਾ ਸਸਕਾਰ ਕੀਤਾ ਗਿਆ ਸੀ।ਫਿਰ ਇਕ ਬੁੱਢੇ ਮਾਸ਼ਕੀ ਦੀ ਤੀਵੀਂ ਦੀ ਦੱਸ ਤੇ ਮਸਜਿਦ ਵਾਲੀ ਥਾਂ ਤੇ ਬਘੇਲ ਸਿੰਘ ਨੇ ਇਕ ਨਿੱਕਾ ਜਿਹਾ ਥੜਾ ਬਣਵਾਇਆ। ਮੁਸਲਮਾਨਾਂ ਨੇ ਮਸੀਤ ਢਾਹੇ ਜਾਣ ਤੇ ਵਿਰੋਧ ਕੀਤਾ ਤਾਂ ਝੜਪ ਵੀ ਹੋਈ ਮਗਰੋਂ ਬਾਦਸ਼ਾਹ ਦੇ ਵਜ਼ੀਰ ਵਲੋਂ ਰਾਹ ਕੱਢ ਲਿਆ ਗਿਆਪ ਮਸੀਤ ਦੀ ਪਿਛਲੀ ਬਾਹੀ ਨੂੰ ਤੋੜਿਆ ਗਿਆ। ਥੜਾ ਵੀ ਕਾਇਮ ਰਿਹਾ।ਸਿੱਖਾਂ ਨੂੰ ਖੁਸ਼ ਕਰਨ ਲਈ ਕੁਝ ਜ਼ਮੀਨ ਬਾਜ਼ਾਰ ਤੇ ਕੋਤਵਾਲੀ ਨਲ ਛੱਡ ਕੇ ਇਕ ਬਾਰਾਂਦਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਬਣਵਾ ਦਿਤੀ।(20) ਰਤਨ ਸਿੰਘ ਭੰਗੂ ਲਿਖਦਾ ਹੈ:

ਸਬਜ਼ੀ ਮੰਡੀ ਡੇਰਾ ਲਾਇਓ ਔ ਚਬੂਤਰਯੋ ਛਯਾਨੀ ਆਇ। ਹੁਕਮ ਦਿੱਲੀ ਮੱਧ ਸਿੰਘ ਤੁਰੇ ਮਿਲੇ ਸੂਬੇ ਬਹੁ ਆਇ। ਤੋ ਸਿੰਘ ਜੀ  ਕੰਮ ਡੇਹਰਨ ਤੋਰਾ। ਪ੍ਰਿਥਮ ਦੀਓ ਹੋਤ ਕੰਮ ਜੋ ਥੋੜਾ। ਜਹਾਂ ਮਾਤ ਥੀ ਦੋਊ ਰਹੀ। ਜਗਾ ਪੀਹੜੇ ਤਹਿੰ ਬਨਵਾਈ। ਹੁਤੀ ਸਾਹਬ ਦਈ ਔ ਸੁੰਦ੍ਰੀਉ ਮਾਤ। ਗੁਰਪਤਨੀ ਸਭ ਜਗ ਬਖਯਾਤ। ਪੰਜਵੇਂ ਝੰਡੋ ਹਰਿਕ੍ਰਿਸ਼ਨ ਜੀ ਜਹਿੰ ਬਹੇ। ਜੈ ਸਿੰਘ ਪੁਰ ਮਧ ਬੰਗਲੇ।ਸੁਗਮ ਭਾਂਤ ਪੰਜ ਡੇਹਰੇ ਭਏ। ਮੱਡ ਝੰਡੇ ਪੰਜ ਕੜਾਹ ਕਰ ਦਏ। ਹੁਤੀ ਤੇਗ ਬਹਾਦਰ ਜਾਗਾ ਦੋਊ। ਉਪਰ ਮਸੀਤ ਚਿਣ ਰਖੀ ਥੀ ਸੋਊ। ਸਿੰਘ ਜੀ ਕਹਯੋ ਮਸੀਤ ਹੋਵੇ ਗੇਰ। ਤੋ ਡੇਹਰੋ ਬਨਾਵੈਂਗੇ ਫੇਰ। ਸੁਨ ਤੁਰਕਨ ੳਹਿੰ ਅਗ ਲਗੀ ਗਿਰਨ ਮਸੀਤਨ ਨਾਇ। ਗੇਰ ਮਸੀਤੇਂ ਕਿਮ ਜੀਏਂ ਜਹਿੰ ਨਿਮਾਜ਼ ਪੜਾਇ। ਮਿਲ ਸਭ ਤੁਰਕ ਗਏ ਸਾਹਿ ਕੋਲ। ਸਭੀ ਮੁਲਾਣੇ ਸਦ ਲਏ ਬੋਲ। ‘ਭਯੋ ਕਾਫਿਰ ਕਹਿੰ ਅਬ ਪਾਤਸਾਹਿ।ਆਖੇ ਮਸੀਤ ਦੁਇ ਦਿਹ ਗਿਰਾਇ। ਹਮ ਜੀਵਤ ਕਿਮ ਮਸੀਤ ਗਿਰਨ ਦੇਹਿੰ। ਬਿਨਾ ਦਿਲੀ ਕਰਵਾਇ ਥੇਹ। ਸਾਹ ਕਹੀ ਉਮ ਅਗੈ ਨ ਕਹੀ। ਹਮ ਦਈ ਲਿਖਾਇ ਅਬ ਔਖੀ ਭਈ। ਜੋ ਹਮ ਲਿਖਤ ਚਹੈ ਅਬ ਮੋੜੀ। ਬਘੇਲ ਸਿੰਘ ਸੋਂ ਹੋ ਜਾਇ ਤੋੜ ਵਿਛੋੜੀ। ਡੇਰਾ ਪਉਗ ਚਕ ਹਮਦੇਸ ਮਾਹਿ। ਹਮ ਕੌਲ ਕਸਮ ਤੇ ਝੂਠੇ ਪਾਹਿ। ਵਹਿ ਤੁਰਤ ਦੇਵ ਮਲਕ ਉਜਾੜ।ਕਯਾ ਜਾਣੈ ਲੈ ਦਿਲੀ ਹੀ ਮਾਰ। ਹਮ ਕੋ ਉਮ ਖਰਾਬ ਕਰਵਾਵੈ। ਦੋਊ ਜਹਾਨੋਂ ਹਮੇਂ ਗਵਾਵੇ। ਉਸ ਨੇ ਗੁਰੂ ਸਾਹਿਬਾਨ ਨਾਲ ਸਬੰਧਿਤ 7 ਸਥਾਨਾਂ ਦੀ ਨਿਸ਼ਾਨਦੇਹੀ ਕੀਤੀ, ਉਨ੍ਹਾਂ  7 ਥਾਵਾਂ ਤੇ 7 ਮਹੀਨੇ ਦੇ ਥੋੜੇ ਸਮੇਂ ਵਿਚ ਅਪ੍ਰੈਲ ਤੋਂ ਨਵੰਬਰ 1783 ਤੱਕ ਗੁਰਦੁਆਰੇ ਬਣਵਾਏ। (

ਬਘੇਲ ਸਿੰਘ ਦੀ ਸਿੱਖ ਕੌਮ ਲਈ ਇਹ ਬਹੁਤ ਵੱਡੀ ਦੇਣ ਸੀ। ਬਾਦਸ਼ਾਹ ਆਲਮ ਦੂਜਾ ਬਘੇਲ ਸਿੰਘ ਨੂੰ ਮਿਲਣ ਦਾ ਇਛੁਕ ਸੀ ਪਰ ਇਸ ਲਈ ਬਘੇਲ ਸਿੰਘ ਨੇ ਸ਼ਰਤਾਂ ਰੱਖੀਆਂ ਕਿ ਉਹ ਸਿਰ ਨਹੀਂ ਝੁਕਾਏਗਾ, ਇਕੱਲਾ ਨਹੀਂ ਆਏਗਾ ਤੇ ਕਿਸੇ ਦਾ ਕੋਈ ਬੁਰਾ ਕਟਾਖ ਨਹੀਂ ਸਹੇਗਾ। ਬਾਦਸ਼ਾਹ ਦੇ ਮੰਨਣ ਉਤੇ ਸਭ ਬੁਚੜਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਗਈਆਂ। ਹਾਥੀ ਦੀ ਸਵਾਰੀ ਉੱਤੇ ਬਘੇਲ ਸਿੰਘ, ਸ਼ਾਹੀ ਦਰਬਾਰ ਸ਼ਸ਼ਤਰਧਾਰੀ ਸਿੱਖਾਂ ਸਮੇਤ ਪਹੁੰਚਿਆ, ਬਾਦਸ਼ਾਹ ਮਿਲਣ ਉੱਤੇ ਖੁਸ਼ ਹੋਇਆ ਤੇ ਤੋਹਫੇ ਦਿੱਤੇ। ਗੁਰਦੁਆਰਾ  ਸੀਸ ਗੰਜ ਸਾਹਿਬ ,  ਗੁਰਦੁਆਰਾ ਰਕਾਬ ਗੰਜ ਸਾਹਿਬ ਗੁਰਦੁਆਰਾ ਮਜਨੂੰ ਕਾ ਟਿੱਲਾ ਗੁਰਦੁਆਰਾ ਬੰਗਲਾ ਸਾਹਿਬ ,  ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ ਗੁਰਦੁਆਰਾ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ. ਸੰਨ 1784 ਤੇ ਫਿਰ 1789 ਵਿੱਚ ਜਮਨਾ ਪਾਰੋਂ ਉਗਰਾਹੀਆਂ ਚੱਲਦੀਆਂ ਰਹੀਆਂ। (23,24) ਬਘੇਲ ਸਿੰਘ ਦੀ ਮੌਤ 1800 ਵਿੱਚ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ ਸਿੱਖ ਰਾਜ ਦਾ ਇੱਕ ਉਜਲ ਸਿਤਾਰਾ ਸਿੱਖਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਲਿਜਾ ਕੇ ਰੱਬ ਨੂੰ ਪਿਆਰਾ ਹੋ ਗਿਆ।

Punjab is once again at No. 1, Now for Cancer ! (By Dr. Harshinder Kaur)

ਪੰਜਾਬ ਹਿਤੈਸ਼ੀਓ ! ਪੰਜਾਬ ਇਕ ਵਾਰ ਫਿਰ ਨੰਬਰ ਵਨ ਉੱਤੇ !

ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ।

DR HARSHINDER KAUR


ਡਾ. ਹਰਸ਼ਿੰਦਰ ਕੌਰ,ਐੱਮ.ਡੀ., ਪਟਿਆਲਾ (0175-2216783)

ਆਓ ਝਾਤ ਮਾਰੀਏ !

  1. ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿਚ ਮਚਾਈ ਤਬਾਹੀ। ਕਾਰਨ – ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ!
  2. ਤਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿਚ ਪਾਬੰਦੀ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ! (ਟਾਈਮਜ਼ ਆਫ਼ ਇੰਡੀਆ 25 ਅਕਤੂਬਰ 2018)
  3. ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ ਨਹੀਂ! (ਇੰਡੀਅਨ ਐਕਸਪ੍ਰੈਸ)
  4. ਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲਗ ਪਈ। ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੈ। (ੲੰਡੀਆ ਵਾਟਰ ਪੋਰਟਲ (21 ਨਵੰਬਰ 2019)
  5. ਮਾਲਵਾ ਕੀਟਨਾਸ਼ਕ ਸਪਰੇਅ ਦਾ ਭੰਡਾਰ – ਭਾਰਤ ਦਾ ‘ਕੈਂਸਰ ਕੈਪੀਟਲ! ਪੂਰੇ ਪੰਜਾਬ ਵਿਚ ਵਰਤੇ ਜਾ ਰਹੇ ਕੈਮੀਕਲਾਂ ਦਾ 75 % ਹਿੰਸਾ ਸਿਰਫ਼ ਮਾਲਵਾ ਵਿਚ ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਰਿਕਾਰਡ। ਏਸੇ ਹੀ ਦੌਰਾਨ 6 ਖੋਜਾਂ ਵਿਚ ਮਾਲਵਾ ਦੇ ਲੋਕਾਂ ਦੀ ਲਿਆਕਤ ਅਤੇ ਬੱਚੇ ਜੰਮਣ ਦੀ ਸਮਰਥਾ ਘਟੀਆਂ। ਹਵਾ, ਪਾਣੀ, ਮਿਟੀ ਅਤੇ ‘ਫੂਡ-ਚੇਨ’ (ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਅੰਸ਼ ਮਿਲੇ।
  6. ਮਾਲਵੇ ਦੇ ਦੋ ਪਿੰਡਾਂ-ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ ਵਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ, ‘ਐਗਰੀਕਲਚਰਲ ਸਾਈਂਸਿਸ’ ਜਰਨਲ ਵਿਚ ਛਪੀ, ਖੋਜ ਵਿਚ ਲਭੇ ਤਥ ਛਪੇ। ਦੋਨਾਂ ਪਿੰਡਾਂ ਦੇ 81 % ਲੋਕ ਮੰਨੇ ਕਿ ਉਹ ਲੋੜੋਂ ਵਧ ਕੀਟਨਾਸ਼ਕ ਵਰਤ ਰਹੇ ਹਨ। ਕਣਕ ਬੀਜਣ ਲਗਿਆਂ ‘ਸੀਜ਼ਨ’ ਦੌਰਾਨ ਹੀ ਤਿੰਨ ਵਾਰ ਸਪਰੇਅ ਕੀਤਾ ਗਿਆ। ਮੀਂਹ ਦੇ ਬਾਦ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਤੇ ਫੈਕਟਰੀਆਂ ਦੀ ਗੰਦਗੀ ਤੋਂ ਪ੍ਰਦੂਸ਼ਿਤ ਹੋਇਆ। ਸਬਜ਼ੀਆਂ ਅਤੇ ਦਾਲਾਂ ਵਿਚ ਕਰੋਮੀਅਮ, ਮੈਂਗਨੀਜ਼, ਨਿਕਲ, ਕੌਪਰ, ਸਿਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿਚ ਲਭੇ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ ਵਿਚ ਜਰ ਹੀ ਨਹੀਂ ਸਕਦਾ।
    ਘਗਰ ਨਦੀ ਦੇ ਪਾਣੀ ਵਿਚ ਜਿੰਨੇ ਜ਼ਹਿਰੀਲੇ ਤਤ ਲਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹਦ ਤੋਂ 100 ਗੁਣਾ ਵਧ ਹਨ। ਇਹ ਹਨ- ਨਿਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਤੇ ਹੋਰ ਕਈ ਹਾਨੀਕਾਰਕ ਤਤ। ਇਨ੍ਹਾਂ ਤੋਂ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨਾਲ ਪੀੜਤ ਲਗਭਗ ਹਰ ਘਰ ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਦਾ ਭੰਡਾਰ ਸੀ। ਅਨੇਕ ਬੱਚੇ ਜੰਮਦੇ ਹੀ ਮਰ ਗਏ, ਜਾਂ ਵਕਤ ਤੋਂ ਪਹਿਲਾਂ ਜੰਮੇ ਤੇ ਅਨੇਕ ਗਰਭ ਵਿਚ ਹੀ ਮਰ ਗਏ। ਇਨ੍ਹਾਂ ਦੀ ਬਾਕੀ ਪੰਜਾਬ ਨਾਲੋਂ 5 ਗੁਣਾ ਵਧ ਗਿਣਤੀ ਸੀ।
    ਅਨੇਕਾਂ ਬੱਚੇ ਕਮਜ਼ੋਰ ਯਾਦਦਾਸ਼ਤ ਵਾਲੇ ਜਾਂ ਮੰਦਬੁਧ ਲਭੇ। ਕੁਝ ਦੇ ਦੰਦਾਂ ਦੁਆਲੇ ਜਬਾੜੇ ਉੱਤੇ ਨੀਲੀ ਲਕੀਰ ਲਭੀ ਜਾਂ ਦਾਗ਼ ਸੀ ਅਤੇ ਸਭ ਨੂੰ ਢਿਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਸਨ। ਇਨ੍ਹਾਂ ਦੇ ਸਰੀਰਾਂ ਵਿਚ ਮਾੜੇ ਕੈਮੀਕਲਾਂ ਲਭੇ। ਤਕਲੀਫ਼ਦੇਹ ਗਲ ਇਹ ਸੀ ਕਿ ਇਨ੍ਹਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਉਨ੍ਹਾਂ ਦੇ ਆਪਣੇ ਹੀ ਵਰਤੇ ਫਸਲਾਂ ਤੇ ਵਾਧੂ ਕੀਟਨਾਸ਼ਕਾਂ ਤੋਂ ਹੋ ਰਹੇ ਹਨ ਜੋ ਪਾਣੀ ਰਾਹੀਂ ਧਰਤੀ ਹੇਠ ਜ਼ਹਿਰ ਭਰ ਰਹੇ ਹਨ। ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਕੀਟਨਾਸ਼ਕਾਂ ਨੂੰ ਛਡਣ ਬਾਰੇ ਹਿਚਕਿਚਾ ਰਹੇ ਸਨ।
  7. ਕਈ ਖੋਜ ਪਤਰ ਵੀ ਇਸ ਸੰਬੰਧ ਵਿਚ ਛਪੇ ਹੋਏ ਹਨ।ਸਾਈਲੈਂਟ ਫੀਲਡਜ਼ (2 ਜੂਨ 2015) ਮੁਤਾਬਿਕ ਪੰਜਾਬ ਵਿਚ ਪੈਸਟੀਸਾਈਡ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ। ਖੂਹਾਂ ਵਿਚ ਪਾਣੀ ਇਹ “ਟੌਕਸਿਕ ਕੌਕਟੇਲ” ਭਰੇ ਪਏ ਹਨ ਤੇ 20 % ਵਿਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵਧ ਹੋਣ ਨਾਲ ਬੱਚਿਆਂ ਵਿਚ ‘ਬਲੂ ਬੇਬੀ ਸਿੰਡਰੋਮ’ (ਮੈਟਹੀਮੋਗਲੋਬੀਨੀਮੀਆ) ਬੀਮਾਰੀ (ਨੀਲਾ ਪੈ ਜਾਣਾ) ਦਿਸਣ ਲਗ ਪਈ ਹੈ।
  8. ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿਚ ਬੱਚਿਆਂ ਅੰਦਰ ਸਿੱਕੇ, ਨਿਕਲ ਅਤੇ ਆਰਸੈਨਿਕ ਦੇ ਅੰਸ਼ ਮਿਲੇ।ਆਂਧਰਾ ਪ੍ਰਦੇਸ ਦੇ ਇਲੂਰੂ ਇਲਾਕੇ ਵਿਚ ਇਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਲੱਭੇ ਜੋ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ।
  9. ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਮਰਦਿਆਂ ਵੇਖਿਆ। ਪੀ.ਜੀ.ਆਈ. ਚੰਡੀਗੜ੍ਹ ਤੋਂ ਪਤਾ ਲਗਾ ਕਿ ਪਾਣੀ ਵਿਚ ਰਲੇ ਕੈਮੀਕਲਾਂ ਤੋਂ ਇਹ ਬੀਮਾਰੀ ਹੋਈ। ਹੁਣ ਗੱਡੀ ਨੰਬਰ 54703 ਬੀਕਾਨੇਰ ਵਲ 60-ਕੁ ਮਰੀਜ਼ ਕੈਂਸਰ ਦੇ ਇਲਾਜ ਲਈ ਰੋਜ਼ ਲਿਜਾ ਰਹੀ ਹੈ! (ਫਸਟ ਪੋਸਟ ਰਿਪੋਰਟ)।
  10. ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ। ਜਿਥੇ ਪੂਰੇ ਭਾਰਤ ਵਿਚ 80 ਕੈਂਸਰ ਦੇ ਮਰੀਜ਼ ਪ੍ਰਤੀ ਇਕ ਲਖ ਲੋਕਾਂ ਵਿਚੋਂ ਹਨ, ਪੰਜਾਬ ਵਿਚ ਇਹ 90 ਹਨ। ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅੰਨ ਨਹੀਂ, ਮੌਤ ਬੀਜੀ ਜਾਣ ਲਗ ਪਈ ਹੈ। (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ) (“ਦਾ ਗ਼ਾਰਡੀਅਨ”, 1 ਜੁਲਾਈ 2019)।
  11. ਅਬੋਹਰ, ਜੋਧਪੁਰ ਐਕਸਪ੍ਰੈਸ ਹੁਣ “ਕੈਂਸਰ ਟਰੇਨ” ਜਾਣੀ ਜਾਂਦੀ ਹੈ ਜਿਸ ਵਿਚ ਬੀਕਾਨੇਰ ਤੋਂ ਸਸਤੇ ਇਲਾਜ ਲਈ ਰੋਜ਼ 100 ਕੈਂਸਰ ਦੇ ਮਰੀਜ਼ ਅਤੇ 200 ਨਾਲ ਜਾਣ ਵਾਲੇ ਸਫਰ ਕਰਦੇ ਹਨ। ਕਾਰਨ 1.5 % ਦੀ ਥਾਂ 20 % ਕੀਟਨਾਸ਼ਕ ਵਰਤੇ ਜਾ ਰਹੇ ਹਨ, 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਆ ਰਹੇ ਹਨ। (ਹਾਰਵੈਸਟ ਔਫ ਕੈਂਸਰ, 8 ਫਰਵਰੀ 2021)।
  12. ਭਾਰਤ ਸਰਕਾਰ ਦੀ ਰਿਪੋਰਟ ਹੈ ਕਿ 2010 – 2015 ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 % ਵਾਧਾ ਹੋਇਆ, ਜੋ ਮਹਾਰਾਸ਼ਟਰ ਤੇ ਉੱਤਰ ਪ੍ਰਦੇਸ ਤੋਂ ਬਾਦ ਪੰਜਾਬ ਵਿਚ ਸੀ ਤੇ ‘ਪਰ ਹੈਕਟੇਅਰ’ ਪੂਰੇ ਭਾਰਤ ਵਿਚੋਂ ਪੰਜਾਬ ਪਹਿਲੇ ਨੰਬਰ ਉੱਤੇ ਹੈ! ਹਰੀਕੇ ਵਿਚ ਮੱਛੀਆਂ, ਪੰਛੀ, ਕੀਟ-ਪਤੰਗੇ, ਬੂਟੇ ਅਤੇ ਧਰਤੀ ਲਈ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ।ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਵਾਂ ਵੀ ਇਨ੍ਹਾਂ ਦੇ ਪ੍ਰਭਾਵ ਹੇਠ ਆਉਣ ਲਗ ਪਈਆਂ ਹਨ। ਧਰਤੀ ਹੇਠਾਂ ਸਿੰਮ ਕੇ ਇਹ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚੇ ਹੋਏ ਹਨ। ਕੀਟਨਾਸ਼ਕ ਫੈਕਟਰੀਆਂ ਨੂੰ ਜੇ ਅਜ ਪੂਰੀ ਤਰ੍ਹਾਂ ਰੋਕ ਵੀ ਲਾ ਦਿਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿਚ ਇਕ ਸਦੀ ਲਗ ਸਕਦੀ ਹੈ।
  13. ਇੰਡੀਆ ਵਾਟਰ ਪੋਰਟਲ ਅਨੁਸਾਰ ਇਹ ਕੈਮੀਕਲ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਦੇ ਨੁਕਸ ਪੈਦਾ ਕਰਨ ਦੇ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਡੂੰਘਾ ਅਸਰ ਪਾ ਰਹੇ ਹਨ।
    ਮੌਜੂਦਾ ਹਾਲਾਤ ਕੀ ਹਨ ?
    ਯੂਨਾਈਟਿਡ ਨੇਸ਼ਨਜ਼ ਖੁਰਾਕ ਵਿਚ ਕੀਟਨਾਸ਼ਕਾਂ ਦੇ ਅੰਸ਼ਾਂ ਤੇ ਚਿੰਤਿਤ ਹੈ। ‘ਕਲੀਨੀਕਲ ਮੈਡੀਕਲ ਥੈਰਾਪਿਊਟਿਕਸ’ ਅਨੁਸਾਰ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਦੀ ਮਾਤਰਾ ਕਈ ਗੁਣਾ ਵਧ ਲਭੀ। ਕੀਟਨਾਸ਼ਕਾਂ ਦੀ ਵਰਤੋਂ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਤੋਂ ਬਚਾਉਣਾਂ ਸੀ। ਪਰ ਬੇਹਿਸਾਬੀ ਵਰਤੋਂ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵਲ ਨੂੰ ਚਾਲੇ ਪਾ ਕੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਕਾਰਣ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ। ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ, ਜਾਂ ਕੁਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿਚੋਂ ਬਥੇਰੇ ਅਗੋਂ ਬਚੇ ਜੰਮਣ ਯੋਗ ਨਹੀਂ ਰਹੇ! ਕੀ ਹਾਲੇ ਵੀ ਆਰਗੈਨਿਕ ਖਾਦਾਂ ਸ਼ੁਰੂ ਕਰਨ ਵਿਚ ਹੋਰ ਦੇਰੀ ਦੀ ਲੋੜ ਹੈ? ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਜਤਨਾਂ ਵਿਚ ਜੁਟੇ ਹਨ, ਪੰਜਾਬ ਦੇ ਅਸਲ ਜੋਧੇ ਅਤੇ “ਪੰਜਾਬ ਰਤਨ” ਹਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ!
  14. ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ, ਡਾਇਣ ਬਣ ਕੇ ਸਾਨੂੰ ਚੱਬ ਜਾਏਗੀ! ਇਹੋ “ਸਾਰ” ਹੈ। ਰੱਬ ਖ਼ੈਰ ਕਰੇ।

Endowed Professorship named in honor of Dr. Sukhmander Singh at Santa Clara University, USA

Congratulations to Professor Dr. Sukhmander Singh on the new Endowed Professorship named in his honor. Touched by Professor Singh’s care for students, one family donated $3 million to establish the Dr. Sukhmander Singh Endowed Professorship in Civil, Environmental, and Sustainable Engineering at the Santa Clara University, USA.

