ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ ਗੁਰਦੀਸ਼ ਕੌਰ ਗਰੇਵਾਲ – ਕੈਲਗਰੀ


*ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ*(ਭਾਗ ਪਹਿਲਾ )     

ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, ਪੁੱਤਰ ਨਿਸ਼ਚਿੰਤ ਹੋ ਕੇ ਬਾਹਰ ਦੇ ਸਾਰੇ ਕੰਮ ਕਰਦਾ। ਉਸਨੂੰ ਘਰ ਦੀ ਕੋਈ ਚਿੰਤਾ ਨਾ ਹੁੰਦੀ, ਕਿਉਂਕਿ ਬਾਹਰੋਂ ਆਏ ਹਰ ਸ਼ਖਸ ਦੀ ਬਜ਼ੁਰਗ ਪਹਿਲਾਂ ਪੁੱਛ-ਪੜਤਾਲ ਕਰਦਾ ਤੇ ਫਿਰ ਅੱਗੇ ਜਾਣ ਦਾ। ਬਜ਼ੁਰਗਾਂ ਨੂੰ ਘਰ ਦਾ ਜਿੰਦਰਾ ਵੀ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਬੈਠਿਆਂ ਕਦੇ ਜਿੰਦਰੇ ਦੀ ਲੋੜ ਹੀ ਨਹੀ ਸੀ ਪੈਂਦੀ। ਬਹੁਤੇ ਕੰਮਾਂ ਵਿੱਚ ਬਜ਼ੁਰਗਾਂ ਦੀ ਸਲਾਹ ਜਰੂਰ ਪੁੱਛੀ ਜਾਂਦੀ, ਕਿਉਂਕਿ ਉਹਨਾਂ ਕੋਲ ਜ਼ਿੰਦਗੀ ਦੇ ਤਜਰਬੇ ਦਾ ਅਨਮੋਲ ਖਜ਼ਾਨਾ ਹੁੰਦਾ ਸੀ। ਬਜ਼ੁਰਗ ਆਪਣੇ ਪੋਤੇ- ਪੋਤੀਆਂ ਨਾਲ ਖੁਸ਼ ਰਹਿੰਦੇ ਅਤੇ ਪਰਿਵਾਰ ਦੇ ਬਾਕੀ ਮੈਂਬਰ  ਬੱਚਿਆਂ ਦੀ ਸੁਰੱਖਿਆ ਤੋਂ ਬੇ-ਫਿਕਰੇ ਹੋ ਕੇ ਕਮਾਈਆਂ ਕਰਦੇ।    ਪਰ ਹੁਣ ਜ਼ਮਾਨਾ ਬਦਲ ਗਿਆ ਹੈ।

ਅੱਜ ਕੋਈ ਵਿਰਲਾ ਟਾਵਾਂ ਹੀ ਘਰ ਹੋਏਗਾ ਜਿਸ ਵਿਚ ਕੋਈ ਬਜ਼ੁਰਗ ਦਿਖਾਈ ਦਿੰਦਾ ਹੋਵੇ। ਅੱਜ ਘਰਾਂ ਦੇ ਵਿਹੜੇ ਬਜ਼ੁਰਗਾਂ ਬਿਨਾਂ ਸੁੰਨੇ ਜਾਪਦੇ ਹਨ। ਬਹੁਤੇ ਪਰਿਵਾਰ ਤਾਂ ਬਜ਼ੁਰਗਾਂ ਨੂੰ ਨਾਲ ਹੀ ਨਹੀ ਰੱਖਦੇ। ਜੋ ਮਜਬੂਰੀ ਵੱਸ ਰੱਖਦੇ ਵੀ ਹਨ, ਉਹ ਬਣਦਾ ਸਤਿਕਾਰ ਨਹੀ ਦਿੰਦੇ। ਜਿਹਨਾਂ ਘਰਾਂ ਵਿਚ ਸਚਮੁੱਚ ਬਜ਼ੁਰਗਾਂ ਦਾ ਆਦਰ ਹੁੰਦਾ ਹੈ, ਉਹ ਘਰ ਸਵਰਗ ਹਨ। ਪਰ ਅਜੇਹੇ ਪਰਿਵਾਰਾਂ ਦੀ ਗਿਣਤੀ ਤਾਂ ਆਟੇ ਵਿਚ ਲੂਣ ਦੇ ਬਰਾਬਰ ਹੀ ਰਹਿ ਗਈ ਹੈ। ਅੱਜਕਲ ਦੀ ਤੇਜ਼ ਰਫਤਾਰ ਜ਼ਿੰਦਗੀ ਵਿਚ, ਮਾਇਆ ਦੀ ਅੰਨ੍ਹੀ ਦੌੜ ਨੇ ਇਨਸਾਨ ਲਈ ਰਿਸ਼ਤਿਆਂ ਦੀ ਕੋਈ ਅਹਿਮੀਅਤ ਹੀ ਨਹੀ ਛੱਡੀ। ਖੂੁਨ ਦੇ ਰਿਸ਼ਤੇ ਹੁਣ ਸਫੈਦ ਹੋ ਗਏ ਹਨ, ਹਰ ਰਿਸ਼ਤਾ ਹੁਣ ਮਤਲਬ ਦਾ ਰਹਿ ਗਿਆ ਹੈ, ਚਾਹੇ ਉਹ ਸਕੇ ਮਾਂ- ਪਿਉ ਦਾ ਹੀ ਕਿਉਂ ਨਾ ਹੋਵੇ। ਜਿਹਨਾਂ ਮਾਪਿਆਂ ਨੇ ਆਪਣੀ ਸਾਰੀ ਜ਼ਿੰਦਗੀ ਸੰਘਰਸ਼ ਕਰਕੇ, ਆਪਣੀਆਂ ਖੁਸ਼ੀਆਂ ਦਾਅ ਤੇ ਲਾ ਕੇ, ਆਪਣੇ ਪੁੱਤਰਾਂ ਨੂੰ ਬੜੇ ਚਾਵਾਂ ਨਾਲ ਪਾਲਿਆ-ਪੋਸਿਆ, ਪੜ੍ਹਾਇਆ-ਲਿਖਾਇਆ, ਵਿਆਹਿਆ ਅਤੇ ਆਪਣੇ ਪੈਰਾਂ ਤੇ ਖੜ੍ਹਨ ਜੋਗੇ ਕੀਤਾ ਹੁੰਦਾ ਹੈ, ਉਹੀ ਪੁੱਤਰ ਬੁੱਢੇ ਮਾਂ- ਪਿਉ ਨੂੰ ਵਾਧੂ ਜਿਹਾ ਬੋਝ ਸਮਝਣ ਲੱਗ ਜਾਂਦੇ ਹਨ। ਉਹ ਸ਼ਾਇਦ ਇਹ ਭੁੱਲ ਜਾਂਦੇ ਹਨ ਕਿ ਕੁੱਝ ਹੀ ਸਾਲਾਂ ਬਾਅਦ, ਉਹਨਾਂ ਨੂੰ ਵੀ ਇਹਨਾਂ ਹੀ ਹਾਲਾਤਾਂ ਵਿਚੋਂ ਗੁਜ਼ਰਨਾ ਪਏਗਾ, ਕਿਉਂਕਿ ਇਨਸਾਨ ਜੋ ਬੀਜਦਾ ਹੈ ਉਹੀ ਵੱਢਦਾ ਹੈ।      ਜਿਹਨਾਂ ਮਾਪਿਆਂ ਨੇ ਆਪਣੇ ਚਾਰ- ਚਾਰ ਬੱਚਿਆਂ ਦੀ ਦੇਖਭਾਲ ਬਹੁਤ ਘੱਟ ਕਮਾਈ ਨਾਲ, ਸਬਰ- ਸੰਤੋਖ ਅਤੇ ਸੰਜਮ ਦਾ ਜੀਵਨ ਬਤੀਤ ਕਰਕੇ, ਇਕੱਲੇ ਹੀ ਬੜੇ ਸੁਚੱਜੇ ਢੰਗ ਨਾਲ ਕੀਤੀ ਹੁੰਦੀ ਹੈ- ਉਹਨਾਂ ਦੇ ਬਜ਼ੁਰਗ ਹੋਣ ਤੇ, ਸਾਰੇ ਬੱਚੇ ਰਲ ਕੇ ਵੀ ਉਹਨਾਂ ਦੀ ਦੇਖ ਭਾਲ ਨਹੀਂ ਕਰ ਸਕਦੇ, ਜੋ ਬੜੀ ਹੈਰਾਨੀ ਦੀ ਗੱਲ ਹੈ। ਉਹਨਾਂ ਵਿਚਾਰਿਆਂ ਦਾ ਦੁੱਖ ਸੁਨਣ ਜੋਗੀਆਂ, ਕੇਵਲ ਧੀਆਂ ਹੀ ਰਹਿ ਜਾਂਦੀਆਂ ਹਨ। ਪਰ ਉਹ ਵੀ ਆਪਣੇ ਸਹੁਰਿਆਂ ਦੀਆਂ ਮਜਬੂਰੀਆਂ ਕਾਰਨ ਆਪਣੇ ਕੋਲ ਰੱਖ ਕੇ ਸੇਵਾ ਕਰਨ ਤੋਂ ਅਸਮਰੱਥ ਹੁੰਦੀਆਂ ਹਨ।    ਜਿਸ ਘਰ ਨੂੰ ਮਾਪਿਆਂ ਨੇ ਬੜੀਆਂ ਰੀਝਾਂ ਨਾਲ ਤੀਲਾ-ਤੀਲਾ ਜੋੜ ਕੇ ਬਣਾਇਆ ਹੁੰਦਾ ਹੈ, ਉਸ ਘਰ ਵਿੱਚ ਉਹਨਾਂ ਦੀ ਥਾਂ ਇਕ ਨੁੱਕਰੇ ਰਹਿ ਜਾਂਦੀ ਹੈ, ਕਿਉਂਕਿ ਅਜਕੱਲ ਹਰੇਕ ਬੱਚੇ ਨੂੰ ਵੱਖਰੇ ਬੈੱਡ ਰੂਮ ਚਾਹੀਦੇ ਹਨ। ਕਈ ਘਰਾਂ ਵਿੱਚ ਤਾਂ ਬਜ਼ੁਰਗ ਦਾ ਬੈੱਡ ਵਰਾਂਡੇ ਦੀ ਨੁੱਕਰੇ, ਕਿਸੇ ਸਟੋਰ, ਕਿਸੇ ਪੋਰਚ, ਗੈਰਜ ਜਾਂ ਬੇਸਮੈਂਟ ਵਿੱਚ ਹੀ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਪਰਿਵਾਰ ਵਾਲੇ ਹੁੰਦੇ ਹੋਏ ਵੀ ਉਹ ਇਕੱਲੇ ਕਰ ਦਿੱਤੇ ਜਾਂਦੇ ਹਨ ।      ਬਹੁਤੇ ਪਰਿਵਾਰਾਂ ਵਿੱਚ, ਘਰ ਦੀ ਨੂੰਹ ਆਉਂਦੇ ਸਾਰ ਹੀ ਘਰ ਦੀ ਮਾਲਕਣ ਬਣ ਬੈਠਦੀ ਹੈ ਅਤੇ ਸੱਸ-ਸਹੁਰੇ ਤੇ ਪਤੀ ਨੂੰ, ਉਸ ਦੇ ਹਰ ਹੁਕਮ ਦੀ ਪਾਲਣਾ ਕਰਨੀ ਪੈਦੀ ਹੈ। ਉਧਰ ਸੱਸ ਕੋਲੋਂ ਜਦੋਂ ਘਰ ਦੀ ਸਰਦਾਰੀ ਅਤੇ ਪੁੱਤਰ ਦਾ ਮੋਹ, ਦੋਵੇਂ ਖੁੱਸ ਜਾਂਦੇ ਹਨ, ਤਾਂ ਉਹ ਭੀ ਆਪਣੀ ਜਗ੍ਹਾ ਛਟਪਟਾਉਂਦੀ ਹੈ, ਜਿਸ ਵਿੱਚੋਂ ਨੂੰਹ ਸੱਸ ਦੇ ਕੁੜੱਤਣ ਭਰੇ ਰਿਸ਼ਤੇ ਜਨਮ ਲੈਂਦੇ ਹਨ। ਪੁੱਤਰ ਵੀ ਜਦੋਂ ਪਤਨੀ ਵੱਲ ਉਲਾਰ ਹੋ ਕੇ, ਮਾਪਿਆਂ ਨੂੰ ਬਣਦੀ ਜਗ੍ਹਾ ਨਹੀ ਦਿੰਦਾ। ਜਾਂ ਕਹਿ ਲਵੋ ਕਿ ਮਾਪੇ ਤੇ ਪਤਨੀ ਵਿੱਚ ਸੰਤੁਲਨ ਰੱਖਣ ਵਿੱਚ ਨਾ-ਕਾਮਯਾਬ ਹੁੰਦਾ ਹੈ, ਤਾਂ ਕਲੇਸ਼ ਮੁਕਾਉਣ ਲਈ ਮਾਪਿਆਂ ਤੋਂ ਵੱਖਰੇ ਹੋਣ ਦੀ ਮੰਗ ਰੱਖ ਦਿੰਦਾ ਹੈ।

ਪੁਰਾਣੇ ਜ਼ਮਾਨੇ ਵਿੱਚ ਕਈ ਕਈ ਸਾਲ ਭਰਾ- ਭਰਜਾਈਆਂ ਇਕੱਠੇ ਰਹਿੰਦੇ, ਜਿਸ ਨਾਲ ਪਿਆਰ ,ਹਮਦਰਦੀ, ਮਿਲਵਰਤਣ ਤੇ ਵੰਡਣ (ਸ਼ੇਅਰ ਕਰਨ) ਦੀ ਭਾਵਨਾ-  ਬੱਚਿਆਂ ਤੇ ਵੱਡਿਆਂ ਵਿਚ ਆਪ ਮੁਹਾਰੇ ਹੀ ਆ ਜਾਂਦੀ। ਨਾਲ ਹੀ ਬਜ਼ੁਰਗਾਂ ਦੀ ਉਮਰ ਭੀ ਆਪਣੀ ਖਿੜੀ ਫੁਲਵਾੜੀ ਨੂੰ ਹੱਸਦਿਆਂ- ਖੇਡਦਿਆਂ ਦੇਖ ਕੇ ਹੋਰ ਵੱਧ ਜਾਂਦੀ। ਫਿਰ ਕਦੇ ਮਾਪਿਆਂ ਦੀ ਸਲਾਹ ਨਾਲ ਭਰਾ ਅੱਡ ਹੁੰਦੇ, ਤੇ ਮਾਪੇ ਆਪਣੀ ਮਰਜ਼ੀ ਨਾਲ ਕਿਸੇ ਇਕ ਨਾਲ ਰਹਿ ਲੈਦੇ। ਪਰ ਅੱਜਕਲ ਇਕੋ-ਇਕ ਨੂੰਹ ਪੁੱਤਰ ਵੀ ਆਪਣੇ ਮਾਪਿਆਂ ਨਾਲ ਰਹਿਣ ਨੂੰ ਸੰਯੁਕਤ ਪਰਿਵਾਰ (ਜੁਆਇੰਟ ਫੈਮਿਲੀ) ਕਹਿਣ ਲੱਗ ਪਏ ਹਨ। ਦੇਸ਼ ਹੋਵੇ ਭਾਵੇ ਵਿਦੇਸ਼, ਸਾਰੇ ਪਾਸੇ ਹਾਲ ਇਕੋ ਜਿਹਾ ਹੀ ਹੈ। ਤੁਸੀਂ ਆਪ ਹੀ ਸੋਚੋ ਕਿ- ਜਿਹਨਾਂ ਮਾਪਿਆਂ ਨੇ ਸੌ ਸੌ ਸੁੱਖਣਾਂ ਸੁੱਖ ਕੇ, ਇੱਕੋ ਇੱਕ ਪੁੱਤਰ ਰੱਬ ਕੋਲੋਂ ਲਿਆ ਹੋਵੇ, ਤੇ ਫਿਰ ਉਹ ਵੀ ਉਹਨਾਂ ਦੇ ਬੁਢਾਪੇ ਦਾ ਸਹਾਰਾ ਨਾ ਬਣੇ- ਤਾਂ ਫਿਰ ਉਹ ਮਾਪੇ ਜਾਣ ਤਾਂ ਜਾਣ ਕਿੱਥੇ ??    ਭਾਵੇਂ ਬੱਚਿਆਂ ਦੀਆਂ ਵੀ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਹਨ- ਉਹ ਨੌਕਰੀਆਂ ਕਾਰਨ ਵੱਡੇ ਵੱਡੇ ਸ਼ਹਿਰਾਂ ਵਿਚ ਛੋਟੇ-ਛੋਟੇ ਫਲੈਟਾਂ ਵਿਚ ਰਹਿੰਦੇ ਹਨ। ਜਾਂ ਫਿਰ ਵਿਦੇਸ਼ਾਂ ਵਿਚ ਆਪਣੇ ਵਧੀਆ ਕੈਰੀਅਰ ਦੀ ਖਾਤਰ ਚਲੇ ਜਾਂਦੇ ਹਨ, ਤਾਂ ਉਹ ਮਾਪਿਆਂ ਨੂੰ ਰੱਖਣ ਕਿੱਥੇ? ਪਰ ਜੇ ਅਸੀਂ ਮਾਪਿਆਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝਾਂਗੇ, ਸਾਡੇ ਦਿੱਲ ਵਿੱਚ ਉਹਨਾਂ ਦੀ ਜਗ੍ਹਾ ਹੋਏਗੀ, ਤਾਂ ਘਰ ਵਿੱਚ ਜਗ੍ਹਾ ਬਣਾਉਣੀ ਕੋਈ ਔਖੀ ਨਹੀ। ਬਚਿਆਂ ਦੇ ਬੈੱਡ-ਰੂਮ ਵਿਚ ਹੀ ਹੋਰ ਬੈੱਡ ਲਾਇਆ ਜਾ ਸਕਦਾ ਹੈ। ਇਸ ਨਾਲ ਬੱਚਿਆਂ ਨੂੰ ਵੀ ਦਾਦੇ- ਦਾਦੀ ਦਾ ਪਿਆਰ ਮਿਲੇਗਾ ਤੇ ਬਜ਼ੁਰਗਾਂ ਲਈ ਤਾਂ ‘ਮੂਲ ਨਾਲੋਂ ਵਿਆਜ ਪਿਆਰਾ’ ਹੁੰਦਾ ਹੀ ਹੈ । (ਚਲਦਾ )

ਗੁਰਦੀਸ਼ ਕੌਰ ਗਰੇਵਾਲ – ਕੈਲਗਰੀ

Visakhi – The Birth day of Guru Nanak and Khalsa Sirjana Divas (by Dr Rajbir Singh Bhatti, Calgary, Canada)

ਡਾ: ਰਾਜਬੀਰ ਸਿੰਘ ਭੱਟੀ

ਇਹ ਗੁਰਪੁਰਬ, ਹੁਣ ਤੱਕ ਅਕਤੂਬਰ ਜਾਂ ਨਵੰਬਰ ਵਿੱਚ ਮਨਾਇਆ ਜਾਂਦਾ ਸੀ, ਬਿਕਰਮੀ ਕੈਲੰਡਰ ਦੁਆਰਾ ਨਿਰਧਾਰਤ ਕੱਤਕ ਪੂਰਨਮਾਸ਼ੀ ਦੇ ਦਿਨ ‘ਤੇ ਨਿਰਭਰ ਕਰਦਾ ਹੈ। ਇਹ 1 ਵੈਸਾਖ (14 ਅਪ੍ਰੈਲ) ਨੂੰ ਮਨਾਇਆ ਜਾਣਾ ਚਾਹੀਦਾ ਹੈ

ਭਾਈ ਗੁਰਦਾਸ ਜੀ ਨੇ (ਪਉੜੀ 27, ਪਹਿਲੀ ਵਾਰ ਵਿੱਚ) ਇਸ ਨੂੰ ਸਪਸ਼ਟ ਕੀਤਾ ਹੈ:

ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ

ਵਸੋਆ ਵੈਸਾਖ ਮਹੀਨੇ ਦਾ ਪਹਿਲਾ ਦਿਨ ਹੈ ਜਿਸ ਨੂੰ ਵੈਸਾਖੀ ਕਿਹਾ ਜਾਂਦਾ ਹੈ। ਸ਼ੀਹਨ ਉਪਲ (1570) ਦੁਆਰਾ ਸਾਖੀ ਮੇਹਲੇ ਪਹਿਲਾ ਕੀ ਅਤੇ ਭਾਈ ਬੂਲਾ ਪਾਂਧੇ ਦੁਆਰਾ ਜਨਮ ਪੱਤਰੀ ਬਾਬੇ ਕੀ (1597) ਵੀ ਵਿਸਾਖੀ ਦੀ ਪੁਸ਼ਟੀ ਕਰਦੇ ਹਨ। ਛੇ ਵਿੱਚੋਂ ਪੰਜ ਜਨਮ ਸਾਖੀਆਂ ਦੱਸਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸਾਖ ਵਿੱਚ ਹੋਇਆ ਸੀ। ਅਵਿਸ਼ਵਾਸ਼ਯੋਗ ਮੰਨੀ ਜਾਂਦੀ ਬਾਲ ਜਨਮ ਸਾਖੀ ਹੀ ਕਹਿੰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਵਿੱਚ ਹੋਇਆ ਸੀ।