Dr. Sukhmander Singh obtained his Ph.D. in 1979 from the University of California, Berkeley, California (USA). He started teaching at Santa Clara University in 1986 and has been a Professor and Chairman of the Department of Civil Engineering since 1992. He is the Associate Dean at present. He was a Project Engineer and Manager for the Alyeska Pipeline Company where he studied the seismic stability and liquefaction for the entire 800-mile Trans Alaska pipeline. He was the Principal Investigator to analyze the failure of the San Pablo Clearwell Dam and re-design it.

He feels that Sikhs must understand the Sikh Philosophy as enshrined in Sri Guru Granth Sahib.  It is Gurus’ Hukam (Command) to Sikhs to understand Gurbani. Without that one cannot even begin to become a Sikh. Ritualistic practices overshadow the real message of the Gurus. Their focus today is more on ‘worshipping’ Sri Guru Granth Sahib than on understanding and following its Teachings.

Gurus did not feel the need for middlemen. Hence, they did not establish any priestly class.  We can get recognition by informing our friends and neighbors about who we are. We can live up to our full potential by understanding Sri Guru Granth Sahib for ourselves and sharing its sublime and universal concepts with the world.

‘ਤੱਤਾ’ -A true story of The Partition of India -(by) ਡਾ: ਤਰਲੋਚਨ ਸਿੰਘ ਔਜਲਾ

                                                                     ਡਾ: ਤਰਲੋਚਨ ਸਿੰਘ ਔਜਲਾ

Scarborough, Ontario (Canada), 647-532-1473

 ਜਦੋਂ ਮੈਂ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉੱਜੜ ਪੁੱਜੜ ਕੇ ਚੜ੍ਹਦੇ ਪੰਜਾਬ (ਭਾਰਤ) ਆਇਆ ਸਾਂ, ਉਦੋਂ ਮੇਰੀ ਉਮਰ ਮਸਾਂ 7 ਕੁ ਸਾਲ ਦੀ ਸੀ। ਦਿਲ ਵਿਚ ਉਸ ਵੇਲੇ ਤੋਂ ਹੀ ਇੱਕ ਤਮੰਨਾ ਸੀ, ਤਾਂਘ ਸੀ ਕਿ ਉਹ ਦਿਨ ਕਦੋਂ ਆਵੇਗਾ ਜਦੋਂ ਮੈਂਨੂੰ ਆਪਣੀ ਜਨਮ ਭੂਮੀ ਦੀ ਖੁਸ਼ਬੂ ਨਸੀਬ ਹੋਵੇਗੀ? ਸਿੱਖ ਪਰਿਵਾਰ ਵਿਚ ਜਨਮ ਲੈਣ ਕਰਕੇ ਦਿਲ ਵਿਚ ਇਹ ਵੀ ਇੱਕ ਹਸਰਤ ਸੀ ਕਿ ਜੇ ਪਰਮਾਤਮਾ ਦੀ ਕਿਰਪਾ ਹੋ ਜਾਏ ਤਾਂ ਬਾਬੇ ਨਾਨਕ ਦੀ ਜਨਮ ਭੂਮੀ ਦੇ ਵੀ ਦਰਸ਼ਨ ਕਰ ਲਈਏ। ਬਚਪਨ ਦੁੱਖਾਂ ਤਕਲੀਫਾਂ ਵਿਚ ਲੰਘ ਗਿਆ, ਜਵਾਨੀ ਬੱਚੇ ਪਾਲਣ ਅਤੇ ਘਰੇਲੂ ਕੰਮਾਂ ਵਿਚ ਬੀਤ ਗਈ ਅਤੇ ਹੁਣ ਜਦੋਂ ਬੁਢਾਪੇ ਨੇ ਪੂਰੇ ਪੈਰ ਪਸਾਰ ਲਏ ਤਾਂ ਭਾਵੇਂ ਉਮੀਦ ਘੱਟ ਸੀ, ਪਰ ਦਿਲ ਦੇ ਕਿਸੇ ਕੋਨੇ ਵਿਚ ਆਸ ਦੀ ਕਿਰਨ ਜਰੂਰ ਨਜ਼ਰ ਅਉਂਦੀ ਸੀ ਕਿ ਅਸੀਂ ਕਿਹੜੇ ਰੱਬ ਦੇ ਮਾਂਹ ਮਾਰੇ ਨੇ, ਰੱਬ ਸਾਡੀ ਆਸ ਵੀ ਕਿਤੇ ਪੂਰੀ ਕਰੇਗਾ।

ਜਿੰਨਾ ਚਿਰ ਭਾਰਤ ਵਿਚ ਰਿਹਾ, ਦੋਹਾਂ ਦੇਸਾਂ ਦੇ ਆਪਸੀ ਸਬੰਧਾਂ ਦੀ ਕੁੜੱਤਣ ਨੇ ਇਹ ਆਸ ਪੂਰੀ ਨਾ ਹੋਣ ਦਿੱਤੀ। ਹੁਣ ਜਦੋਂ ਕੈਨੇਡਾ ਆਏ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਘਰਾਂ ਦੇ ਕਰਜੇ ਤੋਂ ਵਿਹਲੇ ਹੋਏ, ਤਾਂ ਮਨ ਵਿਚ ਵਿਚਾਰ ਆਇਆ ਕਿ ਕਿਉਂ ਨਾ ਆਪਾਂ ਵੀ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਲਈ ਜਾਂਦੇ ਜਥੇ ਵਿਚ ਸ਼ਾਮਲ ਹੋ ਜਾਈਏ। ਅਰਜ਼ੀ ਦਿੱਤੀ ਤੇ ਬਾਕੀਆਂ ਦੇ ਨਾਲ ਮੈਨੂੰ ਤੇ ਮੇਰੀ ਪਤਨੀ ਨੂੰ ਵੀ ਵੀਜ਼ਾ ਮਿਲ ਗਿਆ। ਮੈਂ ਆਪਣੇ ਵੀਜ਼ੇ ਵਾਲੀ ਅਰਜ਼ੀ ਵਿਚ ਵੀ ਲਿਖਿਆ ਸੀ ਅਤੇ ਆਪਣੇ ਟਰੈਵਲ ਏਜੰਟ ਨੂੰ ਵੀ ਦੱਸਿਆ ਸੀ ਕਿ ਜੇ ਆਗਿਆ ਮਿਲ ਜਾਵੇ ਤਾਂ ਇਸ ਯਾਤਰਾ ਦੁਰਾਨ ਮੈਂ ਆਪਣੇ ਜੱਦੀ ਪਿੰਡ (ਉਕਾੜਾ ਦੇ ਕੋਲ, ਚੱਕ ਨੰਬਰ 25) ਵੀ ਜਾਣਾ ਚਾਹੁੰਦਾ ਹਾਂ। ਏਜੰਟ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਕਿ ਗੁਰਦਵਾਰੇ ਦੇ ਅਧਿਕਾਰੀ ਇਸ ਮਸਲੇ ਵਿਚ ਸਾਡੀ ਮਦਦ ਕਰ ਸਕਦੇ ਹਨ। ਆਪਣੇ ਪਿੰਡ ਜਾਣ ਲਈ ਇੰਨਾ ਉਤਾਵਲਾ ਸਾਂ ਕਿ ਮੈਂ ਆਪਣੇ ਤੌਰ ’ਤੇ ਗੁਰਦਵਾਰੇ ਦੇ ਪਰਧਾਨ ਜੀ ਨੂੰ ਇਸ ਬਾਰੇ ਚਿੱਠੀ ਵੀ ਲਿਖ ਦਿੱਤੀ।

ਅਖੀਰ, ਉਹ ਭਾਗਾਂ ਵਾਲਾ ਦਿਨ ਆ ਗਿਆ ਜਿਸ ਦੀ ਮੈਨੂੰ ਕਈ ਦਹਾਕਿਆਂ ਤੋਂ ਉਡੀਕ ਸੀ। ਜਹਾਜ਼ ਵਿਚ ਬੈਠੇ ਤੇ ਪਾਕਿਸਤਾਨ ਪਹੁੰਚ ਗਏ, ਫਿਰ ਬੱਸ ਰਾਹੀਂ ਗੁਰਦਵਾਰਾ ਨਨਕਾਣਾ ਸਾਹਿਬ ਪਹੁੰਚ ਗਏ। ਮੱਥਾ ਟੇਕਿਆ, ਕੀਰਤਨ ਸਰਵਣ ਕੀਤਾ, ਪ੍ਰਕਰਮਾ ਕੀਤੀ, ਕੰਧਾਂ ਉੱਤੇ ਲਿਖਿਆ ਇਤਿਹਾਸ ਪੜ੍ਹਿਆ, ਲੰਗਰ ਛੱਕਿਆ ਤੇ ਸੌਣ ਤੋਂ ਪਹਿਲਾਂ ਗੁਰਦਵਾਰੇ ਦੇ ਕਲਰਕ ਨਾਲ ਲੋੜੀਂਦੀ ਗੱਲ ਕੀਤੀ। ਉਸਨੇ ਦੱਸਿਆ ਕਿ ਮੇਰੀ ਭੇਜੀ ਹੋਈ ਚਿੱਠੀ ਉਹਨਾਂ ਨੂੰ ਮਿਲ ਗਈ ਸੀ ਅਤੇ ਪਰਧਾਨ ਜੀ ਨੇ ਸਾਡੇ ਅਤੇ ਦੋ ਹੋਰ ਪਰਿਵਾਰਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਲਈ ਸੀ। ਇਹ ਗੱਲ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸੌਣ ਲੱਗਿਆਂ ਦਿਲ ਦੀ ਸੋਚ ਬੱਸ ਇੱਕੋ ਹੀ ਗੱਲ ’ਤੇ ਟਿਕੀ ਰਹੀ ਕਿ ਜਦੋਂ ਪਿੰਡ ਜਾਵਾਂਗਾ, ਕੌਣ ਕੌਣ ਮਿਲੇਗਾ, ਮੈਂ ਕਿਸੇ ਨੂੰ ਪਛਾਣਾਂਗਾ ਕਿ ਨਹੀਂ, ਬਚਪਨ ਵਾਲੀਆਂ ਗਲੀਆਂ ਹੁਣ ਪਛਾਣ ਸਕਾਂਗਾ ਕਿ ਨਹੀਂ ਅਤੇ ਜੇ ਕਿਤੇ ਮੇਰਾ ਮਨ ਭਰ ਆਇਆ ਤਾਂ ਕੌਣ ਦਿਲਾਸਾ ਦੇਵੇਗਾ? ਫਿਰ ਇਹ ਪਤਾ ਹੀ ਨਾ ਲੱਗਾ ਕਿ ਕਦੋਂ ਅੱਖ ਲੱਗ ਗਈ।

ਅਗਲੇ ਦਿਨ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਮੱਥਾ ਟੇਕਿਆ ਤੇ ਫਿਰ ਦਫਤਰ ਜਾ ਬੈਠਾ। ਪਰਧਾਨ ਜੀ ਨੇ ਮੈਨੂੰ ਕਿਹਾ, “ਅੱਜ ਤਾਂ ਇੱਥੋਂ ਦੇ ਲਾਗਲੇ ਗੁਰਦਵਾਰਿਆਂ ਦੀ ਯਾਤਰਾ ਦਾ ਪ੍ਰੋਗਰਾਮ ਹੈ। ਕੱਲ੍ਹ ਸਵੇਰੇ ਇੱਕ ਸਰਕਾਰੀ ਨੁਮਾਇੰਦਾ ਅਤੇ ਉਕਾੜਾ ਸ਼ਹਿਰ ਦੇ ਕੋਲ ਚੱਕ ਨੰਬਰ 25 ਦੇ ਦੋ ਆਦਮੀ ਐਥੇ ਆਉਣਗੇ ਤੇ ਤੁਹਾਨੂੰ ਤੁਹਾਡਾ ਪਿੰਡ ਦਿਖਾਲ ਦੇਣਗੇ।” ਸੱਚੀ ਗੱਲ ਤਾਂ ਇਹ ਹੈ ਕਿ ਭਾਵੇਂ ਮੈਂ ਵੱਖ ਵੱਖ ਗੁਰਦਵਾਰਿਆਂ ਦੇ ਦਰਸ਼ਨ ਕਰ ਰਿਹਾ ਸਾਂ, ਪਰ ਮੇਰਾ ਮਨ ਕੱਲ੍ਹ ਦੇਖਣ ਵਾਲੇ ਆਪਣੇ ਪਿੰਡ ਵਿਚ ਹੀ ਘੁੰਮਦਾ ਰਿਹਾ। ਅਗਲੇ ਸਵੇਰੇ ਮੱਥਾ ਟੇਕਣ ਪਿੱਛੋਂ ਲੰਗਰ ਹਾਲ ਵਿਚ ਅਜੇ ਚਾਹ ਪੀਣ ਹੀ ਲੱਗੇ ਸਾਂ ਕਿ ਇੱਕ ਸੇਵਾਦਾਰ ਨੇ ਮੇਰਾ ਨਾਮ ਲੈ ਕੇ ਅਵਾਜ਼ ਮਾਰੀ। ਮੈਂ ਉਸਦੇ ਕੋਲ ਗਿਆ ਤਾਂ ਉਹ ਮੈਨੂੰ ਦਫਤਰ ਵਿਚ ਲੈ ਗਿਆ, ਜਿੱਥੇ ਪਰਧਾਨ ਜੀ ਕੁਝ ਆਦਮੀਆਂ ਸਮੇਤ ਸਾਡੀ ਉਡੀਕ ਕਰ ਰਹੇ ਸਨ। ਪਰਧਾਨ ਜੀ ਨੇ ਜਦੋਂ ਉਹਨਾਂ ਆਦਮੀਆਂ ਨਾਲ ਮੇਰੀ ਜਾਣ ਪਹਿਚਾਣ ਕਰਵਾਈ ਤਾਂ ਫੌਜੀ ਵਰਦੀ ਵਾਲੇ ਆਦਮੀ ਨੇ ਜਾਂਚ ਕਰਨ ਲਈ ਸਾਡਾ ਪਾਸਪੋਰਟ ਮੰਗ ਲਿਆ। ਜਾਂਚ ਕਰਨ ਪਿੱਛੋਂ ਉਸਨੇ ਹਾਂ ਦਾ ਇਸ਼ਾਰਾ ਕੀਤਾ ਤੇ ਸਾਨੂੰ ਆਪਣਾ ਲੋੜੀਂਦਾ ਸਮਾਨ ਲਿਆਉਣ ਲਈ ਕਿਹਾ। ਅਜੇ ਮੈਂ ਪਰਧਾਨ ਜੀ ਨੂੰ ਕਰਾਏ ਲਈ ਟੈਕਸੀ ਵਾਸਤੇ ਕਹਿਣ ਹੀ ਲੱਗਾ ਸਾਂ ਕਿ ਉਹਨਾਂ ਮੈਨੂੰ ਕਿਹਾ ਕਿ ਪਿੰਡ ਵਾਲਿਆਂ ਨੇ ਸਾਡੀ ਆਉਭਗਤ ਲਈ ਕਾਰ ਭੇਜ ਦਿੱਤੀ ਹੈ। ਜਦੋਂ ਕਾਰ ਵਿਚ ਬੈਠਣ ਲੱਗੇ ਤਾਂ ਮਨ ਵਿਚ ਆਇਆ ਕਿ ਅਸੀਂ ਤਾਂ ਇਹਨਾਂ ਵਿੱਚੋਂ ਕਿਸੇ ਨੂੰ ਜਾਣਦੇ ਨਹੀਂ, ਜੇ ਕੋਈ ABI ਨਭੀ ਹੋ ਗਈ ਤਾਂ ਕੌਣ ਜਿੰਮੇਦਾਰ ਹੋਵੇਗਾ? ਮੈਂ ਪਰਧਾਨ ਜੀ ਨੂੰ ਆਪਣਾ ਸ਼ੰਕਾ ਪ੍ਰਗਟਾਉਂਦੇ ਹੋਏ ਬੇਨਤੀ ਕੀਤੀ ਕਿ ਸਾਡੇ ਨਾਲ ਕੋਈ ਸੇਵਾਦਾਰ ਭੇਜ ਦਿੱਤਾ ਜਾਵੇ। ਪਰ ਉਹਨਾਂ ਨੇ ਯਕੀਨ ਦੁਆਇਆ ਕਿ ਫਿਕਰ ਵਾਲੀ ਕੋਈ ਗੱਲ ਨਹੀਂ।

ਮੇਰੀ ਜਨਮ ਭੂਮੀ ਵੱਲ ਨੂੰ ਕਾਰ ਚੱਲ ਪਈ। ਦਿਲ ਕਿੰਨਾ ਖੁਸ਼ ਸੀ, ਆਪਣਾ ਘਰ ਵੇਖਣ ਨੂੰ ਮੈਂ ਕਿੰਨਾ ਉਤਾਵਲਾ ਸਾਂ, ਲਫ਼ਜਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ। ਪੱਕੀ ਸੜਕ ਤਾਂ ਸਿਰਫ ਥੋੜ੍ਹੇ ਹੀ ਮੀਲ ਸੀ, ਬਹੁਤਾ ਹਿੱਸਾ ਤਾਂ ਕੱਚਾ ਸੀ। ਕਾਰ ਦੀ ਰਫਤਾਰ ਵੀ ਘੱਟ ਅਤੇ ਉੱਤੋਂ ਮਿੱਟੀ ਘੱਟਾ ਮਣਾਂ ਮੂੰਹੀ। ਜਿੱਥੇ ਸੜਕ ਉੱਚੀ ਨੀਂਵੀ ਹੁੰਦੀ, ਉੱਥੇ ਹਿਚਕੋਲੇ ਵੀ ਵੱਜਦੇ। ਜਦੋਂ ਕੁਝ ਥਕਾਵਟ ਮਹਿਸੂਸ ਹੋਈ ਤਾਂ ਚਾਹ ਪੀਣ ਲਈ ਇੱਕ ਢਾਬੇ ’ਤੇ ਕਾਰ ਰੁਕੀ। ਮੈਂ ਬੇਨਤੀ ਕੀਤੀ ਕਿ ਸਾਡੇ ਵਾਸਤੇ ਚਾਹ ਵਿਚ ਖੰਡ ਕੁਝ ਘੱਟ ਹੀ ਰੱਖਣੀ, ਤਾਂ ਕਾਰ ਚਲਾਉਣ ਵਾਲੇ ਨੇ ਕਿਹਾ, “ਅਸੀਂ ਤਾਂ ਚਾਹ ਵਿਚ ਖੰਡ ਠੋਕ ਕੇ ਪੀਂਦੇ ਆਂ।” ਮੈਂ ਮਨ ਵਿਚ ਕੁਝ ਹੱਸਿਆ ਤੇ ਕਿਹਾ, “ਪੰਜਾਬ ਵਿਚ ਰਹਿਣ ਵੇਲੇ ਅਸੀਂ ਵੀ ਖੰਡ, ਗੁੜ ਤੇ ਘਿਉ ਠੋਕ ਕੇ ਖਾਂਦੇ ਸਾਂ, ਪਰ ਕੈਨੇਡਾ ਵਿਚ ਰਹਿੰਦਿਆਂ ਇਹ ਮਹਿਸੂਸ ਕੀਤਾ ਕਿ ਜੇ ਕੁਝ ਸਾਲ ਹੋਰ ਜੀਉਣਾ ਹੈ ਤਾਂ ਖਾਣ ਪੀਣ ਲੱਗਿਆਂ ਕੁਝ ਸੰਜਮ ਰੱਖਣਾ ਹੀ ਬੇਹਤਰ ਹੈ।

ਚਾਹ ਪੀਣ ਵੇਲੇ ਮੈਂ ਪੁੱਛਿਆ ਕਿ ਅਜੇ ਕਿੰਨਾ ਕੁ ਸਮਾਂ ਹੋਰ ਲੱਗੇਗਾ, ਤਾਂ ਜਵਾਬ ਮਿਲਿਆ ਕਿ ਤਕਰੀਬਨ 2-3 ਘੰਟੇ ਹੋਰ। ਫਿਰ ਕੁਝ ਸਮੇਂ ਪਿੱਛੋਂ ਮੇਰੇ ਨਾਲ ਬੈਠੇ ਲੜਕੇ ਨੇ ਹੱਥ ਵਾਲੇ ਫੋਨ ਰਾਹੀਂ ਸੁਨੇਹ ਦਿੱਤਾ ਕਿ ਉਹ ਡਾਕਟਰ ਸਾਹਿਬ ਨੂੰ ਲੈਕੇ ਜਲਦੀ ਹੀ ਘਰ ਪਹੁੰਚ ਰਹੇ ਹਨ। ਮੈਂ ਹੈਰਾਨ ਸਾਂ ਕਿ ਇਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਡਾਕਟਰ ਹਾਂ? ਫਿਰ ਇੱਕ ਦਮ ਮੇਰੇ ਮਨ ਵਿਚ ਖਿਆਲ ਆਇਆ ਕਿ ਜਿਹੜਾ ਪੱਤਰ ਮੈਂ ਗੁਰਦਵਾਰੇ ਦੇ ਪਰਧਾਨ ਜੀ ਨੂੰ ਲਿੱਖਿਆ ਸੀ, ਉਸ ਵਿੱਚ ਮੈਂ ਆਪਣੇ ਨਾਮ ਨਾਲ ਡਾਕਟਰ ਲਿਖਿਆ ਸੀ, ਉਹਨਾਂ ਨੇ ਇਹ ਦੱਸ ਦਿੱਤਾ ਹੋਵੇਗਾ।

ਘਰ ਦੇ ਕੋਲ ਪਹੁੰਚੇ ਤਾਂ ਬਾਹਰਲੇ ਦਰਵਾਜੇ ਕੋਲ ਕਾਫੀ ਭੀੜ ਇਕੱਠੀ ਹੋਈ ਵੇਖੀ। ਕਾਰ ਵਿੱਚੋਂ ਉੱਤਰ ਕੇ ਚਾਰੇ ਪਾਸੇ ਨਿਗਾਹ ਘੁਮਾਈ ਤੇ ਜਨਮ ਭੂਮੀ ਨੂੰ ਸਤਿਕਾਰ ਦੇਣ ਲਈ ਨੀਵਾਂ ਹੋਕੇ ਮੱਥਾ ਟੇਕਿਆ। ਐਨਾ ਭਾਵਕ ਹੋਇਆ ਕਿ ਡਾਡਾਂ ਮਾਰ ਕੇ ਰੋਣ ਲੱਗ ਪਿਆ। ਦਿਲ ਕਰਦਾ ਸੀ ਕਿ ਬਚਪਨ ਤੋਂ ਲੈਕੇ ਹੁਣ ਤੱਕ ਜਨਮ ਭੂਮੀ ਤੋਂ ਦੂਰ ਰਹਿ ਕੇ ਜਿਹੜਾ ਸੰਤਾਪ ਕੱਟਿਆ ਏ, ਉਸ ਨੂੰ ਅੱਥਰੂਆਂ ਨਾਲ ਧੋ ਛੱਡਾਂ। ਘਰ ਦੇ ਮਾਲਕ ਨੇ ਮੈਨੂੰ ਉਠਾਇਆ, ਗਲ਼ ਨਾਲ ਲਾਇਆ ਅਤੇ ਧੀਰਜ ਰੱਖਣ ਲਈ ਕਿਹਾ। ਉਸਨੇ ਮੇਰੇ ਅਤੇ ਮੇਰੀ ਪਤਨੀ ਦੇ ਗਲ਼ ਵਿਚ ਫੁੱਲਾਂ ਦੇ ਹਾਰ ਪਾਏ ਅਤੇ ਨਾਲ ਖੜ੍ਹੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ। ਆਪਣੇ ਬਾਰੇ ਉਸਨੇ ਕਿਹਾ, “ਮੇਰਾ ਨਾਮ ਤਨਵੀਰ ਸਿੱਧੂ ਤੇ ਇਹ ਮੇਰਾ ਭਰਾ ਵਰਗਾ ਦੋਸਤ ਬਰਕਤ ਚੀਮਾ ਹੈ।” ਇਸ ਆਉ ਭਗਤ ਦੇ ਅਹਿਸਾਨ ਹੇਠਾਂ ਮੈਂ ਆਪਣੇ ਆਪ ਨੂੰ ਦੱਬਿਆ ਹੋਇਆ ਮਹਿਸੂਸ ਕੀਤਾ ਕਿ ਗਲ਼ਾ ਭਰ ਆਇਆ ਤੇ ਮੂੰਹੋਂ ਕੋਈ ਲਫਜ਼ ਹੀ ਨਾ ਨਿੱਕਲਿਆ।