ਕਈ ਪ੍ਰਮੁੱਖ ਇਤਿਹਾਸਕਾਰਾਂ ਨੇ ਇਹ ਸਥਾਪਿਤ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਵੈਸਾਖ ਵਿੱਚ ਹੋਇਆ ਸੀ। ਇਨ੍ਹਾਂ ਵਿੱਚ ਇਤਿਹਾਸਕਾਰ ਸ: ਕਰਮ ਸਿੰਘ, ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਪ੍ਰੋਫ਼ੈਸਰ ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਮੈਕਸ ਆਰਥਰ ਮੈਕਾਲਿਫ਼ ਸ਼ਾਮਲ ਹਨ। ਸ: ਪਾਲ ਸਿੰਘ ਪੁਰੇਵਾਲ, ਜਿਨ੍ਹਾਂ ਨੇ ‘ਨਾਨਕਸ਼ਾਹੀ’ ਸੂਰਜੀ ਕੈਲੰਡਰ ਦੀ ਖੋਜ ਕੀਤੀ ਸੀ, ਵਿਗਿਆਨਕ ਤੌਰ ‘ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਤਰੀਕ (27 ਮਾਰਚ 1469) ਵਜੋਂ 1 ਵੈਸਾਖ 1469 ਨੂੰ ਆਈ ਸੀ।


ਬੰਦਾ ਸਿੰਘ ਬਹਾਦਰ ਤੋਂ ਬਾਅਦ, ਨਿਰਮਲਿਆਂ ਨੇ ਗੁਰਦੁਆਰਿਆਂ ਨੂੰ ਕੰਟਰੋਲ ਕੀਤਾ (18ਵੀਂ ਸਦੀ ਵਿੱਚ) ਅਤੇ ਸਿੱਖ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ। ਉਹਨਾਂ ਨੇ ਸਿੱਖ ਇਤਿਹਾਸ ਲਿਖਿਆ ਅਤੇ ਬਿਕਰਮੀ ਚੰਦਰ ਕੈਲੰਡਰ ਦੀ ਵਰਤੋਂ ਕੀਤੀ। ਨਤੀਜਾ ਇਹ ਹੋਇਆ ਕਿ ਗੁਰਪੁਰਬ ਜਾਂ ਤਾਂ ਸਾਲ ਵਿੱਚ ਦੋ ਵਾਰ ਆਉਂਦੇ ਸਨ ਜਾਂ ਕਈ ਵਾਰ ਸਾਲ ਵਿੱਚ ਇੱਕ ਵਾਰ ਵੀ ਨਹੀਂ ਆਉਂਦੇ ਸਨ। ਇਸ ਬਿਕਰਮੀ ਚੰਦਰ ਕੈਲੰਡਰ ਵਿੱਚ ਸਾਲਾਨਾ ਤਿਉਹਾਰਾਂ ਦੀਆਂ ਤਰੀਕਾਂ ਨਿਰਧਾਰਤ ਕਰਨ ਲਈ ਨਿਯਮਾਂ ਦਾ ਇੱਕ ਗੁੰਝਲਦਾਰ ਸਮੂਹ ਸ਼ਾਮਲ ਹੈ। ਸਿੱਖ ਸਾਲਾਨਾ ਆਪਣੇ ਦਿਨ ਨਿਰਧਾਰਿਤ ਕਰਨ ਲਈ ਸੁਤੰਤਰ ਨਹੀਂ ਸਨ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਦੁਆਰਾ ਕੁਦਰਤ ਦੇ ਵਰਣਨ ਵਿੱਚ ਸੂਰਜੀ ਕੈਲੰਡਰ ਦੇ ਮੁਕਾਬਲੇ ਚੰਦਰਮਾ ਦਾ ਬਿਕਰਮੀ ਕੈਲੰਡਰ ਗਲਤ ਹੈ।

ਜੇਕਰ ਨਾਨਕਸ਼ਾਹੀ ਕੈਲੰਡਰ ਨੂੰ ਬਿਕਰਮੀ ਕੈਲੰਡਰ ਨਾਲ ਜੋੜਿਆ ਗਿਆ ਤਾਂ ਰੁੱਤਾਂ ਬਾਰਾਹ ਮਾਹ ਦੇ ਉਲਟ ਹੋਣਗੀਆਂ। ਸੋਧ 1930 ਵਿਚ ਕੀਤੀ ਜਾਣੀ ਚਾਹੀਦੀ ਸੀ ਜਦੋਂ ਇਤਿਹਾਸਕਾਰ ਕਰਮ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਵਿਸਾਖੀ ਵਾਲੇ ਦਿਨ ਮਨਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ – ਖਾਲਸਾ ਸਿਰਜਣਾ ਦਿਵਸ ਦੇ ਨਾਲ। ਸਾਡੇ ਇਸ ਬਜ਼ੁਰਗ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਚੰਗੀ ਤਰ੍ਹਾਂ ਜਾਣੂ ਸੀ , ਸ਼ੱਕੀ ਸਰੋਤਾਂ ਤੋਂ ਬਹੁਤੀ ਜਾਣਕਾਰੀ ਨੂੰ ਰੱਦ ਕਰ ਦਿੱਤਾ ਸੀ। ਵਿਸਾਖੀ ਦਾ ਤਿਉਹਾਰ ਸਿੱਖਾਂ ਲਈ ਦੋ ਮਹੱਤਵਪੂਰਨ ਚਿੰਨ੍ਹਾਂ ਦਾ ਸੁਮੇਲ ਹੈ: ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸੇ ਦੀ ਸਥਾਪਨਾ।

ਦੁਨੀਆ ਭਰ ਦੇ ਬਹੁਤ ਸਾਰੇ ਗੁਰਦੁਆਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਖਾਲਸੇ ਦੀ ਸਥਾਪਨਾ ਨੂੰ ਮਨਾਉਣ ਲਈ ਵਿਸਾਖੀ ਦਿਵਸ (14 ਅਪ੍ਰੈਲ) ਮਨਾ ਰਹੇ ਹਨ। ਇਨ੍ਹਾਂ ਵਿੱਚ ਜਰਮਨੀ ਵਿੱਚ ਫਰੈਂਕਫਰਟ, ਅਮਰੀਕਾ ਵਿੱਚ ਟੈਂਪਾ, ਭਾਰਤ ਵਿੱਚ ਚੰਡੀਗੜ੍ਹ ਅਤੇ ਮਲੇਸ਼ੀਆ ਵਿੱਚ ਕੁਆਲਾਲੰਪੁਰ ਸ਼ਾਮਲ ਹਨ, ਜਿੱਥੇ ਸਾਰੇ ਸਿੱਖ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। ਆਉ ਅਸੀਂ ਬਿਨਾਂ ਕਿਸੇ ਸਮਝੌਤਾ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਿਆਈਏ ਅਤੇ ਸਾਰੇ ਸਿੱਖ ਧਾਰਮਿਕ ਸਮਾਗਮਾਂ ਨੂੰ ਹਰ ਸਾਲ ਵਿਗਿਆਨਕ ਢੰਗ ਨਾਲ ਅਤੇ ਗੁਰਬਾਣੀ ਅਨੁਸਾਰ ਮਨਾਈਏ ।

The Othello Syndrome (by Dr Harshinder Kaur, Patiala, India)

ਨਵੀਂ ਕਿਸਮ ਦੀ ਅਗਨ ਪ੍ਰੀਖਿਆ

ਡਾ. ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ

ਫੋਨ ਨੰ: 0175-2216783

ਹਜ਼ਾਰਾਂ ਸਾਲ ਪਹਿਲਾਂ ਕਿਸੇ ਨੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਕੀਤੀ ਸੀ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਿਰਫ਼ ਇਕ ਗ਼ੁਲਾਮ ਹੀ ਮੰਨੀ ਗਈ ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਹੋਵੇ ਜਾਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਉਸ ਦੀ ਅਗਨ ਪ੍ਰੀਖਿਆ ਕਦੇ ਮੁਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁਖ ਕਿਸੇ ਸਦੀ ਵਿਚ ਤ੍ਰਿਪਤ ਨਹੀਂ ਹੋਈ ! ਇਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਆਪਣੇ ਵਿਆਹ ਲਈ ‘ਕੁਆਰੀ’ ਬਾਲੜੀ ਦੀ ਭਾਲ ਵਿਚ ਹਨ।

ਇਹ ਬੀਮਾਰੀ ‘ਓਥੈਲੋ ਸਿੰਡਰੋਮ’ ਦੀ ਸ਼ਕਲ ਵਿਚ ਮਰਦ ਨੂੰ ਚਿੰਬੜਦੀ ਹੈ। ਮਾਨਸਿਕ ਰੋਗੀ ਮਰਦ ਹਰ ਵੇਲੇ ਇਹ ਸੋਚਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸੰਬੰਧ ਹੈ। ਉਹ ਆਪਣਾ ਇਲਾਜ ਨਹੀਂ ਕਰਵਾਉਂਦਾਂ ਤੇ ਬੇਦੋਸੀ ਪਤਨੀ ਦਾ ਕਤਲ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿਚ ਮਿਲਦੇ ਹਨ ਤੇ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ।

ਰਾਮਪੁਰ ਪਿੰਡ ਦਾ ਓਥੈਲੋ ਸਿੰਡਰੋਮ ਨਾਲ ਪੀੜਤ ਇਕ ਬੰਦਾ ਨਸ਼ੇ ਦੀ ਹਾਲਤ ਵਿਚ ਰੋਜ਼ ਆਪਣੀ ਪਤਨੀ ਉੱਤੇ ਸ਼ਕ ਕਰਦਿਆਂ ਉਸਨੂੰ ਕੁਟਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਹ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿਂਦੀ ਹੈ । ਪਰ ਮਾਨਸਿਕ ਰੋਗੀ ਪਤੀ ਵਲੋਂ ਹਰ ਰੋਜ਼ ਮਾਰ ਕੁਟਾਈ ਚਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅਜ ਤੋਂ ਬਾਅਦ ਕਦੇ ਵੀ ਉਹ ਸ਼ਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ।

ਤੰਗ ਹੋ ਔਰਤ ਮੰਨ ਗਈ। ਪਤੀ ਨੇ ਹਥ ਪੈਰ ਬੰਨਣ ਬਾਅਦ ਔਰਤ ਦਾ ਮੂੰਹ ਵੀ ਘੁਟ ਕੇ ਬੰਨ੍ਹ ਦਿਤਾ। ਫਿਰ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬਚੇਦਾਨੀ ਦੇ ਮੂੰਹ ਨੂੰ ਸੀਂਅ ਦਿਤਾ ! ਤੜਫਦੀ ਪਤਨੀ ਨੂੰ ਬੰਨੀ ਤੇ ਲਹੂ ਲੁਹਾਨ ਛਡ ਕੇ, ਪਤੀ ਭਜ ਗਿਆ। ਅਗਲੇ ਦਿਨ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ। ਉਸ ਨੂੰ ਖੋਲ੍ਹ ਕੇ ਝਟ ਹਸਪਤਾਲ ਲਿਜਾਇਆ ਗਿਆ। ਪਤੀ ਉਸ ਸਮੇਂ ਤੋਂ ਫਰਾਰ ਹੈ।

ਰਿਪੋਰਟ ਦਰਜ ਕਰਵਾਈ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲਗੀ ! ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹ ਦਿੰਦਾ ਹੈ।ਔਰਤ ਦੇ ਬਚੇਦਾਨੀ ਦੇ ਮੰੂਹ ਦੀ ਕਟ ਵਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ।

ਯੂਨਾਈਟਿਡ ਨੇਸ਼ਨਜ਼ ਨੇ ਇਸ ਨੂੰ ਮਨੁਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨਿਆ ਹੈ। ਅਫਰੀਕਾ ਵਿਚ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੂਰੀ ਰਿਪੋਰਟ ਛਪੀ ਹੈ। ਛੇ ਤੋਂ ਸਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਗੈਸ ਉੱਤੇ ਚਾਕੂ ਨੂੰ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵਢ ਦਿਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ ਦਾ ਮੂੰਹ ਦਬ ਕੇ, ਜ਼ਿੰਦਗੀ ਭਰ ਲਈ ਦਰਦ ਸਹਿਨ ਕਰਨ ਲਈ ਛਡ ਦਿਤੀਆਂ ਜਾਂਦੀਆਂ ਹਨ।

ਇਨ੍ਹਾਂ ਬਾਲੜੀਆਂ ਵਿਚੋਂ 18 ਨੇ ਇਸ ਜ਼ੁਲਮ ਵਿਰੁਧ ਦਿਲੀ ਦੀ ‘ਮਸੂਮਾ ਰਨਾਲਵੀ’ ਤੇ ਉਸ ਨਾਲ 17 ਹੋਰ ਔਰਤਾਂ ਨੇ ‘ਓਨਲਾਈਨ ਪੈਟੀਸ਼ਨ’ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ। ਆਰੀਫਾ ਜੌਹਰੀ ਵੀ ਮੁੰਬਈ ਵਿਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਣਤਾਂ ਦਾ ਸ਼ਿਕਾਰ ਬਣ ਗਈ।

ਮਰਦ ਸਮਾਜ ਉਸ ਉੱਤੇ ਚਿਕੜ ਸੁਟਣ ਲਗ ਪਿਆ ਪਰ ਉਸ ਹਿੰਮਤ ਨਹੀਂ ਹਾਰੀ। ਮਰਦ ਇਹ ਮੰਨਦੇ ਹਨ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲਗ ਪਵੇਗੀ। ਉਸ ਦਾ ਕੰਮ ਸਿਰਫ਼ ਪਤੀ ਦੇ ਬਚੇ ਜੰਮ ਕੇ ਮਰ ਮੁਕ ਜਾਣਾ ਹੁੰਦਾ ਹੈ। ਔਰਤ ਦੇ ਇਸ ਅੰਗ ਨੂੰ ‘ਹਰਾਮ ਦੀ ਬੋਟੀ’ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁੰਣ ਦਾ ਕੰਮ ਮਰਦ ਅਨਪੜ੍ਹ ਦਾਈਆਂ ਤੋਂ ਹੀ ਕਰਵਾਉਂਦਾ ਹੈ।

ਅਮਰੀਕਾ ਦੀ ‘ਜ਼ਹਿਰਾ ਪਤਵਾ’ ਨੇ ਇਸ ਜੁਰਮ ਲਈ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ। ਇਨ੍ਹਾਂ ਵਿਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁਝ ਦੇ ਬਚਾ ਨਹੀਂ ਠਹਿਰ ਸਕਦਾ।

ਇਸ ਪ੍ਰਥਾ ਵਿਰੁਧ ਆਵਾਜ਼ ਚੁਕਣ ਵਾਲੀਆਂ ਨੂੰ ਸਮਾਜ ਵਿਚੋਂ ਛੇਕ ਦਿਤਾ ਜਾਂਦਾ ਹੈ। ਕਈ ਧਾਰਮਿਕ ਮੁਖੀ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦੇ ਹਨ। ਭਾਰਤ ਵਿਚ ਅਜ ਤਕ ਇਸ ਤਰ੍ਹਾਂ ਦੇ ਕਤਲ ਲਈ ਕੋਈ ਰੋਕ ਨਹੀਂ ਲਗੀ ਹੋਈ। ਅਸਟ੍ਰੇਲੀਆ ਵਿਚ ਵੀ ਇਸ ਕੁਕਰਮ ਵਿਰੁਧ ਇੰਸੀਆ ਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿਢੀ ਹੈ। ਸੁਹਿਰਦ ਲੋਕਾਂ ਵਲੋਂ ਇਸ ਦਾ ਵਿਰੋਧ ਕਰਨ ਦੀ ਲੋੜ ਹੈ।

ਔਰਤ ਹੁੰਦਿਆਂ ਇਹ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹਕਾਂ ਲਈ ਆਵਾਜ਼ ਚੁਕੀ ਹੈ, ਇਸ ਉਮੀਦ ਵਿਚ ਕਿ ਇਕੀਵੀਂ ਸਦੀ ਵਿਚ ਤਾਂ ਔਰਤ ਦੀ ਅਗਨ ਪ੍ਰੀਖਿਆ ਹੋਣੀ ਬੰਦ ਹੋਵੇਗੀ। ਆਖ਼ਰ ਕਿਸੇ ਸਦੀ ਵਿਚ ਤਾਂ ਔਰਤ ਨੂੰ ਬਰਾਬਰੀ ਦਾ ਦਰਜਾ ਦਿਤਾ ਜਾਵੇਗਾ!

April – The Month of “Sikh Heritage” (by Ransher Raj Singh, Calgary-AB, Canada)

April is ‘The Sikh Heritage Month‘ in North America and some other countries

By

Ransher Raj Singh, student, Sir Winston Churchill High School, Calgary (Canada)

Sikh Heritage  Month is an annual celebration held in April to commemorate the rich cultural and historical legacy of the Sikhs. This observance aims to raise awareness of Sikh heritage and promote understanding of their faith. Sikhism, one of the world’s youngest religions, was founded by Guru Nanak Sahib (1469-1539 AD)  in the 15th century in the Punjab region of South Asia. Sikhism is based on the principles of equality, justice, protection of human rights and the dignity of women, selfless service to the needy, and devotion to One Omnipresent God. These attributes and their love for nature are emphasized in their Holy Scripture, (Sri Guru Granth Sahib), their Eternal Teacher and Guide. The Sikh community is known for its disciplined living, and bravery, and has a separate identity, distinguished by their uncut hair and the turban.

The celebration of Sikh Heritage Month provides an opportunity for all to learn about the significant achievements of Sikhs in various fields, including entrepreneurship, agriculture, politics, arts, medicine, science, and technology. They have been pioneers in practicing Inter-Faith Dialogue, selfless service to humanity, and preservation of the ecosystem of the Earth. The day also serves as a reminder of the struggles faced by the Sikh community. During this month, various events are organized to celebrate Sikh culture and history. These include exhibitions, lectures, film screenings, concerts, and community gatherings. Educational institutions also hold workshops and presentations to educate students about Sikhism and its impact on society.

One of the highlights of this month is the celebration of Vaisakhi, a significant Sikh festival that commemorates the formation of the Khalsa, the Sikh brotherhood, on 1st day of the tropical month called Vaisakh in 1699. Vaisakhi is celebrated on April 14 every year and is marked by processions, prayers, and community feasts. On this day, the Birth Anniversary of Guru Nanak Sahib is celebrated all over the world with great devotion, fervor, and enthusiasm. Sikhs’ own Nanakshahi calendar, starts from the first day of the month of Vaisakh 1469. This is a Solar calendar synchronizing with the Western Gregorian calendar.

This day is celebrated as  “Turban Day” in many countries to highlight the significance of the turban as the dignified crown of a Sikh. Sikhs, both men, and women, have been great warriors who courageously defended the principles of their Faith. They served as brave soldiers and distinguished Generals in the two World Wars. Sikh Heritage Month provides an opportunity to reflect on the challenges faced by the Sikh community worldwide. In recent years, Sikhs have been the target of hate crimes and discrimination due to their distinctive appearance and modern, progressive, rational, and non-traditional religious beliefs. It is crucial to use this month as a platform to address these issues. Through this month-long celebration, we can highlight the free humanitarian services rendered by Sikhs to all those in distress, irrespective of nationality, religion, and community. Let us use this opportunity to promote acceptance and understanding of different cultures and faiths and work towards a more inclusive and Peaceful World.

March 14 is “pi-day”, not the Apple pie day (by Dr Surjit Singh Bhatti)

March 14 is the day the Indian new year (solar as well as lunar) starts. Do you know that March 14 (also written as 3/14), is called‘ pi Day?’ This has nothing to do with the fruit pie in which the principal filling ingredient is apples and served with whipped cream, ice cream, custard, or cheddar cheese. This is a unique and very important mathematical entity. You would be surprised to learn that it even helps to explore new planets

Pi (or π) is the ratio between a circle’s circumference (πD) to its diameter (D). It is also written as 22/7 and its approximate value is 3.14. Hence, March 14 is called the ‘pi day. Mapping the unknown worlds is one of the many ways in which the world uses the magnitude of this symbol, Spacecraft orbiting other planets make maps of processes like the flow of water on these planets.  Their cameras have rectangular fields of view, which capture many images of the planet’s surface. For the whole planet, scientists use a formula that includes pi.