ਘਰ ਦੇ ਅੰਦਰ ਗਏ ਤਾਂ ਚਾਹ ਪਾਣੀ ਅਤੇ ਮਠਿਆਈ ਦਾ ਇੰਨਾ ਇੰਤਜ਼ਾਮ ਸੀ, ਜਿਵੇਂ ਘਰ ਵਿਚ ਕੋਈ ਵਿਆਹ ਰਚਿਆ ਹੋਵੇ। ਪਤਾ ਨਾ ਲੱਗੇ ਕਿ ਕਿਹੜੀ ਚੀਜ਼ ਖਾਵਾਂ ਤੇ ਕਿਹੜੀ ਛੱਡਾਂ ? ਚਾਹ ਤੋਂ ਵਿਹਲੇ ਹੋਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਲੜਕੀ ਸਾਨੂੰ ਆਪਣੇ ਕਮਰੇ ਵਿਚ ਲਿਜਾਣਾ ਚਾਹੁੰਦੀ ਹੈ। ਮੈਂ ਇੱਕ ਦਮ ਦੰਗ ਜਿਹਾ ਰਹਿ ਗਿਆ ਕਿ ਮੁਸਲਮਾਨ ਲੋਕ ਤਾਂ ਆਪਣੀ ਲੜਕੀ ’ਤੇ ਕਿਸੇ ਪਰਾਏ ਮਰਦ ਦਾ ਪਰਛਾਵਾਂ ਤੱਕ ਨਹੀਂ ਪੈਣ ਦਿੰਦੇ, ਤੇ ਇਹ ਸਾਨੂੰ ਉਸਦੇ ਕਮਰੇ ਵਿਚ ਭੇਜ ਰਹੇ ਹਨ।

ਜਦੋਂ ਉਸ ਲੜਕੀ ਦੇ ਨਾਲ ਅਸੀਂ ਕਮਰੇ ਅੰਦਰ ਗਏ ਤਾਂ ਇੱਕ ਦਮ ਹੈਰਾਨ ਵੀ ਹੋਏ ਤੇ ਬੇਹੱਦ ਖੁਸ਼ ਵੀ। ਲੱਕੜ ਦੇ ਇੱਕ ਬੋਰਡ ਦੇ ਚਾਰੇ ਪਾਸੇ ਨਿੱਕੇ ਨਿੱਕੇ ਬਲਬ ਟਿੰਮ ਟਿੰਮਾ ਰਹੇ ਸਨ ਅਤੇ ਉਸ ਉੱਤੇ ਪੰਜਾਬੀ ਵਿਚ ਲਿਖਿਆ ਸੀ, “ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫੁਰਮਾਨ” ਅਤੇ ਹੇਠਾਂ ਪੂਰਾ ਸ਼ਬਦ ਲਿਖਿਆ ਸੀ। ਜਦੋਂ ਉਸ ਲੜਕੀ ਨੇ ਅਲਮਾਰੀ ਦਾ ਦਰਵਾਜਾ ਖੋਲ੍ਹਿਆ ਤਾਂ ਉੱਪਰਲੇ ਖਾਨੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਬਿਰਾਜਮਾਨ ਸਨ, ਹੇਠਾਂ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਗੁੱਟਕੇ ਅਤੇ ਕੁਝ ਸ਼ਬਦਾਂ ਦੀਆਂ ਕੈਸਟਾਂ, ਅਤੇ ਸਭ ਤੋਂ ਹੇਠਲੇ ਖਾਨੇ ਵਿਚ ਹਰਮੋਨੀਅਮ ਤੇ ਤਬਲਾ। ਸਭ ਤੋਂ ਬਹੁਤੀ ਹੈਰਾਨੀ ਉਦੋਂ ਹੋਈ ਜਦੋਂ ਸਿੱਧੂ ਸਾਹਿਬ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਲੜਕੀ ਆਪ ਕੀਰਤਨ ਕਰਦੀ ਹੈ।

ਉਹਨਾਂ ਹੋਰ ਕਿਹਾ, “ਸਾਡੇ ਵਰਗੇ ਐਥੈ ਪੰਜ ਪਰਿਵਾਰ ਹਨ। ਅਸੀਂ ਹਰ ਮਹੀਨੇ ਦੇ ਪਹਿਲੇ ਐਤਵਾਰ ਕਿਸੇ ਇੱਕ ਘਰ ਵਿਚ ਇਕੱਠੇ ਹੁੰਦੇ ਹਾਂ। ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੱਚੇ ਕੀਰਤਨ ਕਰਦੇ ਹਨ ਤੇ ਫਿਰ ਲੰਗਰ ਵਰਤਦਾ ਹੈ।” ਮੈਂ ਪੁੱਛਿਆ, “ਇਸ ਦੁਰਾਨ ਮੁਸਲਮਾਨ ਵਰਗ ਨੇ ਤੁਹਾਡੇ ਨਾਲ ਵਿਰੋਧਤਾ ਤਾਂ ਨਹੀਂ ਕੀਤੀ?” ਉਹਨਾਂ ਕਿਹਾ, “ਪਹਿਲੇ ਪਹਿਲ ਕੁਝ ਮਹਿਸੂਸ ਹੋਇਆ ਸੀ, ਪਰ ਹੁਣ ਨਹੀਂ, ਕਿਉਂਕਿ ਇੱਥੇ ਬਹੁਤੇ ਲੋਕ ਗੁਰੂ ਨਾਨਕ ਨੂੰ ਆਪਣਾ ਪੀਰ ਮੰਨਦੇ ਅਤੇ ਪੂਰੀ ਇੱਜ਼ਤ ਦਿੰਦੇ ਹਨ।” ਮੇਰੇ ਮੂੰਹ ਵਿੱਚੋਂ ਬੇਮੁਹਾਰੇ ਨਿੱਕਲ ਗਿਆ, “ਹੇ ਬਾਬਾ ਨਾਨਕ! ਧੰਨ ਤੁਸੀਂ ਅਤੇ ਧੰਨ ਤੁਹਾਡੀ ਸਿੱਖੀ।”

ਇਸ ਤੋਂ ਪਹਿਲੋਂ ਕਿ ਮੈਂ ਸਿੱਧੂ ਸਾਹਿਬ ਨੂੰ ਇਸ ਬਾਰੇ ਕੋਈ ਸਵਾਲ ਪੁੱਛਦਾ, ਉਹਨਾਂ ਆਪ ਹੀ ਦੱਸਣਾ ਸ਼ੁਰੂ ਕਰ ਦਿੱਤਾ, “ਅਸਲ ਵਿਚ ਸਾਡਾ ਸ਼ੇਖੂਪੁਰ ਦੇ ਨੇੜੇ ਇੱਕ ਪਿੰਡ ਦੇ ਸਿੱਧੂ ਸਿੱਖ ਪਰਿਵਾਰ ਨਾਲ ਸਬੰਧ ਸੀ। ਦੇਸ ਦੀ ਵੰਡ ਵੇਲੇ ਅਸੀਂ ਤਿੰਨ ਸਿੱਖ ਪਰਿਵਾਰ ਲੁਟੇਰਿਆਂ ਅਤੇ ਕਾਤਲਾਂ ਦੇ ਘੇਰੇ ਵਿਚ ਫਸ ਗਏ। ਸਾਡੇ ਅੱਧੇ ਕੁ ਆਦਮੀ ਤੇ ਜਨਾਨੀਆਂ ਸਾਡੇ ਸਾਹਮਣੇ ਕਤਲ ਕਰ ਦਿੱਤੇ ਗਏ। ਉਸ ਭੀੜ ਵਿੱਚੋਂ ਕਿਸੇ ਭਲੇ ਬੰਦੇ ਨੇ ਕਿਹਾ ਕਿ ਜੇ ਇਹ ਇਸਲਾਮ ਕਬੂਲ ਕਰ ਲੈਣ, ਤਾਂ ਆਪਾਂ ਇਹਨਾਂ ਨੂੰ ਛੱਡ ਦਿਆਂਗੇ। ਸਾਡੇ ਵਿੱਚੋਂ ਮੌਤ ਨਾਲ ਸਹਿਮੇ ਦੋ ਆਦਮੀਆਂ ਨੇ ਹਾਂ ਕਰ ਦਿੱਤੀ ਤੇ ਇਸ ਤਰ੍ਹਾਂ ਅਸੀਂ ਬਚ ਗਏ। ਭਾਵੇਂ ਕਹਿਣ ਨੂੰ ਅਸੀਂ ਮੁਸਲਮਾਨ ਹਾਂ, ਪਰ ਗੁਰੂ ਨਾਨਕ ਦਾ ਉਪਦੇਸ਼, ਗੁਰੂ ਅਰਜਨ ਦੇਵ ਦੀ ਤੱਤੀ ਤਵੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਸਾਡੇ ਦਿਲ ਦੇ ਕਿਸੇ ਕੋਨੇ ਵਿਚ ਅਜੇ ਵੀ ਕਾਇਮ ਹੈ। ਮੇਰਾ ਅਸਲੀ ਨਾਮ ਤਰਲੋਕ ਸਿੰਘ ਸੀ, ਮਜ੍ਹਬ ਬਦਲ ਲਿਆ, ਨਾਮ ਬਦਲ ਲਿਆ, ਪਰ ਗੁਰੂ ਦਾ ਬਖਸ਼ਿਆ ਪਹਿਲਾ ਅੱਖਰ ‘ਤ’ ਨਹੀਂ ਬਦਲਿਆ।” ਮੈਂ ਹੋਰ ਪੁੱਛਿਆ, “ਫਿਰ ਤੁਸੀਂ ਐਸ ਪਿੰਡ ਕਿਵੇਂ ਆਏ” ?

ਉਸਨੇ ਦੱਸਿਆ, “ਉਹਨਾਂ ਦਿਨਾਂ ਵਿਚ ਸਰਕਾਰ ਦੀ ਇੱਕ ਸਕੀਮ ਸੀ ਕਿ ਜਿਹੜੇ ਵਿਦਿਆਰਥੀ ਖੇਤੀਬਾੜੀ ਦੀ ਡਿਗਰੀ ਤੋਂ ਪਿੱਛੋਂ ਖੇਤੀ ਕਰਨ ਦਾ ਕਿੱਤਾ ਅਪਨਾਉਣਗੇ, ਸਰਕਾਰ ਉਹਨਾਂ ਨੂੰ ਜ਼ਮੀਨ ਦਾ ਇੱਕ ਮੁਰੱਬਾ ਦੇਵੇਗੀ। ਮੈਂ ਤੇ ਚੀਮਾ ਸਾਹਿਬ ਦੋਵੇਂ ਜਮਾਤੀ ਸਾਂ, ਅਸਾਂ ਦੋਹਾਂ ਨੇ ਅਰਜੀਆਂ ਦੇ ਦਿੱਤੀਆਂ ਤੇ ਸਾਨੂੰ ਇਸ ਪਿੰਡ ਵਿਚ ਜਮੀਨ ਅਲਾਟ ਹੋ ਗਈ। ਫਿਰ ਜਿਵੇਂ ਜਿਵੇਂ ਸਾਨੂੰ ਇੱਥੇ ਹੋਰ ਜਮੀਨ ਮਿਲਦੀ ਗਈ, ਅਸਾਂ ਆਪਣੇ ਪਿੰਡ ਦੀ ਜਮੀਨ ਵੇਚ ਕੇ ਐਥੈ ਖਰੀਦ ਲਈ।“

ਜਦੋਂ ਅਸੀਂ ਉਸ ਕਮਰੇ ਵਿੱਚੋਂ ਬਾਹਰ ਆਏ ਤਾਂ ਸਿੱਧੂ ਸਾਹਿਬ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਤੁਸੀਂ ਪਿੰਡ ਦਾ ਚੱਕਰ ਮਾਰਨ ਲਈ ਕਾਹਲੇ ਹੋ, ਪਰ ਸਾਡੇ ਪਿੰਡ ਦੇ ਆਹ ਬੰਦੇ ਕੈਨੇਡਾ ਬਾਰੇ ਗੱਲਾਂ ਸੁਣਨ ਨੂੰ ਬੜੇ ਉਤਾਵਲੇ ਹਨ। ਮੈਂ ਕੈਨੇਡਾ ਦੇ ਅੱਛੇ ਅਤੇ ਮਾੜੇ, ਦੋਵੇਂ ਪੱਖਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਵੱਲੋਂ ਪੁੱਛੇ ਗਏ ਆਰਥਕ, ਸਮਾਜਿਕ ਅਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲਾਂ ਦੇ ਜਵਾਬ ਵੀ ਦਿੱਤੇ। ਫਿਰ ਮੈਂ ਉੱਤਰੀ ਅਮਰੀਕਾ ਤੇ ਯੂਰਪ ਦੇ ਦੇਸਾਂ ਦੀ ਮਨੁੱਖਤਾ ਬਾਰੇ ਦੱਸਿਆ, “ਅਸੀਂ ਇਮਾਰਤਾਂ ਤਾਂ ਬਹੁਤ ਉੱਚੀਆਂ ਬਣਾ ਲਈਆਂ ਪਰ ਸਾਡੀ ਮਾਨਸਿਕਤਾ ਬੌਣੀ ਹੋ ਗਈ। ਕਮਾਈ ਜਿਆਦਾ ਕਰਦੇ ਹਾਂ ਪਰ ਸੰਤੁਸ਼ਟੀ ਕਿਤੇ ਵੀ ਨਹੀਂ ਮਿਲਦੀ। ਅਸਾਂ ਘਰ ਵੱਡੇ ਲੈ ਲਏ ਪਰ ਪਰਿਵਾਰ ਛੋਟੇ ਹੋ ਗਏ। ਰਾਜ ਮਾਰਗ ਅਤੇ ਸੜਕਾਂ ਵੱਡੀਆਂ ਤੇ ਚੌੜੀਆਂ ਬਣਾ ਲਈਆਂ ਪਰ ਸਾਡਾ ਦ੍ਰਿਸ਼ਟੀਕੋਨ ਛੋਟਾ ਹੋ ਗਿਆ। ਘਰ ਵਿਚ ਦਵਾਈਆਂ ਨਾਲ ਅਲਮਾਰੀਆਂ ਭਰੀਆਂ ਹਨ ਪਰ ਤੰਦਰੁਸਤੀ ਦੀ ਡੱਬੀ ਖਾਲੀ ਹੈ। ਅਸੀਂ ਜਿੰਦਗੀ ਬਿਤਾਉਣੀ ਤਾਂ ਸਿੱਖ ਲਈ ਪਰ ਜਿਉਣਾ ਨਹੀਂ ਸਿੱਖਿਆ। ਅਸੀਂ ਚੰਦ ਉੱਪਰ ਜਾਣ ਨੂੰ ਤਾਂ ਲੋਚਦੇ ਹਾਂ ਪਰ ਆਪਣੇ ਘਰ ਸਾਹਮਣੇ ਆਏ ਨਵੇਂ ਗੁਆਂਢੀ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਸਕਦੇ। ਹਵਾ ਨੂੰ ਪ੍ਰਦੂਸ਼ਨ ਰਹਿਤ ਕਰਨਾ ਚਾਹੁੰਦੇ ਹਾਂ ਪਰ ਆਤਮਾ ਨੂੰ ਮੈਲੀ ਕਰ ਰਹੇ ਹਾਂ।” ਇਹਨਾਂ ਸਾਰੀਆਂ ਗੱਲਾਂ ਵਿਚ ਸਿੱਧੂ ਸਾਹਿਬ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ ਤੇ ਕਿਹਾ, “ਡਾਕਟਰ ਸਾਹਿਬ, ਹੁਣ ਤਾਂ ਚਾਰੇ ਪਾਸੇ ਹੀ ਇਹੋ ਹਾਲ ਹੈ।” ਬਾਹਰ ਜਾਣ ਲੱਗਿਆਂ ਉਹਨਾਂ ਨੇ ਹਮੀਦੇ ਮਰਾਸੀ ਅਤੇ ਅਸਲਮ ਹਲਵਾਈ ਨੂੰ ਸ਼ਾਮ ਵਾਸਤੇ ਕੁੱਕੜ ਅਤੇ ਬਟੇਰੇ ਬਣਾਉਣ ਲਈ ਹਦਾਇਤ ਕਰ ਦਿੱਤੀ।

ਘਰ ਤੋਂ ਬਾਹਰ ਨਿਕਲਣ ਲੱਗੇ ਤਾਂ ਸਿੱਧੂ ਸਾਹਿਬ ਨੇ ਕਿਹਾ, “ਮੇਰਾ ਚਿੱਤ ਕਰਦੈ ਤੁਹਾਨੂੰ ਦੋਹਾਂ ਨੂੰ ਘੋੜੀ ਉਪਰ ਚੜ੍ਹਾ ਕੇ ਪਿੰਡ ਦਾ ਚੱਕਰ ਲਗਾਵਾਂ।” ਪਰ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਫਿਰ ਮੈਨੂੰ ਮੇਰੇ ਪਿੰਡ ਦੀਆਂ ਗਲੀਆਂ ਦੀ ਮਿੱਟੀ ਦੀ ਖੁਸ਼ਬੂ ਕਿਵੇਂ ਨਸੀਬ ਹੋਵੇਗੀ ਤੇ ਉਹ ਤੁਰਤ ਲਈ ਹੀ ਮੰਨ ਗਏ। ਬਾਹਰ ਨਿੱਕਲ ਕੇ ਵੇਖਿਆ ਕਿ ਸਭ ਕੁੱਝ ਬਦਲਿਆ ਪਿਆ ਸੀ। ਮੈਂ ਸਹਿਜੇ ਸਹਿਜੇ ਦਿਲ ਵਿਚ ਸਮਾਈਆਂ ਯਾਦਾਂ ਦੀਆਂ ਪਰਤਾਂ ਨੂੰ ਫਰੋਲਣ ਦੀ ਕੋਸ਼ਿਸ਼ ਕਰਨ ਲੱਗਾ। ਰਾਹ ਵਿਚ ਮੈਂ ਆਪਣੀਆਂ ਕੁਝ ਯਾਦਾਂ ਸਾਂਝੀਆਂ ਕਰੀ ਗਿਆ ਅਤੇ ਸਿੱਧੂ ਸਾਹਿਬ ਹੁੰਗਾਰਾ ਭਰੀ ਗਏ।

ਮੈਂ ਕਿਹਾ, “ਸਭ ਤੋਂ ਪਹਿਲਾਂ ਮੈਨੂੰ ਛੱਪੜ ਕੰਢੇ ਆਪਣੇ ਘਰ ਵੱਲ ਲੈਕੇ ਜਾਉ।” ਉੱਥੇ ਘੁਮਿਆਰਾਂ ਦਾ ਇੱਕ ਟੱਬਰ ਰਹਿੰਦਾ ਸੀ। ਸਾਡੇ ਵੇਲੇ ਦੇ ਪੰਜਾਂ ਕਮਰਿਆਂ ਵਿੱਚੋਂ ਹੁਣ ਸਿਰਫ ਦੋ ਕੁ ਕਮਰੇ ਹੀ ਸਾਬਤ ਸਨ। ਮੈਂ ਦੋਹਾਂ ਕਮਰਿਆਂ ਦੇ ਅੰਦਰ ਗਿਆ। ਬਹੁਤਾ ਸਮਾਂ ਮੈਂ ਉਸ ਕਮਰੇ ਵਿਚ ਖੜ੍ਹਿਆ, ਜਿਸ ਕਮਰੇ ਵਿਚ ਮੇਰੀ ਮਾਤਾ ਦੇ ਦੱਸਣ ਮੁਤਾਬਕ ਮੇਰਾ ਜਨਮ ਹੋਇਆ ਸੀ। ਮੈਨੂੰ ਯਾਦ ਆਇਆ, ਮੇਰੇ ਦਾਦਾ ਜੀ ਪਿੰਡ ਦੇ ਸਿਰ ਕੱਢਵੇਂ ਜਿਮੀਦਾਰ ਸਨ ਤੇ ਸ਼ਾਹੂਕਾਰ ਵੀ। ਉਕਾੜੇ ਸ਼ਹਿਰ ਵਿਚ ਉਹਨਾਂ ਦੀਆਂ 10 ਦੁਕਾਨਾਂ ਕਰਾਏ `ਤੇ ਸਨ। ਜਦੋਂ ਮਹੀਨੇ ਬਾਅਦ ਉਹਨਾਂ ਕਰਾਇਆ ਲੈ ਕੇ ਘਰ ਅਉਣਾ, ਤਾਂ ਚਾਂਦੀ ਦੇ ਰੁਪਈਆਂ ਦੀ ਛਣ ਛਣ ਸਾਰੇ ਕਮਰਿਆਂ ਵਿਚ ਸੁਣਾਈ ਦਿੰਦੀ ਸੀ। ਜਦੋਂ ਸਾਡੇ ਵਿਹੜੇ ਵਿਚ ਮਕਈ ਦੀਆਂ ਛੱਲੀਆਂ ਅਤੇ ਕਪਾਹ ਦੇ ਢੇਰ ਲੱਗਦੇ, ਤਾਂ ਖੁਸ਼ੀ ਨਾਲ ਦਿਲ ਫੁੱਲਾ ਨਹੀਂ ਸੀ ਸਮਾਉਂਦਾ। ਜਦੋਂ ਬੀਬੀ ਨਾਲ ਕਾਮਿਆਂ ਦੀ ਰੋਟੀ ਲੈਕੇ ਖੇਤਾਂ ਨੂੰ ਜਾਂਦਾ ਅਤੇ ਚਾਰੇ ਪਾਸੇ ਖਿੜੀ ਚਿੱਟੀ ਕਪਾਹ ਵੇਖਦਾ ਜਾਂ ਖਿੜੀ ਹੋਈ ਸਰ੍ਹੋਂ ਦੇ ਖੇਤ ਵੇਖਦਾ ਤਾਂ ਮਨ ਖੁਸ਼ੀ ਨਾਲ ਪਾਗਲ ਜਿਹਾ ਹੋ ਜਾਂਦਾ ਸੀ। ਸਾਡੇ ਘਰ ਦੇ ਪਿਛਲੇ ਪਾਸੇ ਗੁਰਦਵਾਰਾ ਅਤੇ ਮਸੀਤ ਸਨ। ਮੇਰੇ ਬਚਪਨ ਦੀਆਂ ਬਹੁਤੀਆਂ ਯਾਦਾਂ ਇਹਨਾਂ ਨਾਲ ਹੀ ਜੁੜੀਆਂ ਹੋਈਆਂ ਹਨ। ਮੈਂ, ਮੇਰੀ ਨਿੱਕੀ ਭੈਣ ਤੰਨੀ ਤੇ ਹੋਰ ਬੱਚੇ ਇੱਥੇ ਹੀ ਖੇਡਦੇ ਵੱਡੇ ਹੋਏ। ਕਦੀ ਲੁਕਣ ਮਿੱਚੀ, ਕੋਟਲਾ ਛਪਾਕੀ, ਅੱਡੀ ਛੜੱਪਾ, ਬਾਂਟੇ, ਸੱਕਰ ਪਿੱਦੀ ਤੇ ਕਈ ਹੋਰ ਖੇਡਾਂ। ਜਦੋਂ ਕਣਕ ਦੀ ਗਹਾਈ ਪਿੱਛੋਂ ਬੋਹਲ ਲੱਗਦੇ, ਸਾਰੇ ਬੱਚੇ ਕਣਕ ਦਾ ਫੱਕਾ ਲੈਕੇ ਕੁਲਫੀਆਂ ਅਤੇ ਬਰਫ ਦੇ ਮਿੱਠੇ ਗੋਲੇ ਖਾਂਦੇ।