Powerful telescopes in space and on Earth track the light emitted by distant stars. When a planet outside our solar system (called an exoplanet) passes by a star, a dip is detected in the amount of light emitted by that star. Scientists use this dip and the formula (for area based on pi) to find the size of the planet.  An exoplanet is habitable if it is neither too far from the star it is orbiting nor too close to it so that it receives the right amount of heat. Scientists use pi to find the inner and outer edges of this (so-called goldilocks) zone. Kepler’s laws of planetary motion calculate how much time an exoplanet takes to make one full orbit of a star, using pi. This period is proportional to the size of its orbit. It reveals the planet’s location and whether it is in the correct (goldilocks) zone.  Also, pi helps to decide how big parachutes are needed so that they can generate enough drag to slow down their descent on the planet.

Pi also helps in determining how fast asteroids and comets are rotating.

“The more I Learn, the Less I know” (By Sardar Amardeep Singh)

It sometimes leads us to believe that we know everything

Sardar Amardeep Singh

Source : SIKH ETHICS

  The more I learn, the less I know

The process of learning also feeds the Ego, creating a mist around our subtle faculties that perceive the world. It sometimes leads us to believe that we know everything. Therefore as part of our development, it is important to remain humble and associate with people who are more knowledgeable. Here I was standing in the cold Himalayan night at Syalsur in Uttarakhand (India), observing the horizon illuminated by the moon that had not yet risen. A tree on the mountaintop, basking in the spotlight created by the illumination, seemed to be making an egoistic statement, “Look at me. It’s my night.” Moments later, as the full moon rose above the horizon, it stole the entire limelight away from the lone tree, which now seemed to be saying, “I realize the egoistic mistake made in that moment of glory.” Observing the dynamism of this evolving situation, I was reminded of a hymn from Adi Granth, the spiritual scripture of the Sikhs, that reminds us of the vainness of momentary glories. What can I say about this illusion, for things are not as they may seem? Till I existed, You did not. Now that You do, I have vanished. Momentarily wind may raise waves in the Ocean but soon water merges with water. Our state is like a King who becomes a beggar in his sleep. Even though his kingdom remains intact, he suffers in sleep. Like a rope in darkness may be mistaken for a snake. Looking at the Gold bracelets, we forget that its sub-stratum is only Gold. Reality is that He pervades everywhere, but in Ego, we consider ourselves different. Says Ravidas, He is nearer than our own hands, realize this with equipoise.
                                  
  Bhagat Ravidas, page 657 of Adi Granth

It is therefore important to keep the Ego in check.

How and Why Online Falsehoods Spread so Fast (Dr. Harshinder Kaur, Patiala)

ਓਨਲਾਈਨ ਝੂਠ ਤੇਜ਼ੀ ਨਾਲ ਕਿਉਂ ਫੈਲਦੇ ਹਨ ?


ਡਾ. ਹਰਸ਼ਿੰਦਰ ਕੌਰ, ਪਟਿਆਲਾ (ਭਾਰਤ), ਫੋਨ ਨੰ: 0175-2216783

ਖ਼ਬਰਾਂ ਅਨੁਸਾਰ ਸੰਨ 2006 ਤੋਂ ਸੰਨ 2017 ਤਕ ਟਵਿਟਰ ਉੱਤੇ 30 ਲਖ ਲੋਕਾਂ ਨੇ ਇਕ ਲਖ ਛਬੀ ਹਜ਼ਾਰ ਝੂਠ ਫੈਲਾਏ। ਚੋਟੀ ਦੀਆਂ ਝੂਠੀਆਂ ਇਕ ਫੀਸਦੀ ਖ਼ਬਰਾਂ ਨੇ ਇਕ ਲਖ ਲੋਕਾਂ ਤਕ ਪਹੁੰਚ ਕੀਤੀ ਤੇ ਹਰੇਕ ਨੇ 40 ਤੋਂ 100 ਵਾਰ ਅਗੇ ਸ਼ੇਅਰ ਕੀਤੀ। ਸਚੀ ਖ਼ਬਰ ਇਕ ਹਜ਼ਾਰ ਲੋਕਾਂ ਨੇ ਟਵੀਟ ਕੀਤੀ। ਮਸਾਲੇਦਾਰ ਖਬਰਾਂ 45 ਲਖ ਵਾਰ ਟਵੀਟ ਹੋਈਆਂ। ਇਹ ਖ਼ਬਰਾਂ ਵਧਾ ਚੜ੍ਹਾ ਕੇ ਸਚ ਨੂੰ ਵਿਗਾੜ ਕੇ ਜਾਂ ਨਿਰੇ ਝੂਠ ਦੇ ਆਧਾਰ ਉੱਤੇ ਸਨ। ਸਿਆਸਤ ਨਾਲ ਸਬੰਧਤ ਝੂਠੀਆਂ ਖ਼ਬਰਾਂ ਅਗ ਵਾਂਗ ਫੈਲਦੀਆਂ ਹਨ। ਫਿਰ ਝੂਠੇ ਅੱਤਵਾਦ ਨਾਲ ਸੰਬੰਧਤ, ਕੁਦਰਤੀ ਆਫਤਾਂ, ਸਾਇੰਸ ਵਿਚਲਾ ਝੂਠ ਤੇ ਫਿਰ ਗਲੀ ਮੁਹਲੇ ਜਾਂ ਵਿਤੀ ਸੰਕਟ ਦੀਆਂ ਝੂਠੀਆਂ ਖਬਰਾਂ।

ਝੂਠੀਆਂ ਖਬਰਾਂ ਕਹਾਣੀਆਂ ਵਾਂਗ ਸਾਡਾ ਧਿਆਨ ਖਿਚਦੀਆਂ ਹਨ ਕਿਉਂਕਿ ਉਸ ਵਿਚ ਡਰ, ਪਿਆਰ, ਤਣਾਓ, ਗੁਸਾ, ਘਬਰਾਹਟ, ਖੁਸ਼ੀ ਆਦਿ, ਸਭ ਦਾ ਮਿਸ਼ਰਨ ਮਿਲ ਜਾਂਦਾ ਹੈ। ਸਿਆਸੀ ਖਬਰਾਂ ਦੇ ਪਾਤਰ ਸਾਡੇ ਤੋਂ ਕਾਫੀ ਅਗਾਂਹ ਹੁੰਦੇ ਹਨ ਤੇ ਉਨ੍ਹਾਂ ਨੂੰ ਢਾਅ ਲਗਦੀ ਸਕੂਨ ਪਹੁੰਚਾਉਂਦੀ ਹੈ। ਆਪਣੇ ਪੂੰਜੀ ਨਿਵੇਸ਼, ਨੌਕਰੀ, ਤਰੱਕੀ, ਵਪਾਰ ਆਦਿ ਦੀਆਂ ਖ਼ਬਰਾਂ ਵਲ ਛੇਤੀ ਧਿਆਨ ਖਿਚਦਾ ਹੈ।


ਝੂਠੀਆਂ ਖ਼ਬਰਾਂ ਹੋਰ ਪਾਸੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਤੇੱ ਅਸਲ ਮੁਦਿਆਂ ਤੋਂ ਲੋਕ ਭਟਕ ਜਾਂਦੇ ਹਨ। ਘਟ ਤਨਖਾਹ ਤੇ ਦੋ ਵੇਲੇ ਦੀ ਰੋਟੀ ਨਾ ਮਿਲਣ ਤੋਂ ਦੁਖੀ ਜਨਤਾ ਨੂੰ ਭਟਕਾਉਣ ਲਈ ਕਿਸੇ ਨੇਤਾ ਦੇ ਇਸ਼ਕ ਬਾਰੇ ਖ਼ਬਰ ਪਰੋਸੀ ਜਾਂਦੀ ਹੈ। ਝੂਠੀਆਂ ਖ਼ਬਰਾਂ ਨਾਲ ਸਟੌਕ ਮਾਰਕਿਟ ਵੀ ਖ਼ਰਬਾਂ ਦਾ ਘਾਟਾ ਸਹਿਣ ਲਈ ਮਜਬੂਰ ਹੋ ਜਾਂਦੀ ਹੈ। ਝੂਠੇ ਬੰਬ ਦੀ ਖ਼ਬਰ, ਅੱਤਵਾਦੀ ਹਮਲੇ, ਪ੍ਰਧਾਨ ਮੰਤਰੀ ਦੇ ਝੂਠੇ ਐਕਸੀਡੈਂਟ ਤੋਂ ਲੈ ਕੇ ਕਿਸੇ ਮਹਾਂਮਾਰੀ ਬਾਰੇ ਝੂਠੀਆਂ ਖ਼ਬਰਾਂ ਦੇ ਅੰਬਾਰ ਲਗਾ ਦਿੱਤੇ ਜਾਂਦੇ ਹਨ। ਇਸ ਵਾਸਤੇ ਅਨੇਕ ਬੰਦੇ ਨੌਕਰੀ ਉਤੇ ਲਾਏ ਜਾਂਦੇ ਹਨ, ਜੋ ਝੂਠੀਆਂ ਤੇ ਮਸਾਲੇਦਾਰ ਖ਼ਬਰਾਂ ਬਣਾ ਕੇ ਫੈਲਾਉਂਦੇ ਰਹਿੰਦੇ ਹਨ। ਖੋਜੀਆਂ ਨੇ ਵਿਗਿਆਨ ਅਤੇ ਕਿਸੇ ਸ਼ਖ਼ਸੀਅਤ ਨੂੰ ਢਾਅ ਲਾਉਣ ਲਈ ਫੈਲਾਏ ਝੂਠ ਦੀਆਂ 4000 ਝੂਠੀਆਂ ਖ਼ਬਰਾਂ ਉਤੇ ਖੋਜ ਕੀਤੀ ਜਿਹੜੀਆਂ ਫੇਸਬੁਕ ਰਾਹੀਂ ਫੈਲਾਈਆਂ ਗਈਆਂ ਸਨ।