ਇਹਨਾਂ ਬੱਚਿਆਂ ਵਿੱਚ ਇੱਕ ਲੜਕੀ ਜੁਬੈਦਾਂ ਸੀ, ਮੇਰੇ ਤੋਂ ਦੋ ਕੁ ਸਾਲ ਵੱਡੀ, ਉੱਚੀ ਲੰਮੀ, ਬਹੁਤ ਸੋਹਣੀ। ਉਸਦੇ ਗਿੱਟਿਆਂ ਤੱਕ ਲਮਕਦੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਤੇ ਕਈ ਵਾਰ ਮੈਂ ਕਿੰਨਾ ਕਿੰਨਾ ਚਿਰ ਉਸਦੇ ਵਾਲਾਂ ਵੱਲ ਹੀ ਵੇਖਦਾ ਰਹਿੰਦਾ। ਇਕ ਦਿਨ ਉਸਨੇ ਮੈਨੂੰ ਪੁੱਛਿਆ,”ਵੇ ਤੋਚੀ, ਕੀ ਵੇਂਹਨਾਂ ਏਂ?” ਮੈਂ ਕਿਹਾ, “ਤੇਰੇ ਵਾਲ ਮੈਨੂੰ ਬਹੁਤ ਚੰਗੇ ਲਗਦੇ ਨੇ।” ਉਸਨੇ ਆਪਣੀ ਗੁੱਤ ਮੇਰੇ ਹੱਥ ਵਿਚ ਫੜਾ ਦਿੱਤੀ। ਮੈਂ ਘੁੱਟ ਕੇ ਫੜ ਲਈ। ਮੈਨੂੰ ਜਾਪਿਆ ਜਿਵੇਂ ਕਿਸੇ ਨੇ ਕੋਈ ਬੜੀ ਵੱਡੀ ਜਗੀਰ ਮੇਰੇ ਹੱਥ ਵਿਚ ਫੜਾ ਦਿੱਤੀ ਹੋਵੇ। ਉਹ ਗੁੱਤ ਛੁਡਾਵੇ, ਮੈਂ ਛੱਡਾਂ ਨਾ। ਉਸਨੇ ਗੁੱਤ ਛਡਾਉਣ ਲਈ ਮੈਨੂੰ ਧੱਕਾ ਦਿੱਤਾ, ਮੈਂ ਡਿੱਗ ਪਿਆ ਤੇ ਮੇਰੀ ਅਰਕ (ਕੂਹਣੀ) ਵਿੱਚੋਂ ਲਹੂ ਵਗਣ ਲੱਗ ਪਿਆ। ਉਹ ਡਰ ਗਈ। ਉਸਨੇ ਮਿੱਟੀ ਦਾ ਬੁੱਕ ਭਰਕੇ ਮੇਰੀ ਅਰਕ ਉੱਤੇ ਰੱਖਿਆ, ਪਰ ਲਹੂ ਬੰਦ ਨਾ ਹੋਇਆ। ਫਿਰ ਉਸਨੇ ਆਪਣੀ ਚੁੰਨੀ ਪਾੜ ਕੇ ਮੇਰੀ ਅਰਕ ਤੇ ਬੰਨ੍ਹ ਦਿੱਤੀ ਅਤੇ ਮੇਰੀ ਉਂਗਲੀ ਫੜ ਕੇ ਮੈਨੂੰ ਘਰ ਲੈ ਗਈ।

ਜਦੋਂ ਮੈਂ ਛੱਪੜ ਵਿਚ ਮਹੀਆਂ ਦੀਆਂ ਪੂਛਾਂ ਫੜ੍ਹ ਕੇ ਤਰਦਾ, ਉਹ ਕੰਢੇ ’ਤੇ ਬੈਠੀ ਮੈਨੂੰ ਵੇਖਦੀ ਰਹਿੰਦੀ। ਜਦੋਂ ਉਹ ਨਾਜਮਾਂ ਮਹਿਰੀ ਦੀ ਭੱਠੀ ਤੇ ਦਾਣੇ ਭੁਨਾਉਣ ਜਾਂਦੀ, ਮੈਨੂੰ ਤੇ ਤੰਨੀ ਨੂੰ ਵੀ ਨਾਲ ਲੈ ਜਾਂਦੀ ਅਤੇ ਕੜਾਹੀ ਵਿੱਚੋਂ ਬਾਹਰ ਡਿੱਗੇ ਦਾਣੇ ਚੁੱਗ ਕੇ ਆਪ ਵੀ ਖਾਂਦੀ ਤੇ ਮੈਨੂੰ ਵੀ ਦਿੰਦੀ। ਜੇਠ ਹਾੜ ਦੇ ਦਿਨਾਂ ਵਿਚ ਰਾਤ ਸੌਣ ਵੇਲੇ ਜਦੋਂ ਕਿਤੇ ਬਹੁਤੀ ਗਰਮੀ ਲਗਦੀ ਤਾਂ ਉਹ ਸਾਡੇ ਘਰ ਆ ਜਾਂਦੀ ਅਤੇ ਮੇਰੀ ਬੀਬੀ ਨੂੰ ਕਹਿੰਦੀ, “ਮਾਸੀ, ਆਪਾਂ ਸਾਰੇ ਜਣੇ ਮਿਲ ਕੇ ਪੁਰੇ (ਉਹਨਾਂ ਪਿੰਡਾਂ ਦੇ ਨਾਮ ਜਿਹਨਾਂ ਦੇ ਪਿੱਛੇ ਪੁਰ ਲਗਦਾ ਹੈ ਜਿਵੇਂ ਗਿਆਸਪੁਰ ਜਾਂ ਘਸੀਟਪੁਰ) ਗਿਣੀਏਂ, ਸ਼ਾਇਦ ਹਵਾ ਚੱਲ ਪਵੇ। ਪੁਰੇ ਗਿਣਦਿਆਂ ਹਵਾ ਤਾਂ ਪਤਾ ਨਹੀਂ ਚਲਦੀ ਕਿ ਨਾ, ਪਰ ਜੁਬੈਦਾਂ ਨੂੰ ਨੀਂਦ ਆ ਜਾਂਦੀ ਅਤੇ ਉਹ ਸਾਡੇ ਘਰ ਹੀ ਸੌਂ ਜਾਂਦੀ।

ਇਕ ਦਿਨ ਖੇਡਣ ਵੇਲੇ ਇੱਕ ਪਾਸੇ ਕਰਕੇ ਉਸਨੇ ਮੈਨੂੰ ਕਿਹਾ, “ਵੇ ਤੋਚੀ ਅੜਿਆ, ਤੂੰ ਮੈਨੂੰ ਬਹੁਤ ਸੋਹਣਾ ਲਗਦੈਂ, ਆਪਾਂ ਨਿਕਾਹ ਕਰ ਲਈਏ।” ਉਸ ਵੇਲੇ ਮੈਂ ਅਜੇ ਨਿਆਣਾ ਸਾਂ। ਨਿਕਾਹ ਦਾ ਲਫਜ਼ ਤਾਂ ਮੈਂ ਸੁਣਿਆ ਸੀ ਪਰ ਇਸ ਬਾਰੇ ਅਜੇ ਬਹੁਤੀ ਜਾਣਕਾਰੀ ਨਹੀਂ ਸੀ। ਮੈਂ ਉਸ ਨੂੰ ਕਿਹਾ ਪਈ ਮੈਂ ਬੀਬੀ ਕੋਲੋਂ ਪੁੱਛ ਆਵਾਂ। ਉਸਨੇ ਮੇਰੇ ਮੋਢੇ ’ਤੇ ਧੱਫਾ ਜਿਹਾ ਮਾਰਿਆ ਤੇ ਕਿਹਾ, “ਹੈਂ ਬੁੱਧੂ, ਇਸ ਵਿਚ ਭਲਾ ਬੀਬੀ ਨੂੰ ਪੁੱਛਣ ਦੀ ਕੀ ਲੋੜ ਆ?” ਘਰ ਜਾਕੇ ਜਦੋਂ ਮੈਂ ਬੀਬੀ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਹੱਸ ਪਈ ਤੇ ਗੱਲ ਟਾਲਦੀ ਹੋਈ ਨੇ ਕਿਹਾ, “ਤੂੰ ਅਜੇ ਨਿਆਣਾ ਏਂ, ਤੇ ਨਾਲੇ ਇਹ ਗੱਲ ਨਹੀਂ ਬਣਨੀ ਕਿਉਂਕਿ ਆਪਣਾ ਮਜ੍ਹਬ ਹੋਰ ਏ ਤੇ ਉਹਨਾਂ ਦਾ ਹੋਰ।”ਜਦੋਂ ਮੈਂ ਇਹ ਗੱਲ ਜੁਬੈਦਾਂ ਨਾਲ ਕੀਤੀ ਤਾਂ ਉਹ ਉਦਾਸ ਹੋ ਗਈ। ਉਸਨੇ ਇੱਕ ਪਲ ਮੇਰੇ ਵੱਲ ਬਹੁਤ ਗਹੁ ਨਾਲ ਤੱਕਿਆ। ਦੋ ਮੋਟੇ ਮੋਟੇ ਗਲੇਡੂ ਉਸ ਦੀਆਂ ਅੱਖਾਂ ਵਿੱਚੋਂ ਡਿਗੇ। ਕੁਝ ਸੰਭਲ ਕੇ ਉਹ ਮੈਨੂੰ ਨਹੋਰਾ ਜਿਹਾ ਮਾਰਦਿਆਂ ਬੋਲੀ, “ਜਾਹ, ਮੈਂ ਤੇਰੇ ਨਾਲ ਨਹੀਂ ਬੋਲਦੀ, ਤੇਰੀ ਮੇਰੀ ਕੱਟੀ।” ਉਹ ਮੇਰੇ ਨਾਲ ਦੋ ਦਿਨ ਨਾ ਬੋਲੀ। ਮੇਰਾ ਦਿਲ ਵੀ ਉਦਾਸ ਹੋ ਗਿਆ। ਇਹ ਮੈਨੂੰ ਹੀ ਪਤਾ ਹੈ ਕਿ ਮੈਂ ਉਹ ਦੋ ਦਿਨ ਕਿਵੇਂ ਕੱਟੇ। ਤੀਜੇ ਦਿਨ ਮੈਂ ਕੰਨ ਫੜ ਕੇ ਅਤੇ 10 ਬੈਠਕਾਂ ਕੱਢ ਕੇ ਉਸ ਕੋਲੋਂ ਮੁਆਫੀ ਮੰਗੀ।

ਮੈਂ ਵਿਆਹਿਆ ਗਿਆ, ਮੇਰੇ ਬੱਚੇ ਹੋ ਗਏ, ਪੋਤੇ ਪੋਤੀਆਂ ਵਾਲਾ ਹੋ ਗਿਆ, ਬੁਢੇਪਾ ਆ ਗਿਆ, ਪਰ ਜੁਬੈਦਾਂ ਦਾ ਉਹ ਅੱਲ੍ਹੜ ਤੇ ਸੱਚਾ ਪਿਆਰ ਅਜੇ ਵੀ ਮੈਂ ਦਿਲ ਦੇ ਕਿਸੇ ਕੋਨੇ ਵਿੱਚ ਉਸੇ ਤਰ੍ਹਾਂ ਲਕੋਈ ਬੈਠਾ ਹਾਂ। ਹੁਣ ਜਦੋਂ ਕਿਤੇ ਉਸਦੀ ਯਾਦ ਅਉਂਦੀ ਏ, ਦਿਲ ਵਿੱਚੋਂ ਇੱਕ ਹੂਕ ਜਿਹੀ ਉੱਠਦੀ ਏ, ਕਦੀ ਕਦੀ ਅੱਖਾਂ ਵੀ ਗਿੱਲੀਆਂ ਹੋ ਜਾਂਦੀਆਂ ਨੇ। ਕੁਝ ਨਹੀਂ ਕਰ ਸਕਦਾ। ਬੱਸ, ਦਿਲ ਨੂੰ ਐਵੇਂ ਝੂਠਾ ਜਿਹਾ ਦਿਲਾਸਾ ਦੇ ਕੇ ਚੁੱਪ ਕਰਾ ਦਿੰਦਾ ਹਾਂ। ਇਹ ਗੱਲ ਮੈਂ ਆਪਣੀ ਘਰ ਵਾਲੀ ਨਾਲ ਵੀ ਕਈ ਵਾਰ ਸਾਂਝੀ ਕੀਤੀ ਏ। ਕਈ ਵਾਰ ਜਦੋਂ ਉਦਾਸੀ ਵਿਚ ਮੈਂ ਮੂੰਹ ਲਟਕਾਈ ਸੋਫੇ ’ਤੇ ਬੈਠਾ ਹੁੰਦਾ ਹਾਂ, ਤਾਂ ਮੇਰੀ ਘਰ ਵਾਲੀ ਸਮਝ ਜਾਂਦੀ ਏ ਕਿ ਮਾਜਰਾ ਕੀ ਹੈ। ਉਹ ਹੱਸਕੇ ਮੈਨੂੰ ਕਹਿੰਦੀ ਏ,”ਔਜਲਾ ਸਾਹਬ, ਜੇ ਕਹੋ ਤਾਂ ਅਧਰਕ ਅਤੇ ਸ਼ਹਿਤ ਵਾਲੀ ਚਾਹ ਬਣਾ ਕੇ ਦੇਵਾਂ?” ਮੈਂ ਇੱਕ ਦਮ ਆਪਣੀ ਉਦਾਸੀ ਉੱਤੇ ਮੁਸਕਰਾਹਟ ਦਾ ਗਲਾਫ ਚੜ੍ਹਾ ਕੇ ‘ਹਾਂ’ ਦਾ ਇਸ਼ਾਰਾ ਕਰ ਦਿੰਦਾ ਹਾਂ। ਤੁਰਦੇ ਤੁਰਦੇ ਮੈਂ ਵੇਖਿਆ ਕਿ ਪਿੰਡ ਦੀਆਂ ਸਾਰੀਆਂ ਗਲੀਆਂ ਕੱਚੀਆਂ ਸਨ। ਕਈ ਥਾਵਾਂ ’ਤੇ ਚਿੱਕੜ ਅਤੇ ਗੰਦਗੀ ਦੇ ਢੇਰ ਸਨ। ਸਾਰੇ ਪਿੰਡ ਵਿਚ ਮਸਾਂ 5-6 ਘਰ ਹੀ ਪੱਕੇ ਸਨ। ਪਿੰਡ ਨੂੰ ਕਿਸੇ ਪਾਸਿਉਂ ਵੀ ਪੱਕੀ ਸੜਕ ਨਹੀਂ ਲਗਦੀ ਸੀ। ਇਹਨਾਂ ਪਿੰਡਾਂ ਦੇ ਮੁਕਾਬਲੇ ਸਾਡੇ ਪੰਜਾਬ ਦੇ ਪਿੰਡਾਂ ਦੀ ਹਾਲਤ ਬਹੁਤ ਅੱਛੀ ਹੈ।

ਜਦੋਂ ਅਸੀਂ ਸਕੂਲ ਦੇ ਕੋਲ ਗਏ ਤਾਂ ਮੈਂ ਸਿੱਧੂ ਸਾਹਿਬ ਨੂੰ ਪੁੱਛਿਆ, “ਐਥੈ ਜੁਲਾਹਿਆਂ ਦੀ ਰੱਖੀ ਚਾਚੀ ਦਾ ਘਰ ਹੁੰਦਾ ਸੀ।” ਉਹ ਮੈਂਨੂੰ ਲਾਗੇ ਇੱਕ ਘਰ ਵਿਚ ਲੈ ਗਏ ਤੇ ਮੰਜੇ ਉੱਪਰ ਬੈਠੀ ਇੱਕ ਬਿਰਧ ਮਾਤਾ ਵੱਲ ਇਸ਼ਾਰਾ ਕਰਦੇ ਹੋਏ ਬੋਲੇ, “ਇਹ ਰੱਖੀ ਚਾਚੀ ਆ।” ਉਹਨਾਂ ਨੇ ਉੱਚੀ ਅਵਾਜ਼ ਵਿਚ ਕਿਹਾ, “ਚਾਚੀ ਜੀ, ਇਹ ਪਰ੍ਹੌਣੇ ਤੈਨੂੰ ਕਨੇਡਾ ਤੋਂ ਮਿਲਣ ਆਏ ਨੇ।” ਮੈਂ ਤੇ ਮੇਰੀ ਪਤਨੀ ਨੇ ਉਸਦੇ ਪੈਰੀਂ ਹੱਥ ਲਾਇਆ। ਮੈਂ ਉਸਨੂੰ ਦੱਸਿਆ ਕਿ ਮੈਂ ਗੁਰਪਾਲ ਕੌਰ ਸ਼ਾਹਣੀ ਦਾ ਪੁੱਤਰ ਤਰਲੋਚਨ ਹਾਂ। ਪਤਾ ਨਹੀਂ ਬਿਰਧ ਹੋਣ ਕਰਕੇ ਉਹਨੇ ਮੇਰੀ ਗੱਲ ਸੁਣੀ ਜਾਂ ਨਾ, ਮੈਨੂੰ ਅੱਛੀ ਤਰ੍ਹਾਂ ਵੇਖ ਸਕੀ ਹੋਵੇ ਕਿ ਨਾ, ਪਰ ਉਸਨੇ ਮੇਰੇ ਸਿਰ ’ਤੇ ਪਿਆਰ ਦਿੰਦਿਆਂ ਜੁੱਗ ਜੁੱਗ ਜੀਉਣ ਦੀ ਅਸੀਸ ਦਿੱਤੀ ਅਤੇ ਮੇਰੀ ਮਾਤਾ ਦੀਆਂ ਸਿਫਤਾਂ ਕਰਨ ਲੱਗੀ। ਮੈਂ ਉਸਦੇ ਹੱਥ ਵਿਚ ਇੱਕ ਸੌ ਡਾਲਰ ਦਾ ਨੋਟ ਫੜਾਇਆ ਅਤੇ ਬਾਅਦ ਵਿੱਚ ਕੈਨੇਡਾ ਤੋਂ ਹੋਰ ਪੈਸੇ ਭੇਜਣ ਦਾ ਵਾਅਦਾ ਕਰਕੇ ਘਰੋਂ ਬਾਹਰ ਨਿੱਕਲਣ ਤੱਕ ਉਸ ਵੱਲ ਵੇਖਦਾ ਰਿਹਾ। ਜਦੋਂ ਸਿੱਧੂ ਸਾਹਿਬ ਨੇ ਮੈਨੂੰ ਭਾਵਕ ਹੁੰਦੇ ਵੇਖਿਆ ਤਾਂ ਮੈਂ ਦੱਸਿਆ, “ਜਦੋਂ ਅਜੇ ਮੈਂ ਮਸਾਂ ਦੋ ਕੁ ਸਾਲ ਦਾ ਸਾਂ, ਇੱਕ ਵਾਰੀ ਮੈਂ ਆਪਣੇ ਵੱਡੇ ਭਰਾ ਨਾਲ ਇਸਦੇ ਘਰ ਆਇਆ ਸਾਂ। ਇਹ ਆਪਣੀ ਲੜਕੀ ਨੂੰ ਦੁੱਧ ਪਿਆ ਰਹੀ ਸੀ। ਮੈਂ ਇਸਦੇ ਕੋਲ ਖਲੋ ਗਿਆ ਤਾਂ ਇਹ ਪਿਆਰ ਨਾਲ ਮੈਨੂੰ ਆਪਣੇ ਦੂਜੇ ਪੱਟ ਤੇ ਬਿਠਾ ਕੇ ਆਪਣਾ ਦੁੱਧ ਪਿਆਉਣ ਲੱਗ ਪਈ। ਜਦੋਂ ਮੇਰੇ ਭਰਾ ਨੇ ਘਰ ਜਾਕੇ ਬੀਬੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਗਦ ਗਦ ਹੋ ਗਈ। ਉਸਨੇ ਉਸੇ ਵੇਲੇ ਮੇਰੇ ਭਰਾ ਹੱਥ ਰੱਖੀ ਵਾਸਤੇ ਦੁੱਧ, ਖੋਏ ਦੀਆਂ ਪਿੰਨੀਆਂ ਅਤੇ ਆਟਾ ਭੇਜ ਦਿੱਤਾ ਤੇ ਹੱਸਕੇ ਮੈਨੂੰ ਕਹਿਣ ਲੱਗੀ, “ਵੇ ਤਰਲੋਚਨਾ, ਵੇ ਸੁੱਖ ਨਾਲ ਹੁਣ ਤਾਂ ਤੇਰੀਆਂ ਦੋ ਮਾਵਾਂ ਹੋ ਗਈਆਂ।” ਖੁਸ਼ ਹੋ ਕੇ ਰੱਖੀ ਚਾਚੀ ਨੇ ਮੈਨੂੰ ਕਈ ਵਾਰ ਆਪਣਾ ਦੁੱਧ ਪਿਆਇਆ। ਮੈਨੂੰ ਯਾਦ ਹੈ ਇਕ ਵਾਰੀ ਮੇਰੀ ਬੀਬੀ ਨਿੱਕੀ ਭੈਣ ਤੰਨੀ ਤੇ ਜੁਬੈਦਾਂ ਦੇ ਨਿੱਕੇ ਭਰਾ ਨੂੰ ਇਕੱਠਿਆਂ ਦੁੱਧ ਪਿਆ ਰਹੀ ਸੀ। ਮੈਂ ਕਦੀ ਕਦੀ ਸੋਚਦਾ ਵਾਂ ਕਿ ਮਾਂ ਦੇ ਦੁੱਧ ਦਾ ਤਾਂ ਕੋਈ ਮਜ੍ਹਬ ਨਹੀਂ ਹੁੰਦਾ।

ਅਸਮਾਨ ਵਿਚ ਇੱਕ ਕਾਲੀ ਬੱਦਲ਼ੀ ਉੱਠੀ ਤੇ ਦਿਨਾਂ ਵਿਚ ਹੀ ਉਹ ਚਾਰੇ ਪਾਸੇ ਛਾ ਗਈ। ਲੋਕ ਇੱਕ ਦੂਜੇ ਦੇ ਕੰਨਾਂ ਵਿਚ ਘੁਸਰ ਮੁਸਰ ਕਰਨ ਲੱਗੇ। ਲੋਕਾਂ ਦੇ ਮੂੰਹਾਂ ਵਿੱਚੋਂ ਇੱਕ ਨਵਾਂ ਲਫ਼ਜ ਸੁਣ ਲਿਆ – ਪਾਕਿਸਤਾਨ। ਜਦੋਂ ਪਿੰਡ ਦੇ ਲੋਕ ਉਕਾੜਾ ਸ਼ਹਿਰ ਜਾਂਦੇ, ਜਾਣ ਲੱਗਿਆਂ ਉਹਨਾਂ ਦੇ ਮੂੰਹ ਹੋਰ ਅਤੇ ਆਉਣ ਲੱਗਿਆਂ ਹੋਰ ਹੁੰਦੇ। ਸਿੱਖਾਂ ਦੇ ਮੂੰਹ ’ਤੇ ਉਦਾਸੀ ਅਤੇ ਮੁਸਲਮਾਨਾਂ ਦੇ ਮੂੰਹ ’ਤੇ ਚਹਿਲ ਪਹਿਲ ਛਾ ਗਈ। ਘਰਾਂ ਵਿਚ ਮੀਟਿੰਗਾਂ ਹੋਣ ਲੱਗੀਆਂ। ਦੋਹਾਂ ਵਰਗਾਂ ਦੀ ਆਪਸੀ ਗੱਲਬਾਤ ਦਾ ਵਿਸ਼ਾ ਵੱਖ ਵੱਖ ਸੀ। ਸਿੱਖਾਂ ਨੇ ਅੰਦਾਜ਼ਾ ਲਗਾ ਲਿਆ ਕਿ ਕੁਝ ਅਨਹੋਣੀ ਹੋਣ ਵਾਲੀ ਹੈ। ਅੰਗਰੇਜ਼ ਸਰਕਾਰ ਨੇ ਦੇਸ਼ ਦੇ ਦੋ ਟੋਟੇ ਕਰਨ ਦਾ ਹੁਕਮ ਦੇ ਦਿੱਤਾ। ਭਾਵੇਂ ਬਹੁਤੇ ਮੁਸਲਮਾਨ ਸਿੱਖਾਂ ਨੂੰ ਯਕੀਨ ਦਿਵਾਉਂਦੇ ਸਨ ਕਿ ਉਹ ਸਾਡੇ ਨਾਲ ਕੰਧ ਬਣਕੇ ਖੜ੍ਹਨਗੇ, ਪਰ ਕੁਝ ਐਸੇ ਵੀ ਸਿਰ ਫਿਰੇ ਸਨ ਜੋ ਗਹਿਰੀਆਂ ਅੱਖਾਂ ਨਾਲ ਸਿੱਖਾਂ ਵੱਲ ਤੱਕਦੇ ਸਨ।

ਫਿਰ ਇੱਕ ਦਿਨ ਉਹ ਵੀ ਆ ਗਿਆ ਜਦੋਂ ਪਤਾ ਲੱਗਾ ਕਿ ਉਕਾੜੇ ਸ਼ਹਿਰ ਤੋਂ ਸਿੱਖਾਂ ਅਤੇ ਹਿੰਦੂਆਂ ਦਾ ਇੱਕ ਕਾਫਲਾ ਫਿਰੋਜਪੁਰ ਰਾਹੀਂ ਚੜ੍ਹਦੇ ਪੰਜਾਬ ਚਲੇ ਗਿਆ ਹੈ। ਰਾਤ ਦੀ ਮੀਟਿੰਗ ਵਿਚ ਫੈਸਲਾ ਹੋਇਆ ਕਿ ਪਰਸੋਂ ਸਾਡਾ ਕਾਫਲਾ ਵੀ ਜਾਣ ਲਈ ਤਿਆਰ ਹੋਵੇਗਾ। ਘਰਾਂ ਵਿੱਚ ਹਿੱਲ ਜੁੱਲ ਸ਼ੁਰੂ ਹੋ ਗਈ। ਸਾਰੇ ਸਿੱਖ ਪਰਿਵਾਰਾਂ ਨੇ ਲੋੜੀਂਦਾ ਸਮਾਨ ਬੰਨ੍ਹਿਆ ਅਤੇ ਚੱਲਣ ਦੀ ਤਿਆਰੀ ਕਰ ਲਈ। ਗੁਰਦਵਾਰੇ ਕੋਲ ਸਾਰੇ ਇਕੱਠੇ ਹੋ ਗਏ ਤੇ ਕਾਫਲਾ ਚੱਲਣ ਲਈ ਤਿਆਰ ਹੋ ਗਿਆ। ਕਈ ਮੁਸਲਮਾਨ ਸਿਆਣੇ ਆਦਮੀ ਅਤੇ ਜਨਾਨੀਆਂ ਨੇ ਹੱਥ ਜੋੜੇ, ਰੁਕਣ ਲਈ ਹਾੜ੍ਹੇ ਪਾਏ, ਪਰ ਸਿੰਘਾਂ ਨੇ ਚੱਲਣ ਲਈ ਜੈਕਾਰਾ ਬੋਲ ਦਿੱਤਾ। ਸਾਰੇ ਬਜੁਰਗ ਅਤੇ ਜਨਾਨੀਆਂ ਗੱਡਿਆਂ ਉੱਪਰ ਬੈਠ ਗਏ ਤੇ ਬਾਕੀ ਆਦਮੀ ਘੋੜੀਆਂ ਉੱਪਰ। ਇੱਕ ਦਮ ਮੇਰੀ ਬੀਬੀ ਨੇ ਮੇਰੇ ਭਰਾ ਨੂੰ ਪੁੱਛਿਆ, “ਤੰਨੀ ਨਹੀਂ ਆਈ, ਉਹ ਕਿੱਥੇ ਆ?”

ਮੇਰੇ ਪਿਤਾ ਜੀ ਨੇ ਮੇਰੇ ਭਰਾ ਨੂੰ ਕਿਹਾ, “ਅਸੀਂ ਹੌਲੀ ਹੌਲੀ ਚੱਲਦੇ ਆਂ, ਤੂੰ ਆਹ ਸਾਈਕਲ ਲੈ ਤੇ ਤੰਨੀ ਨੂੰ ਲੈਕੇ ਜਲਦੀ ਸਾਡੇ ਕੋਲ ਪਹੁੰਚ।” ਕਾਫਲਾ ਅੱਗੇ ਨੂੰ ਜਾ ਰਿਹਾ ਸੀ ਪਰ ਸਾਡਾ ਸਾਰਿਆਂ ਦਾ ਧਿਆਨ ਪਿੱਛੇ ਵੱਲ ਸੀ। ਕੁਝ ਚਿਰ ਪਿੱਛੋਂ ਪਿੰਡ ਦਿਸਣਾ ਬੰਦ ਹੋ ਗਿਆ ਪਰ ਵੀਰਾ ਤੇ ਤੰਨੀ ਨਾ ਆਏ। ਅਸੀਂ ਦਿਲ ’ਤੇ ਪੱਥਰ ਰੱਖਕੇ ਅੱਗੇ ਚੱਲਦੇ ਗਏ।

ਅਜੇ ਪਿੰਡ ਤੋਂ 5-6 ਮੀਲ ਦੂਰ ਹੀ ਗਏ ਹੋਵਾਂਗੇ ਕਿ 25-30 ਮੁਸਲਮਾਨ ਜ਼ਾਲਮਾਂ ਦੇ ਟੋਲੇ ਨੇ ਸਾਡੇ ਉੱਪਰ ਹਮਲਾ ਬੋਲ ਦਿੱਤਾ। ਉਹਨਾਂ ਵਹਿਸ਼ੀ ਬਣਕੇ ਅਤੇ ਆਪਣੀਆਂ ਅੱਖਾਂ ਉੱਤੇ ਕੱਟੜਪੁਣੇ ਦੀ ਪੱਟੀ ਬੰਨ੍ਹਕੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ। ਮੈਂਨੂੰ ਅੱਜ ਵੀ ਯਾਦ ਹੈ ਕਿ ਲਹਿੰਦੇ ਪਾਸੇ ਵਾਲੇ ਕਸ਼ਮੀਰਾ ਸਿੰਘ ਤੋਂ ਇਹ ਬੇਇਜ਼ਤੀ ਸਹਾਰੀ ਨਾ ਗਈ ਤੇ ਉਸਨੇ ਆਪਣੀ ਘਰ ਵਾਲੀ ਅਤੇ ਜਵਾਨ ਭੈਣ ਨੂੰ ਸਾਡੇ ਸਾਹਮਣੇ ਕਿਰਪਾਨ ਨਾਲ ਵੱਢ ਦਿੱਤਾ। ਜਿਹਨਾਂ ਗੋਦਾਂ ਵਿਚ ਬਹਿਕੇ ਇਹ ਹਮਲਾਵਰ ਜਵਾਨ ਹੋਏ, ਉਹਨਾਂ ਗੋਦਾਂ ਵਿਚ ਬਰਛੇ ਮਾਰੇ। ਜਿਹਨਾਂ ਭੈਣਾਂ ਕੋਲੋਂ ਰੱਖੜੀਆਂ ਬੰਨ੍ਹਵਾਈਆਂ, ਉਹਨਾਂ ਰੱਖੜੀਆਂ ਦੀਆਂ ਫਾਹੀਆਂ ਬਣਾਕੇ ਗਰਦਨਾਂ ਵਿਚ ਪਾਈਆਂ। ਜਿਹਨਾਂ ਛਾਤੀਆਂ ਵਿੱਚੋਂ ਦੁੱਧ ਪੀਤਾ, ਉਹਨਾਂ ਛਾਤੀਆਂ ਨੂੰ ਹੀ ਕਿਰਪਾਨਾਂ ਨਾਲ ਵੱਢ ਦਿੱਤਾ। ਮਾਵਾਂ ਨੇ ਜਿਸ ਖੂਹ ਵਿੱਚੋਂ ਪਾਣੀ ਕੱਢਕੇ ਬੱਚਿਆਂ ਨੂੰ ਨੁਹਾਇਆ ਸੀ, ਉਹਨਾਂ ਬਾਲਾਂ ਨੇ ਉਹਨਾਂ ਮਾਵਾਂ ਦੇ ਹੀ ਲਹੂ ਨਾਲ ਉਹਨਾਂ ਖੂਹਾਂ ਨੂੰ ਭਰ ਦਿੱਤਾ। ਮੇਰੇ ਸਾਹਮਣੇ ਮੇਰੀ ਮਾਂ ਨੂੰ ਬਰਛਿਆਂ ਨਾਲ ਵਿੰਨ੍ਹ ਦਿੱਤਾ ਅਤੇ ਕਿਰਪਾਨਾਂ ਨਾਲ ਮੇਰੇ ਪਿਤਾ ਜੀ ਦੇ ਟੋਟੇ ਕਰ ਦਿੱਤੇ ਗਏ।

ਸਾਡੇ ਇੱਕ ਗਵਾਂਢੀ ਮੁੰਡੇ ਨੇ ਮੇਰੀ ਬਾਂਹ ਫੜੀ ਤੇ ਅੱਖ ਬਚਾ ਕੇ ਲਾਗੇ ਦੇ ਕਪਾਹ ਦੇ ਖੇਤ ਵਿਚ ਲੈ ਗਿਆ। ਫਿਰ ਸਾਹੋ ਸਾਹੀ ਹੋਏ ਕਾਠੇ ਕਮਾਦ ਵਿੱਚੋਂ ਲੰਘ ਕੇ ਲਾਗੇ ਤੂੜੀ ਦੇ ਇੱਕ ਮੂਸਲ ਵਿਚ ਲੁਕ ਗਏ। ਰੋ ਰੋ ਕੇ ਸਾਡਾ ਬੁਰਾ ਹਾਲ ਸੀ। ਕਦੀ ਉਹ ਮੈਨੂੰ ਚੁੱਪ ਕਰਾਏ ਤੇ ਕਦੀ ਮੈਂ ਉਸਨੂੰ। ਰਾਤ ਪੈ ਗਈ। ਮੈਨੂੰ ਭੁੱਖ ਲੱਗ ਗਈ। ਹੋਰ ਤਾਂ ਕੁਝ ਨਾ ਮਿਲਿਆ, ਮੂਸਲ ਉੱਤੇ ਕੱਦੂਆਂ ਦੀ ਵੇਲ ਨਾਲ ਇੱਕ ਕੱਦੂ ਦਿਸ ਪਿਆ। ਅਸਾਂ ਉਹ ਖਾ ਕੇ ਗੁਜਾਰਾ ਕੀਤਾ। ਪਿਆਸ ਲੱਗੀ ਤਾਂ ਨੇੜੇ ਇੱਕ ਆਡ ਵਿੱਚੋਂ ਗੰਦਾ ਪਾਣੀ ਪੀ ਲਿਆ। ਕੱਚੇ ਕਮਾਦ ਦਾ ਗੰਨਾ ਵੀ ਚੂਪਿਆ ਪਰ ਫਿਰ ਭੁੱਖ ਲੱਗ ਗਈ। ਢਿੱਡ ਨੇ ਸਾਡੇ ਅੱਗੇ ਹਾੜ੍ਹੇ ਪਾਏ, ਵਾਸਤੇ ਪਾਏ, “ਉਏ ਮੈਂ ਖਾਲੀ ਆਂ, ਮੇਰੇ ਵਿਚ ਕੁਝ ਪਾਉ।” ਅਸੀਂ ਕਿਹਾ, “ਅਸੀਂ ਮਜਬੂਰ ਆਂ।” ਜਦੋਂ ਉਹ ਬੋਲਣੋਂ ਨਾ ਹਟਿਆ ਤਾਂ ਅਸਾਂ ਖਿੱਝ ਕੇ ਕਿਹਾ, “ਜਾਹ ਖੂਹ ਵਿਚ ਪੈ ਫਿਰ।” ਉਹ ਚੁੱਪ ਕਰ ਗਿਆ, ਫਿਰ ਨਾ ਬੋਲਿਆ।

ਅਗਲਾ ਦਿਨ ਵੀ ਅਸੀਂ ਉੱਥੇ ਹੀ ਕੱਟਿਆ। ਰਾਤ ਪਈ ਤਾਂ ਅਸੀਂ ਅਗਾਂਹ ਨੂੰ ਤੁਰ ਪਏ। ਅਜੇ ਦੋ ਕੁ ਮੀਲ ਹੀ ਗਏ ਹੋਵਾਂਗੇ ਕਿ ਸਾਨੂੰ ਪਿੱਛੋਂ ਆਉਂਦਾ ਇੱਕ ਕਾਫਲਾ ਦਿਸ ਪਿਆ। ਅਸੀਂ ਡਰਦੇ ਡਰਦੇ ਉਸ ਵਿਚ ਸ਼ਾਮਲ ਹੋ ਗਏ। ਰਾਹ ਵਿੱਚ ਅਸਾਂ ਥਾਂ ਥਾਂ ਉੱਤੇ ਲਹੂ ਦੇ ਛੱਪੜ ਅਤੇ ਲਾਸ਼ਾਂ ਦੇ ਢੇਰ ਵੇਖੇ। aਗਲੇ ਦਿਨ ਅਸੀਂ ਫਿਰੋਜਪੁਰ ਪਹੁੰਚ ਗਏ ਤੇ ਕੁੱਝ ਸੁੱਖ ਦਾ ਸਾਹ ਲਿਆ। ਉਸ ਵੇਲੇ ਮੈਨੂੰ ਸਿਰਫ ਦੋ ਥਾਵਾਂ ਦੇ ਨਾਵਾਂ ਦਾ ਪਤਾ ਸੀ, ਇੱਕ ਬਾਬਾ ਬਕਾਲਾ ਤੇ ਦੂਜਾ ਘੁਮਾਣ (ਜਿਲ੍ਹਾ ਗੁਰਦਾਸਪੁਰ) ਦੇ ਕੋਲ ਮੇਰਾ ਨਾਨਕਾ ਪਿੰਡ ਚੀਮਾਂ ਖੁੱਡੀ। ਫੌਜੀਆਂ ਅਤੇ ਪੁਲੀਸ ਵਾਲਿਆਂ ਦੀ ਮਦਦ ਨਾਲ ਮੈਂ ਆਪਣੇ ਨਾਨਕੇ ਪਿੰਡ ਪਹੁੰਚ ਗਿਆ। ਜਦੋਂ ਮਾਤਾ ਜੀ ਅਤੇ ਪਿਤਾ ਜੀ ਦੇ ਕਤਲ ਬਾਰੇ ਦੱਸਿਆ ਤਾਂ ਮਾਮਾ ਜੀ ਡਾਡਾਂ ਮਾਰ ਕੇ ਰੋਏ। ਫਿਰ ਹੌਲੀ ਹੌਲੀ ਇੱਥੋਂ ਦੇ ਹਾਲਾਤ ਬਾਰੇ ਗੱਲਾਂ ਸੁਣ ਕੇ ਸ਼ਰਮ ਨਾਲ ਸਿਰ ਨੀਵਾਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਈ ਸਿੱਖਾਂ ਅਤੇ ਹਿੰਦੂਆਂ ਦੇ ਜ਼ਾਲਮ ਟੋਲਿਆਂ ਨੇ ਵੀ ਮੁਸਲਮਾਨ ਆਦਮੀ ਅਤੇ ਜਨਾਨੀਆਂ ਨਾਲ ਘੱਟ ਵਹਿਸ਼ੀਆਨਾ ਹਰਕਤਾਂ ਨਹੀਂ ਕੀਤੀਆਂ।

ਉਹ ਕੱਟ ਵੱਢ ਵਾਲਾ ਭਿਆਨਕ ਨਜ਼ਾਰਾ, ਮਾਵਾਂ ਭੈਣਾਂ ਨਾਲ ਬਦਫੈਲੀ, ਮੇਰੀ ਮਾਂ ਦੇ ਤਰਲੇ ਤੇ ਲੇਲ੍ਹਣੀਆਂ ਕੱਢਣੀਆਂ ਅਤੇ ਲਹੂ ਦਾ ਛੱਪੜ, ਦਿਨੇ ਰਾਤ ਮੇਰੀਆਂ ਅੱਖਾਂ ਸਾਹਮਣੇ ਘੁੰਮਦੇ ਰਹਿੰਦੇ। ਰਾਤ ਸੁੱਤੇ ਪਏ ਨੂੰ ਜਦੋਂ ਕੋਈ ਭਿਆਨਕ ਸੁਪਨਾ ਆਉਂਦਾ, ਤਾਂ ਮੈਂ ਤ੍ਰਭਕ ਕੇ ਉੱਠਦਾ ਅਤੇ ਮੇਰੇ ਮਾਮੀ ਜੀ ਮੈਨੂੰ ਛਾਤੀ ਨਾਲ ਲਾ ਕੇ ਥਾਪੜ ਕੇ ਸੁਆ ਦਿੰਦੇ। ਮੈਂ ਮਾਮਾ ਜੀ ਅਤੇ ਮਾਮੀ ਜੀ ਵਿੱਚੋਂ ਆਪਣੇ ਮਾਤਾ ਪਿਤਾ ਜੀ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਗਲੀ ਦੇ ਬੱਚਿਆਂ ਨਾਲ ਖੇਡਣ ਵੇਲੇ ਮੈਂ ਉਹਨਾਂ ਵਿੱਚੋਂ ਤੰਨੀ ਤੇ ਜੁਬੈਦਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ। ਉਹ ਤਾਂ ਮੈਨੂੰ ਤਦ ਮਿਲਦੇ, ਜੇ ਉੱਥੇ ਹੁੰਦੇ। ਇਹਨਾਂ ਹਾਲਾਤ ਵਿਚ ਤਕਰੀਬਨ 5-6 ਮਹੀਨੇ ਮੈਂ ਆਪਣੇ ਨਾਨਕੇ ਕੱਟੇ।

ਵਾਹਿਗੁਰੂ ਦੀ ਕਿਰਪਾ ਅਤੇ ਮਾਮਾ ਜੀ ਦੀ ਮਦਦ ਨਾਲ ਮੇਰੇ ਨਾਮ ਤੇ ਡੇਹਰੀ ਵਾਲਾ (ਜ਼ਿਲ੍ਹਾ ਅੰਮ੍ਰਿਤਸਰ) ਵਿਚ 30 ਏਕੜ ਦੀ ਬਜਾਏ 12 ਏਕੜ ਪੈਲੀ ਅਲਾਟ ਹੋ ਗਈ ਅਤੇ ਮਹਿਰਿਆਂ ਦਾ ਇੱਕ ਪੁਰਾਣਾ ਜਿਹਾ ਮਕਾਨ ਮਿਲ ਗਿਆ। ਮਾਮਾ ਜੀ ਨੇ ਆਪਣਾ ਵੱਡੇ ਪੁੱਤਰ ਨੂੰ ਇੱਥੇ ਵਾਹੀ ਕਰਨ ਲਈ ਭੇਜ ਦਿੱਤਾ। ਮੈਨੂੰ ਪੱਕੀ ਪਕਾਈ ਰੋਟੀ ਨਸੀਬ ਹੋ ਗਈ। ਪਿੰਡ ਵਾਲਿਆਂ ਨੇ ਮੈਨੂੰ ‘ਪਨਾਹਗੀਰ’ ਦਾ ਖਤਾਬ ਦੇ ਦਿੱਤਾ। ਅਸੀਂ ਸ਼ਾਹਾਂ ਤੋਂ ਪਨਾਹਗੀਰ ਹੋ ਗਏ। ਜਦੋਂ ਮੈਨੂੰ ਕੋਈ ਪਨਾਹਗੀਰ ਕਹਿੰਦਾ, ਸੱਚ ਜਾਣਿਉਂ, ਮੇਰੇ ਦਿਲ ਉੱਤੇ ਤੀਰ ਵੱਜਦੇ। ਇਸ ਲਫ਼ਜ ਨੇ ਅੱਜ ਤੱਕ ਸਾਡਾ ਪਿੱਛਾ ਨਹੀਂ ਛੱਡਿਆ। ਅੱਜ ਰੱਬ ਦੀ ਕਿਰਪਾ ਨਾਲ ਕੈਨੇਡਾ ਵਿਚ ਬਾਦਸ਼ਾਹੀ ਭੋਗਦੇ ਆਂ, ਪਰ ਜਦੋਂ ਕਿਤੇ 2-3 ਸਾਲ ਪਿੱਛੋਂ ਆਪਣੇ ਪਿੰਡ ਜਾਂਦਾ ਹਾਂ ਤਾਂ ਮੇਰੀ ਉਮਰ ਦੇ ਲੋਕ ਇਹ ਕਹਿਕੇ ਮੇਰਾ ਦਿਲ ਸਾੜ ਦਿੰਦੇ ਨੇ ਕਿ ਪਨਾਹਗੀਰਾਂ ਦਾ ਤਰਲੋਚਨ ਕਨੇਡਾ ਤੋਂ ਆਇਆ ਹੈ। ਪਰ ਕੀ ਕਰਾਂ, ਆਪਣਾ ਪਿੰਡ ਜੂ ਹੋਇਆ, ਛੱਡਿਆ ਥੋੜ੍ਹਾ ਜਾਂਦੈ?

ਮੇਰੇ ਮਾਮੇ ਜੀ ਦੇ ਲੜਕੇ ਨੇ ਮੈਨੂੰ ਸਕੂਲ ਵਿਚ ਦਾਖਲ ਕਰਵਾ ਦਿੱਤਾ। ਰੱਬ ਦੀ ਕਿਰਪਾ ਨਾਲ ਪੜ੍ਹਾਈ ਵਿਚ ਹੁਸਿ਼ਆਰ ਸਾਂ। ਵੱਡਾ ਹੋਇਆ ਤਾਂ ਪੀ ਐੱਚ ਡੀ ਦੀ ਡਿਗਰੀ ਪ੍ਰਾਪਤ ਕਰ ਲਈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਵਿਚ ਨੌਕਰੀ ਮਿਲ ਗਈ। ਇੱਕ ਦੋ ਥਾਵਾਂ ’ਤੇ ਮੇਰੇ ਰਿਸ਼ਤੇ ਦੀ ਗੱਲ ਚੱਲੀ। ਉੱਚਾ ਲੰਬਾ ਜਵਾਨ ਸਾਂ, ਪੜ੍ਹਿਆ ਲਿਖਿਆ ਸਾਂ, ਅੱਛੀ ਨੌਕਰੀ ’ਤੇ ਲੱਗਾ ਸਾਂ ਪਰ ‘ਪਨਾਹਗੀਰ’ ਲਫ਼ਜ਼ ਨੇ ਫਿਰ ਮੇਰਾ ਪਿੱਛਾ ਨਾ ਛੱਡਿਆ ਤੇ ਨਾਂਹ ਹੋ ਗਈ। ਫਿਰ ਮਾਮਾ ਜੀ ਨੇ ਆਪਣੇ ਕਿਸੇ ਰਿਸ਼ਤੇ ਵਿੱਚੋਂ ਰਿਸ਼ਤਾ ਕਰਵਾ ਦਿੱਤਾ। ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਘਰ ਦੋ ਲੜਕੀਆਂ ਅਤੇ ਇੱਕ ਲੜਕੇ ਨੇ ਜਨਮ ਲਿਆ। ਜਦੋਂ ਮੇਰੇ ਲੜਕੇ ਨੇ ਬੀ ਐੱਸ ਸੀ ਦੀ ਡਿਗਰੀ ਕਰ ਲਈ ਤਾਂ ਇੱਕ ਦਿਨ ਉਸਨੇ ਕਿਹਾ, “ਡੈਡੀ, ਬਹੁਤ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਅੱਛੇ ਭਵਿੱਖ ਲਈ ਕੈਨੇਡਾ ਜਾ ਰਹੇ ਨੇ, ਤੁਸੀਂ ਵੀ ਅਰਜ਼ੀ ਦੇ ਦਿਉ।” ਆਪਣੀ ਕੋਠੀ ਸੀ, ਅੱਛੀ ਜਮੀਨ ਸੀ, ਬਹੁਤ ਅੱਛੀ ਨੌਕਰੀ ਸੀ, ਬਾਹਰ ਜਾਣ ਬਾਰੇ ਕਦੀ ਸੋਚਿਆ ਵੀ ਨਹੀਂ ਸੀ। ਪਰ ਨਾ ਚਾਹੁੰਦੇ ਹੋਏ ਵੀ ਮੈਂ ਉਸਦਾ ਕਹਿਣਾ ਨਾ ਮੋੜ ਸਕਿਆ। ਅਰਜ਼ੀ ਭੇਜ ਦਿੱਤੀ, ਮਨਜ਼ੂਰ ਹੋ ਗਈ ਅਤੇ ਅਸੀਂ ਕੈਨੇਡਾ ਪਹੁੰਚ ਗਏ।

ਬੜੀ ਸਖਤ ਮਿਹਨਤ ਕੀਤੀ। ਲੜਕੇ ਨੂੰ ਵੀ ਇੱਥੋਂ ਦੀ ਪੜ੍ਹਾਈ ਕਰਨ ਪਿੱਛੋਂ ਅੱਛੀ ਨੌਕਰੀ ਮਿਲ ਗਈ। ਔਖੇ ਵੇਲੇ ਸਾਡੀ ਮਦਦ ਕਰਨ ਦੇ ਇਵਜ਼ ਵਿਚ ਅਤੇ ਬੇਟੇ ਦੇ ਕਹਿਣ ’ਤੇ ਮੈਂ ਸਾਰੀ ਜ਼ਮੀਨ ਆਪਣੇ ਮਾਮੇ ਦੇ ਬੇਟੇ ਦੇ ਨਾਂ ਕਰਵਾ ਦਿੱਤੀ ਅਤੇ ਉਸਦੀ ਇੱਕ ਲੜਕੀ ਦਾ ਰਿਸ਼ਤਾ ਕੈਨੇਡਾ ਕਰਵਾ ਦਿੱਤਾ। ਪਿੰਡ ਦਾ ਚੱਕਰ ਮਾਰਨ ਪਿੱਛੋਂ ਜਦੋਂ ਘਰ ਵਾਪਸ ਆਏ ਤਾਂ ਵੇਖਿਆ ਕਿ ਘਰ ਵਿਚ ਹੋਰ ਕਈ ਲੋਕ ਆਏ ਹੋਏ ਸਨ। ਬੈਠਕ ਨੱਕੋ ਨੱਕ ਭਰੀ ਪਈ ਸੀ। ਚਾਹ ਪੀਣ ਲੱਗਿਆਂ ਸਿੱਧੂ ਸਾਹਿਬ ਨੇ ਮੈਨੂੰ ਪੁੱਛਿਆ, “ਬਚਪਨ ਦਾ ਕੋਈ ਐਸਾ ਹੋਰ ਵਾਕਿਆ, ਜਿਸਦੀ ਯਾਦ ਬਾਰ ਬਾਰ ਅਉਂਦੀ ਹੋਵੇ ?”