ਮਨੁਖੀ ਦਿਮਾਗ਼ ਵਾਰ ਵਾਰ ਸੁਣੇ ਝੂਠ ਨੂੰ ਸਚ ਮੰਨ ਕੇ ਇਸੇ ਨੂੰ ਆਧਾਰ ਬਣਾ ਕੇ ਅਤੇ ਕਿਸੇ ਕੋਰਟ ਕੇਸ ਤੋਂ ਬਚਣ ਲਈ -‘‘ਸੂਤਰਾਂ ਤੋਂ ਪਤਾ ਲਗਿਆ ਹੈ’’, ‘‘ਸੂਹ ਮਿਲੀ ਹੈ’’, ਵਰਗੀਆਂ ਸਤਰਾਂ ਨੂੰ ਝੂਠੀ ਖ਼ਬਰ ਤੋਂ ਪਹਿਲਾਂ ਜੋੜ ਲਿਆ ਜਾਂਦਾ ਹੈ। ਅਸਲ ਫੋਟੋ ਵਿਚ ਕੰਪਿਊਟਰ ਰਾਹੀਂ ਥੋੜਾ ਬਹੁਤ ਜੋੜ-ਤੋੜ ਕਰਕੇ ਸੌਖਿਆਂ ਹੀ ਹੋਰਨਾਂ ਨੂੰ ਭਰਮਾਇਆ ਜਾਂਦਾ ਹੈ। ਝੂਠੀ ਖ਼ਬਰ ਫੈਲਾਉਣ ਦੇ ਵੀ ਵਖੋ ਵਖ ਢੰਗ ਹੁੰਦੇ ਹਨ:-


1) ਰਿਊਮਰ ਡਿਫਿਊਜ਼ਨ : ਕਿਸੇ ਝੂਠੀ ਖ਼ਬਰ ਨੂੰ ਇਕ ਬੰਦੇ ਤੋਂ ਸ਼ੁਰੂ ਕਰ ਕੇ ਫਿਰ ਉਸੇ ਨੂੰ 200 ਬੰਦਿਆਂ ਵਲੋਂ ‘ਰੀ-ਟਵੀਟ’ ਕੀਤਾ ਜਾਂਦਾ ਹੈ। ਫਿਰ ਲੋਕ ਆਪੇ ਅਗੋਂ ਟਵੀਟ ਕਰਨ ਲਗ ਪੈਂਦੇ ਹਨ।
2) ਰਿਊਮਰ ਕੈਸਕੇਡ : ਇਕੋ ਝੂਠੀ ਕਹਾਣੀ ਨੂੰ ਥੋੜਾ ਜਿੰਨਾ ਬਦਲ ਕੇ ਕਿਸੇ ਹੋਰ ਵਲੋਂ ਟਵੀਟ ਕਰਵਾਇਆ ਜਾਂਦਾ ਹੈ। ਕਹਾਣੀ ਦਾ ਅਸਲ ਨੁਕਤਾ ਉਹੀ ਰਖ ਕੇ ਮਸਾਲੇ ਲਾ ਦਿਤੇ ਜਾਂਦੇ ਹਨ। ਇਹੋ ਜਿਹੇ ਟਵੀਟ ਝੂਠੀ ਖ਼ਬਰ ਨੂੰ ਹੋਰ ਪੱਕਾ ਕਰ ਦਿੰਦੇ ਹਨ। ਹਰ ਵਖਰਾ ਟਵੀਟ 200 ਬੰਦਿਆਂ ਤੋਂ ਰੀ-ਟਵੀਟ ਕਰਵਾ ਕੇ ਲਖਾਂ ਲੋਕਾਂ ਤਕ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਦੇ ਟਵੀਟ ਨੂੰ ‘ਵਾਇਰਲ’ ਕਹਿ ਕੇ ਅੰਤਰਰਾਸ਼ਟਰੀ ਖ਼ਬਰ ਬਣਾ ਦਿਤਾ ਜਾਂਦਾ ਹੈ। ਅਜਿਹੇ ਟਵੀਟ ਪੁਸ਼ਤਾਂ ਤਕ ਝੂਠ ਤੋਂ ਸੱਚ ਵਿਚ ਤਬਦੀਲ ਹੋ ਜਾਂਦੇ ਹਨ।

ਰਿਊਮਰ ਕੈਸਕੇਡ ਆਮ ਤੌਰ ’ਤੇ 1000 ਬੰਦਿਆਂ ਤੋਂ ਇਕ ਅਧੇ ਦਿਨ ਦੇ ਫ਼ਾਸਲੇ ’ਤੇ ਸ਼ੁਰੂ ਕਰਵਾਏ ਜਾਂਦੇ ਹਨ। ਕਿਸੇ ਨੂੰ ‘ਪਪੂ’ ਸਾਬਤ ਕਰਨ ਲਈ ਉਸ ਬਾਰੇ ਝੂਠੇ, ਮੂਰਖਤਾ ਵਾਲੇ ਟਵੀਟ ਜਾਂ ਟਕਲਿਆਂ ਤੋਂ ਸ਼ੁਰੂ ਕਰਕੇ, ਉਸਦੇ ਸ਼ਬਦਾਂ ਵਿਚ ਰਤਾ ਹੇਰ ਫ਼ੇਰ ਕਰਕੇ ਉਸ ਨੂੰ ਮਜ਼ਾਕ ਦਾ ਪਾਤਰ ਬਣਾ ਦਿਤਾ ਜਾਂਦਾ ਹੈ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵੇਲੇ ਸਿਆਸੀ ਖ਼ਬਰਾਂ ਦਾ ਜੋੜ-ਤੋੜ ਸਿਖਰਾਂ ਉੱਤੇ ਸੀ। ਇਹ 2013 ਤੋਂ 2015 ਤਕ ਪੂਰਾ ਜ਼ੋਰ ਫੜ ਗਿਆ। ਡਿਫਿਊਜ਼ਨ ਵਧ ਕੇ 45,000 ਕੈਸਕੇਡ ਹੋ ਗਏ। ਜੋ ਲੋਕ ਸਚ ਝੂਠ ਵਿਚ ਫਰਕ ਨਾ ਕਰ ਸਕਣ, ਉਲਝਦੇ ਤੁਰੀ ਜਾਣ। ਇਸ ਤੋਂ ਬਾਅਦ 2007 ਤੋਂ ਇਕੋ ਥਾਂ ਤੋਂ ‘ਪੂਰਨ ਸਚ’, ‘ਅਧਾ ਸਚ’, ਅਧਾ ਝੂਠ’ ਤੇ ‘ਕੋਰਾ ਝੂਠ’ ਟਵੀਟ ਕਰਵਾਇਆ ਗਿਆ। ਇਸ ਤਰ੍ਹਾਂ ਦੇ ਰਲਗਡ ਟਵੀਟਾਂ ਵਿਚ ਲੋਕ ਪੂਰੀ ਤਰ੍ਹਾਂ ਉਲਝ ਜਾਂਦੇ ਹਨ ਤੇ ਕਦੇ ਵੀ ਪੂਰਾ ਝੂਠ ਫੜ ਨਹੀਂ ਸਕਦ। ਲੋਕਾਂ ਵਲੋਂ ‘ਨਿਰੇ ਝੂਠ’ ਨੂੰ ਬਾਕੀਆਂ ਨਾਲੋਂ 19 ਗੁਣਾ ਵਧ ਟਵੀਟ ਕੀਤਾ ਗਿਆ ਤੇ ਘੰਟਿਆਂ ਵਿਚ ਹੀ ਲਖਾਂ ਲੋਕਾਂ ਤਕ ਪਹੁੰਚ ਗਿਆ। ਟੀ. ਵੀ. ਜਾਂ ਅਖ਼ਬਾਰਾਂ ਨਾਲੋਂ ਵੀ ਵਧ ਝੂਠੇ ਟਵੀਟ ਦੀ ਪਹੁੰਚ ਵੇਖੀ ਗਈ। ਸੱਚੀ ਖ਼ਬਰ ਛੇ ਗੁਣਾਂ ਵਧ ਸਮੇਂ ਬਾਅਦ ਵੀ ਸਿਰਫ 1500 ਲੋਕਾਂ ਤਕ ਪਹੁੰਚੀ ਦਿਸ। ਇਕੋ ਖ਼ਬਰ ਦੇ ਸੱਚੇ ਤੇ ਝੂਠੇ ਪਹਿਲੂ ਟਵੀਟ ਕਰਵਾਏ ਗਏ ਤਾਂ ਇਹ 1:10 ਦੇ ਹਿਸਾਬ ਨਾਲ ਫੈਲੀਆਂ। ਯਾਨਿ ਲੋਕਾਂ ਨੇ ਝੂਠ ਨੂੰ ਵਧ ਸ਼ੌਂਕ ਨਾਲ ਪੜ੍ਹਿਆ ਤੇ 1000 ਗੁਣਾਂ ਵਧ ਲੋਕਾਂ ਤਕ ਪਹੁੰਚਾ ਦਿਤਾ।


ਕਿਸੇ ਦੀ ਉਮਰ ਭਰ ਦੀ ਕਮਾਈ ਸ਼ੋਹਰਤ ਨੂੰ ਪਲਾਂ ਵਿਚ ਹੀ ਢਾਹਿਆ ਜਾ ਸਕਦਾ ਹੈ। ਜਦੋਂ ਝੂਠ ਫੜਿਆ ਜਾਵੇ ਤਾਂ ਇਹ ਵੇਖਣ ਵਿਚ ਆਇਆ ਕਿ ਲੋਕ ਉਸ ਵਲੋਂ ਕੀਤੇ ਇਕ ਅਧ ਸਚੇ ਟਵੀਟ ਵੀ ਮੰਨਣੋਂ ਹਟ ਜਾਂਦੇ ਹਨ। ਇਸੇ ਲਈ ਝੂਠ ਫੈਲਾਉਣ ਵਾਲੇ ਲਗਾਤਾਰ ਕੁਝ ਸਚ ਤੇ ਬਾਕੀ ਸਾਰਾ ਝੂਠ ਰਲਾ ਕੇ ਝਮੇਲਾ ਪਾ ਦਿੰਦੇ ਹਨ। ਅਜਿਹੇ ਝੂਠ ਸਚ ਦਾ ਮਿਸ਼ਰਨ ਲੋਕ ਰਾਇ ਤਬਦੀਲ ਕਰਨ, ਸਿਆਸੀ ਲਾਹਾ ਲੈਣ ਜਾਂ ਵਪਾਰ ਵਧਾਉਣ ਲਈ ਕੀਤਾ ਜਾ ਰਿਹਾ ਹੈ। ਇਹੋ ਜਿਹਾ ਇਸ਼ਤਿਹਾਰ, “ਇਹ ਫੈਸ਼ਨ ਤਾਂ ਟਰੈਂਡਿੰਗ ਵਿਚ ਹੈ! ਤੈਨੂੰ ਪਤਾ ਹੀ ਨਹੀਂ ?” ਕੋਰਾ ਝੂਠ ਹੋਣ ਦੇ ਬਾਵਜੂਦ ਅਣਗਿਣਤ ਲੋਕਾਂ ਨੂੰ ਉਸ ਪਾਸੇ ਖਿਚੇਗਾ ਤੇ ਖ਼ਰੀਦਣ ਉੱਤੇ ਮਜਬੂਰ ਕਰੇਗਾ।