ਮੈਂ ਕਿਹਾ, “ਐਸੀਆਂ ਦੋ ਗੱਲਾਂ ਹਨ। ਪੰਜਾਬ ਦੀ ਵੰਡ ਤੋਂ ਸਾਲ ਕੁ ਪਹਿਲਾਂ ਜਦੋਂ ਮੇਰੇ ਮਾਮਾ ਜੀ ਦੇ ਨਿੱਕੇ ਪੁੱਤਰ ਦੇ ਸ਼ਗਨ ਬਾਰੇ ਸਾਨੂੰ ਸੁਨੇਹਾ ਮਿਲਿਆ ਤਾਂ ਪਿਤਾ ਜੀ ਤੇ ਮਾਤਾ ਜੀ ਮੈਨੂੰ ਤੇ ਤੰਨੀ ਨੂੰ ਵੀ ਆਪਣੇ ਨਾਲ ਲੈ ਗਏ। ਸ਼ਗਨ ਦੀ ਰਸਮ ਪਿੱਛੋਂ ਮਾਤਾ ਜੀ ਦਾ ਰੱਖੜ ਪੁੰਨਿਆਂ ਦੇ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਵਿਖੇ ਗੁਰਦਵਾਰੇ ਵਿਚ ਮੱਥਾ ਟੇਕਣ ਦਾ ਜੀਅ ਕੀਤਾ। ਉਨ੍ਹਾਂ ਉੱਥੇ ਪਹੁੰਚ ਕੇ ਮੱਥਾ ਟੇਕਿਆ ਅਤੇ ਤੰਨੀ ਵਾਸਤੇ ਚੂੜੀਆਂ ਲੈਣ ਚਲੇ ਗਏ। ਮੇਰੇ ਕਹਿਣ ’ਤੇ ਮਾਤਾ ਜੀ ਨੇ ਜੁਬੈਦਾਂ ਵਾਸਤੇ ਵੀ ਹਰੇ ਰੰਗ ਦੀਆਂ ਚੂੜੀਆਂ ਲੈ ਲਈਆਂ। ਇੱਥੇ ਆਕੇ ਜਦੋਂ ਉਸਨੇ ਚੂੜੀਆਂ ਪਾਈਆਂ ਤਾਂ ਉਹ ਕੁਝ ਖੁੱਲ੍ਹੀਆਂ ਸਨ। ਜੁਬੈਦਾਂ ਨੇ ਮੈਨੂੰ ਕਿਹਾ ਕਿ ਅਗਲੇ ਸਾਲ ਜਦੋਂ ਪੂਰੀਆਂ ਮੇਚ ਹੋਣਗੀਆਂ, ਆਪਣੇ ਹੱਥ ਨਾਲ ਮੈਨੂੰ ਪਾ ਦੇਵੀਂ। ਫਿਰ ਉਹ ‘ਅਗਲਾ ਸਾਲ’ ਕਦੇ ਨਾ ਆਇਆ।” ਇਹ ਕਹਿ ਕੇ ਮੈਂ ਚੁੱਪ ਕਰ ਗਿਆ।

“ਤੇ ਦੂਜੀ ਗੱਲ?” ਸਿੱਧੂ ਸਾਹਿਬ ਨੇ ਉਤਸੁਕਤਾ ਨਾਲ ਪੁੱਛਿਆ। ਮੈਂ ਕਿਹਾ, “ਚੂੜੀਆਂ ਵੇਚਣ ਵਾਲੇ ਦੇ ਨਾਲ ਹੀ ਇੱਕ ਆਦਮੀ ਲੋਕਾਂ ਦੇ ਬਾਹਾਂ ਅਤੇ ਪੱਟਾਂ ਉੱਤੇ ਮਸ਼ੀਨ ਨਾਲ ਮੋਰ ਮੋਰਨੀਆਂ ਉੱਕਰ ਰਿਹਾ ਸੀ। ਜਦੋਂ ਮੈਂ ਵੀ ਜਿੱਦ ਕੀਤੀ ਤਾਂ ਪਿਤਾ ਜੀ ਨੇ ਮੇਰੇ (ਤਰਲੋਚਨ) ਅਤੇ ਤੰਨੀ (ਤਰਨਜੀਤ) ਦੀ ਸੱਜੀ ਬਾਂਹ ਉੱਪਰ ਸਾਡੇ ਨਾਮ ਦਾ ਪਹਿਲਾ ਅੱਖਰ ‘ਤੱਤਾ’ ਖੁਦਵਾ ਦਿੱਤਾ।” ਮੈਂ ਸਿੱਧੂ ਸਾਹਿਬ ਵੱਲ ਆਪਣੀ ਸੱਜੀ ਬਾਂਹ ਕੱਢ ਕੇ ਦਿਖਾਈ। ਉਸੇ ਵੇਲੇ ਪਿੱਛੋਂ ਕਿਸੇ ਨੇ ਆਪਣੀ ਖੱਬੀ ਬਾਂਹ ਨਾਲ ਮੈਨੂੰ ਕਲਾਵੇ ਵਿਚ ਲੈ ਲਿਆ ਅਤੇ ਸੱਜੀ ਬਾਂਹ ਮੇਰੇ ਅੱਗੇ ਕਰ ਦਿੱਤੀ ਜਿਸ ਉੱਪਰ ‘ਤੱਤਾ’ ਉੱਕਰਿਆ ਸੀ।

ਮੈਂ ਪਿੱਛੇ ਮੁੜਕੇ ਦੇਖਿਆ। ਮੇਰੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, “ਤੂੰ ਤੰਨੀ?” ਉਸਨੇ ਕਿਹਾ, “ਹਾਂ, ਮੈਂ ਤਰੱਨਮ ਤੰਨੀ।” ਮੇਰੀ ਭੁੱਬ ਨਿੱਕਲ ਗਈ ਤੇ ਮੈਂ ਉਸਨੂੰ ਜੱਫੀ ਵਿਚ ਲੈ ਲਿਆ। ਹੁਣ ਦੋਵੇਂ ਰਾਵੀ ਅਤੇ ਬਿਆਸ ਦਰਿਆ ਆਪਣੇ ਪੂਰੇ ਜੋਬਨ ਤੇ ਠਾਠਾਂ ਮਾਰ ਰਹੇ ਸਨ। ਇਸੇ ਦੁਰਾਨ ਉਸਨੇ ਭਰਾ ਬਾਰੇ ਅਤੇ ਮੈਂ ਪਿਤਾ ਜੀ ਤੇ ਬੀਬੀ ਜੀ ਦੇ ਕਤਲ ਬਾਰੇ ਗੱਲ ਸਾਂਝੀ ਕੀਤੀ। ਸਾਰੇ ਕਮਰੇ ਵਿਚ ਚੁੱਪ ਛਾ ਗਈ। ਕੁਝ ਚਿਰ ਪਿੱਛੋਂ ਤੰਨੀ ਬੋਲੀ, “ਅਸੀਂ ਤਾਂ ਐਥੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਆਏ ਸਾਂ, ਸਾਨੂੰ ਕਿਸੇ ਨੇ ਦੱਸਿਆ ਪਈ ਚੜ੍ਹਦੇ ਪੰਜਾਬ ਵਿੱਚੋਂ ਕੋਈ ਆਪਣਾ ਪਿੰਡ ਵੇਖਣ ਆਇਆ ਏ। ਬੱਸ, ਉਸ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਲੈਣ ਲਈ ਅਸੀਂ ਵੀ ਐਥੇ ਆ ਗਈਆਂ” ਮੈਂ ਆਪਣੀ ਪਤਨੀ ਵੱਲ ਇਸ਼ਾਰਾ ਕਰਕੇ ਤੰਨੀ ਨੂੰ ਕਿਹਾ, “ਇਹ ਤੇਰੀ ਭਰਜਾਈ ਏ।” ਉਹਨਾਂ ਦੋਹਾਂ ਨੇ ਐਸੀ ਗਲਵੱਕੜੀ ਪਾਈ ਕਿ ਅੱਡ ਹੋਣ ਦਾ ਨਾਂ ਹੀ ਨਾ ਲੈਣ।

ਫਿਰ ਤੰਨੀ ਨੇ ਦੱਸਿਆ, “ਵੀਰੇ, ਉਸ ਦਿਨ ਜੁਬੈਦਾਂ ਮੈਨੂੰ ਤੇ ਆਪਣੇ ਭਰਾ ਨੂੰ ਖੂਹ ਤੇ ਲੈ ਗਈ ਸੀ। ਵਾਪਸ ਆਏ ਤਾਂ ਪਤਾ ਲੱਗਾ ਕਿ ਕਾਫਲਾ ਚਲੇ ਗਿਆ ਸੀ। ਮੈਂ ਬਹੁਤ ਰੋਈ। ਬੁਰੇ ਹਾਲਾਤ ਵੇਖਦਿਆਂ ਜੁਬੈਦਾਂ ਦੇ ਪਿਤਾ ਨੇ ਮੈਨੂੰ ਆਪਣੇ ਘਰ ਵਿਚ ਲੁਕੋ ਲਿਆ ਤੇ ਇੱਕ ਮਹੀਨਾ ਘਰੋਂ ਬਾਹਰ ਨਾ ਕੱਢਿਆ। ਇਹਨਾਂ ਨੇ ਮੇਰਾ ਨਾਮ ਬਦਲ ਕੇ ਤਰਨਜੀਤ ਤੋਂ ਤਰੱਨਮ ਰੱਖ ਦਿੱਤਾ। ਜਦੋਂ ਵੀ ਤੁਹਾਡੀ ਸਭ ਦੀ ਯਾਦ ਆਉਂਦੀ, ਹੰਝੂਆਂ ਨੂੰ ਬੁਲਾ ਲੈਂਦੀ। ਹੁਣ ਤਾਂ ਰੋ ਰੋ ਕੇ ਮੇਰੇ ਹੰਝੂ ਵੀ ਸੁੱਕ ਗਏ ਨੇ। ਹਰ ਸਾਲ ਵੀਰਾਂ ਨੂੰ ਯਾਦ ਕਰਕੇ ਇੱਕ ਰੱਖੜੀ ਖਰੀਦ ਲੈਂਦੀ ਆਂ। ਆਪਣੇ ਹੀ ਗੁੱਟ ਤੇ ਬੰਨ੍ਹ ਕੇ ਟਰੰਕ ਵਿੱਚ ਸੰਭਾਲ ਲੈਂਦੀ ਹਾਂ। ਹੁਣ ਤਾਂ ਐਨੀਆਂ ਰੱਖੜੀਆਂ ਇਕੱਠੀਆਂ ਹੋ ਗਈਆਂ ਨੇ ਕਿ ਤੇਰੀਆਂ ਦੋਹਾਂ ਬਾਹਾਂ ਦੀ ਲੰਬਾਈ ਖਤਮ ਹੋ ਜਾਵੇਗੀ ਪਰ ਮੇਰੀਆਂ ਰੱਖੜੀਆਂ ਖਤਮ ਨਹੀਂ ਹੋਣਗੀਆਂ।”

ਫਿਰ ਤੰਨੀ ਨੇ ਇੱਕ ਜਨਾਨੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਪਤਾ ਇਹ ਕੌਣ ਏਂ?”

ਫਿਰ ਆਪ ਹੀ ਦੱਸਣ ਲੱਗ ਪਈ, “ਇਹ ਮੇਰੀ ਭੈਣ, ਮੇਰੀ ਸਹੇਲੀ, ਮੇਰੀ ਨਣਾਨ, ਮੇਰੇ ਸਾਹਾਂ ਅਤੇ ਮੇਰੇ ਦੁੱਖ ਸੁੱਖ ਦੀ ਭਾਈਵਾਲ – ਜੁਬੈਦਾਂ ਏ। ਤੇਰੀ ਯਾਦ ਵਿਚ ਇਸਨੇ ਆਪਣੇ ਵਾਲ ਨਾ ਹੀ ਕਟਾਏ ਤੇ ਨਾ ਹੀ ਰੰਗੇ। ਕਹਿੰਦੀ ਏ, ਇਹ ਵਾਲ ਮੇਰੇ ਤੋਚੀ ਦੀ ਅਮਾਨਤ ਨੇ। ਇਸਨੇ ਉਹ ਹਰੇ ਰੰਗ ਦੀਆਂ ਚੂੜੀਆਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਨੇ। ਕਹਿੰਦੀ ਏ, ਮੇਰੇ ਮਰਨ ਪਿੱਛੋਂ, ਦਫਨਾਉਣ ਤੋਂ ਪਹਿਲਾਂ, ਮੇਰੇ ਦਿਲ ਕੋਲ ਰੱਖ ਦੇਣੀਆਂ।” ਮੈਂ ਜੁਬੈਦਾਂ ਕੋਲ ਗਿਆ। ਉਹ ਸੰਗਮਰਮਰ ਦੇ ਬੁੱਤ ਵਾਂਗੂੰ ਅਡੋਲ ਖੜ੍ਹੀ ਸੀ, ਕੁਝ ਨਾ ਬੋਲੀ। ਮੈਂ ਚੁੱਪ ਤੋੜਦੇ ਹੋਏ ਬੋਲਿਆ, “ਨੀ ਜੁਬੈਦਾਂ, ਅੜੀਏ ਤੂੰ ਮੈਨੂੰ ਬਹੁਤ ਸੋਹਣੀ ਲਗਦੀ ਐਂ, ਆ ਆਪਾਂ ਨਿਕਾਹ ਕਰ ਲਈਏ।” ਉਸਨੇ ਅੱਜ 65 ku ਸਾਲਾਂ ਪਿੱਛੋਂ ਫਿਰ ਮੇਰੇ ਮੋਢੇ ’ਤੇ ਧੱਫਾ ਜਿਹਾ ਮਾਰਿਆ ਤੇ ਮੁਸਕਰਾ ਕੇ ਬੋਲੀ, “ਜਾਹ ਝੂਠਾ ਕਿਸੇ ਥਾਂ ਦਾ, ਜਾਹ ਪਹਿਲੋਂ ਆਪਣੀ ਮਾਂ ਨੂੰ ਪੁੱਛ ਕੇ ਆ। ਉਹ ਫਿਰ ਕਿਤੇ ਮਜ੍ਹਬ ਦਾ ਝਗੜਾ ਨਾ ਪਾ ਦੇਵੇ।”

*****************************************

ਡਾ: ਤਰਲੋਚਨ ਸਿੰਘ ਔਜਲਾ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀ. ਐੱਸ ਸੀ. ਦੀ ਪੜ੍ਹਾਈ ਕੀਤੀ ਅਤੇ ਫਿਰ ਐੱਮ. ਐੱਸ ਸੀ. ਅਤੇ ਪੀ ਐੱਚ. ਡੀ. ਦੀ ਪੜ੍ਹਾਈ ਪੰਜਾਬ ਖੇਤੀਬਾੜੀ ਯੂਨੀਵਰਸਟੀ, ਲੁਧਿਆਣਾ ਤੋਂ ਕੀਤੀ। ਇਸੇ ਯੂਨੀਵਰਸਟੀ ‘ਚ ਹੀ 25 ਕੁ ਸਾਲ ਨੌਕਰੀ ਕਰਕੇ ਅਤੇ ਅਗਾਊਂ ਸੇਵਾ ਮੁਕਤ ਹੋ ਕੇ ਕੈਨੇਡਾ ‘ਚ ਆ ਵੱਸੇ। ਪੰਜਾਬੀ ਸਹਿਤ ਲਈ ਲਿਖਣ ਦਾ ਕਾਰਜ ਯੂਨੀਵਰਸਟੀ ‘ਚ ਸ਼ੁਰੂ ਕੀਤਾ ਅਤੇ ਕੈਨੇਡਾ ‘ਚ ਵੀ ਜਾਰੀ ਰੱਖਿਆ। ਇਹਨਾਂ ਦੀਆਂ ਕਹਾਣੀਆਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚ ਛਪਦੇ ਪੰਜਾਬੀ ਰਸਾਲਿਆਂ ਅਤੇ ਅਖਬਾਰਾਂ ‘ਚ ਛਾਪੀਆਂ ਗਈਆਂ ਹਨ ਜਿਹਨਾਂ ਨੂੰ ਪਾਠਕਾਂ ਨੇ ਬਹੁਤ ਸਲਾਹਿਆ ਹੈ। ਇਹਨਾਂ ਦੀਆਂ ਲਿਖੀਆਂ ਕਹਾਣੀਆਂ ਦਾ ਸੰਗ੍ਰਿਹ ” ਤਿੜਕਦੇ ਰਿਸ਼ਤੇ ” ਜਲਦੀ  ਹੀ ਛਪ ਰਿਹਾ ਹੈ। 

Bhagat Puran Singh – The Uncrowned Servant of the Abandoned Children

(By Dr Surjit Singh Bhatti)

Bhagat Puran Singh was born to Mata Mehtab Kaur on 4th June 1904 in a Sanatani Family in village Rajewal, in district Ludhiana. His father, Lala Shibu Mal, was a moneylender. Puran Singh’s childhood name was Ramji Das. His mother inculcated in him deep feelings of love, compassion, and sympathy for all mankind, animals, birds, trees and various species of flora and fauna. She loved Ramji Das intensely and taught him to respect the womenfolk.

During the plague of 1905, his parents used to go house-to-house to meet people and look after their welfare.  At the time of the drought of 1913, a lot of money was given by them to the needy. From 1916 to 1923, he was put in the hostel of a school and he wrote Matriculation Examination in 1923 at Ludhiana. While returning home, he entered a temple to pay obeisance, but he was turned out. This hurt Ramji Das deeply who left with a heavy heart and reached Gurdwara Reru Sahib, where volunteers were fondly serving free food, called langar. Ramji Das got stunned and also satiated. There he heard the discourses by  Sant Attar Singh ji, which had a profound effect on his mind.

They then shifted to Lahore. Ramji Das started going to the Gurdwara Dehra Sahib daily and there he got his new name, Puran Singh. The prefix, Bhagat, was later on added by the noted Sikh scholar Giani Kartar Singh. Seeing him devotedly serving others, people gave him a lot of affection and encouragement. In his free time,  he would go to libraries to read newspapers, magazines, and books. Also, he started collecting money from the affluent to help the poor, diseased and helpless children. Seeing the sad plight of the destitute patients, he started thinking of establishing an organization to look after them and get them treated.

In 1934, a  four-year-old spastic child was left at the entrance of Gurdwara Dehra Sahib, Lahore. The Caretaker of the Gurdwara handed over the child to him and said, “Puran Singh, only you can look after this child”. Bhagat Ji gave so much love to the child that he even named him ‘Piara’ (the loved one). At the time of the partition of the country, Bhagat Ji came from Lahore to Amritsar’s refugee camp in the Khalsa College,  in August 1947, with the sick 17-year-old Piara on his back. The camp served people till December 1947. After the camp was disbanded, Bhagat Ji left with some more orphans under his care whom he took to wherever he could get a shelter in Amritsar city.  After a lot of struggle, he got a modest shelter called “Pingalwara”, which means a Shelter  (for the differently enabled).  For their treatment, he started taking them to various hospitals in an old rickshaw, which became his first ‘ambulance’ ! Gradually, as the number of inmates grew to hundreds, many philanthropists started helping him in his noble and selfless work.

With the help of donations collected by him, Bhagat Ji purchased the present site from District Rent and Managing Officer, Amritsar in 1958, and The All-India Pingalwara Charitable Society was registered.  He returned to the Government of India, the Padam Shri Award after the ‘Blue Star’ operation in which the pilgrims who had come to Golden Temple and the Akal Takhat to pay their obeisance were attacked in June 1984. He was given many awards, such as Harmony Award, Rog Rattan, and Bhai Ghanaiyya Award. But he believed service to the poor is one’s greatest award. The money he received was used to give fatherly support to numerous homeless old people and diseased children,  without any consideration of caste, community, region or religion.

He had made a promise to his mother to remain a bachelor and stuck to it till the end. He stopped wearing leather shoes as a sign of affection for animals and wore wooden sandals only. To help employment, he resolved to wear khaddar (hand-made coarse cloth) made by handlooms only. His diet was very simple and frugal. He was concerned about the population explosion, environmental pollution, depletion of natural resources, ruthless cutting of forests, and soil erosion, and wrote pamphlets to make people aware and help in finding out solutions. Bhagat Ji had become a living legend during his lifetime. He breathed his last on 5th August 1992. His ever-lasting memorial in the shape of Pingalwara is a home for the homeless and forlorn, and a hospital and a cradle for the orphaned or abandoned children. It is also a safe haven for exploited and mentally deranged women. Thus, this institution has immortalized its founder. Bhagat Ji nominated Dr Inderjit Kaur as his successor, who had volunteered earlier to serve the hundreds of patients in Pingalwara.

In addition to the main campus, Pingalwara has three branches in the Amritsar district. Now there are branches in Sangrur, Jalandhar, and Chandigarh. Pingalwara also runs free schools for poor and needy, mentally retarded, paralysed, blind, deaf and dumb children. Poor persons afflicted with AIDS, diabetes and cancer are also being given free treatment. Pingalwara has free Prosthetic Centre, Physiotherapy Centre, Dental Centre, ENT Centre, Operation Theatre, Ultrasound Centre, and fully equipped free Dispensaries.  A 2017 April report revealed that they had to spend more than Rs 2 crores yearly on medical treatment, shelter, and education of the inmates. With more than 1800 inmates, this amount has now risen more than three times. The entire expenditure is met from public donations from all over the world.

Bhagat Puran Singh had rendered much more selfless services to the needy, diseased, disabled, abandoned and handicapped children as well as old men and women in distress, than any other person in human history. Obviously, he deserved the Nobel Prize. India should have awarded at least the Bharat Rattan to him. It is not too late even now to recognize his services and also help the organization financially. His example is being followed today by “Khalsa Aid” and several other organizations like “The Kalgidhar Trust” at Baru Sahib, Himachal Pradesh.

ਮੁਕਤੀ : ਵਰਤਮਾਨ ਜੀਵਨ ਵਿਚ, ਜਾਂ ਮਰਨ ਤੋਂ ਬਾਅਦ

ਕਾਬਲ ਸਿੰਘ, ਬਲਦੇਵ ਸਿੰਘ (ਐਡਮਿੰਟਨ, ਕੈਨੇਡਾ)

DR. KABAL SINGH DR. BALDEV SINGH

“ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ॥

ਗੁਰ ਬਿਨ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ॥“

(ਗੁਰੂ ਗ੍ਰੰਥ ਸਾਹਿਬ, ਅੰਗ 1399)

“ਮੁਕਤੀ” ਸ਼ਬਦ ਦਾ ਅਰਥ ਹੈ, ਜਨਮ-ਮਰਨ ਤੋਂ ਛੁਟਕਾਰਾ, ਖ਼ਲਾਸੀ, ਗਤੀ, ਕਲਿਆਣ, ਮੋਕਸ਼, ਨਿਰਵਾਣ, ਆਦਿ। ਬਹੁਤੇ ਵਿਦਵਾਨਾਂ ਅਨੁਸਾਰ ਮੁਕਤੀ ਉਹ ਸਥਿਤੀ ਹੈ ਜਦੋਂ ਮਨੁਖ ਨੂੰ ਹਰ ਤਰ੍ਹਾਂ ਦੇ ਦੁੱਖਾਂ ਤੋਂ ਪੂਰਨ ਛੁਟਕਾਰਾ ਮਿਲ ਜਾਵੇ। ਦਾਰਸ਼ਨਿਕ ਲੋਕ ਸੰਸਾਰਿਕ ਦੁੱਖ ਖਤਮ ਹੋਣ ਉਪਰੰਤ ਰੂਹ ਦੀ ਪਰਮਾਤਮਾ ਵਿਚ ਲੀਨ ਹੋਣ ਦੀ ਅਵਸਥਾ ਨੂੰ ਮੁਕਤੀ ਕਹਿੰਦੇ ਹਨ। ਜਦੋਂ ਭਰਮ ਦਾ ਪਰਦਾ ਹਟ ਜਾਂਦਾ ਹੈ ਤਾਂ ਜੀਵਾਤਮਾ ਦੀ ਪਰਮਾਤਮਾ ਨਾਲ ਏਕਤਾ ਜਾਂ ਇਕਸੁਰਤਾ (Oneness, Harmony) ਹੋ ਜਾਂਦੀ ਹੈ।

ਮੁਕਤੀ-ਪ੍ਰਾਪਤੀ ਦੇ ਸਾਧਨਾਂ ਵਿਚ ਦਾਨ-ਪੁੰਨ, ਪਰਉਪਕਾਰ, ਧਰਮ ਦੇ ਨਿਯਮਾਂ ਦਾ ਪਾਲਣ ਤੇ ਅਭਿਆਸ, ਸੰਸਾਰਿਕ ਪ੍ਰਪੰਚ ਦਾ ਤਿਆਗ, ਇੰਦ੍ਰੀਆਂ ਤੇ ਇਛਾਵਾਂ ਉਪਰ ਕਾਬੂ ਪਾਉਣਾ, ਆਦਿ, ਮੁਖ ਗਿਣੇ ਗਏ ਹਨ।

ਗੁਰਬਾਣੀ ਦੇ ਚਾਨਣ ਵਿਚ ਮੁਕਤੀ ਦੇ ਸੰਕਲਪ (concept) ਨੂੰ ਸਮਝਣ ਲਈ ਹੇਠ ਲਿਖੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਦੀ ਨਿਮਾਣੀ ਕੋਸ਼ਿਸ਼ ਕਰ ਰਹੇ ਹਾਂ।

ਗੁਰਸ਼ਬਦ ਰਤਨਾਕਰ – ਮਹਾਨ ਕੋਸ਼” (ਕਰਤਾ – ਭਾਈ ਕਾਨ੍ਹ ਸਿੰਘ ਨਾਭਾ)

ਮੁਕਤੀ ਬਾਰੇ ਵਖ ਵਖ ਮੱਤਾਂ ਅਨੁਸਾਰ ਧਾਰਨਾਵਾਂ:

•           ਇੰਦ੍ਰੀਆਂ ਤੇ ਇਛਾਵਾਂ ਉਪਰ ਕਾਬੂ ਪਾ ਲੈਣਾ, ਜਾਂ ਜੀਵਾਤਮਾ ਦਾ ਇਨ੍ਹਾਂ ਨਾਲੋਂ ਸਬੰਧ ਟੁਟ ਜਾਣਾ

•           ਸਭ ਦੁੱਖਾਂ ਦਾ ਨਾਸ, ਜਾਂ ਜਨਮ-ਮਰਣ ਦੇ ਗੇੜ ਤੋਂ ਛੁਟਕਾਰਾ

•           ਆਤਮਾ ਦਾ ਸਿਰਜਣਹਾਰ ਜਾਂ ਪਰਮਾਤਮਾ ਨਾਲ ਮਿਲਾਪ (ਅਮਰਾਪਦ, ਨਿਰਵਾਣਪਦ, ਪਰਮਪਦ, ਪਰਮਗਤਿ, ਤੁਰੀਆ ਅਵਸਥਾ)

•           ਦੇਵ ਲੋਕ (ਸੁਰਗ, ਬਹਿਸ਼ਤ) ਵਿਚ ਵਾਸਾ ਹੋਣਾ

•           ਅਗਿਆਨਤਾ ਜਾਂ ਮਾਇਆ ਦੇ ਬੰਧਨ ਤੋਂ ਖ਼ਲਾਸੀ, ਦੁੱਖਾਂ ਤੋਂ ਛੁਟਕਾਰਾ

•           ਗਿਆਨ ਦੁਆਰਾ ਜੀਵ ਅਤੇ ਬ੍ਰਹਮ ਦੀ ਅਭੇਦਤਾ ਅਤੇ ਪ੍ਰਮ-ਅਨੰਦ ਦੀ ਪ੍ਰਾਪਤੀ

ਮੁਕਤੀ ਦੇ ਸੰਕਲਪ ਬਾਰੇ ਗੁਰਬਾਣੀ-ਸ਼ਬਦਾਂ ਦੀਆਂ ਕੁਝ ਉਦਾਹਰਣਾਂ:

ਮੁਕਤਿ”

ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ॥ ਮੁਕਤਿ ਭਇਆ ਜਿਸੁ ਰਿਦੈ ਵਸੇਰਾ॥                  (ਅੰਗ 101)

ਤ੍ਰੈ ਗੁਣ ਵਖਾਣੈ ਭਰਮੁ ਨ ਜਾਇ॥ ਬੰਧਨ ਨ ਤੁਟਹਿ ਮੁਕਤਿ ਨ ਪਾਇ॥

ਮੁਕਤਾ ਦਾਤਾ ਸਤਿਗੁਰੁ ਜੁਗ ਮਾਹਿ॥’                                                                              (ਅੰਗ 231)

ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ॥‘                                                       (ਅੰਗ 675)

ਕਰਮ ਧਰਮ ਕਰਿ ਮੁਕਤਿ ਮੰਗਾਹੀ॥ ਮੁਕਤਿ ਪਦਾਰਥੁ ਸਬਦਿ ਸਲਾਹੀ॥

ਬਿਨ ਗੁਰਸਬਦੈ ਮੁਕਤਿ ਨ ਹੋਈ ਪਰਪੰਚੁ ਕਰਿ ਭਰਮਾਈ ਹੇ॥’                            (ਅੰਗ 1023)

ਹਉਮੈ ਪੈਖੜੁ ਤੇਰੇ ਮਨੈ ਮਾਹਿ॥ ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ॥               (ਅੰਗ 1189)

‘ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭ ਪਰਹਰਿਆ॥’                   (ਅੰਗ 1235)

‘ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ॥’                                            (ਅੰਗ 1276)

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨ॥                                                        (ਅੰਗ 1427)

ਮੁਕਤੁ”

ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ॥                             (ਅੰਗ 213)

ਕਹੁ ਨਾਨਕ ਗੁਰਿ ਖੋਲੇ ਕਪਾਟ॥ ਮੁਕਤੁ ਭਏ ਬਿਨਸੇ ਭ੍ਰਮ ਥਾਟ॥                              (ਅੰਗ 188)

ਮੁਕਤੇ”

ਮੁਕਤੇ ਸੇਈ ਭਾਲੀਅਹਿ ਜਿ ਸਚਾ ਨਾਮ ਸਮਾਲਿ॥                                                         (ਅੰਗ 43)

‘ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥’                                        (ਅੰਗ 597)

‘ਹਰਖ ਸੋਗ ਦੁਹਹੂੰ ਤੇ ਮੁਕਤੇ॥’                                                                                          (ਅੰਗ 181)

ਮੁਕਤਾ”

ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ॥’                                     (ਅੰਗ 883)

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ॥                                                        (ਅੰਗ 1428)

ਇਸ ਤਰ੍ਹਾਂ ਗੁਰਬਾਣੀ ਸਮਝਾਉਂਦੀ ਹੈ ਕਿ ਮੁਕਤੀ ਸਾਧ ਸੰਗਤ ਵਿਚ ਗੁਰ-ਸ਼ਬਦ/ਵਾਹਿਗੁਰੂ ਦਾ ਨਾਮ ਹਿਰਦੇ ਵਿਚ ਵਸਾ ਕੇ ਆਪਾ ਗਵਾਉਣ ਅਤੇ ਹਰਖ ਸੋਗ ਤੋਂ ਉਪਰ ਉਠ ਕੇ ਹੀ ਮਿਲ ਸਕਦੀ ਹੈ।

ਸੰਸਾਰ ਤੋਂ ਨਿਰੰਕਾਰ ਤੱਕ” (ਕਰਤਾ – ਗਿਆਨੀ ਅਮਰੀਕ ਸਿੰਘ)

ਇਸ ਲੇਖਕ ਅਨੁਸਾਰ ਮੁਕਤੀ ਦਾ ਅਰਥ ਹੈ- ਕੋਈ ਅੰਦਰੂਨੀ ਪਕੜ ਨਾ ਹੋਣਾ ਤੇ ਮਨ ਕਰਕੇ ਮੁਕਤ ਹੋਣਾ। ਜੀਵ ਨੂੰ ਛੇ ਬੰਧਨ (ਮਾਇਆ, ਵਿਕਾਰ, ਲੋਕ-ਲਾਜ, ਲਾਲਸਾ, ਜਮਦੂਤ, ਜਨਮ-ਮਰਨ) ਦੱਸੇ ਗਏ ਹਨ। ਇਹਨਾਂ ਬੰਧਨਾਂ ਤੋਂ ਮੁਕਤੀ ਬਾਰੇ ਗੁਰਬਾਣੀ ਦੇ ਕੁਝ ਸ਼ਬਦ ਇਸ ਤਰ੍ਹਾਂ ਹਨ:

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ॥ ਇੰਦ੍ਰੀ ਵਸਿ ਸਚ ਸੰਜਮਿ ਜੁਗਤਾ॥’          (ਅੰਗ 121)

ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥

ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥’                            (ਅੰਗ 219)

ਜਹ ਸਾਧੂ ਗੋਬਿੰਦ ਭਜਨੁ ਕੀਰਤਨੁ ਨਾਨਕ ਨੀਤ॥

ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨਾ ਜਾਈਅਹੁ ਦੂਤ॥’                                       (ਅੰਗ 256)

ਏਕ ਊਪਰਿ ਜਿਸੁ ਜਨ ਕੀ ਆਸਾ॥ ਤਿਸ ਕੀ ਕਟੀਐ ਜਮ ਕੀ ਫਾਸਾ॥’                (ਅੰਗ 281)

‘ਸਤਿਗੁਰੁ ਸਿਖ ਕੇ ਬੰਧਨ ਕਾਟੈ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ॥’                           (ਅੰਗ 286)

ਜੰਮਣੁ ਮਰਣੁ ਨ ਤਿਨ ਕਉ ਜੋ ਹਰਿ ਲੜਿ ਲਾਗੇ॥’                                        (ਅੰਗ 322)

ਸੋ ਮੁਕਤਾ ਸੰਸਾਰਿ ਜਿ ਗੁਰ ਉਪਦੇਸਿਆ॥

ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ॥’                                                      (ਅੰਗ 519)

ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥’                     (ਅੰਗ 555)

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ॥

ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥’                                  (ਅੰਗ 697)

ਦੂਖੁ ਨ ਲਾਗੈ ਕਦੇ ਤੁਧੁ ਪਾਰਬ੍ਰਹਮੁ ਚਿਤਾਰੇ॥

ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ॥’                                          (ਅੰਗ 818)

ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ॥

ਕਹੁ ਨਾਨਕ ਸੁਨਿ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥’                                       (ਅੰਗ 1427)

‘ਜਮਦੂਤੁ ਤਿਸੁ ਨਿਕਟਿ ਨ ਆਵੈ॥ ਸਾਧਸੰਗਿ ਹਰਿ ਕੀਰਤਨੁ ਗਾਵੈ॥’          (ਅੰਗ 1078)

ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ॥

ਤਿਹਿ ਨਰ ਹਰਿ ਅੰਤਰਿ ਨਹੀ ਨਾਨਕ ਸਾਚੀ ਮਾਨ॥’                                       (ਅੰਗ 1428)

ਜੀਵਨ-ਮੁਕਤ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ ਅਤੇ ਉਸ ਦੇ ਭਾਣੇ ਵਿਚ ਰਹਿੰਦਾ ਹੈ। ਉਸ ਦੇ ਅੰਦਰੋਂ ਮੋਹ ਮਾਇਆ ਤੇ ਮਾਨ-ਅਪਮਾਨ ਦੀ ਭਾਵਨਾ ਦਾ ਨਾਸ਼ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਲਈ ਸੁਖ ਤੇ ਦੁਖ, ਹਰਖ ਤੇ ਸੋਗ, ਮਿੱਟੀ ਤੇ ਸੋਨਾ, ਅੰਮ੍ਰਿਤ ਤੇ ਜ਼ਹਿਰ, ਮਿਤ੍ਰ ਤੇ ਵੈਰੀ, ਅਮੀਰ ਤੇ ਗਰੀਬ, ਰਾਜਾ ਤੇ ਪਰਜਾ, ਸਭ ਬਰਾਬਰ ਹਨ। ਸਪਸ਼ਟ ਤੌਰ ਤੇ ਇਹ ਬੜੀ ਉੱਚੀ ਅਧਿਆਤਮਿਕ ਅਵਸਥਾ-ਪ੍ਰਾਪਤੀ ਦੀ ਨਿਸ਼ਾਨੀ ਹੈ।

ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥

ਤੈਸਾ ਹਰਖੁ ਤੈਸਾ ਉਸੁ ਸੋਗੁ॥ ਸਦਾ ਅਨੰਦੁ ਤਹ ਨਹੀ ਬਿਓਗੁ॥

ਤੈਸਾ ਸੁਵਰਨੁ ਤੈਸੀ ਉਸੁ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥

ਤੈਸਾ ਮਾਨੁ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥

ਜੋ ਵਰਤਾਏ ਸਾਈ ਜੁਗਤਿ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ॥’               (ਅੰਗ 275)

ਬੰਦਗੀ ਕਰਨ ਵਾਲੇ ਤੇ ਨਾ ਕਰਨ ਵਾਲੇ ਜੀਵਾਂ ਦੇ ਸੰਸਾਰ ‘ਚੋਂ ਚਲੇ ਜਾਣ ਵਿਚ ਕੀ ਫਰਕ ਹੈ? ਗੁਰਬਾਣੀ ਅਨੁਸਾਰ ਬੰਦਗੀ ਨਾਲ ਮੁਕਤ ਹੋਏ ਜੀਵ ਦੀ ਆਤਮਾ ਦਾ ‘ਆਪਣੇ ਘਰ ਵਾਪਸ ਜਾ ਕੇ’, ਭਾਵ ਪਰਮਾਤਮਾ ਨਾਲ ਮਿਲਾਪ ਹੋ ਕੇ, ਜਨਮ-ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ, ਜਦ ਕਿ ਬਾਕੀ ਆਤਮਾਵਾਂ ਦਾ ਆਵਾਗਉਣ ਦਾ ਚੱਕਰ ਚਲਦਾ ਰਹਿੰਦਾ ਹੈ। ਇਹ ਵੀ ਦੱਸਿਆ ਹੈ ਕਿ ਜਿਸ ਨੂੰ ਜਿਉਂਦੇ ਮੁਕਤੀ ਨਹੀਂ ਮਿਲੀ, ਉਸ ਨੂੰ ਮਰਨ ਬਾਦ ਵੀ ਮੁਕਤੀ ਨਹੀਂ ਮਿਲ ਸਕਦੀ। ਸੰਪੂਰਨ ਮੁਕਤ-ਪਦ ਤੱਕ ਉਹੋ ਹੀ ਪਹੁੰਚਦਾ ਹੈ, ਜਿਹੜਾ ਵਰਤਮਾਨ ਜੀਵਨ ਵਿੱਚ ਮੁਕਤ ਹੋ ਜਾਂਦਾ ਹੈ।

ਗੁਰਬਾਣੀ ਵਿਚੋਂ ਮੁਕਤੀ ਨਾਲ ਸਬੰਧਿਤ ਹੋਰ ਸ਼ਬਦ

ਗੁਰਬਾਣੀ ਅਨੁਸਾਰ ਮੁਕਤ ਹੋਣ ਲਈ ਪਰਿਵਾਰਕ ਤਿਆਗ ਤੇ ਬਾਹਰਲੇ ਕਰਮਾਂ ਦੀ ਮਹਾਨਤਾ ਨਹੀਂ, ਸਗੋਂ ਸੰਜਮ ਤੇ ਸਦਾਚਾਰ ਦਾ ਜੀਵਨ ਅਤੇ ਨਿਰਸੁਆਰਥ ਸੇਵਾ ਹੀ ਮੁੱਖ ਕਰਮ ਹੈ। ਆਪੇ ਦੀ ਪਛਾਣ ਨੂੰ ਰੱਬ ਦੀ ਪਛਾਣ ਤੇ ਮੁਕਤੀ ਦਾ ਸਾਧਨ ਮੰਨਿਆ ਗਿਆ ਹੈ। ਪ੍ਰਮਾਣ ਲਈ ਕੁਝ ਸ਼ਬਦ ਹੇਠਾਂ ਦਿੱਤੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲ॥

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥’                                                           (ਅੰਗ 8)

‘ਸਬਦਿ ਮਰੈ ਮਨੁ ਮਾਰੈ ਮੁਕਤੀ ਕਾ ਦਰੁ ਪਾਵਣਿਆ॥’                                        (ਅੰਗ 116)

ਕਰਿ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ॥

ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ॥’                                                     (ਅੰਗ 278)

‘ਸੇਵਕ ਕਉ ਸੇਵਾ ਬਨਿ ਆਈ॥ ਹੁਕਮੁ ਬੂਝਿ ਪਰਮ ਪਦੁ ਪਾਈ॥’                     (ਅੰਗ 292)

‘ਏਕਾ ਟੇਕ ਰਖਹੁ ਮਨ ਮਾਹਿ॥ ਨਾਨਕ ਬਹੁਰਿ ਨ ਆਵਹਿ ਜਾਹਿ॥’                    (ਅੰਗ 293)

‘ਜਿਸੁ ਮਨਿ ਬਸੈ ਸੁ ਹੋਤ ਨਿਹਾਲੁ॥ ਤਾ ਕੈ ਨਿਕਟਿ ਨ ਆਵਤ ਕਾਲੁ॥’                    (ਅੰਗ 293)

‘ਜਮਕਾਲੁ ਤਿਸੁ ਨੇੜਿ ਨ ਆਵੈ॥ ਨਾਨਕ ਗੁਰਮੁਖਿ ਸਾਚਿ ਸਮਾਵੈ॥’                        (ਅੰਗ 360)

‘ਜੀਵਨ ਮੁਕਤ ਮਨ ਨਾਮ ਵਸਾਏ॥’                                                              (ਅੰਗ 412)

‘ਰਾਮ ਨਾਮ ਬਿਨੁ ਮੁਕਤਿ ਨ ਹੋਈ  ਨਾਨਕੁ ਕਹੈ ਵੀਚਾਰਾ॥’                                             (ਅੰਗ 437)

ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ॥                                                        (ਅੰਗ 468)

‘ਨਾਇ ਲਇਐ ਪਰਾਛਤ ਜਾਹਿ॥ ਨਾਨਕ ਤਉ ਮੋਖੰਤਰੁ ਪਾਹਿ॥’                             (ਅੰਗ 470)

‘ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕ ਦਾਸੁ॥’                                                     (ਅੰਗ 663)

ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ॥

ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨ ਸੋਈ॥’                                       (ਅੰਗ 680)

ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ॥

ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ॥’                                          (ਅੰਗ 830)

‘ਬਿਨੁ ਗੁਰ ਸਬਦ ਨ ਛੂਟਸਿ ਕੋਇ॥ ਪਾਖੰਡਿ ਕੀਨ੍ਹੈ ਮੁਕਤਿ ਨ ਹੋਇ ॥’                          (ਅੰਗ 839)

‘ਕਰਿ ਆਚਾਰੁ ਸਚੁ ਸੁਖੁ ਹੋਈ॥ ਨਾਮ ਵਿਹੂਣਾ ਮੁਕਤਿ ਕਿਵ ਹੋਈ॥’                   (ਅੰਗ 929)

ਗੁਰਮੁਖਿ ਹੋਵਹਿ ਸੇ ਬੰਧਨ ਛੋਡਹਿ ਮੁਕਤੀ ਕੈ ਘਰਿ ਪਾਇਦਾ॥’                           (ਅੰਗ 1062)

ਰਾਜੇ ਧਰਮੁ ਕਰਹਿ ਪਰਥਾਏ॥ ਆਸਾ ਬੰਧੇ ਦਾਨੁ ਕਰਾਏ॥

ਰਾਮ ਨਾਮ ਬਿਨ ਮੁਕਤਿ ਨ ਹੋਈ ਥਾਕੇ ਕਰਮ ਕਮਾਈ ਹੇ॥’                                    (ਅੰਗ 1023)

ਪੰਚ ਦੂਤ ਹਿਤਵਹਿ ਵਿਕਾਰਾ॥ ਮਾਇਆ ਮੋਹ ਕਾ ਏਹੁ ਪਸਾਰਾ॥

ਸਤਿਗੁਰੁ ਸੇਵੇ ਤਾ ਮੁਕਤੁ ਹੋਵੈ ਪੰਚ ਦੂਤ ਵਸਿ ਅਇਆ॥’                                      (ਅੰਗ 1068)

ਹਉ ਜੀਵਾਂ ਸਦਾ ਹਰਿ ਕੇ ਗੁਣ ਗਾਈ॥ ਗੁਰ ਕਾ ਸਬਦੁ ਮਹਾ ਰਸੁ ਮੀਠਾ

ਹਰਿ ਕੈ ਨਾਮਿ ਮੁਕਤਿ ਗਤਿ ਪਾਈ॥’                                                         (ਅੰਗ 1262)

ਹਉਮੈ ਅਤੇ ਮੋਹ-ਮਾਇਆ

ਗੁਰਬਾਣੀ ਅਨੁਸਾਰ ਹਉਮੈ ਦੀ ਕੰਧ ਡਿਗਣ ਤੋਂ ਬਿਨਾਂ ਵਾਹਿਗੁਰੂ ਨਾਲ ਮਿਲਾਪ ਨਹੀਂ ਹੋ ਸਕਦਾ। ਜਦੋਂ ਗੁਰੂ ਨੂੰ ਮਿਲ ਕੇ ਹਉਮੈ ਦੂਰ ਹੋ ਜਾਏ ਤਾਂ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਜੀਵ-ਆਤਮਾ ਸਦਾ ਲਈ ਮਾਇਆ-ਮੋਹ ਤੋਂ ਆਜ਼ਾਦ ਹੋ ਜਾਂਦੀ ਹੈ, ਤੇ ਮਨ ਅਡੋਲ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ। ਹਉਮੈ ਨਾਲ ਸਬੰਧਿਤ ਕੁਝ ਸ਼ਬਦ:

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥’                                            (ਅੰਗ 1)

‘ਚਿੰਤਾ ਜਾਇ ਮਿਟੈ ਅਹੰਕਾਰੁ॥ ਤਿਸੁ ਜਨ ਕਉ ਕੋਇ ਨ ਪਹੁਚਨਹਾਰੁ॥’                 (ਅੰਗ 293)

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ॥                                                              (ਅੰਗ 466)

ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ॥

ਇਹ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ॥’                                                        (ਅੰਗ 509)

ਛੋਡਹੁ ਕਾਮ ਕ੍ਰੋਧੁ ਬੁਰਿਆਈ॥ ਹਉਮੈ ਧੰਧੁ ਛੋਡਹੁ ਲੰਪਟਾਈ॥

ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ॥                        (ਅੰਗ 1025)

ਗੁਰਮਤਿ ਅਨੁਸਾਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਸ਼ੇ, ਝੂਠ, ਬੇਈਮਾਨੀ, ਭੈੜੀ ਸੋਚ, ਮੰਦੀਆਂ ਵਾਸ਼ਨਾਵਾਂ, ਆਦਿ, ਅਸਲੀ “ਜਮਦੂਤ” ਹਨ ਜੋ ਮਨੁਖ ਨੂੰ ਦੁਰਮਤਤਾ ਤੇ ਪਾਪਾਂ ਵਲ ਧੱਕਦੇ ਹਨ। ਭਾਵੇਂ ਸੰਸਾਰ ਵਿੱਚ ਵਿਚਰਦਿਆਂ ਇਹਨਾਂ ਜਮਦੂਤਾਂ ਤੋਂ ਬਚਣਾ ਬਹੁਤ ਕਠਿਨ ਹੈ, ਪ੍ਰੰਤੂ ਸੋਚੋ ਕਿ ਇਨ੍ਹਾਂ ਤੋਂ ਮੁਕਤ ਹੋਣ ਬਾਅਦ ਵਰਤਮਾਨ ਜੀਵਨ ਕਿੰਨਾ ਅਨੰਦਮਈ ਹੋ ਸਕਦਾ ਹੈ। ਗੁਰਬਾਣੀ ਸਪਸ਼ਟ ਕਰਦੀ ਹੈ ਕਿ ਪ੍ਰਾਣੀ ਨੂੰ ਵਰਤਮਾਨ ਜੀਵਨ ਵਿਚ ਹੀ ਇਨ੍ਹਾਂ ਜਮਦੂਤਾਂ ਤੋਂ ਬਚਣ ਲਈ ਯਤਨ ਕਰਨੇ ਚਾਹੀਦੇ ਹਨ, ਅਤੇ ਮਰਨ ਤੋਂ ਬਾਦ ਵਾਲੀ ਮੁਕਤੀ ਲੱਭਣ ਦੀ ਲੋੜ ਨਹੀਂ।

ਮਰਨ ਤੋਂ ਬਾਦ ਮੁਕਤੀ ਬਾਰੇ ਕੁਝ ਹੋਰ ਵਿਚਾਰ

ਆਮ ਕਿਹਾ ਜਾਂਦਾ ਹੈ, ਅਤੇ ਬਹੁਤੇ ਪ੍ਰਾਚੀਨ ਗ੍ਰੰਥ ਵੀ ਅਜਿਹਾ ਪ੍ਰਚਾਰਦੇ ਹਨ, ਕਿ ਵਰਤਮਾਨ ਜਨਮ ਵਿਚ ਕੀਤੇ ਚੰਗੇ ਕਰਮਾਂ ਦੇ ਫ਼ਲ ਵਜੋਂ ਮਰਨ ਤੋਂ ਬਾਦ ਮ੍ਰਿਤਕ ਦੀ ਰੂਹ ਨੂੰ ‘ਜਮਦੂਤਾਂ’ ਵਲੋ ਦੰਡ ਨਹੀਂ ਮਿਲੇਗਾ, ਅਤੇ ਰੂਹ ਆਵਾਗਉਣ ਦੇ ਚੱਕਰ ਤੋਂ ਮੁਕਤ ਹੋ ਜਾਵੇਗੀ। ਇਸ ਵਿਚ ਦਾਨ-ਪੁੰਨ, ਚੰਗੇ ਕੰਮ, ਧਰਮੀ ਜੀਵਨ, ਆਦਿ ਜ਼ਰੂਰੀ ਦੱਸੇ ਜਾਂਦੇ ਹਨ। ਉਦਾਹਰਣ ਵਜੋਂ ਧੰਨ, ਜਾਇਦਾਦ, ਇਸਤਰੀ, ਤੇ ਕੰਨਿਆਂ ਆਦਿ ਦਾ ਦਾਨ; ਪਾਠ, ਪੂਜਾ, ਤੀਰਥ ਯਾਤਰਾ ਅਤੇ ਇਸ਼ਨਾਨ, ਖਾਸ ਧਰਮ ਅਸਥਾਨਾਂ ਤੇ ਕਰਵਤ ਕਰਾਉਣਾ (ਆਰੇ ਨਾਲ ਚਿਰਵਾਉਣਾ)। ਪ੍ਰਾਣੀ ਦੇ ਮਰਨ ਤੋਂ ਬਾਦ ਨਰਕ, ਸੁਰਗ, ਅਤੇ ਜਮਦੂਤਾਂ ਵਲੋਂ ਦੰਡ ਬਾਰੇ ਅਕਸਰ ਦੱਸਿਆ ਜਾਂਦਾ ਹੈ। ਪਰ ਇਹ ਕਦੀ ਨਹੀਂ ਦੱਸਿਆ ਜਾਂਦਾ, ਅਤੇ ਸਾਡੇ ਖਿਆਲ ਅਨੁਸਾਰ ਨਾ ਹੀ ਕੋਈ ਦਸ ਸਕਦਾ ਹੈ, ਕਿ ਮਰਨ ਵਾਲੇ ਪ੍ਰਾਣੀ ਦੀ ਰੂਹ ਨਾਲ ਜਮਦੂਤਾਂ ਨੇ ਕੀ ਸਲੂਕ ਕੀਤਾ, ਕੀ ਉਸਦੀ ਰੂਹ ਤਥਾ-ਕਥਿਤ ਸੁਰਗ ਵਿਚ ਹੈ ਜਾਂ ਨਰਕ ਵਿਚ, ਆਦਿ।