ਲਗੇਗਾ ਇਹ ਫੈਸ਼ਨ ਅਣਗਿਣਤ ਲੋਕ ਪਹਿਲਾਂ ਹੀ ਅਪਣਾ ੁਚੁਕੇ ਹਨ ਤੇ ਮੈਨੂੰ ਪਤਾ ਹੀ ਨਹੀਂ, ਮੈਂ ਪਿਛਾਂਹ ਨਾ ਰਹਿ ਜਾਵਾਂ! ਇਸ ਹੀਣ ਭਾਵਨਾ ਨੂੰ ਘਟਾਉਣ ਲਈ ਬੰਦਾ ਉਹੀ ਟਵੀਟ ਅਗਾਂਹ ਕਰ ਦਿੰਦਾ ਹੈ ਕਿ ਮੈਂ ਵੀ ਇਸ ਦਾ ਹਿਸਾ ਹਾਂ। ਇਕ ਖੋਜ ਵਿਚ ਟਵਿਟਰ ਨੇ 5 ਹਜ਼ਾਰ ਸਚ ਝੂਠ ਲਿਖਣ ਵਾਲੇ ਸਾਰੇ ਹੀ ਲੋਕ ਰਲਾ ਲਏੇ। ਉਨ੍ਹਾਂ ਵਿਚੋਂ 25 ਹਜ਼ਾਰ ਟਵੀਟ ਕਢੇ ਜਿਹੜੇ ਦੋ ਮਹੀਨੇ ਪਹਿਲਾਂ ਤੋਂ ਇਨ੍ਹਾਂ ਨੇ ਵੇਖੇ ਹੋਏ ਸਨ। ਵੇਖਿਆ ਗਿਆ ਕਿ ਇਨ੍ਹਾਂ ਵਿਚੋਂ ਲਗਭਗ 200 ਤੋਂ ਵਧ ਵਖੋ ਵਖਰੇ ਵਿਸ਼ਿਆਂ ਉੱਤੇ ਕੀਤੇ ਗਏ ਟਵੀਟ ਸਨ ਤੇ ਵਖੋ ਵਖ ਜ਼ੁਬਾਨਾਂ ਵਿਚ ਸਨ। ਇਹ “ਨੈਸ਼ਨਲ ਰੀਸਰਚ ਕਾਊਂਸਲ ਕੈਨੇਡਾ” ਅਨੁਸਾਰ 8 ਕਿਸਮਾਂ ਦੇ ਹਾਵ ਭਾਵ ਉਜਾਗਰ ਕਰ ਸਕਦੀਆਂ ਖ਼ਬਰਾਂ ਵਧ ਰੀ-ਟਵੀਟ ਹੋ ਕੇ ਲਖਾਂ ਤਕ ਪਹੁੰਚਦੀਆਂ ਹਨ। ਇਨ੍ਹਾਂ ਵਿਚ ਗੁਸਾ, ਭੈਅ, ਉਮੀਦ, ਵਿਸ਼ਵਾਸ, ਹੈਰਾਨੀ, ਉਦਾਸੀ, ਖੁਸ਼ੀ ਤੇ ਨਫ਼ਰਤ ਸ਼ਾਮਲ ਸਨ। ਸਚੀਆਂ ਖਬਰਾਂ ਇਹ ਅਠ ਹਾਵ-ਭਾਵ ਉਜਾਗਰ ਨਹੀਂ ਕਰ ਸਕਦੀਆਂ ਤੇ ਇਸੇ ਲਈ ਜ਼ਿਆਦਾ ਨਹੀਂ ਟਿਕਦੀਆਂ।


ਸਿਫ਼ਤ-ਸਲਾਹ ਸੁਣ ਕੇ ਅਚੇਤ ਮਨ ਆਹਤ ਹੋ ਜਾਂਦਾ ਹੈ ਤੇ ਕਿਸੇ ਨਿਖੇਧੀ ਵਾਲੀ ਗਲ ਲਿਖਦਾ ਹੈ। ਸਨ 2016 ਤੋਂ 2018 ਤਕ ਅੰਗਰੇਜ਼ੀ ਵਿਚ ਕੀਤੇ ਗਏ 30 ਲਖ ਟਵੀਟਾਂ ਦੀ ਖੋਜ ਤੋਂ ਪਤਾ ਲਗਿਆ ਕਿ ਇਕ ਫੀਸਦੀ ਸਚ ਨਾਲ 99 ਫੀਸਦੀ ਝੂਠ ਰਲਾ ਕੇ ਜ਼ਿਆਦਾ ਲੋਕਾਂ ਤਕ ਪਹੁੰਚ ਕਰਦਾ ਹੈ ਤੇ ਉਨ੍ਹਾਂ ਦੇ ਸੋਚਣ ਸਮਝਣ ਦੇ ਸੈਂਟਰ ਨੂੰ ਆਪਣੇ ਕਾਬੂ ਵਿਚ ਕਰ ਕੇ ਲੋਕ ਰਾਇ ਤਬਦੀਲ ਕਰਨ ਵਿਚ ਮਦਦ ਕਰਦਾ ਹੈ।

ਅਜ ਅਸੀਂ ਸਾਰੇ ਵੇਖ ਰਹੇ ਹਾਂ ਕਿ ਸਭ ਪਾਸੇ ਕੂੜ ਹੀ ਕੂੜ ਦਾ ਪਸਾਰਾ ਹੈ। ਇਸ ਵਿਚ ਸਚ ਪਿਸ ਗਿਆ ਹੈ। ਝੂਠ ਦੀਆਂ ਡੂੰਘੀਆਂ ਜੜ੍ਹਾਂ ਸਮਾਜ ਨੂੰ ਖੋਖਲਾ ਕਰ ਰਹੀਆਂ ਹਨ। ਹਰ ਗਲ ਦਾ ਆਧਾਰ ਵੀ ਝੂਠ ਉਤੇ ਟਿਕਿਆ ਹੈ ਤੇ ਝੂਠ ਹੁਣ ਸਚ ਨੂੰ ਚਬਣ ਵੀ ਲਗ ਪਿਆ ਹੈ। ਸਿਰਫ਼ ਇਕੋ ਗਲ ਦਾ ਇੰਤਜ਼ਾਰ ਹੈ :


“ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ” ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ-ਅੰਗ 953)

ਡਾ. ਰਤਨ ਸਿੰਘ ਜੱਗੀ ਜੀ ਨੂੰ ‘ਪਦਮ ਸ਼੍ਰੀ’ ਸਨਮਾਨ

Proud of You – Dr Rattan Singh Jaggi

ਡਾਃ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਸਨਮਾਨ ਮੁਬਾਰਕ, ਪਰ ਉਹ ਇਸ ਤੋਂ ਵੱਡੇ ਸਨਮਾਨ ਦੇ ਅਧਿਕਾਰੀ-

(ਡਾ. ਗੁਰਭਜਨ ਸਿੰਘ ਗਿੱਲ, ਲੁਧਿਆਣਾ – (27 ਜਨਵਰੀ 2023) – “ਪੰਜਾਬੀ ਲੋਕ ਵਿਰਾਸਤ ਅਕਾਡਮੀ” ਦੇ ਚੇਅਰਮੈਨ)

ਪੰਜਾਬੀ ਲੇਖਕਾਂ /ਵਿਦਵਾਨਾਂ ਚੋਂ ਸਤਿਕਾਰਤ ਨਾਮ  ਡਾ. ਰਤਨ ਸਿੰਘ ਜੱਗੀ

ਸਾਹਿਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਪੰਜਾਬੀ ਲਿਆਕਤ ਦਾ ਸਨਮਾਨ ਹੈ ਪਰ ਉਮਰ ਲੰਮੀ ਮੁੱਲਵਾਨ ਘਾਲਣਾ ਸਦਕਾ ਉਹ ਇਸ ਤੋਂ ਵੱਡੇ ਆਦਰ ਦੇ ਹੱਕਦਾਰ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਧਿਆਪਨ ਕਰਦਿਆਂ, ਸੇਵਾ ਮੁਕਤੀ ਉਪਰੰਤ ਵੱਡ ਆਕਾਰੀ ਖੋਜ ਕਾਰਜਾਂ ਕਾਰਨ ਉਹ ਪੰਜਾਬੀ ਮਾਂ ਬੋਲੀ ਦੇ ਵਿਸ਼ਵਕੋਸ਼ੀ ਸਪੂਤ ਹਨ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਸਿੰਘ ਭੱਠਲ, ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸੁਖਜੀਤ ਮਾਛੀਵਾੜਾ, ਰੀਤਿੰਦਰ ਸਿੰਘ ਭਿੰਡਰ, ਤੇਜਪ੍ਰਤਾਪ ਸਿੰਘ ਸੰਧੂ, ਡਾਃ ਨਿਰਮਲ ਜੋੜਾ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਸਹਿਜ ਪ੍ਰੀਤ ਸਿੰਘ ਮਾਂਗਟ, ਗੁਰਚਰਨ ਕੌਰ ਕੋਚਰ, ਡਾਃ ਨਰੇਸ਼ ਕੇਂਦਰੀ ਯੂਨੀਃ ਧਰਮਸ਼ਾਲਾ, ਨਿੰਦਰ ਘੁਗਿਆਣਵੀ ਨੇ ਵੀ ਡਾਂ ਰਤਨ ਸਿੰਘ ਜੱਗੀ ਜੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਮੁਬਾਰਕ ਦਿੱਤੀ ਹੈ।
ਡਾ. ਰਤਨ ਸਿੰਘ ਜੱਗੀ, ਪੰਜਾਬੀ ਤੇ ਹਿੰਦੀ ਸਾਹਿਤ ਜਗਤ ਦੇ ਅਤੇ ਵਿਸ਼ੇਸ਼ ਤੌਰ ਤੇ ਗੁਰਮਤਿ ਸਾਹਿਤ ਦੇ ਬਹੁਤ ਹੀ ਵੱਡੇ  ਵਿਦਵਾਨ ਹਨ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦਾ 70 ਸਾਲ ਤੋਂ ਵੱਧ ਦਾ ਸਮਾਂ ਪੰਜਾਬੀ/ਹਿੰਦੀ ਸਾਹਿਤ ਅਤੇ ਗੁਰਮਤਿ ਸਾਹਿਤ ਦੀ ਸੇਵਾ ਵਿੱਚ ਸਮਰਪਿਤ ਕੀਤਾ ਹੈ।
ਡਾਃ ਜੱਗੀ ਨੇ 1962 ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ “ਦਸਮ ਗ੍ਰੰਥ ਦਾ ਪੌਰਾਣਿਕ ਅਧਿਐਨ” ਵਿਸ਼ੇ ਵਿੱਚ ਪੀਐਚ. ਡੀ. ਕੀਤੀ ਅਤੇ ਬਾਅਦ ਵਿੱਚ “ਦਸਮ ਗ੍ਰੰਥ ਕੀ ਪੌਰਾਣਿਕ ਪ੍ਰਿਸ਼ਟ ਭੂਮੀ” ਪੰਜਾਬੀ ਪਾਠਕਾਂ ਨੂੰ ਭੇਂਟ ਕੀਤੀ। ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਕਿਤਾਬ ਨੂੰ ਪਹਿਲਾ ਪੁਰਸਕਾਰ ਮਿਲਿਆ। ਡਾ. ਜੱਗੀ ਵੱਲੋਂ 2000 ਵਿੱਚ “ਦਸਮ ਗ੍ਰੰਥ ਦਾ ਟੀਕਾ” ਤਿਆਰ ਕੀਤਾ ਗਿਆ, ਜਿਸ ਦਾ ਗੋਬਿੰਦ ਸਦਨ, ਦਿੱਲੀ ਵੱਲੋਂ ਪੰਜ ਭਾਗਾਂ ਵਿੱਚ ਪ੍ਰਕਾਸ਼ਨ ਹੋਇਆ।
1973 ਵਿੱਚ ਡਾ. ਰਤਨ ਸਿੰਘ ਜੱਗੀ ਵੱਲੋਂ ਮਗਧ ਯੂਨੀਵਰਸਿਟੀ ਬੋਧ ਗਯਾ  ਤੋਂ ਡੀ. ਲਿਟ. ਦੀ ਡਿਗਰੀ ਕੀਤੀ ਜਿਸ ਵਿੱਚ ਉਨ੍ਹਾਂ ਦਾ ਹਿੰਦੀ ਵਿੱਚ ਵਿਸ਼ਾ “ਸ਼੍ਰੀ ਗੁਰੂ ਨਾਨਕ: ਵਿਅਕਤਿਤਵ, ਕ੍ਰਿਤਿਤਵ ਔਰ ਚਿੰਤਨ” ਸੀ । ਇਸ ਪੁਸਤਕ ਨੂੰ ਵੀ ਭਾਸ਼ਾ ਵਿਭਾਗ ਵੱਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਪੰਜਾਬ ਸਰਕਾਰ ਵੱਲੋਂ “ਗੁਰੂ ਨਾਨਕ ਬਾਣੀ: ਪਾਠ ਤੇ ਵਿਆਖਿਆ”  ਨਾਂ ਦੀ ਪੁਸਤਕ ਡਾ. ਜੱਗੀ ਤੋਂ ਪੰਜਾਬੀ ਅਤੇ ਹਿੰਦੀ ਵਿਚ ਤਿਆਰ ਕਰਵਾ ਕੇ ਵੱਡੀ ਗਿਣਤੀ ਚ ਵੰਡੀ ਗਈ । ਇਸ ਤੋਂ ਇਲਾਵਾ ਡਾ. ਜੱਗੀ ਵਲੋਂ ਗੁਰੂ ਨਾਨਕ ਬਾਣੀ ਨੂੰ ਲੈ ਕੇ ਇੱਕ ਕਿਤਾਬ “ਗੁਰੂ ਨਾਨਕ: ਜੀਵਨੀ ਅਤੇ ਵਿਅਕਤਿਤਵ” ਅਤੇ ਦੂਸਰੀ ਕਿਤਾਬ “ਗੁਰੂ ਨਾਨਕ ਦੀ ਵਿਚਾਰਧਾਰਾ” ਵੀ ਛਾਪੀਆਂ ਗਈਆਂ ਅਤੇ ਇਨ੍ਹਾਂ ਦੋਵਾਂ ਕਿਤਾਬਾਂ ਉੱਪਰ ਵੀ ਭਾਸ਼ਾ ਵਿਭਾਗ, ਪੰਜਾਬ ਵਲੋਂ ਪਹਿਲਾ ਪੁਰਸਕਾਰ ਦਿੱਤਾ ਗਿਆ ।
ਡਾ. ਰਤਨ ਸਿੰਘ ਜੱਗੀ ਨੇ ਤੁਲਸੀ ਰਮਾਇਣ  ਦਾ ਪੰਜਾਬੀ ਵਿੱਚ ਲਿਪੀ ਅੰਤਰ ਅਤੇ ਅਨੁਵਾਦ ਕੀਤਾ, ਜਿਸ ਨੂੰ ਕਿ ਪੰਜਾਬੀ ਯੂਨੀਵਰਸਿਟੀ  ਪਟਿਆਲਾ ਵਲੋਂ ਛਾਪਿਆ ਗਿਆ ਅਤੇ ਇਸ ਉੱਪਰ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ 1989 ਵਿੱਚ ਰਾਸ਼ਟਰੀ ਪੱਧਰ ਦਾ ਪੁਰਸਕਾਰ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ “ਪੰਜਾਬੀ ਸਾਹਿਤ ਸੰਦਰਭ ਕੋਸ਼” ਨੂੰ 1994 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਛਾਪਿਆ। ਡਾ. ਜੱਗੀ ਨੇ 1998 ਤੋਂ 2002 ਦੌਰਾਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਪੰਜ ਭਾਗਾਂ ਵਿੱਚ “ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ” ਤਿਆਰ ਕਰਵਾਇਆ। 
2002 ਵਿੱਚ ਡਾ. ਰਤਨ ਸਿੰਘ ਜੱਗੀ ਵਲੋਂ “ਗੁਰੂ ਗ੍ਰੰਥ ਸਾਹਿਬ ਵਿਸ਼ਵ ਕੋਸ਼” ਤਿਆਰ ਕੀਤਾ ਗਿਆ, ਜਿਸ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਹਰ ਪੁੱਛ ਦਾ ਸੰਖੇਪ ਪਰ ਸਹੀ ਉੱਤਰ ਮਿਲਦਾ ਹੈ।
2005 ਵਿੱਚ ਡਾ. ਜੱਗੀ ਵਲੋਂ “ਸਿੱਖ ਪੰਥ ਵਿਸ਼ਵਕੋਸ਼” ਤਿਆਰ ਕੀਤਾ ਗਿਆ। 2007 ਵਿੱਚ ” ਅਰਥ ਬੋਧ ਸ਼੍ਰੀ ਗੁਰੂ ਗ੍ਰੰਥ ਸਾਹਿਬ ” ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਤਿਆਰ ਕਰਕੇ ਪੰਜ ਭਾਗਾਂ ਵਿੱਚ ਤਿਆਰ ਕੀਤਾ। 2013 ਵਿੱਚ ਡਾ. ਜੱਗੀ ਵੱਲੋਂ  “ਭਾਵ ਪ੍ਰਬੋਧਨੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ” ਨਾਮ ਦਾ ਇੱਕ ਵਿਸਥਾਰ ਪੂਰਵਕ ਟੀਕਾ ਤਿਆਰ ਕੀਤਾ ਗਿਆ, ਜਿਸ ਨੂੰ ਅੱਠ ਭਾਗਾਂ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਛਾਪਿਆ।
ਸੰਨ 2017 ਵਿਚ ਉਨ੍ਹਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹਿੰਦੀ ਵਿਚ ਟੀਕਾ ਕਰਕੇ ਪੰਜ ਜਿਲਦਾਂ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ।
ਡਾਃ ਜੱਗੀ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਸਰਵਉੱਚ ਪੁਰਸਕਾਰ “ਪੰਜਾਬੀ ਸਾਹਿਤ ਸ੍ਰੋਮਣੀ (ਰਤਨ)” 1996 ਵਿੱਚ ਦਿੱਤਾ ਗਿਆ। ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਵੱਲੋਂ 2010 ਵਿੱਚ “ਪਰਮ ਸਾਹਿਤ ਸਨਮਾਨ” ਉੱਤਰ ਪ੍ਰਦੇਸ਼ ਸਰਕਾਰ ਦੇ ਹਿੰਦੀ ਸੰਸਥਾਨ ਵਲੋਂ 1996 ਵਿੱਚ “ਸੋਹਾਰਦ ਪੁਰਸਕਾਰ” ਵੀ ਆਪ ਨੂੰ ਮਿਲ ਚੁਕਾ ਹੈ।
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਉਨ੍ਹਾਂ ਦੀਆਂ ਸਾਹਿਤਕ ਸੇਵਾਵਾਂ ਨੂੰ ਦੇਖਦੇ ਹੋਏ 2014 ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ 2015 ਵਿੱਚ ਆਨਰੇਰੀ ਡੀ. ਲਿਟ. ਦੀ ਡਿਗਰੀ ਦਿੱਤੀ ਗਈ । ਨਾਮਧਾਰੀ ਦਰਬਾਰ ਵੀ ਡਾਃ ਰਤਨ ਸਿੰਘ ਜੱਗੀ ਦੀਆਂ ਖੋਜ ਪ੍ਰਾਪਤੀਆਂ ਲਈ ਸਨਮਾਨਿਤ ਕਰ ਚੁਕਾ ਹੈ।
ਡਾ. ਰਤਨ ਸਿੰਘ ਜੱਗੀ 95 ਸਾਲ ਦੀ ਉਮਰ ਦੇ ਹੋ ਜਾਣ ਦੇ ਬਾਵਜੂਦ ਹਾਲੇ ਵੀ ਸਮਾਜ ਨੂੰ ਆਪਣੀਆਂ ਸਰਵਸ੍ਰੇਸ਼ਠ ਅਤੇ ਵੱਡਮੁੱਲੀਆਂ ਸਾਹਿਤਕ ਸੇਵਾਵਾਂ ਪ੍ਰਦਾਨ ਕਰਦਿਆਂ ਹੁਣ ਤੱਕ 144 ਕਿਤਾਬਾਂ ਪੰਜਾਬੀ ਪਾਠਕਾਂ ਨੂੰ ਭੇਂਟ ਕਰ ਚੁਕੇ ਹਨ। ਡਾਃ ਜੱਗੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵੀ ਉਹ ਆਜੀਵਨ ਫੈਲੋ ਹਨ।