ਗੁਰਬਾਣੀ ਅਨੁਸਾਰ ਮਰਨ ਤੋਂ ਬਾਦ ਮੁਕਤੀ ਦੇ ਉਪਰਾਲੇ ਵਿਅਰਥ ਹਨ। ਭਗਤ ਨਾਮ ਦੇਵ ਜੀ ਕਹਿੰਦੇ ਹਨ ਕਿ ਮਰਨ ਪਿਛੋਂ ਅਜੇਹੀ ਮੁਕਤੀ ਦਾ ਕੀ ਲਾਭ, ਜਿਸ ਮੁਕਤੀ ਦਾ ਕਿਸੇ ਨੂੰ ਪਤਾ ਹੀ ਨਹੀ ਲੱਗਦਾ।

ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥’                                      (ਅੰਗ 1292)

ਇਸੇ ਤਰ੍ਹਾਂ ਭਗਤ ਬੇਣੀ ਜੀ ਫ਼ਰਮਾਉਂਦੇ ਹਨ,

‘ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ॥ ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ॥ ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ॥ ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ॥’                                                                                                     (ਅੰਗ 93)

ਕੁਝ ਧਰਮਾਂ ਵਿਚ ਪ੍ਰਾਣੀ ਦੇ ਮਰਨ ਤੋਂ ਬਾਦ ਉਸ ਦੀ “ਰੂਹ ਦੀ ਮੁਕਤੀ” ਲਈ ਕੁਝ ਉਪਾ ਜਾਂ ਕਰਮ-ਕਾਂਡ ਦੱਸੇ ਜਾਂਦੇ ਹਨ। ਜਿਵੇਂ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਕਿਸੇ ਖਾਸ ਜਗ੍ਹਾ (ਤੀਰਥ ਆਦਿ) ਤੇ ਜਾ ਕੇ ਵਿਸ਼ੇਸ਼ ਢੰਗ ਨਾਲ ਜਲ-ਪ੍ਰਵਾਹ ਕਰਨੀਆਂ, ਸਰਾਧ ਕਰਾਉਣਾ, ਦਾਨ-ਪੁੰਨ, ਆਦਿ। ਕੁਝ ਅਣਜਾਣ ਸਿੱਖ ਪ੍ਰਚਾਰਕ ਵੀ ਇਹੋ ਜਿਹਾ ਪ੍ਰਚਾਰ ਕਰਦੇ ਹਨ। ਕਈ ਵਾਰ ਮ੍ਰਿਤਕ ਪ੍ਰਾਣੀ ਦੀਆਂ ਹੱਡੀਆਂ ਪਾਠ ਵਾਲੇ ਕਮਰੇ ਵਿਚ ਰੱਖੀਆਂ ਜਾਂਦੀਆਂ ਹਨ ਤਾਂ ਕਿ ‘ਉਹ ਪਾਠ ਸੁਣ ਸਕਣ’। ਹੋਰ ਤਾਂ ਹੋਰ, ਕੁਝ ਡੇਰਿਆਂ ਵਿਚ ‘ਨਰਕ-ਸੁਰਗ ਦੀ ਤਸਵੀਰ’ ਵੀ ਬਣੀ ਹੁੰਦੀ ਹੈ। ਸਿੱਖੀ ਵਿੱਚ ਅਜੇਹੀ ਅਗਿਆਨਤਾ ਅਤੇ ਵਹਿਮਾਂ ਲਈ ਕੋਈ ਥਾਂ ਨਹੀਂ।

ਗੁਰਬਾਣੀ ਅਨੁਸਾਰ ਮੌਤ ਕਿੱਥੇ ਹੁੰਦੀ ਹੈ, ਤੇ ਮ੍ਰਿਤਕ ਸਰੀਰ ਨੂੰ ਕਿਸ ਤਰੀਕੇ ਨਾਲ ਜਾਂ ਕਿੰਨੇ ਮਾਨ-ਅਪਮਾਨ ਨਾਲ ਸੰਭਾਲਿਆ ਜਾਂਦਾ ਹੈ (ਸਾੜਨਾ, ਦੱਬਣਾ, ਜਲ-ਪ੍ਰਵਾਹ ਕਰਨਾ, ਸੁੱਕੇ ਖੂਹ ਵਿੱਚ ਰੱਖਣਾ, ਕੁੱਤਿਆਂ ਦੁਆਰਾ ਖਾਣਾ, ਸਰੀਰ ਉੱਤੇ ਮਹਿੰਗਾ ਚੰਦਨ ਮਲਣਾ ਜਾਂ ਗੰਦ ਵਿੱਚ ਰੋਲਣਾ, ਆਦਿਕ), ਇਨ੍ਹਾਂ ਗੱਲਾਂ ਦਾ ਮ੍ਰਿਤਕ ਨੂੰ ਕੋਈ ਲਾਭ ਜਾਂ ਨੁਕਸਾਨ ਨਹੀਂ ਹੋ ਸਕਦਾ। ਨਾਂ ਹੀ ਇਹ ਪਤਾ ਲੱਗ ਸਕਦਾ ਹੈ ਕਿ ਉਸਦੀ ਰੂਹ ਕਿੱਥੇ ਜਾ ਵੱਸੀ ਹੈ। ਇਨ੍ਹਾਂ ਗੱਲਾਂ ਦਾ ਮੁਕਤੀ ਨਾਲ ਕੋਈ ਸਬੰਧ ਨਹੀਂ।

ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ॥

ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ॥

ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥’                                              (ਅੰਗ 648)

ਜੇ ਮਿਰਤਕ ਕਉ ਚੰਦਨੁ ਚੜਾਵੈ॥ ਉਸ ਤੇ ਕਹਹੁ ਕਵਨ ਫਲ ਪਾਵੈ॥

ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ॥ ਤਾਂ ਮਿਰਤਕ ਕਾ ਘਟਿ ਜਾਈ॥’                    (ਅੰਗ 1160)

ਭਗਤ ਕਬੀਰ ਜੀ ਕਾਂਸ਼ੀ (ਬਨਾਰਸ, ਵਾਰਾਨਸੀ) ਵਿਚ ਮੌਤ ਹੋਣ ਨਾਲ ਸਵਰਗ-ਪ੍ਰਾਪਤੀ ਅਤੇ ਮਗਹਰ (ਹੜੰਬਾ) ਵਿੱਚ ਮੌਤ ਹੋਣ ਨਾਲ ਨਰਕ ਜਾਣ ਬਾਰੇ ਪ੍ਰਚਲਤ ਭਰਮ ਤੋੜਨ ਲਈ ਉਪਦੇਸ਼ ਦਿੰਦੇ ਹਨ,

‘ਜੈਸਾ ਮਗਹਰੁ ਤੈਸੀ ਕਾਸੀ ਹਮ ਏਕੈ ਕਰਿ ਜਾਨੀ॥ ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ॥ ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ॥’                                                                                        (ਅੰਗ 969)

ਆਮ ਪ੍ਰਚਲਤ ਸੁਰਗ-ਨਰਕ ਦੇ ਸਿਧਾਂਤ ਦੀ ਥਾਂ ਗੁਰਬਾਣੀ ਸਿਖਾਉਂਦੀ ਹੈ,

‘ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ॥’                      (ਅੰਗ 106)

ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਸਿੱਖਿਆ ਦਿੰਦੇ ਹਨ ਕਿ ਮੌਤ ਬਾਅਦ ਦੀ ਮੁਕਤੀ ਬਾਰੇ ਦੰਭ ਜਾਂ ਪਰਪੰਚ ਕਰਨੇ (engaging in hypocritical and superstitious practices) ਮਨਮਤ ਹੈ, ਅਤੇ ਇਹ ਪਰਪੰਚ ਮਨੁਖ ਨੂੰ ਭੰਬਲ-ਭੂਸਿਆਂ ਵਿਚ ਪਾ ਕੇ ਗੁਰਮਤਿ ਤੋਂ ਦੂਰ ਲੈ ਜਾਂਦੇ ਹਨ। ‘ਸਿਖ ਰਹਿਤ ਮਰਯਾਦਾ’ ਅਨੁਸਾਰ ਅਸਥੀਆਂ (ਫੁੱਲ, ਹੱਡੀਆਂ) ਅੰਗੀਠੇ ਵਿਚੋਂ ਵਖ ਕਰਨਾ, ਅਸਥੀਆਂ ਕਿਸੇ ਖਾਸ ਥਾਂ ਤੇ ਪ੍ਰਵਾਹ ਕਰਨੀਆਂ, ਮ੍ਰਿਤਕ ਦੀ ਯਾਦਗਾਰ (ਸਮਾਧ, ਗੋਰ, ਮੜ੍ਹੀ) ਬਣਾਉਣੀ, ਸਰਾਧ ਕਰਾਉਣਾ, ਆਦਿ, ਮਨਮੀਤ ਹਨ। ਪ੍ਰੰਤੂ ਫਿਰ ਭੀ ਕਈ ਸਿੱਖ ਅਗਿਆਨਤਾ-ਵੱਸ, ਪਰੰਪਰਾ ਦੇ ਨਾਂ ਤੇ, ਜਾਂ ਦਿਖਾਵੇ ਲਈ, ਅਜਿਹਾ ਕਰੀ ਜਾ ਰਹੇ ਹਨ।

ਮਰਨ ਤੋਂ ਬਾਦ ਵਾਲੀ ਮੁਕਤੀ ਦੇ ਉਪਰਾਲੇ ਕਰਨੇ ਵਰਤਮਾਨ ਜੀਵਨ ਦੀਆਂ ਜ਼ਿੰਮੇਵਾਰੀਆਂ ਅਤੇ ਕਰਤਵਾਂ ਵੱਲੋਂ ਧਿਆਨ ਹਟਾ ਕੇ ਬੇਲੋੜੇ ਭੰਬਲ-ਭੂਸਿਆਂ ਅਤੇ ਕਰਮਕਾਂਡਾਂ ਦੇ ਚਕਰਾਂ ਵਿਚ ਪੈਣਾ ਹੈ, ਅਤੇ ‘ਸੱਪ ਲੰਘਣ ਮਗਰੋਂ ਲਕੀਰ ਨੱਪਣ’ ਵਾਲੀ ਗੱਲ ਹੈ। ਸੋਚਣਾ ਬਣਦਾ ਹੈ ਕਿ ਦੁਨੀਆਂ ਵਿਚ ਕੰਮ ਕਰਨ (ਖੇਤੀ, ਵਪਾਰ, ਨੌਕਰੀ, ਆਦਿ) ਦਾ ਇਵਜ਼ਾਨਾ, ਤਨਖਾਹ ਜਾਂ ਕੁਝ ਹੋਰ, ਉਸੇ ਵੇਲੇ ਜਾਂ ਥੋੜੇ ਸਮੇਂ ਵਿਚ ਮਿਲ ਜਾਂਦਾ ਹੈ, ਤਾਂ ਕੀ ਰੱਬ ਦੀ ਸੇਵਾ-ਭਗਤੀ ਏਨੀ ਕਮਜ਼ੋਰ ਹੈ ਕਿ ਉਸਦਾ ਫ਼ਲ ਮਰਨ ਤੋਂ ਬਾਦ ਹੀ ਮਿਲਦਾ ਹੈ? ਨਾਲੇ ਇਹ ਫ਼ਲ ਕਿਸੇ ਨੂੰ ਦਿਸਦਾ ਵੀ ਕਿਉਂ ਨਹੀਂ?

ਸੰਸਲੇਸ਼ਣ (Synthesis)

ਗੁਰਬਾਣੀ ਅਨੁਸਾਰ ਵਰਤਮਾਨ ਜੀਵਨ ਵਿਚ ਦੁੱਖਾਂ ਤੋਂ ਛੁਟਕਾਰਾ ਪਾਉਣਾ ਅਤੇ ਅਨੰਦ ਦੀ ਪ੍ਰਾਪਤੀ ਹੋਣੀ ਹੀ ਮੁਕਤੀ ਹੈ। ਗੁਰਬਾਣੀ ਅਜੇਹੀ ਜੀਵਨ-ਮੁਕਤੀ ਦਾ ਰਾਹ ਦੱਸਦੀ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਤ੍ਰਿਸ਼ਨਾ ਵਰਗੇ ਦੀਰਘ ਰੋਗ, ਅਤੇ ਨਸ਼ੇ, ਝੂਠ, ਬੇਈਮਾਨੀ, ਭੈੜੀ ਸੋਚ ਅਤੇ ਕਰਮ, ਮੰਦੀਆਂ ਵਾਸ਼ਨਾਵਾਂ, ਆਦਿ ਦੀ ਗੁਲਾਮੀ ਹੀ ਮਨ ਦੇ ਅਸਲੀ ਜਮਦੂਤ ਅਤੇ ਮੁਕਤੀ ਦੇ ਰਾਹ ਵਿੱਚ ਰੁਕਾਵਟ ਦੱਸੇ ਗਏ ਹਨ। ਜੀਂਦੇ ਜੀ ਪ੍ਰਭੂ ਦੀ ਮਿਹਰ ਤੇ ਆਤਮਕ ਬਲ ਨਾਲ ਇਹਨਾਂ ਕਮਜ਼ੋਰੀਆਂ ਤੋਂ ਛੁਟਕਾਰਾ ਪਾਉਣ ਤੋਂ ਬਾਦ ਕਿਸੇ ਹੋਰ ਮੁਕਤੀ ਦੀ ਲੋੜ ਨਹੀਂ ਰਹਿੰਦੀ।

ਗੁਰਬਾਣੀ ਵਾਹਿਗੁਰੂ-ਪ੍ਰੇਮ ਦੀ ਨੇੜਤਾ ਨੂੰ ਸੁਰਗ ਤੇ ਦੂਰੀ ਨੂੰ ਨਰਕ ਮੰਨਦੀ ਹੈ। ਗਿਆਨਵਾਨ ਪ੍ਰਾਣੀ ਇਕ ਤਰ੍ਹਾਂ ਸਦਾ ਹੀ ਸੁਰਗ ਤੇ ਅਨੰਦ ਵਿਚ ਹੈ। ਗੁਰੂ ਨਾਨਕ ਜੀ ਨੇ ਸਮਝਾਇਆ ਕਿ ਗੁਰੂ ਤੋਂ ਗਿਆਨ ਪ੍ਰਾਪਤ ਕਰਕੇ, ਵਾਹਿਗੁਰੂ ਦੀ ਸਿਫਤ-ਸਾਲਾਹ ਕਰਕੇ, ਅਤੇ ਮਨ ਤੇ ਮਤ ਉੱਤੇ ਕਾਬੂ ਪਾਉਣ ਨਾਲ ਹੀ ਜੀਵਨ-ਮੁਕਤੀ ਮਿਲ ਸਕਦੀ ਹੈ। ਮੁਕਤ ਜੀਵ ‘ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ॥’ (ਅੰਗ 534) ਦੀ ਅਵਸਥਾ ਵਿਚ ਰਹਿੰਦਾ ਹੈ।

ਭਗਤ ਕਬੀਰ ਜੀ ਫ਼ੁਰਮਾਉਂਦੇ ਹਨ,

ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥’

                                                                                                                                         (ਅੰਗ 1365)

ਗੁਰਬਾਣੀ ਅਨੁਸਾਰ ਗੁਰੂ ਦੇ ਉਪਦੇਸ਼ ਨਾਲ ਅਤੇ ਗੁਰਮੁਖਾਂ ਦੀ ਸੰਗਤ ਦ੍ਵਾਰਾ ਨਾਮ ਦੇ ਤਤ੍ਵ ਨੂੰ ਜਾਣਕੇ ਅਭਿਆਸ ਰਾਹੀਂ ਸਿਰਜਨਹਾਰ ਨਾਲ ਲਿਵ ਦਾ ਜੋੜਨਾ, ਦਸਾਂ ਨਹੁੰਆਂ ਦੀ ਕਿਰਤ ਭਾਵ ਹੱਕ ਦੀ ਕਮਾਈ ਕਰਨੀ, ਹਉਮੈ ਤਿਆਗ ਕੇ ਪਰਉਪਕਾਰ ਕਰਨਾ, ਅੰਤਹਕਰਣ (conscience) ਨੂੰ ਅਗਿਆਨਤਾ ਤੇ ਭ੍ਰਮਜਾਲ ਤੋਂ ਬਚਾਉਣਾ, ਸਰੀਰ ਨੂੰ ਅਪਵਤ੍ਰਿਤਾ ਤੋਂ ਪਾਕ ਰੱਖਣਾ, ਨਾਮ ਦਾਨ, ਆਦਿ, ਮੁਕਤੀ-ਪ੍ਰਾਪਤੀ ਦੇ ਸਾਧਨ ਹਨ।

ਸੰਸਾਰ ਦੇ ਕੰਮ-ਕਾਜ ਕਰਦਿਆਂ ਮਾਇਆ ਤੋਂ ਨਿਰਲੇਪ ਰਹਿ ਕੇ ਵਾਹਿਗੁਰੂ ਦੇ ਹੁਕਮ ਨੂੰ ਸਤਿ ਕਰਕੇ ਮੰਨਣਾ ਹੀ ਮੁਕਤੀ ਦਾ ਸਭ ਤੋਂ ਸਿਧਾ ਰਾਹ ਹੈ। ਇਸ ਵਾਸਤੇ ਘਰ-ਪਰਿਵਾਰ ਛੱਡਣ ਅਤੇ ਵਾਧੂ ਪਰਪੰਚ ਕਰਨ ਦੀ ਲੋੜ ਨਹੀਂ। ਗੁਰਬਾਣੀ ਦਾ ਫ਼ੁਰਮਾਣ ਹੈ,

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥‘                                                           (ਅੰਗ 1)

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥

ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥’                            (ਅੰਗ 522)

ਸਨਿਮਰ ਅਰਦਾਸ ਹੈ, ਵਾਹਿਗੁਰੂ ਸਾਨੂੰ ਸਭਨਾ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਸੋਝੀ ਬਖ਼ਸ਼ਣ ਤਾਂ ਕਿ ਵਰਤਮਾਨ ਜੀਵਨ ਵਿਚ ਹੀ ਕਥਿਤ ਜਮਦੂਤਾਂ ਤੋਂ ਮੁਕਤ ਹੋ ਸਕੀਏ।

ਲੇਖ ਵਿਚਲੀ ਬਹੁਤੀ ਸਮਗਰੀ ਦੇ ਸਰੋਤ

ਗੁਰਸ਼ਬਦ ਰਤਨਾਕਰ – ਮਹਾਨ ਕੋਸ਼’, ਕ੍ਰਿਤ ਭਾਈ ਕਾਨ੍ਹ ਸਿੰਘ ਨਾਭਾ, ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ।

ਸੰਸਾਰ ਤੋਂ ਨਿਰੰਕਾਰ ਤੱਕ’, ਗਿ. ਅਮਰੀਕ ਸਿੰਘ, ਭਾ. ਚਤਰ ਸਿੰਘ ਜੀਵਨ ਸਿੰਘ, ਸ੍ਰੀ ਅੰਮ੍ਰਿਤਸਰ।

ਸਰਬ ਧਰਮ ਮਹਿ ਸ੍ਰੇਸਟ ਧਰਮ’, ਪ੍ਰਿੰ: ਸ. ਸ. ਅਮੋਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸੁਖਾਲਾ ਮਾਰਗ’, ਪ੍ਰੋ: ਕਰਤਾਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।

ਸ੍ਰੀ ਗੁਰੂ ਗਰੰਥ ਦਰਪਨ’, ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ, (on-line edition).

ਬੇਨਤੀ: ਜੇ ਵਿਚਾਰ ਚੰਗੇ ਲੱਗੇ ਹੋਣ ਤਾਂ ਆਪਣੇ ਪਿਆਰਿਆਂ ਨਾਲ ਲੇਖ ਸਾਂਝਾ ਕਰਨ ਦੀ ਕ੍ਰਿਪਾ ਕਰਨੀ ਜੀ।

*******

ਵੈਸਾਖ ਮਹੀਨੇ ਦੇ ਸ਼ਬਦ ਦਾ ਕਾਵਿ-ਅਨੁਵਾਦ-ਕਰਮਜੀਤ ਸਿੰਘ ‘ਨੂਰ’

ਵੈਸਾਖ ਮਹੀਨੇ ਦੇ ਸ਼ਬਦ ਦਾ ਕਾਵਿ-ਅਨੁਵਾਦ

(ਬਾਰਹ ਮਾਹਾ ਮਾਂਝ ਮਹਲਾ ੫, ਅੰਗ 133)

ਕਰਮਜੀਤ ਸਿੰਘ ‘ਨੂਰ’ (ਜਲੰਧਰ, ਭਾਰਤ),

ਮੋਬਾਈਲ +91-98150-23970)

ਵਿਛੜੀ ਵਿਸਾਖ ਵਿਚ ਪਤੀ ਦੇ ਪ੍ਰੇਮ ਤੋਂ ਜੋ,
ਦਿਲ ਉਹਦਾ ਦੱਸੋ ਭਲਾ ਕਿਸ ਤਰਾਂ ਖਲੋਵੇਗਾ,
ਸੱਜਣ ਪ੍ਰਭੂ ਨੂੰ ਵਿਸਾਰ ਕੇ ਤੇ ਮਨ ਓਹਦਾ,
ਲਪਟਿਆ ਜੇ ਮਨਮੋਹਣੀ ਮਾਇਆ ਨਾਲ ਹੋਵੇਗਾ।

ਪੁੱਤਰ ਨਾ ਇਸਤ੍ਰੀ ਨਾ ਧਨ ਕਦੇ ਨਾਲ ਰਹਿੰਦਾ,
ਹਰੀ ਦਾ ਜੋ ਨਾਮ, ਨਾਸ-ਰਹਿਤ ਸਿਰਫ ਉਹ ਹੈ,
ਸਾਰਾ ਸੰਸਾਰ ਉਲਝ ਉਲਝ ਕੇ ਹੈ ਮਰੀ ਜਾਂਦਾ,
ਪਿਆ ਐਸਾ ਮਾਇਆ ਦਿਆਂ ਧੰਧਿਆ ਦਾ ਮੋਹ ਹੈ।

ਇੱਕ ਹਰੀ ਨਾਮ ਜੀਵ ਆਤਮਾ ਦੇ ਨਾਲ ਜਾਣਾ,
ਬਾਕੀ ਹਰ ਇਕ ਚੀਜ਼ ਜਾਣੀ ਅੱਗੇ ਖੋਹੀ ਹੈ,
ਓਸ ਨੂੰ ਵਿਸਾਰ ਕੇ ਖੁਆਰ ਹੋਣਾ ਜਿੰਦਗੀ ‘ਚ,
ਉਹਦੇ ਬਾਝੋਂ ਆਤਮਾਂ ਦਾ ਆਸਰਾ ਨਾ ਕੋਈ ਹੈ।

ਚਰਣਾਂ ਦੇ ਨਾਲ ਤੇਰੇ ਲਗ ਜਾਏ ਪ੍ਰੀਤਮਾਂ ਜੋ,
ਸ਼ੋਭਾ ਓਸ ਬੰਦੇ ਦੀ ਹੈ ਹੁੰਦੀ ਗੱਜ ਵੱਜ ਕੇ,
ਪ੍ਰਭੂ ਤੇਰੇ ਅੱਗੇ ਤੇਰੇ ਨਾਨਕ ਦੀ ਬੇਨਤੀ ਹੈ,
ਹੋ ਜਾਵੇ ਮੈਨੂੰ ਜੇ ਮਿਲਾਪ ਤੇਰਾ ਰੱਜ ਕੇ।

ਨੂਰ’ ਏਸ ਜਿੰਦ ਨੂੰ ਵੈਸਾਖ ਤਦੋਂ ਸੋਹੇਗਾ।
ਹਰੀ ਸੰਤ ਪ੍ਰਭੂ ਦਾ ਮਿਲਾਪ ਜਦੋਂ ਹੋਏ
ਗਾ।